ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਉਦਯੋਗਿਕ ਐਸੋਸੀਏਸ਼ਨਾਂ ਅਤੇ ਉਦਯੋਗਪਤੀਆ ਦੀ ਹੋਈ ਮੀਟਿੰਗ

ਤਰਨ ਤਾਰਨ, 04 ਅਪ੍ਰੈਲ 2025 : ਡਿਪਟੀ ਕਮਿਸ਼ਨਰ ਤਰਨ ਤਾਰਨ ਸ਼੍ਰੀ ਰਾਹੁਲ ਆਈ. ਏ. ਐਸ. ਦੀ ਪ੍ਰਧਾਨਗੀ ਹੇਠ  ਜ਼ਿਲਾ ਪ੍ਬੰਧਕੀ ਕੰਪਲੈਕਸ ਤਰਨ ਤਾਰਨ ਵਿਖੇ ਉਦਯੋਗਿਕ ਐਸੋਸੀਏਸ਼ਨਾਂ ਅਤੇ ਉਦਯੋਗਪਤੀਆ ਦੀ ਮੀਟਿੰਗ ਹੋਈ, ਜਿਸ ਵਿਚ ਗੋਇੰਦਵਾਲ ਇੰਡਸਟ੍ਰੀਅਲ ਕੰਪਲੈਕਸ ਵਿਚ ਉਦਯੋਗਾਂ ਨੂੰ ਪੇਸ਼ ਆ ਰਹੀਆ ਮੁਸ਼ਕਲਾਂ ਅਤੇ ਬੇਸਿਕ ਇਨਫਰਾ ਸਟਰੈਕਚਰ ਸਬੰਧੀ ਉਦਯੋਗਪਤੀਆਂ ਤੋਂ ਸੁਝਾਅ ਲਏ ਗਏ। ਜਿਸ ਸਬੰਧੀ ਇੰਨਾਂ ਦੇ ਹੱਲ ਲਈ ਕਮੇਟੀ ਦਾ ਗਠਨ ਕੀਤਾ ਗਿਆ, ਜਿਸ ਵਿਚ ਏ ਡੀ ਸੀ ਡਿਵੈਲਪਮੈਟ ਨੂੰ ਪ੍ਰਧਾਨ, ਜਨਰਲ ਮੈਨਜਰ ਜਿਲਾ ਉਦਯੋਗ ਕੇਦਰ ਤਰਨ ਤਾਰਨ, ਐਕਸੀਅਨ ਪੀ ਐਸ ਆਈ ਸੀ ਅਤੇ ਇੰਡਸਟ੍ਰੀਜ਼ ਦੇ ਨੂਮਾਇੰਦਿਆ ਨੂੰ ਮੈਬਰ ਨਿਯੁਕਤ ਕੀਤਾ ਗਿਆ। ਇਸ ਦੌਰਾਨ ਡਿਪਟੀ ਕਮਿਸ਼ਨਰ ਵੱਲੋਂ ਸੀ ਐਸ ਆਰ ਨਾਲ ਸਬੰਧਤ ਇਕਾਈਆ ਦੀ ਮੀਟੰਗ ਵੀ ਕੀਤੀ ਗਈ, ਜਿਸ ਵਿਚ ਚਾਲੂ ਵਿੱਤੀ ਸਾਲ ਵਿਚ ਇਕਾਈਆ ਨੂੰ ਆਪਣਾ ਸੀ ਐਸ ਆਰ ਫੰਡ ਦਾ ਯੋਗਦਾਨ ਪਾਉਣ ਲਈ ਕਿਹਾ ਗਿਆ, ਜਿਸ ਵਿਚ ਬੋਲਣ ਸੁਣਨ ਅਤੇ ਦੇਖਣ ਤੋ ਅਸਮਰੱਥ ਬੱਚਿਆ ਲਈ ਸਕੂਲ ਦੀ ਸਥਾਪਨਾ ਕਰਨੀ, ਸੈਲਫ ਹੈਲਪ ਗਰੁੱਪਾਂ ਲਈ ਸਟਿੰਚਿਗ ਮਸੀਨਾਂ ਅਤੇ ਬੇਕਰੀ ਪ੍ਰੋਡਕਟਸ ਲਈ ਮਸ਼ੀਨਾਂ, ਮੁੁਹੱਈਆ ਕਰਵਾਈਆ ਜਾਣੀਆ ਹਨ, ਤਾ ਜੋ ਉਦਮੀਆ ਦੀ ਹੈਲਪ ਕੀਤੀ ਜਾ ਸਕੇ। ਇਸ ਮੌਕੇ ਉਦਯੋਗਪਤੀਆ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ ਤਰਨ ਤਾਰਨ ਸੀ੍ ਰਾਜਦੀਪ ਸਿੰਘ ਬਰਾੜ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੀ੍ ਸੰਜੀਵ ਸ਼ਰਮਾ, ਜਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਸੀ੍ ਹਰਜਿੰਦਰ ਸਿੰਘ,  ਜਨਰਲ ਮੈਨੇਜਰ ਜਿਲ੍ਹਾ ਉਦਯੋਗ ਕੇਂਦਰ ਤਰਨ ਤਾਰਨ, ਮਾਨਵਪ੍ਰੀਤ ਸਿੰਘ, ਸੁਪਰਡੰਟ ਇਕਬਾਲ ਸਿੰਘ, ਸੀ. ਐੱਸ. ਆਰ ਇਕਾਈਆਂ ਦੇ ਮੁਖੀਆਂ ਤੋਂ ਇਲਾਵਾ ਹੋਰ ਅਫਸਰ ਸਾਹਿਬਾਨ ਹਾਜ਼ਰ ਸਨ।