ਬਠਿੰਡਾ, 9 ਮਈ : ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮਦ ਪਰੇ ਨੇ ਰੂਟ ਫਾਊਂਡੇਸ਼ਨ ਦੀ ਸਰਪ੍ਰਸਤੀ ਹੇਠ ਹੁੰਡਈ ਮੋਟਰਜ਼ ਦੇ ਕ੍ਰਿਏਟਿਡ ਸ਼ੇਅਰਇਸ ਮੌਕੇ ਸੰਸਥਾਪਕ ਮੈਂਬਰ ਆਰ.ਪੀ ਬਹੁਗੁਣਾ ਤੋਂ ਇਲਾਵਾ ਸਪੋਰਟਸ ਲੈਬ ਦੇ ਖੇਤਰੀ ਦਫ਼ਤਰ ਦੇ ਮੁਖੀ ਭੂਪ ਸਿੰਘ, ਜ਼ਿਲ੍ਹਾ ਕੌਂਸਲਰ ਅਤੇ ਸਬੰਧਤ ਪਿੰਡਾਂ ਦੇ ਸਰਪੰਚ ਵੀ ਹਾਜ਼ਰ ਸਨ। ਵੈਲਿਊਜ਼ ਦੇ ਪ੍ਰੋਜੈਕਟ ਸਪੋਰਟਸ ਲੈਬ ਦਾ ਉਦਘਾਟਨ ਕੀਤਾ। ਇਸ ਪ੍ਰੋਗਰਾਮ ਤਹਿਤ ਪਿੰਡ ਬੰਗੀ ਕਲਾਂ,ਬੰਗੀ ਰਘੂ, ਭਾਈਰੂਪਾ,ਮੰਡੀ ਕਲਾਂ ,ਮਲੂਕਾ,ਤਿਉਣਾ ਅਤੇ ਝੂੰਬਾ ਦੇ ਸਰਕਾਰੀ ਸਕੂਲਾਂ ਤੋਂ ਇਲਾਵਾ ਫਿਰੋਜ਼ਪੁਰ ਸ਼ਹਿਰ ਦੇ ਦੋ ਸਕੂਲਾਂ ਦੇ ਨਾਲ-ਨਾਲ ਸੈਣੇਵਾਲਾ, ਰੁਕਨਾ ਬੇਗੂ, ਸਤੀਏਵਾਲਾ, ਬਜੀਦਪੁਰ, ਮੱਲਾਂਵਾਲਾ ਖਾਸ, ਮੱਲੂਵਾਲੀਆ ਵਾਲਾ, ਆਰਿਫਕੇ, ਬੱਗੇ ਕੇ ਪਿੱਪਲ ਦੇ ਸਰਕਾਰੀ ਸਕੂਲ ਲਿਆਂਦੇ ਗਏ ਹਨ। ਇਸ ਮੌਕੇ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਕਿਹਾ ਕਿ ਭਾਰਤ ਵਿੱਚ ਇਸ ਕਿਸਮ ਦੀ ਖੇਡ ਲੈਬ ਦਾ ਬਠਿੰਡਾ ਤੋਂ ਸ਼ੁਰੂ ਹੋਣਾ ਖੇਤਰ ਦੀਆਂ ਭਵਿੱਖੀ ਖੇਡ ਪ੍ਰਤਿਭਾਵਾਂ ਲਈ ਸੁਨਹਿਰੀ ਮੌਕਾ ਹੈ। ਪ੍ਰਸ਼ਾਸਨ ਵੱਲੋਂ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਤੋਂ ਪ੍ਰੇਰਨਾ ਲੈ ਕੇ ਹੋਰ ਸੰਸਥਾਵਾਂ ਨੂੰ ਵੀ ਅਜਿਹੇ ਕਾਰਜ ਸ਼ੁਰੂ ਕਰਨੇ ਚਾਹੀਦੇ ਹਨ ਤਾਂ ਜੋ ਸਮੁੱਚੇ ਦੇਸ਼ ਦੇ ਸਰਬਪੱਖੀ ਵਿਕਾਸ ਵਿੱਚ ਬੇਮਿਸਾਲ ਸਹਿਯੋਗ ਮਿਲ ਸਕੇ। ਕੋਰੀਆ ਤੋਂ ਵਿਸ਼ੇਸ਼ ਤੌਰ 'ਤੇ ਪਹੁੰਚੇ ਕੰਪਨੀ ਦੇ ਮੁੱਖ ਸਲਾਹਕਾਰ ਐਸ.ਐਸ.ਹਾਂਗ ਨੇ ਕਿਹਾ ਕਿ ਇਸ ਪ੍ਰੋਜੈਕਟ ਤਹਿਤ ਬਠਿੰਡਾ ਜ਼ਿਲ੍ਹੇ ਦੇ ਦਸ ਸਰਕਾਰੀ ਸਕੂਲਾਂ ਵਿੱਚ ਇੱਕ-ਇੱਕ ਸਰੀਰਕ ਸਿੱਖਿਆ ਕੋਚ ਨਿਯੁਕਤ ਕੀਤਾ ਗਿਆ ਹੈ, ਜੋ ਫਿਟਨੈਂਸ ਅਤੇ ਖੇਡਾਂ ਦੀ ਸਿਖਲਾਈ ਦੇਣਗੇ। ਰੂਟਸ ਫਾਊਂਡੇਸ਼ਨ ਦੇ ਜਨਰਲ ਸਕੱਤਰ ਰਿਤਵਿਕ ਬਹੁਗੁਣਾ ਨੇ ਦੱਸਿਆ ਕਿ ਇਸ ਪ੍ਰੋਜੈਕਟ ਦਾ ਮੁੱਖ ਮੰਤਵ ਰੂਟ ਲੈਵਲ 'ਤੇ ਬੱਚਿਆਂ ਨੂੰ ਖੇਡਾਂ ਅਤੇ ਫਿਟਨੈਸ ਦੇ ਉਚਿਤ ਮੌਕੇ ਪ੍ਰਦਾਨ ਕਰਨਾ ਹੈ। ਦੱਸਣਯੋਗ ਹੈ ਕਿ ਕੌਮਾਂਤਰੀ ਜੂਡੋ ਖੇਡਾਂ ਦੇ ਤਮਗਾ ਜੇਤੂ ਹਰਸ਼ਦੀਪ ਸਿੰਘ ਬਰਾੜ ਨੂੰ ਸਪੋਰਟਸ ਲੈਬ ਪ੍ਰੋਜੈਕਟ ਦਾ ਬ੍ਰਾਂਡ ਅੰਬੈਸਡਰ ਬਣਾਇਆ ਗਿਆ ਹੈ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼ਿਵ ਪਾਲ ਗੋਇਲ ਅਤੇ ਉਪ ਸਿੱਖਿਆ ਅਫ਼ਸਰ ਇਕਬਾਲ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਸਨ। ਇਸ ਸਮਾਗਮ ਵਿੱਚ ਹੁੰਡਈ ਗਰੁੱਪ ਦੇ ਕ੍ਰਿਏਟਿਡ ਸ਼ੇਅਰ ਵੈਲਿਊਜ਼ ਡਿਵੀਜ਼ਨ ਦੇ ਮੁਖੀ ਦੇਵਦੱਤ ਮੂਲ ਚੰਦਾਨੀ ਅਤੇ ਭੂਪ ਸਿੰਘ ਆਦਿ ਨੇ ਵੀ ਸ਼ਿਰਕਤ ਕੀਤੀ।