ਅੰਤਰ-ਰਾਸ਼ਟਰੀ

ਕੈਨੇਡੀਆਈ ਡਿਪਲੋਮੈਟਾ ’ਤੇ ਭਾਰਤ ਸਰਕਾਰ ਦੀ ਕਾਰਵਾਈ ਨਾਲ ਵਿਸ਼ਵ ਦੇ ਸਾਰੇ ਦੇਸ਼ਾਂ ਨੂੰ ਚਿੰਤਤ ਹੋਣਾ ਚਾਹੀਦਾ ਹੈ : ਟਰੂਡੋ
ਬਰੈਂਪਟਨ, 21 ਅਕਤੂਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੇ ਕੱਲ੍ਹ ਕਿਹਾ ਕਿ 41 ਕੈਨੇਡੀਆਈ ਡਿਪਲੋਮੈਟਾਂ ਦੀ ਡਿਪਲੋਮੇਸੀ ਛੋਟ ਰੱਦ ਕਰ ਕੇ ਭਾਰਤ ਸਰਕਾਰ ਭਾਰਤ ਅਤੇ ਕੈਨੇਡਾ ਵਿਚ ਲੱਖਾਂ ਲੋਕਾਂ ਦੇ ਲਈ ਜ਼ਿੰਦਗੀ ਨੂੰ ਆਮ ਤੌਰ ’ਤੇ ਜਾਰੀ ਰੱਖਣਾ ਔਖਾ ਬਣਾ ਰਹੀ ਹੈ ਅਤੇ ਉਹ ਕੂਟਨੀਤੀ ਦੇ ਬਹੁਤ ਹੀ ਬੁਨਿਆਦੀ ਸਿਧਾਂਤ ਦੀ ਉਲੰਘਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਲੱਖਾਂ ਕੈਨੇਡੀਆਈ ਲੋਕਾਂ ਲਈ ਬਹੁਤ ਪਰੇਸ਼ਾਨ ਹਨ ਜੋ ਭਾਰਤੀ ਉਪ ਮਹਾਦੀਪ ਨਾਲ ਸਬੰਧਤ ਹਨ। ਉਨ੍ਹਾਂ ਦਾ ਸੰਕੇਤ....
ਅਮਰੀਕੀ ਸਰਕਾਰ ਕਰਨ ਜਾ ਰਹੀ ਹੈ H1B ਵੀਜ਼ਾ ਪ੍ਰੋਗਰਾਮ ਵਿਚ ਬਦਲਾਅ
ਅਮਰੀਕਾ, 21 ਅਕਤੂਬਰ : ਅਮਰੀਕਾ ਦੀ ਬਾਇਡੇਨ ਸਰਕਾਰ ਵਿਦੇਸ਼ੀ ਮੁਲਾਜ਼ਮਾਂ ਨੂੰ ਯੂਐੱਸਏ ਵਿਚ ਕੰਮ ਕਰਨ ਲਈ ਜਾਰੀ ਕੀਤੇ ਜਾਣ ਵਾਲੇ ਐੱਚ1ਬੀ ਵੀਜ਼ਾ ਪ੍ਰੋਗਰਾਮ ਵਿਚ ਬਦਲਾਅ ਕਰਨ ਜਾ ਰਹੀ ਹੈ। ਇਹ ਬਦਲਾਅ ਵਿਦੇਸ਼ੀ ਮੁਲਾਜ਼ਮਾਂ ਦੀ ਸਮਰੱਥਾ ਨੂੰ ਬੇਹਤਰ ਕਰਨ, ਵਿਦੇਸ਼ੀ ਵਿਦਿਆਰਥੀਆਂ ਨੂੰ ਜ਼ਿਆਦਾ ਲਚੀਲਾਪਨ ਮੁਹੱਈਆ ਕਰਾਉਣ ਤੇ ਗੈਰ-ਅਪ੍ਰਵਾਸੀਆਂ ਨੂੰ ਕੰਮ ਦੇ ਬੇਹਤਰ ਹਾਲਾਤ ਦੇਣ ਦੇ ਉਦੇਸ਼ ਨਾਲਕੀਤੇ ਜਾ ਰਹੇ ਹਨ। ਨਵੇਂ ਨਿਯਮਾਂ ਨੂੰ 23 ਅਕਤੂਬਰ ਤੋਂ ‘ਯੂਐੱਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼’....
ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਜਾਰੀ, ਕੈਨੇਡਾ ਨੇ ਆਪਣੇ 41 ਡਿਪਲੋਮੈਟਾਂ ਨੂੰ ਭਾਰਤ ਤੋਂ ਬੁਲਾਇਆ ਵਾਪਸ 
ਟੋਰਾਂਟੋਂ, 20 ਅਕਤੂਬਰ : ਭਾਰਤ ਤੇ ਕੈਨੇਡਾ ਵਿਚਾਲੇ ਤਣਾਅ ਜਾਰੀ ਹੈ। ਕੈਨੇਡੀਅਨ ਸਰਕਾਰ ਨੇ ਭਾਰਤ ਵਿਚ ਮੌਜੂਦ ਆਪਣੇ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਜੋਲੀ ਨੇ ਡਿਪਲੋਮੈਟਾਂ ਨੂੰ ਬੁਲਾਉਣ ਦੀ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡਾ ਕੋਈ ਬਦਲਾ ਨਹੀਂ ਲਵੇਗਾ। ਇਸ ਦਾ ਮਤਲਬ ਹੈ ਕਿ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਡਿਪਲੋਮੈਟਾਂ ਨੂੰ ਦੇਸ਼ ਛੱਡਣ ਦਾ ਹੁਕਮ ਨਹੀਂ ਦਿੱਤਾ ਜਾਵੇਗਾ। ਵਿਦੇਸ਼ ਮੰਤਰੀ ਜੌਲੀ ਨੇ ਕਿਹਾ ਕਿ....
ਅਮਰੀਕਾ ਵਿੱਚ ਕਰਨਾਲ ਦੇ ਨੌਜਵਾਨ ਸਮੇਤ ਦੋ ਦੀ ਸੜਕ ਹਾਦਸੇ ‘ਚ ਮੌਤ
ਨਿਊਜਰਸੀ, 19 ਅਕਤੂਬਰ : ਅਮਰੀਕਾ ਵਿੱਚ ਕਰਨਾਲ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਦੁੱਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਨਿਊਜਰਸੀ ਵਿੱਚ ਭਾਰਤ ਨਰਵਾਲ ਅਤੇ ਉਸਦੇ ਦੋਸਤ ਦੀ ਇੱਕ ਸੜਕ ਹਾਦਸੇ ਵਿੱਚ ਮੌਤ ਹੋ ਗਈ। ਮ੍ਰਿਤਕ ਨਰਵਾਲ ਸਾਈਪ੍ਰਸ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਅਮਰੀਕਾ ਆਇਆ ਸੀ। ਦੋਵੇਂ ਮ੍ਰਿਤਕ ਨੌਜਵਾਨ ਨਿਊਜਰਸੀ ਵਿੱਚ ਇੱਕ ਸਟੋਰ ਤੇ ਕੰਮ ਕਰਦੇ ਸਨ, ਜਦੋਂ ਉਹ ਸਟੋਰ ਤੋਂ ਕੰਮ ਖਤਮ ਕਰਨ ਉਪਰੰਤ ਘਰ ਜਾ ਰਹੇ ਸਨ ਤਾਂ ਰਸਤੇ ਵਿੱਚ ਉਨ੍ਹਾਂ ਦੀ ਗੱਡੀ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਇਹ....
ਫਰਾਂਸ ਵਿਚ ਬੰਬ ਧਮਾਕਿਆਂ ਦੀ ਧਮਕੀ ਮਿਲਣ ਦੇ ਬਾਅਦ 6 ਮੁੱਖ ਏਅਰਪੋਰਟ ਕਰਵਾਏ ਗਏ ਖਾਲੀ 
ਪੈਰਿਸ, 18 ਅਕਤੂਬਰ : ਫਰਾਂਸ ਵਿਚ ਬੰਬ ਧਮਾਕਿਆਂ ਦੀ ਧਮਕੀ ਮਿਲਣ ਦੇ ਬਾਅਦ ਹੜਕੰਪ ਮਚ ਗਿਆ ਤੇ ਦੇਸ਼ ਦੇ 6 ਮੁੱਖ ਏਅਰਪੋਰਟ ਖਾਲੀ ਕਰਵਾ ਲਏ ਗਏ। ਉੱਤਰੀ ਫਰਾਂਸ ਦੇ ਲਿਲੀ ਹਵਾਈ ਅੱਡੇ ਨੂੰ ਬੰਬ ਦੇ ਡਰ ਕਾਰਨ ਖਾਲੀ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਬੁੱਧਵਾਰ ਨੂੰ ਏਅਰਪੋਰਟ BFM ਟੀਵੀ ਦੇ ਅਧਿਕਾਰਤ ਸੋਸ਼ਲ ਮੀਡੀਆ ਹੈਂਡਲ ਰਾਹੀਂ ਦਿੱਤੀ ਗਈ। ਪੁਲਿਸ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਕਿ ਸੁਰੱਖਿਆ ਅਲਰਟ ਕਾਰਨ ਬੁੱਧਵਾਰ ਨੂੰ ਟੁਲੂਜ਼, ਨਾਇਸ ਅਤੇ ਲਿਓਨ ਦੇ ਹਵਾਈ ਅੱਡਿਆਂ ਨੂੰ ਵੀ ਖਾਲੀ....
ਇਜ਼ਰਾਇਲੀ ਫੌਜ ਨੇ ਗਾਜ਼ਾ ਦੇ ਇੱਕ ਹਸਪਤਾਲ ‘ਤੇ ਕੀਤਾ ਹਵਾਈ ਹਮਲਾ, 500 ਲੋਕਾਂ ਦੀ ਮੌਤ 
ਇਜ਼ਰਾਇਲ, 18 ਅਕਤੂਬਰ : ਇਜ਼ਰਾਈਲ ਅਤੇ ਹਮਾਸ ਵਿਚਾਲੇ ਪਿਛਲੇ 10 ਦਿਨਾਂ ਤੋਂ ਜੰਗ ਚੱਲ ਰਹੀ ਹੈ। ਇਹ ਜੰਗ ਹੋਰ ਵੀ ਹਮਲਾਵਰ ਹੋ ਗਈ ਹੈ। ਇਸ ਦੌਰਾਨ ਇਜ਼ਰਾਇਲੀ ਫੌਜ ਨੇ ਗਾਜ਼ਾ ਦੇ ਇੱਕ ਹਸਪਤਾਲ ‘ਤੇ ਹਵਾਈ ਹਮਲਾ ਕੀਤਾ ਹੈ, ਜਿਸ ‘ਚ 500 ਤੋਂ ਜ਼ਿਆਦਾ ਲੋਕਾਂ ਦੇ ਮਾਰੇ ਜਾਣ ਦੀ ਸੂਚਨਾ ਮਿਲ ਰਹੀ ਹੈ। ਹਮਾਸ ਨੇ ਇਸ ਹਮਲੇ ਨੂੰ ਇਜ਼ਰਾਈਲ ਵੱਲੋਂ ਕੀਤਾ ਗਿਆ ਨਸਲਕੁਸ਼ੀ ਦੱਸਿਆ ਹੈ। ਹਾਲਾਂਕਿ ਇਜ਼ਰਾਈਲ ਨੇ ਇਸ ਹਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਮੂਲੀਅਤ ਤੋਂ ਇਨਕਾਰ ਕੀਤਾ ਹੈ। ਇਜ਼ਰਾਈਲ ਨੇ ਦਾਅਵਾ....
ਕੈਨੇਡਾ ਦੇ ਵੈਸਟ ਮਿੰਸਟਰ ‘ਚ ਪਤੀ ਵੱਲੋਂ ਪਤਨੀ ਦਾ ਕਤਲ
ਵੈਨਕੂਵਰ, 17 ਅਕਤੂਬਰ : "ਘਰੇਲੂ ਹਿੰਸਾ ਦੇ ਇੱਕ ਦੁਖਦਾਈ ਮਾਮਲੇ" ਵਿੱਚ, ਇੱਕ 57 ਸਾਲਾ ਸਿੱਖ ਵਿਅਕਤੀ ਨੂੰ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਆਪਣੀ ਪਤਨੀ ਦੀ ਘਾਤਕ ਚਾਕੂ ਮਾਰਨ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸ 'ਤੇ ਦੋਸ਼ ਲਾਏ ਗਏ ਹਨ। ਨਿਊ ਵੈਸਟਮਿੰਸਟਰ ਕਸਬੇ ਦੇ ਵਸਨੀਕ ਬਲਵੀਰ ਸਿੰਘ ਨੇ ਕੁਲਵੰਤ ਕੌਰ (46) ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਮਾਮਲੇ 'ਚ ਦੂਜੇ ਦਰਜੇ ਦੇ ਕਤਲ ਦੇ ਦੋਸ਼ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ....
ਨਿਊਯਾਰਕ ਦੀ ਬੱਸ ’ਚ ਸਫ਼ਰ ਰਹੇ ਸਿੱਖ ਨੌਜੁਆਨ ਨੂੰ ਕਰਨਾ ਪਿਆ ਨਫ਼ਰਤੀ ਹਿੰਸਾ ਦਾ ਸਾਹਮਣਾ 
ਨਿਊਯਾਰਕ, 16 ਅਕਤੂਬਰ : ਅਮਰੀਕਾ ’ਚ ਸਿੱਖਾਂ ਵਿਰੁਧ ਨਫ਼ਰਤੀ ਹਿੰਸਾ ਦੇ ਮਾਮਲੇ ਜਾਰੀ ਹੈ। ਤਾਜ਼ਾ ਮਾਮਲੇ ’ਚ ਨਿਊਯਾਰਕ ਦੀ ਇਕ ਬੱਸ ’ਚ ਸਫ਼ਰ ਰਹੇ ਸਿੱਖ ਨੌਜੁਆਨ ਨੂੰ ਇਸ ਨਫ਼ਰਤੀ ਹਿੰਸਾ ਦਾ ਸਾਹਮਣਾ ਕਰਨਾ ਪਿਆ। ਪੁਲਿਸ ਅਨੁਸਾਰ ਸਿੱਖ ਨੌਜੁਆਨ ਅਤੇ ਹਮਲਾਵਰ ਦੋਵੇਂ ਰਿਚਮੰਡ ਹਿੱਲ ’ਚ ਇਕ ਹੀ ਸ਼ਟਲ ਬੱਸ ’ਚ ਸਵੇਰੇ 9 ਵਜੇ ਸਫ਼ਰ ਕਰ ਰਹੇ ਸਨ ਜਦੋਂ ਸ਼ੱਕੀ ਵਿਅਕਤੀ 19 ਸਾਲਾਂ ਦੇ ਪੀੜਤ ਕੋਲ ਆਇਆ ਅਤੇ ਉਸ ਦੀ ਪੱਗ ਵਲ ਇਸ਼ਾਰਾ ਕਰਦਿਆਂ ਕਿਹਾ, ‘‘ਅਸੀਂ ਇਸ ਦੇਸ਼ ’ਚ ਇਹ ਨਹੀਂ ਪਹਿਨਦੇ, ਉਤਾਰ ਇਸ ਨੂੰ।....
'ਨਰਕ ਤੋਂ ਵੀ ਭੈੜੀ ਹੋ ਗਈ ਜ਼ਿੰਦਗੀ', 'ਮੌਤ ਆਵੇ ਪਰ ਅਜਿਹਾ ਦਿਨ ਨਾ ਆਵੇ', ਚਾਰ ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ
ਗਾਜ਼ਾ, 16 ਅਕਤੂਬਰ : ਹਮਾਸ ਵਲੋਂ ਇਜ਼ਰਾਇਲ 'ਤੇ ਕੀਤੇ ਗਏ ਹਮਲੇ ਤੋਂ ਬਾਅਦ ਇਜ਼ਰਾਇਲੀ ਪ੍ਰਸ਼ਾਸਨ ਨੇ ਆਪਣੀ ਪ੍ਰਤੀਕਿਰਿਆ ਸ਼ੁਰੂ ਕਰ ਦਿੱਤੀ ਹੈ। ਦਰਅਸਲ, ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਰਹਿਣ ਵਾਲੇ ਲੋਕਾਂ ਨੂੰ ਪਾਣੀ, ਬਿਜਲੀ ਅਤੇ ਭੋਜਨ ਦੀ ਸਪਲਾਈ ਰੋਕ ਦਿੱਤੀ ਹੈ। ਹੁਣ ਦੱਖਣੀ ਗਾਜ਼ਾ ਪੱਟੀ ਵਿੱਚ ਪਾਣੀ ਦੀ ਭਾਰੀ ਕਿੱਲਤ ਹੈ ਅਤੇ ਲੋਕਾਂ ਨੂੰ ਬਾਥਰੂਮ ਲਈ ਵੀ ਲੰਬੀਆਂ ਕਤਾਰਾਂ ਵਿੱਚ ਖੜ੍ਹਨਾ ਪੈਂਦਾ ਹੈ। ਜਾਣਕਾਰੀ ਮੁਤਾਬਕ ਲੋਕਾਂ ਨੂੰ ਉਥੇ ਇਸ਼ਨਾਨ ਕੀਤੇ ਕਈ ਦਿਨ ਹੋ ਗਏ ਹਨ। ਅਹਿਮਦ ਹਾਮਿਦ (43....
ਦੋ ਸਾਲ ਪਹਿਲਾਂ ਕੈਨੇਡਾ ਗਈ ਪੰਜਾਬੀ ਕੁੜੀ ਦਿਲਪ੍ਰੀਤ ਕੌਰ ਦੀ ਮੌਤ
ਬਰੈਂਪਟਨ, 15 ਅਕਤੂਬਰ : ਚੰਗੇ ਭਵਿੱਖ ਲਈ ਪੜ੍ਹਾਈ ਕਰਨ ਲਈ ਕੈਨੇਡਾ ਵਿਖੇ ਗਏ ਪੰਜਾਬੀਆਂ ਦੀਆਂ ਰੋਜਾਨਾ ਹੀ ਮੌਤਾਂ ਹੋ ਜਾਣ ਦੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਹਨ, ਜੋ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਅੱਜ ਫਿਰ ਇੱਕ ਹੋਰ ਦੁੱਖਦਾਈ ਖਬਰ ਸਾਹਮਣੇ ਆਈ ਹੈ, ਕਿ ਇੱਕ ਪੰਜਾਬੀ ਨੌਜਵਾਨ ਲੜਕੀ ਜੋ ਤਕਰੀਬਨ ਦੋ ਸਾਲ ਪਹਿਲਾਂ ਪੜ੍ਹਾਈ ਕਰਨ ਲਈ ਕੈਨੇਡਾ ਦੇ ਸ਼ਹਿਰ ਬਰੈਂਪਟਨ ਵਿੱਚ ਆਈ ਸੀ ਦੀ ਮੌਤ ਹੋ ਜਾਣ ਦੀ ਖਬਰ ਹੈ। ਮ੍ਰਿਤਕਾਂ ਦੀ ਪਹਿਚਾਣ ਦਿਲਪ੍ਰੀਤ ਕੌਰ ਵਜੋਂ ਹੋਈ ਹੈ। ਮੌਤ ਦੇ ਕਾਰਨਾਂ ਦਾ ਹਾਲੇ ਕੁੱਝ....
ਨਿਊਜ਼ੀਲੈਂਡ ਦੀ ਸੰਸਦ ਵਿਚ ਦੋ ਪੰਜਾਬੀ ਮੂਲ ਦੀਆਂ ਬੀਬੀਆਂ ਦੀ ਦਸਤਕ ਪੱਕੀ
ਔਕਲੈਂਡ, 15 ਅਕਤੂਬਰ : ਨਿਊਜ਼ੀਲੈਂਡ ਦੀ 54ਵੀਂ ਸੰਸਦ ਆਮ ਚੋਣਾਂ ਸੰਪਨ ਹੋਈਆਂ ਜਿਸ ਦੇ ਵਿਚ ਸਾਹਮਣੇ ਆਏ ਚੋਣ ਨਤੀਜਿਆਂ (ਰੁਝਾਨ) ਦੇ ਵਿਚ ਨੈਸ਼ਨਲ ਪਾਰਟੀ ਨੂੰ 45 ਸੀਟਾਂ ਚੋਣ ਜਿੱਤ ਰਾਹੀਂ ਅਤੇ 5 ਸੀਟਾਂ ਪਾਰਟੀ ਵੋਟ ਦੇ ਅਧਾਰ ਤੇ ਮਿਲੀਆਂ, ਲੇਬਰ ਪਾਰਟੀ ਨੂੰ 17 ਸੀਟਾਂ ਚੋਣ ਜਿੱਤ ਰਾਹੀਂ ਅਤੇ 17 ਸੀਟਾਂ ਪਾਰਟੀ ਵੋਟ ਦੇ ਅਧਾਰ ਉਤੇ, ਗ੍ਰੀਨ ਪਾਰਟੀ ਨੂੰ 3 ਸੀਟਾਂ ਚੋਣ ਜਿੱਤ ਕੇ ਅਤੇ 11 ਪਾਰਟੀ ਵੋਟ ਅਧਾਰ ਉਤੇ, ਐਕਟ ਪਾਰਟੀ ਨੂੰ 2 ਸੀਟਾਂ ਚੋਣ ਜਿੱਤ ਕੇ ਅਤੇ 9 ਸੀਟਾਂ ਪਾਰਟੀ ਵੋਟ ਅਧਾਰ ਉਤੇ....
ਦੁਨੀਆ ਗਾਜ਼ਾ 'ਤੇ ਨਜ਼ਰ ਰੱਖ ਰਹੀ ਹੈ, ਹਿੰਸਾ ਨੇ ਕਬਜ਼ੇ ਵਾਲੇ ਪੱਛਮੀ ਕੰਢੇ ਵਿਚ ਵਧ ਰਹੇ ਤਣਾਅ ਨੂੰ ਦਿੱਤੀ ਹਵਾ
ਇਜਰਾਇਲ , 14 ਅਕਤੂਬਰ : ਜਦੋਂ ਕਿ ਦੁਨੀਆ ਦਾ ਧਿਆਨ ਗਾਜ਼ਾ ਵਿੱਚ ਜੰਗ 'ਤੇ ਕੇਂਦਰਤ ਹੈ, ਕਬਜ਼ੇ ਵਾਲੇ ਪੱਛਮੀ ਕੰਢੇ ਵਿੱਚ ਤਣਾਅ ਵਧ ਗਿਆ ਹੈ, ਜਿੱਥੇ ਇਜ਼ਰਾਈਲੀ ਫੌਜਾਂ ਨਾਲ ਝੜਪਾਂ, ਗ੍ਰਿਫਤਾਰੀਆਂ ਦੇ ਛਾਪਿਆਂ ਅਤੇ ਯਹੂਦੀ ਵਸਨੀਕਾਂ ਦੁਆਰਾ ਹਮਲਿਆਂ ਵਿੱਚ ਪਿਛਲੇ ਹਫ਼ਤੇ 54 ਫਲਸਤੀਨੀ ਮਾਰੇ ਗਏ ਸਨ। ਸੰਯੁਕਤ ਰਾਸ਼ਟਰ ਦੇ ਮਾਨੀਟਰਾਂ ਨੇ ਕਿਹਾ ਕਿ ਘੱਟੋ-ਘੱਟ 2005 ਤੋਂ ਬਾਅਦ ਖੇਤਰ ਵਿੱਚ ਫਲਸਤੀਨੀਆਂ ਲਈ ਇਹ ਸਭ ਤੋਂ ਘਾਤਕ ਹਫ਼ਤਾ ਸੀ। ਦੱਖਣੀ ਇਜ਼ਰਾਈਲ ਵਿੱਚ ਹਮਾਸ ਦੇ ਘਾਤਕ ਸਮੂਹਿਕ ਘੁਸਪੈਠ ਤੋਂ....
ਗਾਇਕ ਦਿਲਜੀਤ ਦੁਸਾਂਝ ਨੇ ਰਚਿਆ ਇਤਿਹਾਸ, ਮੈਲਬੌਰਨ 'ਚ ‘ਰੋਡ ਲੈਵਰ ਅਰੇਨਾ’ ਸ਼ੋਅ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਕਲਾਕਾਰ ਬਣੇ 
ਮੈਲਬੌਰਨ, 13 ਅਕਤੂਬਰ : ਮਸ਼ਹੂਰ ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਦਾ ਆਸਟ੍ਰੇਲੀਆ-ਨਿਊਜ਼ੀਲੈਂਡ ‘ਬੌਰਨ ਟੂ ਸ਼ਾਈਨ’ ਟੂਰ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਸ ਦੌਰਾਨ ਦੁਸਾਂਝਾਂਵਾਲੇ ਨੇ ਇੱਕ ਹੋਰ ਇਤਿਹਾਸ ਰਚਿਆ ਹੈ। ਦਰਅਸਲ, ਦਿਲਜੀਤ ਮੈਲਬੌਰਨ ਵਿੱਚ ‘ਰੋਡ ਲੈਵਰ ਅਰੇਨਾ’ ਸ਼ੋਅ ਨੂੰ ਸੋਲਡ ਆਊਟ ਕਰਨ ਵਾਲੇ ਪਹਿਲੇ ਭਾਰਤੀ ਕਲਾਕਾਰ ਬਣ ਗਏ ਹਨ, ਜਿੱਥੇ ਉਹ ਅੱਜ ਯਾਨੀ ਕਿ 13 ਅਕਤੂਬਰ ਪਰਫਾਰਮ ਕਰਨਗੇ। ਇਸ ਤੋਂ ਇਲਾਵਾ ਉਹ ਕਿਸੇ ਸ਼ੋਅ ਲਈ ਸਭ ਤੋਂ ਵੱਧ ਵਿਕਣ ਵਾਲੀਆਂ ਟਿਕਟਾਂ ਦੇ ਮਾਮਲੇ....
ਇਜ਼ਰਾਈਲ ’ਚ 27 ਅਮਰੀਕੀ ਨਾਗਰਿਕਾਂ ਦੀ ਮੌਤ, 14 ਲਾਪਤਾ 
ਵਾਸ਼ਿੰਗਟਨ, 13 ਅਕਤੂਬਰ : ਇਜ਼ਰਾਈਲ ਤੇ ਹਮਾਸ ਦੇ ਸੰਘਰਸ਼ ਦਰਮਿਆਨ 27 ਅਮਰੀਕੀ ਨਾਗਰਿਕਾਂ ਦੀ ਮੌਤ ਹੋ ਗਈ ਹੈ ਜਦਕਿ 14 ਲਾਪਤਾ ਹਨ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਉਹ ਆਪਣੇ ਨਾਗਰਿਕਾਂ ਨੂੰ ਇਜ਼ਰਾਈਲ ’ਚੋਂ ਕੱਢਣ ਲਈ ਚਾਰਟਰ ਜਹਾਜ਼ ਭੇਜੇਗਾ। ਹਿੰਸਾ ਨਾਲ ਪ੍ਰਭਾਵਿਤ ਇਲਾਕੇ ’ਚੋਂ ਆਪਣੇ ਨਾਗਰਿਕਾਂ ਨੂੰ ਸਭ ਤੋਂ ਪਹਿਲਾਂ ਕੱਢਣ ਦੀ ਪਹਿਲ ਕਰਨ ਵਾਲਿਆਂ ’ਚ ਭਾਰਤ ਸ਼ਾਮਲ ਹੈ। ਵ੍ਹਾਈਟ ਹਾਊਸ ਨਾਲ ਜੁੜੇ ਜੌਨ ਕਿਰਬੀ ਨੇ ਕਿਹਾ ਕਿ ਰਾਸ਼ਟਰਪਤੀ ਨੇ ਟੀਮ ਨੂੰ ਕਿਹਾ ਹੈ ਕਿ ਉਹ ਉਨ੍ਹਾਂ ਅਮਰੀਕੀ ਨਾਗਰਿਕਾਂ ਦੀ ਮਦਦ....
ਸਰੀ 'ਚ ਸੋਸ਼ਲ ਮੀਡੀਆ 'ਤੇ ਸੋਜੀ ਬਾਰੇ ਪਰੋਸੀ ਜਾ ਰਹੀ ਜਾਣਕਾਰੀ ਸਹੀ ਨਹੀਂ : ਰਚਨਾ ਸਿੰਘ
ਚਿੰਤਤ ਮਾਪੇ ਸੋਸ਼ਲ ਮੀਡੀਆ ਦੀ ਬਜਾਏ ਅਧਿਆਪਕਾਂ ਪਾਸੋਂ ਜਾਨਣ ਸਰਕਾਰ ਬੱਚਿਆਂ ਨੂੰ ਕੁਆਲਟੀ ਐਜੂਕੇਸ਼ਨ ਦੇਣ ਲਈ ਵਚਨਬੱਧ ਹੈ ਸਕੂਲਾਂ 'ਚ ਬੱਚਿਆਂ ਦੀ ਸਿਹਤ ਤੇ ਸ਼ਖ਼ਸੀਅਤ ਨੂੰ ਵੀ ਨਿਖਾਰਨ ਲਈ ਯਤਨ ਕਰ ਰਹੇ ਹਾਂ ਸੋਜੀ ਬੱਚਿਆਂ ਨੂੰ ਮਾਪਿਆਂ ਦੀ ਰਾਇ ਨਾਲ ਮਟੀਰੀਅਲ ਦੇਵੇਗੀ ਕਿਸੇ ਛੋਟੀ ਉਮਰ ਦੇ ਬੱਚੇ ਦਾ ਮਾਪਿਆਂ ਦੀ ਰਾਇ ਤੋਂ ਬਿਨਾਂ ਜੈਂਡਰ ਬਦਲਣ ਬਾਰੇ ਜਾਣਕਾਰੀ ਸਹੀ ਨਹੀਂ ਮੈਂ ਵੀ ਇਕ ਮਾਂ ਹੋਣ ਦੇ ਨਾਤੇ ਬੱਚਿਆਂ ਦੇ ਮਾਪਿਆਂ ਦੀ ਭਾਵਨਾ ਸਮਝਦੀ ਹੈ ਮੇਰੇ ਵੀ ਬੱਚੇ ਸਕੂਲਾਂ 'ਚ ਪੜ੍ਹ ਰਹੇ ਹਨ ਤੇ ਮੈਂ....