ਪੋਕਰੋਵਸਕ, 07 ਜਨਵਰੀ : ਪੂਰਬੀ ਯੂਕਰੇਨ ਦੇ ਸ਼ਹਿਰ ਪੋਕਰੋਵਸਕ ਵਿੱਚ ਇੱਕ ਰੂਸੀ ਮਿਜ਼ਾਈਲ ਹਮਲੇ ਵਿੱਚ 11 ਲੋਕਾਂ ਦੀ ਮੌਤ ਹੋ ਗਈ। ਮਰਨ ਵਾਲਿਆਂ ਵਿੱਚ ਪੰਜ ਬੱਚੇ ਵੀ ਸ਼ਾਮਲ ਹਨ। ਇਸ ਦੀ ਪੁਸ਼ਟੀ ਡੋਨੇਟਸਕ ਖੇਤਰ ਦੇ ਯੂਕਰੇਨੀ-ਨਿਯੰਤਰਿਤ ਹਿੱਸੇ ਦੇ ਗਵਰਨਰ ਵਾਦਿਮ ਫਿਲਾਸ਼ਕਿਨ ਨੇ ਕੀਤੀ। ਇਸ ਰੂਸੀ ਹਮਲੇ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਜ਼ਾਹਰ ਕਰਦੇ ਹੋਏ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਂਸਕੀ ਨੇ ਜਾਰੀ ਵੀਡੀਓ 'ਚ ਕਿਹਾ ਕਿ ਰੂਸ ਨੂੰ ਅਜਿਹੇ ਹਮਲੇ ਤੋਂ ਸੁਚੇਤ ਕੀਤਾ ਜਾਣਾ ਚਾਹੀਦਾ ਹੈ।....
ਅੰਤਰ-ਰਾਸ਼ਟਰੀ
ਕਾਬੁਲ, 07 ਜਨਵਰੀ : ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਇਕ ਹੋਰ ਧਮਾਕਾ ਹੋਇਆ। ਕਾਬੁਲ ਦੇ ਪੱਛਮੀ ਖੇਤਰ ਦੇ ਦਸ਼ਤ-ਏ-ਬਰਚੀ ਇਲਾਕੇ 'ਚ ਇਕ ਮਿੰਨੀ ਬੱਸ 'ਚ ਜ਼ਬਰਦਸਤ ਧਮਾਕਾ ਹੋਇਆ, ਜਿਸ 'ਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 14 ਹੋਰ ਜ਼ਖਮੀ ਹੋ ਗਏ। ਪੁਲਸ ਨੇ ਐਤਵਾਰ ਨੂੰ ਘਟਨਾ ਦੀ ਜਾਣਕਾਰੀ ਦਿੱਤੀ। ਸਿਨਹੂਆ ਸਮਾਚਾਰ ਏਜੰਸੀ ਨੇ ਕਾਬੁਲ ਪੁਲਿਸ ਦੇ ਬੁਲਾਰੇ ਖਾਲਿਦ ਜ਼ਦਰਾਨ ਦੇ ਹਵਾਲੇ ਨਾਲ ਕਿਹਾ ਕਿ ਸਾਰੇ ਪੀੜਤ ਆਮ ਨਾਗਰਿਕ ਹਨ ਅਤੇ ਜ਼ਖਮੀਆਂ ਨੂੰ ਨੇੜਲੇ ਹਸਪਤਾਲਾਂ ਵਿਚ ਲਿਜਾਇਆ ਗਿਆ ਹੈ।....
ਬੰਗਲਾਦੇਸ਼, 06 ਜਨਵਰੀ : ਬੰਗਲਾਦੇਸ਼ ਵਿਚ ਚੋਣਾਂ ਤੋਂ ਪਹਿਲਾਂ ਇਕ ਯਾਤਰੀ ਰੇਲਗੱਡੀ ਨੂੰ ਅੱਗ ਲੱਗਣ ਕਾਰਨ ਪੰਜ ਲੋਕਾਂ ਦੀ ਮੌਤ ਹੋ ਗਈ। ਪੁਲਿਸ ਨੂੰ ਵਿਰੋਧੀ ਧਿਰ ’ਤੇ ਰਾਸ਼ਟਰੀ ਚੋਣਾਂ ਦੇ ਬਾਈਕਾਟ ਤੋਂ ਪਹਿਲਾਂ ਅਸ਼ਾਂਤੀ ਦੇ ਵਿਚਕਾਰ ਅੱਗਜ਼ਨੀ ਦਾ ਸ਼ੱਕ ਹੈ। ਫਾਇਰ ਸਰਵਿਸ ਦੇ ਅਧਿਕਾਰੀ ਰਕਜੀਬੁਲ ਹਸਨ ਨੇ ਦਸਿਆ ਕਿ ਪੱਛਮੀ ਸ਼ਹਿਰ ਜੈਸੋਰ ਤੋਂ ਰਾਜਧਾਨੀ ਢਾਕਾ ਜਾ ਰਹੀ ਬੇਨਾਪੋਲ ਐਕਸਪ੍ਰੈਸ ਦੇ ਘੱਟੋ-ਘੱਟ ਚਾਰ ਡੱਬਿਆਂ ਨੂੰ ਅੱਗ ਲੱਗ ਗਈ। ਪੁਲਿਸ ਕਮਾਂਡਰ ਖੰਡਕਰ ਅਲ ਮੋਇਨ ਨੇ ਪੱਤਰਕਾਰਾਂ ਨੂੰ ਦਸਿਆ....
ਕੋਹੁਇਲਾ, 06 ਜਨਵਰੀ : ਉੱਤਰੀ ਮੈਕਸੀਕੋ ਦੇ ਕੋਹੁਇਲਾ ਸੂਬੇ ਦੇ ਇਕ ਸ਼ਹਿਰ ਰਾਮੋਸ ਏਰੀਜਪੇ ਵਿਚ ਹਵਾਈ ਅੱਡੇ ‘ਤੇ ਇਕ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ। ਸਥਾਨਕ ਸ਼ਹਿਰੀ ਹਵਾਬਾਜ਼ੀ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕਰੈਸ਼ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲਗਾਇਆ ਗਿਆ ਹੈ, ਪਰ ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਜਾਂ ਤਾਂ ਤੇਜ਼ ਹਵਾਵਾਂ ਜਾਂ ਨਾਕਾਫ਼ੀ ਈਂਧਨ ਕਾਰਨ ਹਾਦਸਾ ਵਾਪਰਿਆ ਹੈ । ਯੂਐਸ-ਰਜਿਸਟਰਡ....
ਵਾਸ਼ਿੰਗਟਨ, 05 ਜਨਵਰੀ : ਅਮਰੀਕਾ ਦੇ ਆਯੋਵਾ ਵਿਚ ਸਰਦ ਰੁੱਤ ਦੀਆਂ ਛੁੱਟੀਆਂ ਤੋਂ ਬਾਅਦ ਖੁੱਲ੍ਹੇ ਹਾਈ ਸਕੂਲ ਵਿਚ ਪਹਿਲੇ ਦਿਨ ਇਕ ਵਿਦਿਆਰਥੀ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਹਮਲੇ ਵਿਚ ਛੇਵੀਂ ਜਮਾਤ ਦਾ ਪਾੜ੍ਹਾ ਮਾਰਿਆ ਗਿਆ ਜਦਕਿ ਪੰਜ ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਹਮਲਾਵਰ ਨੇ ਖ਼ੁਦ ਨੂੰ ਗੋਲੀ ਮਾਰ ਲਈ। ਜ਼ਖ਼ਮੀ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਇਕ ਹੋਰ ਜ਼ਖ਼ਮੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖ਼ਮੀਆਂ ਵਿਚ ਪੇਰੀ ਹਾਈ ਸਕੂਲ ਦਾ ਪਿ੍ਰੰਸੀਪਲ ਡੈਨ ਮਾਰਬਰਗਰ ਵੀ ਸ਼ਾਮਲ ਹੈ। ਅਧਿਕਾਰੀਆਂ ਨੇ....
ਬਰਲਿਨ, 4 ਜਨਵਰੀ : ਜਰਮਨੀ ਭਾਰੀ ਬਾਰਸ਼ ਅਤੇ ਸੁੱਜ ਰਹੀਆਂ ਨਦੀਆਂ ਦੇ ਕਾਰਨ ਵਿਆਪਕ ਹੜ੍ਹਾਂ ਨਾਲ ਜੂਝ ਰਿਹਾ ਹੈ, ਰੇਤ ਦੇ ਥੈਲਿਆਂ ਦੀ ਘਾਟ ਅਤੇ ਓਵਰਫਲੋ ਹੋਏ ਡਾਈਕ ਦੇ ਕਾਰਨ ਕੁਝ ਖੇਤਰਾਂ ਵਿੱਚ ਤਬਾਹੀ ਨਿਯੰਤਰਣ ਆਪਣੀ ਸੀਮਾ ਤੱਕ ਪਹੁੰਚ ਗਿਆ ਹੈ। ਹਫ਼ਤਿਆਂ ਦੀ ਲਗਾਤਾਰ ਬਾਰਿਸ਼ ਨੇ ਜਰਮਨੀ ਦੇ ਵੱਡੇ ਹਿੱਸਿਆਂ ਵਿੱਚ ਸਮੱਸਿਆਵਾਂ ਪੈਦਾ ਕਰ ਦਿੱਤੀਆਂ ਹਨ, ਅਤੇ ਦੋ ਲੋਕਾਂ ਦੀ ਮੌਤ ਹੋ ਗਈ ਹੈ। ਜਰਮਨ ਮੌਸਮ ਸੇਵਾ (DWD) ਵੀਰਵਾਰ ਨੂੰ "ਸਿਰਫ ਥੋੜ੍ਹੇ ਸਮੇਂ ਦੇ ਰੁਕਾਵਟਾਂ ਦੇ ਨਾਲ ਭਾਰੀ ਮੀਂਹ" ਦੇ....
‘ਮੈਨੂੰ ਅਜੇ ਵੀ ਵਿਸ਼ਵਾਸ ਨਹੀਂ ਹੋ ਰਿਹਾ ਹੈ : ਮੁਨੱਵਰ ਫਿਰੋਜ਼ ਯੂ.ਏ.ਈ, 04 ਜਨਵਰੀ : ਰਿਆਦ ਸੰਯੁਕਤ ਅਰਬ ਅਮੀਰਾਤ (ਯੂ.ਏ.ਈ) ਵਿੱਚ ਰਹਿਣ ਵਾਲੇ ਇੱਕ ਭਾਰਤੀ ਵਿਅਕਤੀ ਦੀ ਕਿਸਮਤ ਇੱਕ ਪਲ ਵਿੱਚ ਬਦਲ ਗਈ। ਜਿਸ ‘ਤੇ ਉਹ ਖੁਦ ਵਿਸ਼ਵਾਸ ਨਹੀਂ ਕਰ ਪਾ ਰਿਹਾ। ਇਹ ਵਿਅਕਤੀ ਇਸ ਸਮੇਂ ਦੁਬਈ ਵਿੱਚ ਰਹਿ ਰਿਹਾ ਹੈ ਅਤੇ ਡਰਾਈਵਰ ਵਜੋਂ ਕੰਮ ਕਰਦਾ ਹੈ। ਉਸ ਨੇ 45 ਕਰੋੜ ਰੁਪਏ ਜਿੱਤੇ ਹਨ। ਵਿਅਕਤੀ ਦਾ ਨਾਂ ਮੁਨੱਵਰ ਫਿਰੋਜ਼ ਹੈ। ਉਸ ਨੇ ਇੱਥੇ ਲਾਟਰੀ ਜਿੱਤੀ ਹੈ। ਉਸਨੇ 31 ਦਸੰਬਰ ਨੂੰ ਬਿਗ ਟਿਕਟ ਲਾਈਵ ਡਰਾਅ....
ਉੱਤਰੀ ਕਨੈਕਟੀਕਟ, 04 ਜਨਵਰੀ : ਅਮਰੀਕਾ ਵਿੱਚ ਮੰਗਲਵਾਰ ਰਾਤ ਅਮਰੀਕਾ ਦੇ ਉੱਤਰੀ ਕਨੈਕਟੀਕਟ 'ਚ ਇਕ ਘਰ 'ਚ ਅੱਗ ਲੱਗਣ ਕਾਰਨ ਇਹ ਹਾਦਸਾ ਵਾਪਰਿਆ। ਇਸ ਦੌਰਾਨ ਘਰ ਦੇ ਚਾਰ ਬੱਚਿਆਂ ਦੀ ਝੁਲਸਣ ਕਾਰਨ ਮੌਤ ਹੋ ਗਈ। ਉਸ ਦੀ 19 ਸਾਲਾ ਭੈਣ ਨੇ ਆਪਣੀ ਜਾਨ ਬਚਾਉਣ ਲਈ ਦੂਜੀ ਮੰਜ਼ਿਲ ਦੀ ਖਿੜਕੀ ਤੋਂ ਹੇਠਾਂ ਛਾਲ ਮਾਰ ਦਿੱਤੀ। ਬਚਾਅ ਕਾਰਜ ਲਈ ਫਾਇਰਫਾਈਟਰਜ਼ ਨੂੰ ਕਾਫੀ ਮੁਸ਼ੱਕਤ ਕਰਨੀ ਪਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸਥਾਨਕ ਫਾਇਰ ਅਧਿਕਾਰੀ ਜੌਹਨ ਰੋਸ਼ੇ ਨੇ ਦੱਸਿਆ ਕਿ ਰਾਤ ਕਰੀਬ 10.30 ਵਜੇ....
ਟੋਰਾਂਟੋ, 03 ਜਨਵਰੀ : ਭਾਰਤੀ ਵਿਦਿਆਰਥੀਆਂ ਦਾ ਕੈਨੇਡਾ ਵਿਚ ਪੜ੍ਹਾਈ ਤੋਂ ਮੋਹ ਭੰਗ ਹੋ ਗਿਆ ਹੈ। ਇਹੀ ਕਾਰਨ ਹੈ ਕਿ ਜੁਲਾਈ ਤੋਂ ਅਕਤੂਬਰ 2023 ਦਰਮਿਆਨ ਕੈਨੇਡਾ ਵਿਚ ਪੜ੍ਹਨ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਭਾਰੀ ਗਿਰਾਵਟ ਆਈ ਹੈ। ਕੈਨੇਡਾ ਦੀ ਮਹਿੰਗਾਈ ਨੂੰ ਇਸ ਗਿਰਾਵਟ ਦਾ ਮੁੱਖ ਕਾਰਨ ਮੰਨਿਆ ਜਾ ਰਿਹਾ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਆਮਦ ਸੰਬੰਧੀ ਆਨ ਲਾਈਨ ਡਾਟਾ ਰੱਖਣ ਵਾਲੇ ਪਲੇਟਫਾਰਮ ਅਪਲਾਈ ਬੋਰਡ ਨੇ ਇਸ ਗੱਲ ਦਾ ਖੁਲਾਸਾ ਕੀਤਾ ਹੈ ਕਿ 2022 'ਚ ਭਾਰਤੀ ਵਿਦਿਆਰਥੀਆਂ....
ਤਹਿਰਾਨ, 03 ਜਨਵਰੀ : ਈਰਾਨ ਦੀ ਕੁਦਸ ਫੋਰਸ ਦੇ ਮੁਖੀ ਜਨਰਲ ਕਾਸਿਮ ਸੁਲੇਮਾਨੀ ਦੀ ਅਮਰੀਕੀ ਹਵਾਈ ਹਮਲੇ ਵਿੱਚ ਮੌਤ ਹੋ ਚੁੱਕੀ ਹੈ। ਬੁੱਧਵਾਰ ਨੂੰ ਕੇਰਮਾਨ ਸ਼ਹਿਰ ਵਿੱਚ ਕਾਸਿਮ ਸੁਲੇਮਾਨੀ ਦੀ ਕਬਰ ਦੇ ਨੇੜੇ ਦੋ ਵੱਡੇ ਧਮਾਕੇ ਹੋਣ ਦੀ ਸੂਚਨਾ ਮਿਲੀ ਹੈ। ਇਸ ਹਮਲੇ 'ਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ, ਜਦਕਿ 141 ਲੋਕ ਜ਼ਖਮੀ ਹੋ ਗਏ ਸਨ। ਕਾਸਿਮ ਸੁਲੇਮਾਨੀ ਦੀ ਅੱਜ ਚੌਥੀ ਬਰਸੀ ਹੈ। ਤੁਹਾਨੂੰ ਦੱਸ ਦੇਈਏ ਕਿ 3 ਜਨਵਰੀ 2020 ਨੂੰ ਬਗਦਾਦ ਏਅਰਪੋਰਟ 'ਤੇ ਅਮਰੀਕੀ ਹਵਾਈ ਹਮਲੇ 'ਚ ਚੋਟੀ ਦੇ ਈਰਾਨੀ....
ਟੋਕੀਓ, 02 ਜਨਵਰੀ : ਨਵੇਂ ਸਾਲ ਦੇ ਪਹਿਲੇ ਦਿਨ ਸੋਮਵਾਰ ਨੂੰ ਜਾਪਾਨ ਵਿੱਚ 7.6 ਤੀਬਰਤਾ ਦਾ ਭੂਚਾਲ ਆਇਆ। ਇਸ ਤੋਂ ਬਾਅਦ ਇੱਥੇ ਸੁਨਾਮੀ ਆਈ। ਹਾਲਾਂਕਿ ਸ਼ਾਮ ਤੱਕ ਸਰਕਾਰ ਨੇ ਸੁਨਾਮੀ ਦੀ ਚਿਤਾਵਨੀ ਵਾਪਸ ਲੈ ਲਈ। ਸਮੁੰਦਰੀ ਇਲਾਕਿਆਂ 'ਚ ਰਹਿਣ ਵਾਲੇ ਲੋਕਾਂ ਨੂੰ ਘਰ ਨਾ ਪਰਤਣ ਦੀ ਸਲਾਹ ਦਿੱਤੀ ਗਈ ਹੈ। ਭੂਚਾਲ ਤੋਂ ਬਾਅਦ ਜਾਪਾਨ ਦੇ ਵਾਜਿਮਾ ਸ਼ਹਿਰ 'ਚ ਸੁਨਾਮੀ ਆਈ, ਜਿਸ ਕਾਰਨ ਲਗਭਗ 3 ਫੁੱਟ ਉੱਚੀਆਂ ਲਹਿਰਾਂ ਉੱਠੀਆਂ। ਹਾਲਾਂਕਿ, ਸਰਕਾਰ ਨੇ ਕਿਹਾ ਹੈ ਕਿ ਉਹ ਛੇਤੀ ਹੀ ਇੱਕ ਐਡਵਾਈਜ਼ਰੀ ਜਾਰੀ ਕਰੇਗੀ।....
ਟੋਕੀਓ, 02 ਜਨਵਰੀ : ਨਵੇਂ ਸਾਲ 'ਤੇ ਆਏ ਜ਼ਬਰਦਸਤ ਭੂਚਾਲ ਤੋਂ ਬਾਅਦ ਇਕ ਹੋਰ ਦਿਲ ਦਹਿਲਾ ਦੇਣ ਵਾਲੀ ਖਬਰ ਸਾਹਮਣੇ ਆਈ ਹੈ। ਦਰਅਸਲ, ਜਾਪਾਨ ਦੇ ਟੋਕੀਓ ਦੇ ਹਨੇਡਾ ਹਵਾਈ ਅੱਡੇ 'ਤੇ ਮੰਗਲਵਾਰ ਨੂੰ ਰਨਵੇਅ 'ਤੇ ਲੈਂਡਿੰਗ ਕਰਦੇ ਸਮੇਂ ਜਾਪਾਨ ਏਅਰਲਾਈਨਜ਼ ਦਾ ਜੈੱਟ ਕੋਸਟ ਗਾਰਡ ਦੇ ਜਹਾਜ਼ ਨਾਲ ਟਕਰਾ ਗਿਆ। ਇਹ ਘਟਨਾ ਹਨੇਦਾ ਹਵਾਈ ਅੱਡੇ 'ਤੇ ਵਾਪਰੀ। ਸਥਾਨਕ ਪ੍ਰਸਾਰਕ NHK ਨੇ ਇੱਕ ਰਿਪੋਰਟ ਵਿਚ ਕਿਹਾ ਕਿ ਜਹਾਜ਼ ਨੂੰ ਟੱਕਰ ਤੋਂ ਬਾਅਦ ਅੱਗ ਲੱਗ ਗਈ। ਇਸ ਹਾਦਸੇ ਵਿਚ ਤੱਟ ਰੱਖਿਅਕ ਜਹਾਜ਼ ਦੇ ਛੇ ਵਿਚੋਂ....
ਵਾਸ਼ਿੰਗਟਨ, 1 ਜਨਵਰੀ : ਅਮਰੀਕਾ ਨੇ ਲਾਲ ਸਾਗਰ 'ਚ ਹੂਤੀ ਬਾਗੀਆਂ 'ਤੇ ਇਕ ਵਾਰ ਫਿਰ ਕਾਰਵਾਈ ਕੀਤੀ ਹੈ। ਯੂਐਸ ਨੇਵੀ ਨੇ ਲਾਲ ਸਾਗਰ ਵਿੱਚ ਇੱਕ ਵਪਾਰੀ ਜਹਾਜ਼ ਉੱਤੇ ਹਾਉਤੀ ਬਾਗੀਆਂ ਦੇ ਹਮਲੇ ਨੂੰ ਨਾਕਾਮ ਕਰ ਦਿੱਤਾ ਅਤੇ ਉਸਦੇ ਤਿੰਨ ਜਹਾਜ਼ਾਂ ਨੂੰ ਡੁਬੋ ਦਿੱਤਾ, ਜਿਸ ਵਿੱਚ 10 ਅੱਤਵਾਦੀ ਮਾਰੇ ਗਏ। ਅਮਰੀਕੀ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਯੂਐਸ ਸੈਂਟਰਲ ਕਮਾਂਡ ਨੇ ਕਿਹਾ ਕਿ ਯੂਐਸ ਆਇਜ਼ਨਹਾਵਰ ਅਤੇ ਯੂਐਸ ਗਰੇਵਲੀ ਦੇ ਹੈਲੀਕਾਪਟਰਾਂ ਨੂੰ ਇੱਕ ਪ੍ਰੇਸ਼ਾਨੀ ਕਾਲ ਆਈ, ਜਿਸ 'ਤੇ ਕਾਰਵਾਈ....
ਸਕਾਟਲੈਂਡ, 31 ਦਸੰਬਰ : ਸਕਾਟਲੈਂਡ ਪਾਰਲੀਮੈਂਟ ਦੀ ਪਹਿਲੀ ਭਾਰਤੀ ਸਿੱਖ ਪੈਮ ਗੋਸਲ ਨੂੰ ਮੈਂਬਰ ਆਫ ਬ੍ਰਿਟਿਸ਼ ਆਰਡਰ ਦਾ ਖਿਤਾਬ ਮਿਲੇਗਾ। ਪੈਮ ਗੋਸਲ ਸਕਾਟਲੈਂਡ ਦੀ ਪਾਰਲੀਮੈਂਟ ਲਈ ਚੁਣੇ ਜਾਣ ਵਾਲੀ ਪਹਿਲੀ ਭਾਰਤੀ ਸਿੱਖ ਹੈ। ਦੱਸ ਦੇਈਏ ਕਿ ਬ੍ਰਿਟੇਨ ਵਿਚ ਨਵੇਂ ਸਾਲ ਮੌਕੇ ਕਈ ਸ਼ਖਸੀਅਤਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਇਸ ਵਾਰ ਇਸ ਲਿਸਟ ਵਿਚ 10 ਤੋਂ ਵੱਧ ਸਿੱਖ ਸ਼ਖਸੀਅਤਾਂ ਹਨ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਨ੍ਹਾਂ ਵਿਚ ਪੈਮ ਗੋਸਲ ਦਾ ਨਾਂ ਵੀ ਸ਼ਾਮਲ ਹੈ।ਪੈਮ ਗੋਸਲ ਨੇ ਮਈ 2021 ਵਿਚ....
ਮੈਸਾਚੁਸੇਟਸ, 31 ਦਸੰਬਰ : ਅਮਰੀਕਾ ਦੇ ਮੈਸਾਚੁਸੇਟਸ ਵਿੱਚ ਭਾਰਤੀ ਮੂਲ ਦੇ ਇੱਕ ਪਰਿਵਾਰ ਦੇ ਤਿੰਨ ਮੈਂਬਰਾਂ ਦੀਆਂ ਲਾਸ਼ਾਂ ਉਨ੍ਹਾਂ ਦੇ ਘਰ ਵਿੱਚੋ ਮਿਲਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕਾਂ ਦੀ ਪਛਾਣ ਰਾਕੇਸ਼ ਕਮਲ, ਟੀਨਾ ਤੇ ਉਨ੍ਹਾਂ ਦੀ ਧਨਿ ਏਰੀਆਨਾ ਵਜੋਂ ਹੋਈ ਹੈ। ਇਹ ਵੀ ਪਤਾ ਲੱਗਾ ਹੈ ਕਿ ਮ੍ਰਿਤਕ ਕਮਲ 83 ਕਰੋੜ ਦੇ ਕਰੀਬ ਦਾ ਕਰਜਾਈ ਸੀ, ਤੇ ਉਨ੍ਹਾਂ ਦੇ ਬੰਗਲੇ ਦੀ ਕੀਮਤ 41 ਕਰੋੜ ਦੱਸੀ ਜਾ ਰਹੀ ਹੈ। ਪਰ ਪੁਲਿਸ ਵੱਲੋਂ ਇਸ ਹਾਦਸੇ ਨੁੰ ਆਪਸੀ ਹਿੰਸਾ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਘਰ ਵਿਚ....