ਅੰਤਰ-ਰਾਸ਼ਟਰੀ

ਸਕਾਟਲੈਂਡ 'ਚ ਭਾਰਤੀ ਹਾਈ ਕਮਿਸ਼ਨ ਨਾਲ ਬਦਸਲੂਕੀ, ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ
ਸਕਾਟਲੈਂਡ,30 ਸਤੰਬਰ : ਬਰਤਾਨੀਆ ਵਿੱਚ ਖਾਲਿਸਤਾਨ ਸਮਰਥਕਾਂ ਵੱਲੋਂ ਭਾਰਤੀ ਹਾਈ ਕਮਿਸ਼ਨ ਨਾਲ ਬਦਸਲੂਕੀ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਬਰਤਾਨੀਆ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਨੂੰ ਖਾਲਿਸਤਾਨੀਆਂ ਨੇ ਗੁਰਦੁਆਰੇ ਵਿੱਚ ਦਾਖ਼ਲ ਹੋਣ ਤੋਂ ਰੋਕਿਆ,ਜਿਸ ਦੀ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ। ਦੱਸ ਦਈਏ ਕਿ ਵਾਇਰਲ ਹੋਈ ਵੀਡੀਓ ਗਲਾਸਗੋ ਗੁਰਦੁਆਰੇ ਦੇ ਬਾਹਰ ਦੀ ਹੈ। ਇਹ ਉਹੀ ਗੁਰਦੁਆਰਾ ਹੈ ਜਿੱਥੇ ਦੋਰਾਇਸਵਾਮੀ ਖਾਲਿਸਤਾਨੀ ਗਤੀਵਿਧੀਆਂ ਸਬੰਧੀ ਗੁਰਦੁਆਰਾ ਕਮੇਟੀ ਨਾਲ....
ਕੈਨੇਡਾ - ਭਾਰਤ ਨਾਲ ਨਜ਼ਦੀਕੀ ਸਬੰਧ ਸਥਾਪਤ ਕਰਨ ਨੂੰ ਲੈ ਕੇ ‘ਬਹੁਤ ਗੰਭੀਰ’ ਹੈ : ਜਸਟਿਨ ਟਰੂਡੋ 
ਟੋਰਾਟੋਂ, 29 ਸਤੰਬਰ : ਕੈਨੇਡਾ - ਭਾਰਤ ਨਾਲ ਨਜ਼ਦੀਕੀ ਸਬੰਧ ਸਥਾਪਤ ਕਰਨ ਨੂੰ ਲੈ ਕੇ ‘ਬਹੁਤ ਗੰਭੀਰ’ ਹੈ ਕਿਉਂਕਿ ਉਸ ਦੀ ਆਰਥਿਕ ਤਾਕਤ ਵਧ ਰਹੀ ਹੈ ਅਤੇ ਇਹ ਇਕ ਮਹੱਤਵਪੂਰਨ ਭੂ-ਰਾਜਨੀਤਿਕ ਭਾਈਵਾਲ ਹੈ, ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ, ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਭਾਰਤ-ਕੈਨੇਡਾ ਨਾਲ ਮਿਲ ਕੇ ਕੰਮ ਕਰੇ ਅਤੇ ਹਰਦੀਪ ਸਿੰਘ ਨਿੱਝਰ ਦੇ ਕਤਲ ਦਾ ਪੂਰਾ ਸੱਚ ਸਾਹਮਣੇ ਲਿਆਂਦਾ ਜਾਵੇ। ਟਰੂਡੋ ਨੇ ਬ੍ਰਿਟਿਸ਼ ਕੋਲੰਬੀਆ ਵਿਚ 18 ਜੂਨ ਨੂੰ....
ਬਲੋਚਿਸਤਾਨ 'ਚ ਮਸਜਿਦ ਨੇੜੇ ਹੋਏ ਆਤਮਘਾਤੀ ਹਮਲੇ 'ਚ 57 ਲੋਕਾਂ ਦੀ ਮੌਤ 
ਕਰਾਚੀ, 29 ਸਤੰਬਰ : ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਇਕ ਮਸਜਿਦ ਨੇੜੇ ਹੋਏ ਆਤਮਘਾਤੀ ਹਮਲੇ 'ਚ ਕਰੀਬ 57 ਲੋਕਾਂ ਦੀ ਮੌਤ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਮਲੇ 'ਚ ਸੈਂਕੜੇ ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਪਤਾ ਲੱਗਾ ਹੈ ਕਿ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਲੋਕ ਪੈਗੰਬਰ ਮੁਹੰਮਦ ਦਾ ਜਨਮ ਦਿਨ ਮਨਾਉਣ ਲਈ ਰੈਲੀ ਲਈ ਇਕੱਠੇ ਹੋਏ ਸਨ। ਸਥਾਨਕ ਜੀਓ ਨਿਊਜ਼ ਦੀ ਰਿਪੋਰਟ ਮੁਤਾਬਕ ਧਮਾਕਾ ਮਸਤੁੰਗ ਜ਼ਿਲ੍ਹੇ ਦੀ ਮਦੀਨਾ ਮਸਜਿਦ ਨੇੜੇ ਹੋਇਆ। ਮਰਨ ਵਾਲਿਆਂ ਵਿੱਚ ਮਸਤੁੰਗ ਦੇ ਡਿਪਟੀ....
ਗੋਲਡੀ ਬਰਾੜ ਆਪਣੀ ਜਾਨ ਬਚਾਉਣ ਲਈ ਕਰ ਰਿਹਾ ਭੱਜ-ਨੱਠ, ਏਜੰਸੀਆਂ ਨੇ ਗੈਂਗਸਟਰ ਦੇ ਟਿਕਾਣੇ ਦਾ ਲਗਾਇਆ ਪਤਾ
ਫਰਿਜ਼ਨੋ, 28 ਸਤੰਬਰ : ਖਾਲਿਸਤਾਨੀ-ਗੈਂਗਸਟਰਾਂ ਦੇ ਗਠਜੋੜ ਖਿਲਾਫ ਜਦੋਂ ਤੋਂ ਭਾਰਤੀ ਏਜੰਸੀਆਂ ਨੇ ਕੌਮਾਂਤਰੀ ਪੱਧਰ 'ਤੇ ਕਾਰਵਾਈ ਤੇਜ਼ ਕੀਤੀ ਹੈ, ਉਦੋਂ ਤੋਂ ਇਨ੍ਹਾਂ ਅਪਰਾਧੀਆਂ ਨੇ ਆਪਣੀ ਜਾਨ ਬਚਾਉਣ ਲਈ ਵਿਦੇਸ਼ਾਂ 'ਚ ਨਵੇਂ ਟਿਕਾਣਿਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਦੇਸ਼ ਦੀਆਂ ਖੁਫੀਆ ਏਜੰਸੀਆਂ ਮੁਤਾਬਕ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮਾਸਟਰਮਾਈਂਡ ਗੈਂਗਸਟਰ ਗੋਲਡੀ ਬਰਾੜ ਕੈਨੇਡਾ ਦੀ ਮੋਸਟ ਵਾਂਟੇਡ ਸੂਚੀ 'ਚ ਸ਼ਾਮਲ ਹੋਣ ਤੋਂ ਬਾਅਦ ਹੁਣ ਭਾਰਤੀ ਅਧਿਕਾਰੀਆਂ ਤੋਂ ਬਚਣ ਲਈ....
ਸਿੰਧ ਦੇ ਇਕ ਘਰ ’ਤੇ ਰਾਕੇਟ ਲਾਂਚਰ ਦਾ ਗੋਲਾ ਫੱਟਣ ਕਾਰਨ ਇੱਕੋ ਪਰਿਵਾਰ ਦੇ ਚਾਰ ਬੱਚਿਆਂ ਸਮੇਤ 8 ਲੋਕਾਂ ਦੀ ਮੌਤ 
ਕਰਾਚੀ, 27 ਸਤੰਬਰ : ਪਾਕਿਸਤਾਨ ਦੇ ਸਿੰਧ ਪ੍ਰਾਂਤ ਦੇ ਇਕ ਘਰ ’ਤੇ ਰਾਕੇਟ ਲਾਂਚਰ ਦਾ ਗੋਲਾ ਫੱਟਣ ਨਾਲ ਇਕ ਹੀ ਪਰਿਵਾਰ ਦੇ ਚਾਰ ਬੱਚਿਆਂ ਸਮੇਤ ਘੱਟ ਤੋਂ ਘੱਟ 8 ਲੋਕਾਂ ਦੀ ਮੌਤ ਹੋ ਗਈ। ਜਦੋਂ ਬੱਚੇ ਗੋਲਾ-ਬਾਰੂਦ ਦੇ ਨਾਲ ਖੇਡ ਰਹੇ ਸਨ। ਇਸ ਦੀ ਜਾਣਕਾਰੀ ਪੁਲਿਸ ਨੇ ਬੁੱਧਵਾਰ ਨੂੰ ਦਿੱਤੀ। ਕਸ਼ਮੋਰ-ਕੰਧਕੋਟ ਦੇ ਸੀਨੀਅਰ ਪੁਲਿਸ ਕਪਤਾਨ (ਐਸਐਸਪੀ) ਰੋਹਿਲ ਖੋਸਾ ਨੇ ਦੱਸਿਆ ਕਿ ਬੱਚਿਆਂ ਨੂੰ ਜ਼ਮੀਨ 'ਤੇ ਖੇਡਦੇ ਹੋਏ ਇੱਕ ਰਾਕੇਟ ਦਾ ਗੋਲਾ ਮਿਲਿਆ ਤੇ ਇਸਨੂੰ ਘਰ ਲੈ ਆਏ ਜਿੱਥੇ ਇਹ ਫਟ ਗਿਆ, ਜਿਸ ਨਾਲ....
ਇਰਾਕ ਵਿੱਚ ਵਿਆਹ ਸਮਾਗਮ ਸਮੇਂ ਲੱਗੀ ਭਿਆਨਕ ਅੱਗ, 114 ਲੋਕਾਂ ਦੀ ਮੌਤ, 150 ਜ਼ਖਮੀ 
ਮੌਸੁਲ, 27 ਸਤੰਬਰ : ਉੱਤਰੀ ਇਰਾਕ ਵਿੱਚ ਇਸਾਈ ਵਿਆਹ ਦੀ ਮੇਜ਼ਬਾਨੀ ਕਰ ਰਹੇ ਇੱਕ ਹਾਲ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਵਿਚ ਘੱਟੋ-ਘੱਟ 114 ਲੋਕਾਂ ਦੀ ਜਾਨ ਚਲੀ ਗਈ ਅਤੇ 150 ਹੋਰ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਇਹ ਦੁਖਦਾਈ ਘਟਨਾ ਇਰਾਕ ਦੇ ਨੀਨਵੇਹ ਪ੍ਰਾਂਤ ਦੇ ਹਮਦਾਨੀਆ ਖੇਤਰ ਵਿੱਚ ਸਾਹਮਣੇ ਆਈ, ਜੋ ਕਿ ਰਾਜਧਾਨੀ ਬਗਦਾਦ ਤੋਂ ਲਗਭਗ 335 ਕਿਲੋਮੀਟਰ ਉੱਤਰ-ਪੱਛਮ ਵਿੱਚ ਸਥਿਤ ਮੋਸੁਲ ਸ਼ਹਿਰ ਦੇ ਬਾਹਰ ਇੱਕ ਮੁੱਖ ਤੌਰ 'ਤੇ ਈਸਾਈ....
ਗੁਆਟੇਮਾਲਾ 'ਚ ਭਾਰੀ ਮੀਂਹ ਕਾਰਨ 32 ਲੋਕਾਂ ਦੀ ਮੌਤ, 16 ਲਾਪਤਾ
ਗੁਆਟੇਮਾਲਾ ਸਿਟੀ, 26 ਸਤੰਬਰ : ਨੈਸ਼ਨਲ ਕੋਆਰਡੀਨੇਟਰ ਫਾਰ ਡਿਜ਼ਾਸਟਰ ਰਿਡਕਸ਼ਨ (ਕੋਨਰੇਡ) ਨੇ ਕਿਹਾ ਕਿ ਗੁਆਟੇਮਾਲਾ ਵਿੱਚ ਚੱਲ ਰਹੇ ਮਾਨਸੂਨ ਸੀਜ਼ਨ ਦੌਰਾਨ ਭਾਰੀ ਮੀਂਹ ਨੇ 32 ਲੋਕਾਂ ਦੀ ਜਾਨ ਲੈ ਲਈ ਹੈ ਅਤੇ 16 ਹੋਰ ਲਾਪਤਾ ਹਨ। ਕੋਨਰੇਡ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ 30 ਸਕੂਲਾਂ, 242 ਸੜਕਾਂ ਅਤੇ 31 ਪੁਲਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ ਲਗਭਗ 472 ਘਰ ਤਬਾਹ ਹੋਣ ਦਾ ਖਤਰਾ ਹਨ। ਇਸ ਦੌਰਾਨ ਭਾਰੀ ਮੀਂਹ ਕਾਰਨ 5,689 ਲੋਕ ਬੇਘਰ ਹੋ ਗਏ, 10,303 ਨੂੰ ਬਾਹਰ ਕੱਢਿਆ ਗਿਆ ਅਤੇ 587 ਲੋਕਾਂ....
ਕੋਰੋਨਾ ਤੋਂ 7 ਗੁਣਾ ਜ਼ਿਆਦਾ ਖ਼ਤਰਨਾਕ ਵਾਇਰਸ ਜਲਦ ਆ ਸਕਦਾ ਹੈ, ਮਹਾਂਮਾਰੀ 5 ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ : ਡੋਮ ਕੇਟ ਬਿੰਘਮ 
ਲੰਡਨ, 26 ਸਤੰਬਰ : ਬ੍ਰਿਟੇਨ ਦੀ ਵੈਕਸੀਨ ਟਾਕਸ ਫੋਰਸ ਦੇ ਮੁੱਖੀ ਡੋਮ ਕੇਟ ਬਿੰਘਮ ਨੇ ਇੱਕ ਸਨਸਨੀਖੇਜ ਖੁਲਾਸਾ ਕਰਦਿਆਂ ਕਿਹਾ ਕਿ ਅਗਲੀ ਮਹਾਂਮਾਰੀ 5 ਕਰੋੜ ਲੋਕਾਂ ਦੀ ਜਾਨ ਲੈ ਸਕਦੀ ਹੈ। ਐਂਟੀਸਿਪੇਡੇਟ ਮਹਾਮਾਰੀ ਨੂੰ ਡਿਸੀਜ X ਨਾਂ ਦਿੱਤਾ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਇਹ ਮਹਾਮਾਰੀ ਕੋਵਿਡ-19 ਤੋਂ 7 ਗੁਣਾ ਜ਼ਿਆਦਾ ਖਤਰਨਾਕ ਸਾਬਤ ਹੋ ਸਕਦੀ ਹੈ ਤੇ ਜਲਦ ਹੀ ਫੈਲ ਸਕਦੀ ਹੈ ਯਾਨੀ ਇਸ ਦੇ ਮਾਮਲੇ ਜਲਦ ਸਾਹਮਣੇ ਆ ਸਕਦੇ ਹਨ। ਇਹ ਮਹਾਮਾਰੀ ਮੌਜੂਦਾ ਵਾਇਰਸ ਦੀ ਵਜ੍ਹਾ ਤੋਂ ਹੀ ਫੈਲੇਗੀ। ਅਜਿਹਾ ਇਸ....
1897 ਵਿੱਚ ਕੈਨੇਡਾ ਪਹੁੰਚਣ ਵਾਲਾ ਪਹਿਲਾ ਸਿੱਖ ਸੀ ਰਿਸਾਲਦਾਰ ਮੇਜਰ ਕੇਸੂਰ ਸਿੰਘ 
ਟੋਰਾਂਟੋਂ, 25 ਸਤੰਬਰ : ਭਾਰਤ ਵਿਚ ਸਿੱਖ ਆਬਾਦੀ ਕੁੱਲ ਆਬਾਦੀ ਦਾ 1.7% ਹੈ, ਜਦੋਂ ਕਿ ਕੈਨੇਡਾ ਵਿੱਚ 2.1% ਸਿੱਖ ਰਹਿੰਦੇ ਹਨ। ਇਸ ਸਮੇਂ ਭਾਰਤ ਦੇ 13 ਲੋਕ ਸਭਾ ਮੈਂਬਰ ਸਿੱਖ ਹਨ, ਜਦਕਿ ਕੈਨੇਡਾ ਵਿੱਚ ਸਿੱਖ ਸੰਸਦ ਮੈਂਬਰਾਂ ਦੀ ਗਿਣਤੀ 15 ਹੈ। ਅੰਗਰੇਜ਼ੀ ਅਤੇ ਫਰਾਂਸੀਸੀ ਤੋਂ ਬਾਅਦ ਪੰਜਾਬੀ ਕੈਨੇਡਾ ਦੀ ਤੀਜੀ ਵੱਡੀ ਭਾਸ਼ਾ ਹੈ। ਪੀਐਮ ਜਸਟਿਨ ਟਰੂਡੋ ਨੇ 2016 ਵਿੱਚ ਇਥੋਂ ਤੱਕ ਕਿਹਾ ਸੀ ਕਿ ਮੇਰੀ ਕੈਬਨਿਟ ਵਿੱਚ ਪੀਐਮ ਨਰਿੰਦਰ ਮੋਦੀ ਦੀ ਕੈਬਨਿਟ ਨਾਲੋਂ ਵੱਧ ਸਿੱਖ ਮੰਤਰੀ ਹਨ। 126 ਸਾਲ ਪਹਿਲਾਂ....
ਪੰਝੋਊ  'ਚ ਕੋਲੇ ਦੀ ਖਾਨ 'ਚ ਵਾਪਰਿਆ ਹਾਦਸਾ, 16 ਮਜ਼ਦੂਰਾਂ ਦੀ ਮੌਤ
ਬੀਜਿੰਗ, 25 ਸਤੰਬਰ : ਦੱਖਣੀ ਚੀਨ ਦੇ ਗੁਈਝੋਊ ਸੂਬੇ ਦੇ ਪੰਝੋਊ ਸ਼ਹਿਰ 'ਚ ਕੋਲੇ ਦੀ ਖਾਨ 'ਚ ਹਾਦਸਾ ਵਾਪਰਿਆ ਹੈ। ਐਤਵਾਰ ਨੂੰ ਹੋਏ ਇਸ ਭਿਆਨਕ ਹਾਦਸੇ 'ਚ ਕਰੀਬ 16 ਮਜ਼ਦੂਰਾਂ ਦੀ ਮੌਤ ਹੋ ਗਈ। ਇਹ ਸਾਰੇ Guizhou Panjiang ਰਿਫਾਇੰਡ ਕੋਲਾ ਕੰਪਨੀ ਦੇ ਕਰਮਚਾਰੀ ਸਨ। ਖਾਨ ਦੇ ਮਾਲਕ ਨੇ ਸੋਮਵਾਰ ਨੂੰ ਸ਼ੰਘਾਈ ਸਟਾਕ ਐਕਸਚੇਂਜ ਨੂੰ ਇਸ ਦੀ ਜਾਣਕਾਰੀ ਦਿੱਤੀ। ਸ਼ੰਘਾਈ ਸਥਿਤ ਕਮੋਡਿਟੀ ਕੰਸਲਟੈਂਸੀ ਮਾਈਸਟੀਲ ਮੁਤਾਬਕ ਇਸ ਹਾਦਸੇ ਤੋਂ ਬਾਅਦ ਪੰਝੋਊ ਸ਼ਹਿਰ ਦੀਆਂ ਸਾਰੀਆਂ ਕੋਲਾ ਖਾਣਾਂ 'ਚ ਕੰਮ ਇਕ ਦਿਨ....
ਅਟਲਾਂਟਾ 'ਚ ਇਕ ਸ਼ਾਪਿੰਗ ਮਾਲ ਨੇੜੇ ਹੋਈ ਗੋਲੀਬਾਰੀ, ਨਾਬਾਲਗ ਸਮੇਤ ਤਿੰਨ ਲੋਕਾਂ ਦੀ ਮੌਤ 
ਅਟਲਾਂਟਾ, 24 ਸਤੰਬਰ : ਅਮਰੀਕਾ ਦੇ ਜਾਰਜੀਆ ਦੀ ਰਾਜਧਾਨੀ ਅਟਲਾਂਟਾ 'ਚ ਇਕ ਸ਼ਾਪਿੰਗ ਮਾਲ ਨੇੜੇ ਸ਼ਨੀਵਾਰ (ਸਥਾਨਕ ਸਮੇਂ ਮੁਤਾਬਕ) ਗੋਲੀਬਾਰੀ ਹੋਈ। ਇਸ ਘਟਨਾ 'ਚ ਇਕ ਨਾਬਾਲਗ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਦੱਖਣੀ-ਪੱਛਮੀ ਅਟਲਾਂਟਾ 'ਚ ਇਵਾਨਸ ਸਟਰੀਟ 'ਤੇ ਸਥਾਨਕ ਸਮੇਂ ਮੁਤਾਬਕ ਦੁਪਹਿਰ ਕਰੀਬ 1:30 ਵਜੇ ਇਕ ਵਿਅਕਤੀ ਨੂੰ ਗੋਲੀ ਮਾਰਨ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ।ਸ਼ੁਰੂਆਤੀ ਜਾਂਚ ਦੇ ਅਨੁਸਾਰ, ਤਿੰਨ ਪੀੜਤਾਂ ਵਿੱਚੋਂ ਇੱਕ ਨੇ ਗੋਲੀਬਾਰੀ ਦੀ....
ਤਨਜ਼ਾਨੀਆਂ ਦੇ ਦੱਖਣ ਵਿੱਚ ਇੱਕ ਮਿੰਨੀ ਬੱਸ ਡੂੰਘੀ ਖੱਡ ਵਿੱਚ ਡਿੱਗੀ, 9 ਲੋਕਾਂ ਦੀ ਮੌਤ, 23 ਜਖ਼ਮੀ
ਮਬੇਯਾ, 24 ਸਤੰਬਰ : ਤਨਜ਼ਾਨੀਆਂ ਦੇ ਦੱਖਣ ਵਿੱਚ ਸਥਿਤ ਸ਼ਹਿਰ ਮਬੇਯਾ ਦੇ ਨਜ਼ਦੀਕ ਇੱਕ ਮਿੰਨੀ ਬੱਸ ਅਤੇ ਟੈਂਕਰ ਦੇ ਟਕਰਾਉੇਣ ਕਾਰਨ ਡੂੰਘੀ ਖੱਡ ਵਿੱਚ ਡਿੱਗ ਗਈ, ਜਿਸ ਕਾਰਨ 9 ਲੋਕਾਂ ਦੀ ਮੌਤ ਅਤੇ 23 ਦੇ ਜਖਮੀ ਹੋਣ ਦੀ ਖਬਰ ਹੈ। ਇਸ ਹਾਦਸੇ ਸਬੰਧੀ ਹਾਈਲੈਂਡਜ਼ ਪੁਲਿਸ ਮਬੇਯਾ ਦੇ ਕਮਾਂਡਰ ਬੈੱਜਾਮਿਨ ਕੁਜ਼ਾਗਾ ਨੇ ਦੱਸਿਆ ਕਿ ਇਹ ਹਾਦਸਾ ਤਨਜ਼ਾਨੀਆ-ਜ਼ਾਂਬੀਆ ਹਾਈਵੇਅ 'ਤੇ ਵਾਪਰਿਆ। ਉਨ੍ਹਾਂ ਦੱਸਿਆ ਕਿ ਇਸ ਹਾਦਸੇ 'ਚ 8 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਇਕ ਨੇ ਹਸਪਤਾਲ 'ਚ ਇਲਾਜ ਦੌਰਾਨ ਦਮ....
ਬੇਨਿਨ ਵਿੱਚ ਪੈਟਰੋਲ ਗੋਦਾਮ ਨੂੰ ਲੱਗੀ ਭਿਆਨਕ ਅੱਗ, 35 ਲੋਕਾਂ ਦੀ ਮੌਤ, 10 ਜਖ਼ਮੀ
ਬੇਨਿਨ, 24 ਸਤੰਬਰ : ਨਾਈਜੀਰੀਆ ਦੀ ਸਰਹੱਦ ਦੇ ਨੇੜੇ ਬੇਨਿਨ ਵਿੱਚ ਇੱਕ ਪੈਟਰੋਲ ਗੋਦਾਮ ‘ਚ ਉਸ ਸਮੇਂ ਅੱਗ ਭਿਆਨਕ ਅੱਗ ਲੱਗ ਗਈ, ਜਦੋਂ ਇੱਕ ਗੱਡੀ ਵਿੱਚੋਂ ਪੈਟਰੋਲ ਦੇ ਬੈਗ ਉਤਾਰੇ ਜਾ ਰਹੇ ਸਨ, ਜਿਸ ਕਾਰਨ 35 ਲੋਕਾਂ ਦੀ ਮੌਤ ਅਤੇ 10 ਤੋਂ ਜਿਆਦਾ ਦੇ ਜਖ਼ਮੀ ਹੋ ਜਾਣ ਦੀ ਖਬਰ ਹੈ। ਬੇਨੀਨੀਜ਼ ਗ੍ਰਹਿ ਅਤੇ ਜਨਤਕ ਸੁਰੱਖਿਆ ਮੰਤਰਾਲੇ ਨੇ ਬਿਆਨ ਵਿਚ ਕਿਹਾ ਗਿਆ ਹੈ ਕਿ ਅੱਗ ਨੇ ਜਗ੍ਹਾ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਵਿਚ ਇਕ ਬੱਚੇ ਸਮੇਤ 35 ਲੋਕਾਂ ਦੀ ਮੌਤ ਹੋ ਗਈ ਅਤੇ ਇਕ ਦਰਜਨ ਤੋਂ ਵੱਧ ਲੋਕਾਂ....
ਧਮਾਕਿਆਂ ਨਾਲ ਫਿਰ ਹਿੱਲਿਆ ਸੋਮਾਲੀਆ, ਆਤਮਘਾਤੀ ਹਮਲੇ ਵਿੱਚ 20 ਲੋਕਾਂ ਦੀ ਮੌਤ
ਮੋਗਾਦਿਸ਼ੂ, 24 ਸਤੰਬਰ : ਸੋਮਾਲੀਆ ਵਿੱਚ ਆਤਮਘਾਤੀ ਹਮਲਿਆਂ ਦਾ ਸਿਲਸਿਲਾ ਰੁਕਣ ਦਾ ਕੋਈ ਸੰਕੇਤ ਨਹੀਂ ਦਿਖ ਰਿਹਾ ਹੈ। ਸੋਮਾਲੀਆ ਇਕ ਵਾਰ ਫਿਰ ਧਮਾਕਿਆਂ ਨਾਲ ਹਿੱਲ ਗਿਆ ਹੈ। ਤਾਜ਼ਾ ਘਟਨਾ ਐਤਵਾਰ ਨੂੰ ਵਾਪਰੀ, ਜਿੱਥੇ ਬੇਲੇਡਵਿਨ ਸ਼ਹਿਰ ਵਿੱਚ ਇੱਕ ਆਤਮਘਾਤੀ ਕਾਰ ਬੰਬ ਹਮਲੇ ਵਿੱਚ 20 ਲੋਕ ਮਾਰੇ ਗਏ। ਇਨ੍ਹਾਂ ਵਿੱਚੋਂ ਜ਼ਿਆਦਾਤਰ ਆਮ ਨਾਗਰਿਕ ਸਨ। ਬੇਲੇਦਵੇਨ ਦੇ ਜ਼ਿਲ੍ਹਾ ਕਮਿਸ਼ਨਰ ਉਮਰ ਦੇ ਅਨੁਸਾਰ, ਹਮਲਿਆਂ ਵਿੱਚ ਇੱਕ ਬਾਜ਼ਾਰ ਅਤੇ ਦੋ ਪੈਟਰੋਲ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਇਸ ਨਾਲ....
ਕੈਨੇਡੀਅਨ ਸਰਕਾਰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਬਾਰੇ ਜਾਣਕਾਰੀ ਲੁਕਾ ਰਹੀ ਹੈ : ਡੇਵਿਡ ਏਬੀ 
ਬ੍ਰਿਟਿਸ਼ ਕੋਲੰਬੀਆ, 23 ਸਤੰਬਰ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਲਈ ਭਾਰਤ ਨੂੰ ਜ਼ਿੰਮੇਵਾਰ ਠਹਿਰਾਉਣ ਲਈ ਹਰ ਪਾਸਿਓਂ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਨੇ ਟਰੂਡੋ 'ਤੇ ਵੱਡਾ ਇਲਜ਼ਾਮ ਲਗਾਇਆ ਹੈ। ਸੀਬੀਸੀ ਨਿਊਜ਼ ਦੀ ਰਿਪੋਰਟ ਮੁਤਾਬਕ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਪ੍ਰੀਮੀਅਰ ਡੇਵਿਡ ਏਬੀ ਨੇ ਕਿਹਾ ਹੈ ਕਿ ਕੈਨੇਡੀਅਨ ਸਰਕਾਰ ਖਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ....