ਕੈਨੇਡਾ 'ਚ 1.6 ਕਰੋੜ ਡਾਲਰ ਦੀ ਸਭ ਤੋਂ ਵੱਡੀ ਚੋਰੀ ਵਿੱਚ ਭਾਰਤੀ ਮੂਲ ਦੇ 2 ਵਿਅਕਤੀਆਂ ਸਮੇਤ 6 ਗ੍ਰਿਫਤਾਰ

ਬਰੈਂਪਟਨ, 18 ਅਪ੍ਰੈਲ : ਕੈਨੇਡੀਅਨ ਅਤੇ ਯੂਐੱਸ ਪੁਲਿਸ ਨੇ ਪਿਛਲੇ ਸਾਲ ਏਅਰ ਕੈਨੇਡਾ ਦੀ ਕਾਰਗੋ ਸਹੂਲਤ ਤੋਂ ਸੋਨਾ ਅਤੇ ਵਿਦੇਸ਼ੀ ਕਰੰਸੀ (ਦੋਵੇਂ 1.6 ਕਰੋੜ ਡਾਲਰ) ਦੀ ਚੋਰੀ ਦੇ ਸਬੰਧ ਵਿੱਚ ਦੋ ਭਾਰਤੀ ਮੂਲ ਦੇ ਲੋਕਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ 3 ਹੋਰਾਂ ਦੀ ਭਾਲ ਕੀਤੀ ਜਾ ਰਹੀ ਹੈ। ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਵਿੱਚੋਂ ਇੱਕ ਨੂੰ ਅਮਰੀਕਾ ਦੇ ਪੈਨਸਿਲਵੇਨੀਆ ਤੋਂ ਫੜਿਆ ਗਿਆ ਹੈ ਅਤੇ ਉਹ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ। ਕੈਨੇਡਾ ‘ਚ ਗ੍ਰਿਫਤਾਰ ਕੀਤੇ ਗਏ ਪੰਜ ਵਿਅਕਤੀਆਂ ਨੂੰ ਫਿਲਹਾਲ ਜ਼ਮਾਨਤ ‘ਤੇ ਰਿਹਾਅ ਕੀਤਾ ਗਿਆ ਹੈ। ਇਸਨੂੰ ਕੈਨੇਡੀਅਨ ਇਤਿਹਾਸ ਵਿੱਚ ਸੋਨੇ ਦੀ ਸਭ ਤੋਂ ਵੱਡੀ ਚੋਰੀ ਦੱਸਿਆ ਗਿਆ ਸੀ। ਕੈਨੇਡੀਅਨ ਪੁਲਿਸ ਦੇ ਮੁਲਜ਼ਮਾਂ ਵਿੱਚ ਏਅਰ ਕੈਨੇਡਾ ਦਾ ਇੱਕ ਕਰਮਚਾਰੀ ਵੀ ਸ਼ਾਮਲ ਹੈ ਜਿਸਨੇ ਮਾਲ ਚੋਰੀ ਕਰਨ ਲਈ ਏਅਰਵੇਅ ਦੇ ਜਾਅਲੀ ਬਿੱਲ ਬਣਾਏ ਸਨ। ਏਅਰ ਕੈਨੇਡਾ ਦੇ ਸਾਬਕਾ ਮੈਨੇਜਰ ਵੀ ਸ਼ਾਮਲ ਹਨ। ਇਸ ਮੈਨੇਜਰ ਨੇ ਚੋਰੀ ਤੋਂ ਬਾਅਦ ਪੁਲਿਸ ਕਾਰਗੋ ਦੀ ਸਹੂਲਤ ਦਾ ਮੁਆਇਨਾ ਕੀਤਾ ਸੀ। ਇਹ ਕਾਰਗੋ ਅਪ੍ਰੈਲ 2023 ਵਿੱਚ ਜ਼ਿਊਰਿਖ ਤੋਂ ਟੋਰਾਂਟੋ ਪਹੁੰਚਿਆ ਸੀ। ਇਸ ਮਾਲ ਵਿੱਚ 419 ਕਿਲੋ ਵਜ਼ਨ ਦੀਆਂ 6,600 ਸੋਨੇ ਦੀਆਂ ਛੜਾਂ ਸਨ। ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ 19 ਤੋਂ ਵੱਧ ਦੋਸ਼ ਲਾਏ ਹਨ। ਇਨ੍ਹਾਂ ਕੋਲੋਂ ਇਕ ਕਿਲੋ ਸੋਨਾ ਅਤੇ 34 ਹਜ਼ਾਰ ਕੈਨੇਡੀਅਨ ਡਾਲਰ ਬਰਾਮਦ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਚੋਰੀ ਹੋਇਆ ਸੋਨਾ ਪਿਘਲਾ ਕੇ ਕਿਸੇ ਹੋਰ ਚੀਜ਼ ਵਿੱਚ ਤਿਆਰ ਕੀਤਾ ਗਿਆ ਹੋਵੇ, ਇਸ ਲਈ ਇਸ ਦਾ ਪਤਾ ਲਗਾਉਣਾ ਮੁਸ਼ਕਲ ਹੋ ਗਿਆ ਹੈ। ਪੁਲਿਸ ਨੇ ਅਮਰੀਕਾ ਵਿੱਚ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਕੋਲੋਂ 65 ਹਥਿਆਰ ਬਰਾਮਦ ਕੀਤੇ ਹਨ ਅਤੇ ਦੋਸ਼ ਲਾਇਆ ਹੈ ਕਿ ਇਹ ਚੋਰੀ ਦੇ ਪੈਸਿਆਂ ਨਾਲ ਖਰੀਦੇ ਗਏ ਸਨ। ਕੈਨੇਡੀਅਨ ਪੁਲਿਸ ਅਧਿਕਾਰੀ ਮਾਈਕ ਮੈਵਿਟੀ ਨੇ ਦੱਸਿਆ ਕਿ ਏਅਰ ਕੈਨੇਡਾ ਦਾ 54 ਸਾਲਾ ਮੁਲਾਜ਼ਮ ਪਰਮਪਾਲ ਸਿੱਧੂ (ਭਾਰਤੀ ਮੂਲ ਦਾ), ਬਰੈਂਪਟਨ ਦਾ ਰਹਿਣ ਵਾਲਾ 37 ਸਾਲਾ ਜਿਊਲਰੀ ਸਟੋਰ ਮਾਲਕ ਅਲੀ ਰਾਜਾ, ਟੋਰਾਂਟੋ ਦਾ ਰਹਿਣ ਵਾਲਾ 40 ਸਾਲਾ ਅਮਿਤ ਜਲੋਟਾ (ਭਾਰਤੀ ਮੂਲ) ਓਕਵਿਲ ਨਿਵਾਸੀ, ਜੌਰਜਟਾਊਨ ਨਿਵਾਸੀ ਅਮਦ ਚੌਧਰੀ (43) ਅਤੇ ਬਰੈਂਪਟਨ ਦੇ 35 ਸਾਲਾ ਪ੍ਰਸਾਦ ਪਰਾਮਾਲਿੰਗਮ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂ ਕਿ ਫੈਸਿਲਿਟੀ ਤੋਂ ਸੋਨਾ ਲੈ ਕੇ ਜਾਣ ਵਾਲਾ ਟਰੱਕ ਡਰਾਈਵਰ, ਦੁਰਾਂਤੇ ਕਿੰਗ-ਮੈਕਲੀਨ, 25, ਬਰੈਂਪਟਨ ਦਾ ਰਹਿਣ ਵਾਲਾ, ਇਸ ਸਮੇਂ ਹਥਿਆਰ ਰੱਖਣ ਅਤੇ ਤਸਕਰੀ ਦੇ ਦੋਸ਼ਾਂ ਵਿੱਚ ਅਮਰੀਕੀ ਪੁਲਿਸ ਦੀ ਹਿਰਾਸਤ ਵਿੱਚ ਹੈ। ਕੈਨੇਡੀਅਨ ਪੁਲਿਸ ਇਸ ਸਮੇਂ ਬਰੈਂਪਟਨ ਨਿਵਾਸੀ 31 ਸਾਲਾ ਸਿਮਰਨ ਪ੍ਰੀਤ ਪਨੇਸਰ ਅਤੇ ਏਅਰ ਕੈਨੇਡਾ ਦੇ ਸਾਬਕਾ ਮੈਨੇਜਰ, ਬਰੈਂਪਟਨ ਨਿਵਾਸੀ 36 ਸਾਲਾ ਅਰਚਿਤ ਗਰੋਵਰ ਅਤੇ ਮਿਸੀਸਾਗਾ ਨਿਵਾਸੀ 42 ਸਾਲਾ ਅਰਸਲਾਨ ਚੌਧਰੀ ਦੀ ਭਾਲ ਕਰ ਰਹੀ ਹੈ।