JEE ਮੇਨ ਜੁਲਾਈ 2021 ਦਾ ਨਤੀਜਾ ਐਲਾਨਿਆ, ਇਸ ਤਰ੍ਹਾਂ ਕਰੋ ਚੈੱਕ

JEE ਮੇਨ 2021 ਸੈਸ਼ਨ 3 ਦਾ ਨਤੀਜਾ ਐਲਾਨ ਦਿੱਤਾ ਗਿਆ ਹੈ। ਇਸ ਦਰਮਿਆਨ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਤੀਜੇ ਸੈਸ਼ਨ ਦੀ ਪ੍ਰੀਖਿਆ ਦੀ ਅਨਸਵਰ ਕੀਅ ਵੀ ਜਾਰੀ ਕਰ ਦਿੱਤੀ ਹੈ। JEE ਮੇਨ ਜੁਲਾਈ 2021 ਦਾ ਨਤੀਜਾ NTA ਵੱਲੋਂ ਅਧਿਕਾਰਤ ਵੈਬਸਾਈਟ jeemain.nta.nic.in 'ਤੇ ਜਾਰੀ ਕੀਤਾ ਗਿਆ ਹੈ। ਨਤੀਜਾਚੈੱਕ ਕਰਨ ਲਈ ਉਮੀਦਵਾਰਾਂ ਨੂੰ ਆਪਣਾ ਰਜਿਸਟ੍ਰੇਸ਼ਨ ਨੰਬਰ ਤੇ ਜਨਮ ਤਾਰੀਖ ਦਰਜ ਕਰਨੀ ਹੋਵੇਗੀ। 20, 22, 25 ਤੇ 27 ਜੁਲਾਈ ਨੂੰ ਹੋਈ ਪ੍ਰੀਖਿਆ 'ਚ ਕੁੱਲ 7,09,519 ਉਮੀਦਵਾਰ ਬੈਠੇ ਸਨ। ਉਮੀਦਵਾਰ ਪ੍ਰੀਖਿਆ ਦੀ ਅਨਸਵਰ ਕੀਅ  jeemain.nta.nic.in 'ਤੇ ਚੈੱਕ ਕਰ ਸਕਦੇ ਹਨ।

 

ਇਸ ਤਰ੍ਹਾਂ ਚੈੱਕ ਕਰੋ ਰਿਜ਼ਲਟ

ਨਤੀਜੇ ਲਈ jeemain.nta.nic.in ਵੈਬਸਾਈਟ 'ਤੇ ਜਾਓ
JEE Main 2021 Result ਇਸ ਲਿੰਕ 'ਤੇ ਕਲਿੱਕ ਕਰੋ
ਆਪਣਾ ਐਪਲੀਕੇਸ਼ਨ ਨੰਬਰ ਭਰੋ ਤੇ ਹੋਰ ਲੋੜੀਂਦੀ ਡਿਟੇਲ ਭਰੋ।
ਤੁਹਾਡਾ ਜੇਈਈ ਮੇਨ ਦਾ ਰਿਜ਼ਲਟ ਸਕ੍ਰੀਨ 'ਤੇ ਡਿਸਪਲੇਅ ਹੋਵੇਗਾ। 
ਨਤੀਜਾ ਡਾਊਨਲੋਡ ਕਰ ਲਓ।