ਛੂਹ ਲਓ ਆਕਾਸ਼

ਕਦੀ ਅੱਧੇ ਮਨ ਨਾਲ ਕੋਈ ਕੰਮ ਨਾ ਸ਼ੁਰੂ ਕਰੋ। ਜੇ ਤੁਸੀਂ ਪਹਿਲਾਂ ਹੀ ਕਿਸੇ ਕੰਮ ਦੀ ਕਾਮਯਾਬੀ ਬਾਰੇ ਮਨ ਵਿਚ ਕੋਈ ਸੰਸਾ ਲੈ ਕੇ ਚੱਲੋਗੇ ਤਾਂ ਹੋ ਸਕਦਾ ਹੈ ਤੁਸੀਂ ਅੱਧਵਾਟੇ ਹੀ ਦਿਲ ਛੱਡ ਦਿਓ। ਕੋਈ ਕੰਮ ਸ਼ੁਰੂ ਕਰਨ ਲੱਗੇ ਆਪਣੀ ਕਾਮਯਾਬੀ ’ਤੇ ਪੂਰਾ ਵਿਸ਼ਵਾਸ ਰੱਖੋ। ਵਿਸ਼ਵਾਸ, ਹਿੰਮਤ ਅਤੇ ਮਿਹਨਤ ਐਸੀਆਂ ਚੀਜ਼ਾਂ ਹਨ ਜੋ ਰਾਕਟ ਦੀ ਤਰ੍ਹਾਂ ਬੰਦੇ ਨੂੰ ਆਪਣੇ ਨਿਸ਼ਾਨੇ ’ਤੇ ਪਹੁੰਚਾਉਂਦੀਆਂ ਹਨ।
ਕਾਮਯਾਬ ਹੋਣ ਲਈ ਕਦੀ ਚਲਾਕੀਆਂ ਜਾਂ ਹੇਰਾਫੇਰੀਆਂ ਦਾ ਸਹਾਰਾ ਨਾ ਲਉ। ਇਸ ਨਾਲ ਕਿਸੇ ਯੋਗ ਬੰਦੇ ਦਾ ਹੱਕ ਮਾਰਿਆ ਜਾਂਦਾ ਹੈ। ਬੇਈਮਾਨੀ ਨਾਲ ਹਾਸਲ ਕੀਤੀ ਕਾਮਯਾਬੀ ਬਹੁਤੀ ਦੇਰ ਨਹੀਂ ਟਿਕਦੀ। ਤੁਹਾਡੇ ਵਿਚ ਉਸ ਅਹੁਦੇ ’ਤੇ ਟਿਕੇ ਰਹਿਣ ਦੀ ਯੋਗਤਾ ਨਹੀਂ ਹੁੰਦੀ। ਇਸ ਲਈ ਤੁਹਾਡੀ ਪ੍ਰਤਿਸ਼ਠਤਾ ਘਟਦੀ ਹੈ ਅਤੇ ਅੰਤ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਹੈ।
ਆਪਣੀ ਪੂਰੀ ਯੋਗਤਾ ਨਾਲ ਕਾਮਯਾਬੀ ਦੀ ਬੁਲੰਦੀਆਂ ਤੇ ਪਹੁੰਚਣਾ ਹੀ ਆਕਾਸ਼ ਨੂੰ ਛੂਹਣਾ ਹੈ। ਬੇਸ਼ੱਕ ਤੁਸੀਂ ਮਨ ਵਿਚ ਉੱਚੀ ਤੋਂ ਉੱਚੀ ਉਡਾਰੀ ਮਾਰਨ ਦੀ ਲਾਲਸਾ ਮਨ ਵਿਚ ਰੱਖੋ ਪਰ ਐਡੀ ਉੱਚੀ ਪਰਵਾਜ ਲਾਈ ਤੁਹਾਡੇ ਖੰਭਾਂ ਵਿਚ ਯੋਗਤਾ ਦਾ ਬਲ ਵੀ ਹੋਣਾ ਚਾਹੀਦਾ ਹੈ। ਇਹ ਬਲ ਤੁਹਾਡੀ ਲਗਨ, ਹਿੰਮਤ, ਮਿਹਨਤ ਅਤੇ ਵਿਸ਼ਵਾਸ ਦੁਆਰਾ ਹੀ ਮਿਲ ਸਕਦਾ ਹੈ।
ਮਿਹਨਤ ਕਰ ਕੇ ਕਾਮਯਾਬ ਹੋਣਾ ਹਰ ਮਨੁੱਖ ਦਾ ਅਧਿਕਾਰ ਹੈ। ਪ੍ਰਮਾਤਮਾ ਨੇ ਹਰ ਮਨੁੱਖ ਨੂੰ ਕੋਈ ਨਾ ਕੋਈ ਵਿਸ਼ੇਸ਼ ਗੁਣ ਜ਼ਰੂਰ ਦਿੱਤਾ ਹੈ ਜਿਸ ਨਾਲ ਉਹ ਕਾਮਯਾਬੀ ਦੀਆਂ ਬੁਲੰਦੀਆਂ ’ਤੇ ਪਹੁੰਚ ਸਕਦਾ ਹੈ। ਜ਼ਰੂਰਤ ਹੈ ਇਸ ਹੁਨਰ ਨੂੰ ਪਛਾਣਕੇ ਤਿੱਖਾ ਕਰਨ ਦੀ। ਵੈਸੇ ਤਾਂ ਜ਼ਿੰਦਗੀ ਬਹੁਤ ਗੰਝਲਦਾਰ ਹੈ ਅਤੇ ਇਸ ਦੀ ਥਾਹ ਨਹੀਂ ਪਾਈ ਜਾ ਸਕਦੀ ਫਿਰ ਵੀ ਮਨੁੱਖ ਨੂੰ ਕਾਮਯਾਬ ਹੋਣ ਲਈ ਕੁਝ ਹੋਰ ਮੁਢਲੇ ਗੁਣ ਵੀ ਹਾਸਲ ਕਰਨ ਦੀ ਅਤੇ ਸਾਵਧਾਨੀਆਂ ਵਰਤਣ ਦੀ ਲੋੜ ਹੈ। ਕਾਮਯਾਬੀ ਲਈ ਸਭ ਤੋਂ ਪਹਿਲੀ ਲੋੜ ਹੈ ਵਿੱਦਿਆ ਦੀ। ਵਿੱਦਿਆ ਤੋਂ ਬਿਨਾਂ ਬੰਦਾ ਜਾਨਵਰ, ਮੂਰਖ ਜਾਂ ਅਪੰਗ ਹੀ ਹੈ। ਵਿੱਦਿਆ ਸਾਡੇ ਗਿਆਨ ਦਾ ਤੀਸਰਾ ਨੇਤਰ ਖੋਲ਼ਦੀ ਹੈ। ਵਿੱਦਿਆ ਦੁਆਰਾ ਸਾਨੂੰ ਦੁਨੀਆਂ ਭਰ ਦਾ ਗਿਆਨ ਮਿਲਦਾ ਹੈ। ਹਾਈ ਸਕੂਲ ਦੀ ਵਿੱਦਿਆ ਤੋਂ ਬਾਅਦ ਆਪਣੀ ਮਜ਼ਮੂਨ ਚੁਣੇ। ਭਾਵ ਤੁਸੀਂ ਆਪਣੀ ਅਗਲੀ ਜ਼ਿੰਦਗੀ ਵਿਚ ਕਿਹੜੇ ਪੇਸ਼ੇ ਨੂੰ ਅਪਣਾਉਣਾ ਹੈ। ਉਸ ਹਿਸਾਬ ਸਿਰ ਹੀ ਆਪਣੀ ਅਤੇ ਆਪਣੇ ਮਾਤਾ ਪਿਤਾ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਉੱਚੀ ਤੋਂ ਉੱਚੀ ਪੜ੍ਹਾਈ ਕਰੋ। ਵਿੱਦਿਆ ਇਕ ਐਸਾ ਗਿਆਨ ਹੈ ਜੋ ਮਨੁੱਖ ਨੂੰ ਸਾਰੀ ਉਮਰ ਹਰ ਥਾਂ ਕੰਮ ਆਉਂਦਾ ਹੈ। ਪੜ੍ਹਿਆਂ ਲਿਖਿਆਂ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਰੁਜ਼ਗਾਰ ਵੀ ਜਲਦੀ ਮਿਲ ਜਾਂਦਾ ਹੈ। ਇਸ ਲਈ ਉਨ੍ਹਾਂ ਨੂੰ ਆਪਣੇ ਪਰਿਵਾਰ ਦਾ ਨਿਰਬਾਹ ਕਰਨ ਵਿਚ ਕੋਈ ਦਿੱਕਤ ਨਹੀਂ ਆਉਂਦੀ। ਜਦ ਕਿ ਅਨਪੜ੍ਹਾਂ ਨੂੰ ਥਾਂ ਥਾਂ ਧੱਕੇ ਖਾਣੇ ਪੈਂਦੇ ਹਨ ਅਤੇ ਮਜ਼ਦੂਰੀ ਵੀ ਕਰਨੀ ਪੈਂਦੀ ਹੈ। ਉਨ੍ਹਾਂ ਨੂੰ ਸਾਰੀ ਉਮਰ ਗ਼ਰੀਬੀ ਹੰਢਾਉਣੀ
ਪੈਂਦੀ ਹੈ। ਇੱਥੇ ਇਸ ਦਾ ਮਤਲਬ ਇਹ ਬਿਲਕੁਲ ਨਹੀਂ ਕਿ ਅਨਪੜ੍ਹ ਬੰਦਾ ਜ਼ਿੰਦਗੀ ਵਿਚ ਕਾਮਯਾਬ ਨਹੀਂ ਹੋ ਸਕਦਾ। ਅਨਪੜ੍ਹ ਬੰਦਾ ਵੀ ਆਪਣੇ ਹੁਨਰ ਨੂੰ ਤਰਾਸ਼ ਕੇ ਕਾਮਯਾਬ ਹੋ ਸਕਦਾ ਹੈ। ਫਿਰ ਵੀ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ। ਵਿੱਦਿਆ ਤਾਂ ਬੰਦੇ ਨੂੰ ਸਲੀਕਾ ਸਿਖਾਉਂਦੀ ਹੈ। ਜਿਸ ਨਾਲ ਕਈ ਲੋਕਾਂ ਦਾ ਭਲਾ ਹੁੰਦਾ ਹੈ ਅਤੇ ਉਨ੍ਹਾਂ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ।
ਜ਼ਿੰਦਗੀ ਵਿਚ ਕਾਮਯਾਬੀ ਲਈ ਮਿਹਨਤ ਬਹੁਤ ਜ਼ਰੂਰੀ ਹੈ। ਮਿਹਨਤ ਤੋਂ ਬਿਨਾਂ ਕੋਈ ਕੰਮ ਵੀ ਸਿਰੇ ਨਹੀਂ ਚੜ੍ਹਦਾ। ਆਪਣੇ ਇਰਾਦੇ ਵਿਚ
ਕਾਮਯਾਬ ਹੋਣ ਲਈ ਆਪਣੇ ਹੁਨਰ ਅਤੇ ਮਿਹਨਤ ਦੀ ਪੂਰੀ ਸ਼ਕਤੀ ਝੌਂਕ ਦਿਓ ਤਾਂ ਕਿ ਕੰਮ ਵਿਚ ਕਿਸੇ ਕਿਸਮ ਦੀ ਕਮੀ ਨਾ ਰਹਿ ਜਾਏ। ਇਕ ਗੱਲ ਯਾਦ ਰੱਖੋ ਕਿ ਮਿਹਨਤ ਲਈ ਤੰਦਰੁਸਤ ਸਰੀਰ ਦੀ ਵੀ ਬਹੁਤ ਜ਼ਰੂਰਤ ਹੈ। ਬਿਮਾਰ ਬੰਦਾ ਕੋਈ ਵੀ ਕੰਮ ਠੀਕ ਤਰ੍ਹਾਂ ਨਹੀਂ ਕਰ ਸਕਦਾ। ਇਸ ਲਈ ਆਪਣੀ ਸਿਹਤ ਦਾ ਖਾਸ ਖਿਆਲ ਰੱਖੋ। ਜੇ ਤੁਸੀਂ ਨਸ਼ਿਆਂ ਤੇ ਮਾੜੀ ਸੰਗਤ ਤੋਂ ਬਚੋਗੇ ਤਾਂ ਹੀ ਤੁਸੀਂ ਕਾਮਯਾਬ ਹੋ ਸਕੋਗੇ। ਕਿਸੇ ਮਨੁੱਖ ਦੇ ਚਾਲ ਚੱਲਣ ਦਾ ਉਸ ਦੀ ਸੰਗਤ ਤੋਂ ਹੀ ਪਤਾ ਚੱਲ ਜਾਂਦਾ ਹੈ। ਇਸ ਦੇ ਨਾਲ ਨਾਲ ਇਹ ਵੀ ਪਤਾ ਚੱਲ ਜਾਂਦਾ ਹੈ ਕਿ ਅਜਿਹੇ ਆਦਮੀ ਦਾ ਭਵਿੱਖ ਕਿਹੋ ਜਿਹਾ ਹੋਵੇਗਾ। ਹਮੇਸ਼ਾਂ ਸਫ਼ਲ ਅਤੇ ਹਿੰਮਤੀ ਲੋਕਾਂ ਦੀ ਸੰਗਤ ਕਰੋ। ਚੰਗਾ ਸਾਹਿਤ ਪੜ੍ਹੋ। ਕਾਮਯਾਬ ਅਤੇ ਬਹਾਦੁਰ ਲੋਕਾਂ ਦੀਆਂ ਜੀਵਨੀਆਂ ਆਪਣਾ ਅਧਾਰ ਬਣਾਓ। ਨਾ ਕਦੀ ਵਿਹਲੇ ਬੈਠੋ ਅਤੇ ਨਾ ਹੀ ਅੱਜ ਦੇ ਕੰਮ ਨੂੰ ਕੱਲ੍ਹ ’ਤੇ ਟਾਲੋ।
ਕਦੀ ਅੱਧੇ ਮਨ ਨਾਲ ਕੋਈ ਕੰਮ ਨਾ ਸ਼ੁਰੂ ਕਰੋ। ਜੇ ਤੁਸੀਂ ਪਹਿਲਾਂ ਹੀ ਕਿਸੇ ਕੰਮ ਦੀ ਕਾਮਯਾਬੀ ਬਾਰੇ ਮਨ ਵਿਚ ਕੋਈ ਸੰਸਾ ਲੈ ਕੇ ਚੱਲੋਗੇ ਤਾਂ ਹੋ ਸਕਦਾ ਹੈ ਤੁਸੀਂ ਅੱਧਵਾਟੇ ਹੀ ਦਿਲ ਛੱਡ ਦਿਓ। ਕੋਈ ਕੰਮ ਸ਼ੁਰੂ ਕਰਨ ਲੱਗੇ ਆਪਣੀ ਕਾਮਯਾਬੀ ’ਤੇ ਪੂਰਾ ਵਿਸ਼ਵਾਸ਼ ਰੱਖੋ। ਵਿਸ਼ਵਾਸ, ਹਿੰਮਤ ਅਤੇ ਮਿਹਨਤ ਐਸੀਆਂ ਚੀਜ਼ਾਂ ਹਨ ਜੋ ਰਾਕਟ ਦੀ ਤਰ੍ਹਾਂ ਬੰਦੇ ਨੂੰ ਆਪਣੇ ਨਿਸ਼ਾਨੇ ’ਤੇ ਪਹੁੰਚਾਉਂਦੀਆਂ ਹਨ।
ਕਾਮਯਾਬ ਹੋਣ ਲਈ ਕਦੀ ਚਲਾਕੀਆਂ ਜਾਂ ਹੇਰਾਫੇਰੀਆਂ ਦਾ ਸਹਾਰਾ ਨਾ ਲਉ। ਇਸ ਨਾਲ ਕਿਸੇ ਯੋਗ ਬੰਦੇ ਦਾ ਹੱਕ ਮਾਰਿਆ ਜਾਂਦਾ ਹੈ।
ਬੇਈਮਾਨੀ ਨਾਲ ਹਾਸਲ ਕੀਤੀ ਕਾਮਯਾਬੀ ਬਹੁਤੀ ਦੇਰ ਨਹੀਂ ਟਿਕਦੀ। ਤੁਹਾਡੇ ਵਿਚ ਉਸ ਅਹੁਦੇ ’ਤੇ ਟਿਕੇ ਰਹਿਣ ਦੀ ਯੋਗਤਾ ਨਹੀਂ ਹੁੰਦੀ। ਇਸ ਲਈ ਡੁਹਾਡੀ ਪ੍ਰਤਿਸ਼ਟਤਾ ਘਟਦੀ ਹੈ ਅਤੇ ਅੰਤ ਨਿਰਾਸ਼ਾ ਦਾ ਮੂੰਹ ਦੇਖਣਾ ਪੈਂਦਾ ਹੈ।
ਜੇ ਇੱਕ ਵਾਰੀ ਤੁਹਾਨੂੰ ਆਪਣੇ ਕੰਮ ਵਿਚ ਸਫ਼ਲਤਾ ਨਾ ਵੀ ਮਿਲੇ ਤਾਂ ਵੀ ਘਬਰਾਓ ਨਾ। ਸਵੈ-ਵਿਸ਼ਵਾਸ ਅਤੇ ਹਿੰਮਤ ਨਾ-ਮੁਮਕਿਨ ਨੂੰ ਵੀ ਮੁਮਕਿਨ ਬਣਾ ਦਿੰਦੀਆਂ ਹਨ। ਸਫ਼ਲਤਾ/ਅਸਫ਼ਲਤਾ ਜ਼ਿੰਦਗੀ ਦੇ ਦੋ ਪਹਿਲੂ ਹਨ। ਦੁਨੀਆਂ ਵਿਚ ਜਿੰਨ੍ਹੇ ਵੀ ਸਫ਼ਲ ਵਿਅਕਤੀ ਹੋਏ ਹਨ ਉਨ੍ਹਾਂ ਨੂੰ ਵੀ ਸਫ਼ਲਤਾ ਤੋਂ ਪਹਿਲਾਂ ਕਈ ਵਾਰੀ ਅਸਫ਼ਲਤਾ ਦਾ ਮੂੰਹ ਦੇਖਣਾ ਪਿਆ। ਪ੍ਰਸਿੱਧ ਵਿਗਿਆਨੀ ਐਡੀਸਨ ਵੀ ਆਪਣੇ ਤਜ਼ਰਬਿਆਂ ਵਿਚ ਕਈ ਵਾਰੀ ਅਸਫ਼ਲ ਹੋਇਆ। ਆਖ਼ਿਰ ਉਹ 200ਵੀਂ ਵਾਰੀ ਬਿਜਲੀ ਦਾ ਬਲਬ ਬਣਾਉਣ ਵਿਚ ਸਫ਼ਲ ਰਿਹਾ। ਉਸ ਨੇ ਸਾਰੀ ਦੁਨੀਆਂ ਦੇ ਰਾਤ ਦੇ ਹਨ੍ਹੇਰਿਆਂ ਨੂੰ ਉਜਾਲੇ ਵਿਚ ਬਦਲ ਦਿੱਤਾ। ਆਪਣੀ ਅਸਫ਼ਲਤਾ ’ਤੇ ਕਦੀ ਦਿਲ ਨਾ ਛੱਡੋ, ਸਗੋਂ ਵਿਚਾਰ ਕਰੋ ਕਿ ਤੁਹਾਡੇ ਵਿਚ ਕੀ ਕਮੀ ਰਹਿ ਗਈ ਹੈ। ਆਪਣੀ ਕਾਰਜ਼ ਸ਼ਕਤੀ ਨੂੰ ਸੁਧਾਰੋ। ਨਵੇਂ ਸਿਰੇ ਤੋਂ ਕੋਸ਼ਿਸ਼ ਕਰੋ। ਹੋ ਸਕਦਾ ਹੈ ਇਸ ਵਾਰੀ ਤੁਸੀਂ ਕਾਮਯਾਬ ਹੋ ਜਾਓ। ਕਈ ਵਾਰੀ ਅਸੀਂ ਆਪਣੀ ਯੋਗਤਾ ਤੋਂ ਉੱਚੀ ਪ੍ਰਾਪਤੀ ਦੀ ਉਮੀਦ ਰੱਖ ਲੈਂਦੇ ਹਾਂ ਇਸ ਲਈ ਉੱਥੇ ਨਿਰਾਸ਼ਾ ਹੀ ਪੱਲੇ ਪੈਂਦੀ ਹੈ। ਜਿਵੇਂ ਕਿਸੇ ਦੇਸ਼ ਵਿੱਚ ਪ੍ਰਧਾਨ ਮੰਤਰੀ ਦਾ ਅਹੁਦਾ ਇਕ ਹੀ ਹੁੰਦਾ ਹੈ। ਜੇ ਕਈ  ਸਾਰੇ ਲੋਕ ਪ੍ਰਧਾਨ ਮੰਤਰੀ ਬਣਨ ਦੀ ਅਭਿਲਾਸ਼ਾ ਮਨ ਵਿਚ ਪਾਲ ਲੈਣ ਤਾਂ 
ਪ੍ਰਧਾਨ ਮੰਤਰੀ ਤਾਂ ਇਕ ਹੀ ਬਣੇਗਾ। ਬਾਕੀ ਸਭ ਦੇ ਪੱਲੇ ਤਾਂ ਨਿਰਾਸ਼ਾ ਹੀ ਪਵੇਗੀ। ਕੇਵਲ ਪ੍ਰਮਾਤਮਾ ਹੀ ਜਾਣਦਾ ਹੈ ਕਿ ਤੁਹਾਡੇ ਲਈ ਕੀ
ਠੀਕ ਹੈ। ਇਸ ਲਈ ਆਪਣੀ ਪ੍ਰਾਪਤੀ ’ਤੇ ਕੁਝ ਸਬਰ ਵੀ ਹੋਣਾ ਚਾਹੀਦਾ ਹੈ। ਬੀਰਬਲ ਅਕਬਰ ਦੇ ਦਰਬਾਰ ਵਿਚ ਬਹੁਤ ਸਿਆਣਾ ਵਜ਼ੀਰ ਸੀ ਪਰ ਉਹ ਸਾਰੀ ਉਮਰ ਬਾਦਸ਼ਾਹ ਨਾ ਬਣ ਸਕਿਆ। 
ਬੇਸ਼ੱਕ ਤੁਸੀਂ ਆਕਾਸ਼ ਨੂੰ ਛੂਹ ਲਓ ਪਰ ਤੁਹਾਡੇ ਪੈਰ ਹਮੇਸ਼ਾਂ ਧਰਤੀ ’ਤੇ ਟਿਕੇ ਹੋਣੇ ਚਾਹੀਦੇ ਹਨ। ਤੁਹਾਨੂੰ ਇਨਸਾਨੀਅਤ ਨੂੰ ਕਦੀ ਨਹੀਂ
ਵਿਸਾਰਨਾ ਚਾਹੀਦਾ। ਦੌਲਤ ਅਤੇ ਕਾਮਯਾਬੀ ਬਹੁਤ ਵੱਡੀਆਂ ਪ੍ਰਾਪਤੀਆਂ ਹਨ ਪਰ ਜ਼ਿੰਦਗੀ ਵਿਚ ਇਹ ਸਭ ਕੁਝ ਹੀ ਨਹੀਂ। ਜ਼ਿੰਦਗੀ ਵਿਚ ਰਿਸ਼ਤਿਆਂ ਦਾ ਪਿਆਰ, ਅਣਖ਼, ਜ਼ਮੀਰ, ਸੰਸਕਾਰ, ਨਿਮਰਤਾ ਅਤੇ ਸਲੀਕਾ ਬਹੁਤ ਵੱਡੀਆਂ ਕਦਰਾਂ ਕੀਮਤਾਂ ਹਨ, ਜਿੰਨ੍ਹਾਂ ਨੂੰ ਵਿਸਰਿਆ ਨਹੀਂ ਜਾ ਸਕਦਾ। ਜਦ ਤੁਸੀਂ ਆਪਣੀ ਮਿਹਨਤ ਅਤੇ ਪ੍ਰਮਾਤਮਾ ਦੀ ਕ੍ਰਿਪਾ ਨਾਲ ਸਫ਼ਲਤਾ ਦੀ ਟੀਸੀ ’ਤੇ ਪਹੁੰਚ ਗਏ ਤਾਂ ਕਦੀ ਘਮੰਢ ਨਾ
ਕਰੋ। ਘਮੰਢੀ ਦਾ ਸਿਰ ਹਮੇਸ਼ਾਂ ਨੀਵਾਂ ਹੁੰਦਾ ਹੈ। ਉਹ ਡਿੱਗਦਾ ਵੀ ਮੂੰਹ ਦੇ ਭਾਰ ਹੀ ਹੈ। ਆਪਣੀ ਸਫ਼ਲਤਾ ਨੂੰ ਪਚਾਉਣਾ ਸਿੱਖੋ ਅਤੇ ਸਹਿਜ ਵਿਚ ਰਹੋ। ਤੁਹਾਡੀ ਕਾਮਯਾਬੀ ਇਸੇ ਵਿਚ ਹੈ ਕਿ ਤੁਹਾਡਾ ਕੋਈ ਸਾਥੀ ਤੁਹਾਡੀ ਸੰਗਤ ਵਿੱਚ ਆਪਣੇ ਆਪ ਨੂੰ ਨੀਵਾਂ ਨਾ ਸਮਝੇ। ਬੱਚਿਆਂ ਨਾਲ ਸਦਾ ਪਿਆਰ ਕਰੋ ਅਤੇ ਵੱਡਿਆਂ ਨਾਲ ਨਿਮਰਤਾ ਅਤੇ ਸਤਿਕਾਰ ਨਾਲ ਪੇਸ਼ ਆਓ। ਇਹ ਹੀ ਤੁਹਾਡੀ ਕਾਮਯਾਬੀ ਦਾ ਫ਼ਲ ਹੈ ਅਤੇ ਜ਼ਿੰਦਗੀ ਦਾ ਸਲੀਕਾ ਵੀ ਹੈ। ਇਸੇ ਲਈ ਕਹਿੰਦੇ ਹਨ ਕਿ ‘ਬੇਸ਼ੱਕ ਵੱਡੇ ਬਣੋ ਪਰ ਉਨ੍ਹਾਂ ਅੱਗੇ ਨਹੀਂ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ ਹੈ।’