ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ
ਹੌਲੀ ਹੌਲੀ ਕਰਕੇ ਮੁਕ ਜਾਉ ਕਹਾਣੀ
ਹੌਲੀ ਹੌਲੀ ਕਰਕੇ ਬਾਹਰ ਤੁਰ ਚਲੇ ਹਾਣੀ
ਹੌਲੀ ਹੌਲੀ ਕਰਕੇ ਸਾਡੀ ਪੀੜ੍ਹੀ ਖਤਮ ਹੋ ਜਾਣੀ
ਰੇਤਾਂ ਦੇ ਟਿੱਬਿਆਂ ਵਾਲੀ ਰੇਤ ਵੀ ਉੱਡ ਜਾਣੀ
ਨਿੰਮਾਂ, ਬੋਹੜਾਂ ਤੇ ਪਿੱਪਲਾਂ ਹੋਈ ਗੱਲ ਪੁਰਾਣੀ
ਪਿੰਡਾਂ ਦੀਆਂ ਸੱਥਾ ਵਿੱਚ ਬੈਠਦੀ ਨਾ ਬਜ਼ੁਰਗਾਂ ਦੀ ਢਾਣੀ
ਪਿੱਪਲੀ ਪੀਂਘ ਨਾ ਝੂਟਦੀ ਕੋਈ ਧੀ ਧਿਆਣੀ
ਚਰਖੇ ਤੰਦ ਨਾ ਕੱਤਦੀ ਅੱਜ ਕੋਈ ਸੁਆਣੀ
ਅਸੀਂ ਗੱਲ ਨਹੀਂ ਸੁਣਦੇ ਜੋ ਕਹੇ ਗੁਰਬਾਣੀ
ਸੁੱਧ ਹਮੇਸ਼ਾਂ ਰਖਿਉ ਧਰਤ ਪਵਨ ਤੇ ਪਾਣੀ
ਇਹਨਾਂ ਨੂੰ ਬਚਾਉਣ ਲਈ ਕੌਣ ਦਿਉ ਕੁਰਬਾਨੀ
ਵਾਤਾਵਰਣ ਸੰਭਾਲਣਾਂ ਅਸਲੀ ਕੰਮ ਸੀ ਸਾਡਾ
ਅਸੀਂ ਇਹੋ ਕਹਿ ਕੇ ਟਾਲਤਾ ਕਿ ਕੰਮ ਹੈ ਤੁਹਾਡਾ
ਸਾਡੇ ਤੁਹਾਡੇ ਵਿੱਚ ਨਾ ਹੁਣ ਰਹੀਏ ਉੱਲਝੇ
ਗੱਲ ਮੰਨ ਲੀਏ ਜਿਹੜੇ ਕਹਿੰਦੇ ਨੇ ਸੁਲ਼ਝੇ
ਪਹਿਲਾਂ ਤੂੰ ਆਪਣੇ ਤੋਂ ਸ਼ੁਰੂ ਕਰ ਜਸਵਿੰਦਰਾ
ਸ਼ੁਰੂ ਤਾਂ ਕਰਕੇ ਵੇਖ ਨਾ ਡਰ ਜਸਵਿੰਦਰਾ
ਫਿਰ ਹੌਲੀ ਕਰਕੇ ਸਭ ਕੁੱਝ ਹੋ ਜਾਵੇਗਾ ਹੱਲ
ਫਿਰ ਤਾਂ ਹੀ ਹੋਵੇਗਾ ਹੱਲ ਜੇ ਮੰਨੇਗਾ ਗੱਲ
ਵਾਸਤਾ ਈ ਰੱਬ ਦਾ ਹੁਣ ਸੌਂਹ ਨਵੀ ਕਹਾਣੀ
ਹੌਲੀ ਹੌਲੀ ਕਰਕੇ ਮੁੱਕ ਚੱਲਿਆ ਪਾਣੀ
ਹੌਲੀ ਹੌਲੀ ਕਰਕੇ ਮੁਕ ਜਾਉ ਕਹਾਣੀ।