ਕਵਿਤਾ

ਰਾਤੀ ਚੰਨ ਤੇ ਤਾਰੇ ਗੱਲਾਂ ਕਰਦੇ,
ਗੱਲਾਂ ਕਰਦੇ ਨੇ ਬਹਿ ਬਹਿ,
ਅੱਧੀ ਰਾਤ ਟਰੀਰੀ ਬੋਲੇ,
ਡੱਡੂ ਬੋਲਣ ਟੈ ਟੈ।
ਮਸਜਿਦ ਅੰਦਰ ਚਿੱਤ ਨਾਂ ਲੱਗੇ,
ਨਮਾਜ਼ ਨਾ ਭਾਵੇ ਮੈਨੂੰ,
ਲੈ ਗੋਰਖ ਨਾਥ ਤੋਂ ਜੋਗ,
ਭਾਲ ਲਵਾਂ ਮੈ ਤੈਨੂੰ,
ਮੇਰੇ ਅੰਦਰ ਤੂੰ ਹੀ ਵੱਸਦਾ,
ਤੇਰੇ ਅੰਗੇ ਹਰ ਫਿੱਕੀ ਸੈਅ।
ਰਾਤੀ ਚੰਨ ਤੇ ਤਾਰੇ..............
ਮੈ ਕੀ ਮੰਗਣਾ ਰੱਬ ਕੋਲੋ,
ਇਕ ਖੈਰ ਮੰਗਾਂ ਮੈ ਤੇਰੀ,
ਆਜਾ ਸੱਜਣਾ ਘੁੰਢ ਚੱਕ ਦੇ,
ਕਾਤੋ ਲਾਈ ਤੂੰ ਦੇਰੀ,
ਰੰਗਲਾ ਪਲੰਗ ਉਡੀਕ ਰਿਹਾ,
ਉਡੀਕ ਰਹੀ ਹਾਂ ਮੈ।
ਰਾਤੀ ਚੰਨ ਤੇ ਤਾਰੇ..............
ਲੰਮੀਆਂ ਕਿੰਨੀਆਂ ਨੇ, ‘ਦਰਦੀ’,
ਤੇਰੇ ਸਹਿਰ ਦੀਆ ਵੇ ਰਾਹਵਾਂ,
ਮੈਨੂੰ ਦੱਸਦਾ ਨਾ ਕੋਈ ਏਥੇ,
ਵੇ ਮੈ ਕਿੱਦਾ ਸਫਰ ਮੁਕਾਵਾਂ,
ਸ਼ਿਵ ਪੀੜ ਮੇਰੀ ਵੱਧਦੀ ਜਾਵੇ,
ਆ ਸਾਰ ਮੇਰੀ ਤੂੰ ਲੈ,
ਰਾਤੀ ਚੰਨ ਤੇ ਤਾਰੇ..............

 

 

 

 

ਸ਼ਿਵਨਾਥ ਦਰਦੀ