ਪ੍ਰਸਿੱਧ ਸਮਾਜ ਸੇਵੀ ਅਤੇ ਪੀ.ਆਰ.ਟੀ.ਸੀ. ਦੇ ਸੇਵਾ ਮੁਕਤ ਚੀਫ਼ ਇਨਸਪੈਕਟਰ ਨਿਰੰਜਨ ਸਿੰਘ ਗਰੇਵਾਲ ਦੀ ਯਾਦ ਵਿੱਚ ਉਨ੍ਹਾਂ ਦੇ ਪਰਿਵਾਰ ਵੱਲੋਂ ‘ਨਿਰੰਜਨ ਸਿੰਘ ਗਰੇਵਾਲ ਮੈਮੋਰੀਅਲ ਟਰੱਸਟ’ ਬਣਾਈ ਜਾਵੇਗੀ ਜਿਹੜੀ ਹਾਇਰ ਸੈਕੰਡਰੀ ਸਕੂਲ ਸਕਰੌਦੀ (ਸੰਗਰੂਰ) ਦੇ ਸਾਇੰਸ ਅਤੇ ਕੰਪਿਊਟਰ ਵਿਸ਼ਿਆਂ ਵਿੱਚੋਂ 9ਵੀਂ ਤੋਂ ਬਾਰਵੀਂ ਤੱਕ ਦੇ ਪਹਿਲੇ, ਦੂਜੇ ਤੇ ਤੀਜੇ ਨੰਬਰ ‘ਤੇ ਆਉਣ ਵਾਲੇ ਵਿਦਿਆਰਥੀਆਂ ਨੂੰ ਹਰ ਸਾਲ ਇਨਾਮ ਦਿਆ ਕਰੇਗੀ ਤਾਂ ਜੋ ਵਿਦਿਆਰਥੀਆਂ ਵਿੱਚ ਪੜ੍ਹਾਈ ਲਈ ਉਤਸ਼ਾਹ ਬਣਿਆਂ ਰਹੇ। ਇਹ ਟਰੱਸਟ ਵਾਤਾਵਰਨ ਦੀ ਸ਼ੁਧਤਾ ਲਈ ਰੁੱਖ ਲਗਾਉਣ ਦਾ ਕੰਮ ਵੀ ਕਰੇਗੀ। ਸਕਰੌਦੀ ਦੇ ਸੀਨੀਅਰ ਸੈਕੰਡਰੀ ਸਕੂਲ ਜਿਸਦੀ ਇਮਾਰਤ ਲੲਂੀ ਨਿਰੰਜਨ ਸਿੰਘ ਗਰੇਵਾਲ ਨੇ ਸਾਢੇ ਚਾਰ ਲੱਖ ਰੁਪਏ ਦੀ ਮਦਦ ਕੀਤੀ ਸੀ ਦੇ ਵਿੱਚ ਮੈਡੀਸਨ ਅਤੇ ਹੋਰ ਰੁੱਖ ਵੀ ਲਗਾਏ ਗਏ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਜਾਗਰ ਸਿੰਘ ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ ਪਟਿਆਲਾ ਨੇ ਪਰਿਵਾਰ ਵੱਲੋਂ ਸ਼ਰਧਾਂਜ਼ਲੀ ਸਮਾਗਮ ਵਿੱਚ ਕੀਤਾ। ਸ਼ਰਧਾਜ਼ਲੀ ਸਮਾਗਮ ਵਿੱਚ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਵੱਲੋਂ ਨਿਰੰਜਨ ਸਿੰਘ ਗਰੇਵਾਲ ਦੀ ਸਕੂਲ ਲਈ ਕੀਤੀ ਆਰਥਿਕ ਮਦਦ ਕਰਕੇ ਹਾਇਰ ਸੈਕੰਡਰੀ ਸਕੂਲ ਸਕਰੌਦੀ ਦੇ ਪ੍ਰਿੰਸੀਪਲ ਨੇ ਸਨਮਾਨ ਪੱਤਰ ਉਨ੍ਹਾਂ ਦੇ ਲੜਕਿਆਂ ਪਰਦੁਮਣ ਸਿੰਘ ਗਰੇਵਾਲ ਤੇ ਪਰਵਿੰਦਰ ਸਿੰਘ ਗਰੇਵਾਲ ਭੇਂਟ ਕੀਤਾ। ਇਸ ਮੌਕੇ ਤੇ ਬੋਲਦਿਆਂ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਸਹਾਇਕ ਖਜ਼ਾਨਚੀ ਤੇ ਸਾਬਕਾ ਮੰਤਰੀ ਵਿਜੈਇੰਦਰ ਸਿੰਗਲਾ ਨੇ ਕਿਹਾ ਕਿ ਨਿਰੰਜਨ ਸਿੰਘ ਗਰੇਵਾਲ ਸਮਾਜ ਸੇਵਾ ਨੂੰ ਪ੍ਰਣਾਏ ਹੋਏ ਅਤੇ ਖਾਸ ਤੌਰ ‘ਤੇ ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਦੀ ਮੁਫ਼ਤ ਪੜ੍ਹਾਈ ਲਈ ਸਮਰਪਤ ਸਨ। ਡਾ.ਹਰਕੇਸ਼ ਸਿੰਘ ਸਿੱਧੂ ਸਾਬਕਾ ਆਈ.ਏ.ਐਸ.ਅਤੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਨਿਰੰਜਨ ਸਿੰਘ ਗਰੇਵਾਲ ਵਿੱਚ ਭਰਿਸ਼ਟਾਚਾਰ ਨੂੰ ਖ਼ਤਮ ਕਰਨ ਦਾ ਜ਼ਜ਼ਬਾ ਸੀ। ਉਨ੍ਹਾਂ ਨੂੰ ਪੀ.ਆਰ.ਟੀ.ਸੀ ਵਿੱਚ ਜਿਹੜਾ ਵੀ ਕੰਮ ਦਿੱਤਾ ਜਾਂਦਾ ਸੀ, ਉਹ ਇਮਾਨਦਾਰੀ ਤੇ ਲਗਨ ਨਾਲ ਕਰਕੇ ਬਿਹਤਰੀਨ ਨਤੀਜੇ ਲਿਆਉਂਦੇ ਸਨ। ਹਰੀ ਸਿੰਘ ਚਮਕ ਪੀ.ਆਰ.ਟੀ.ਸੀ ਦੇ ਸੇਵਾ ਮੁਕਤ ਮਲਾਜ਼ਮਾ ਦੀ ਜਥੇਬੰਦੀ ਦੇ ਨੇਤਾ ਨੇ ਕਿਹਾ ਕਿ ਉਹ ਇਮਾਨਦਾਰੀ ਨੂੰ ਪ੍ਰਣਾਏ ਹੋਏ ਸਨ, ਪੀ.ਆਰ.ਟੀ.ਸੀ.ਵਿੱਚ ਉਨ੍ਹਾਂ ਦਾ ਭਰਿਸ਼ਟਾਚਾਰ ਵਿਰੁੱਧ ਪਾਇਆ ਯੋਗਦਾਨ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਇਸ ਮੌਕੇ ਤੇ ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਗੁਰਕੀਰਤ ਸਿੰਘ ਕੋਟਲੀ ਸਾਬਕਾ ਮੰਤਰੀ ਪੰਜਾਬ, ਨਰਿੰਦਰ ਕੌਰ ਭਰਾਜ ਵਿਧਾਨਕਾਰ ਸੰਗਰੂਰ ਤੇ ਜਗਰੂਪ ਸਿੰਘ ਗਿੱਲ ਵਿਧਾਨਕਾਰ ਬਠਿੰਡਾ ਦੇ ਸ਼ੋਕ ਸੰਦੇਸ਼ ਪੜ੍ਹੇ ਗਏ। ਇਸ ਸ਼ਰਧਾਂਜ਼ਲੀ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸਮਾਜ ਦੇ ਵੱਖ-ਵੱਖ ਵਰਗਾਂ ਦੇ ਪਤਵੰਤੇ ਹਾਜ਼ਰ ਸਨ, ਜਿਨ੍ਹਾਂ ਵਿੱਚ ਗੁਰਮੇਲ ਸਿੰਘ ਘਰਾਚੋਂ ਚੇਅਰਮੈਨ ਪਲਾਨਿੰਗ ਬੋਰਡ ਸੰਗਰੂਰ, ਸੁਰਿੰਦਰ ਸਿੰਘ ਢਿਲੋਂ ਏ.ਡੀ.ਸੀ.(ਵਿਕਾਸ) ਮੁਕਤਸਰ, ਹਰਜੀਤ ਸਿੰਘ ਗਰੇਵਾਲ ਜਾਇੰਟ ਡਾਇਰੈਕਟਰ ਲੋਕ ਸੰਪਰਕ ਪੰਜਾਬ, ਰਮਨਦੀਪ ਸਿੰਘ ਭੰਗੂ ਐਸ.ਪੀ., ਹਰਪ੍ਰੀਤ ਸਿੰਘ ਰਾਏ ਡੀ.ਐਸ.ਪੀ., ਬਲਜੀਤ ਕੌਰ ਢਿਲੋਂ ਬੀ.ਡੀ.ਪੀ.ਓ. ਨਾਭਾ, ਪ੍ਰੀਤਮ ਸਿੰਘ ਪੀਤੂ ਚੇਅਰਮੈਨ ਇਮਪਰੂਵਮੈਂਟ ਟਰੱਸਟ, ਅਵਤਾਰ ਸਿੰਘ ਈਲਵਾਲ ਚੇਅਰਮੈਨ ਮਾਰਕੀਟ ਕਮੇਟੀ ਸੰਗਰੂਰ, ਅਰਬਨ ਅਸਟੇਟ 3 ਪਟਿਆਲਾ ਦੀ ਵੈਲਫੇਅਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਨਛੱਤਰ ਸਿੰਘ ਸਫੇੜਾ ਸਕੱਤਰ ਰਜਿੰਦਰ ਸਿੰਘ ਥਿੰਦ, ਗੋਪਾਲ ਸਿੰਘ ਸੇਵਾ ਮੁਕਤ ਪੀ.ਸੀ.ਐਸ., ਮੇਜਰ ਸਿੰਘ ਤੇ ਨਵਦੀਪ ਸਿੰਘ ਮੁੰਡੀ ਇਨਸਪੈਕਟਰ ਆਬਕਾਰੀ ਤੇ ਕਰ ਅਤੇ ਤਰਲੋਚਨ ਸਿੰਘ ਐਸ ਡੀ.ਓ ਹਾਜ਼ਰ ਸਨ। ਪਰਦੁਮਣ ਸਿੰਘ ਗਰੇਵਾਲ ਅਤੇ ਪਰਵਿੰਦਰ ਸਿੰਘ ਗਰੇਵਾਲ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।