ਰਿਸ਼ਤਿਆਂ ’ਚ ਆਇਆ ਨਿਘਾਰ

ਮਾਪੇ ਆਪ ਤੰਗੀਆਂ ਕੱਟ ਕੱਟ ਕੇ ਬੱਚਿਆਂ ਨੂੰ ਪਾਲਦੇ ਹਨ, ਉਨ੍ਹਾਂ ਦੇ ਭਵਿੱਖ ਲਈ ਪੈਸੇ ਵੀ ਜੋੜਦੇ ਹਨ ਤਾਂਕਿ ਉਨ੍ਹਾਂ ਦੀ ਔਲਾਦ ਨੂੰ ਭਵਿੱਖ ’ਚ ਤੰਗ ਨਾ ਹੋਣਾ ਪਵੇਗਾ। ਪ੍ਰੰਤੂ ਉਹੀ ਬੱਚੇ ਬੁਢਾਪੇ ਸਮੇਂ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਕਈ ਬਜ਼ੁਰਗਾਂ ਨੂੰ ਦੇਖਦੇ ਹਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜਾਇਦਾਦ ਜਾਂ ਪੈਸਾ ਹੈ, ਪ੍ਰੰਤੂ ਉਨ੍ਹਾਂ ਨੂੰ ਵੀ ਘਰੇ ਰੋਟੀ ਨਸੀਬ ਨਹੀਂ ਹੋ ਰਹੀ। ਇਹ ਹੈ ਸਾਡਾ ਸਮਾਜ। ਰਿਸ਼ਤੇ ਖ਼ਤਮ ਹੋ ਚੁੱਕੇ। ਜੇ ਮਾਂ-ਬਾਪ ਆਪਣੇ ਬੱਚਿਆਂ ਨੂੰ ਝਿੜਕਦੇ ਹਨ ਤਾਂ ਬੱਚੇ ਅੱਗੋਂ ਮਾਂ ਬਾਪ ਦਾ ਹੀ ਮੂੰਹ ਬੰਦ ਕਰ ਦਿੰਦੇ ਹਨ। ਅੱਜ ਦੇ ਜ਼ਮਾਨੇ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਹੋ ਚੁੱਕਿਆ ਹੈ। ਅਪਣੇ ਬੱਚੇ ਨੂੰ ਹਰ ਰਿਸ਼ਤੇ ਦੀ ਅਹਿਮੀਅਤ ਦਸਣੀ ਚਾਹੀਦੀ ਹੈ। ਇਹ ਮਾਂ ਬਾਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ।
ਸਾਡਾ ਸਮਾਜ ਕਿੱਧਰ ਨੂੰ ਜਾ ਰਿਹਾ ਹੈ। ਇਨਸਾਨੀਅਤ ਖ਼ਤਮ ਹੋ ਚੁੱਕੀ ਹੈ। ਪੈਸੇ ਦੀ ਇੰਨੀ ਹੋੜ ਲੱਗੀ ਹੋਈ ਹੈ ਕਿ ਅਪਣੇ ਹੀ ਸਕੇ ਭਰਾਵਾਂ ਦਾ ਖ਼ੂਨ ਕੀਤਾ ਜਾ ਰਿਹਾ ਹੈ। ਪੈਸੇ ਨੂੰ ਬਹੁਤ ਜ਼ਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ। ਲੋਕ ਪੈਸੇ ਪਿੱਛੇ ਕੁੱਝ ਵੀ ਕਰਨ ਨੂੰ ਤਿਆਰ ਹੋ ਜਾਂਦੇ ਹਨ। ਚਾਹੇ ਬਾਅਦ ’ਚ ਪਛਤਾਣਾ ਹੀ ਕਿਉਂ ਨਾ ਪਵੇ। ਹਰ ਰੋਜ਼ ਅਜਿਹੀਆਂ ਹੀ ਖ਼ਬਰਾਂ ਸੁਣਨ ਪੜ੍ਹਨ ਨੂੰ ਮਿਲ ਰਹੀਆਂ ਹਨ। ਜ਼ਮੀਨੀ ਵਿਵਾਦ ’ਚ ਭਰਾ ਹੱਥੋਂ ਭਰਾ ਦਾ ਕਤਲ ਹੋ ਰਿਹਾ ਹੈ। ਇਕ ਖ਼ਬਰ ਸੁਣਨ ਨੂੰ ਮਿਲੀ ਕਿ ਮਾਸੀ ਦੇ ਮੁੰਡੇ ਦਾ ਜ਼ਮੀਨ ਕਾਰਨ ਕਤਲ ਕਰ ਦਿਤਾ ਗਿਆ ਕਿਉਂਕਿ ਜ਼ਮੀਨ ਕਰੋੜਾਂ ਦੀ ਸੀ। ਦੇਖੋ ਪੈਸੇ ਪਿੱਛੇ ਅਪਣਾ ਹੀ ਮਸੇਰਾ ਭਰਾ ਮਾਰ ਦਿਤਾ। ਕਿਹੋ ਜਹੀ ਲੋਕਾਂ ਦੀ ਮਾਨਸਕਤਾ ਹੋ ਚੁੱਕੀ ਹੈ। ਇਕ ਪੁੱਤ ਨੇ ਅਪਣੇ ਪਿਉ ਨੂੰ ਖ਼ਤਮ ਕਰ ਦਿਤਾ ਕਿਉਂਕਿ ਉਨ੍ਹਾਂ ਦੀ ਜ਼ਮੀਨ ਵਿਕੀ ਸੀ ਤੇ ਉਸ ਪੈਸੇ ਦੋ ਹਿੱਸਿਆਂ ਵਿਚ ਮਿਲਣੇ ਸਨ ਤੇ ਪੁੱਤ ਨੇ ਪੈਸਿਆਂ ਕਾਰਨ ਪਿਉ ਹੀ ਮਾਰ ਦਿੱਤਾ। ਦੇਖੋ! ਇਨਸਾਨ ਕਿੰਨਾ ਡਿੱਗ ਚੁੱਕਾ ਹੈ ਜਿਸ ਨੇ ਜਨਮ ਦਿਤਾ, ਇਸ ਸੰਸਾਰ ਦੇ ਦਰਸ਼ਨ ਕਰਾਏ, ਉਸ ਨੂੰ ਹੀ ਮਾਰ ਦਿਤਾ। ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਪੁੱਤਾਂ ਹੱਥੋਂ ਪਿਉ ਦਾ ਕਤਲ ਕਰਨ ਦੀਆਂ ਬਹੁਤ ਵਾਰਦਾਤਾਂ ਪਹਿਲਾਂ ਵੀ ਹੋ ਚੁੱਕੀਆਂ ਹਨ। ਨਹਾਉਣ ਨੂੰ ਲੈ ਕੇ ਵੱਡੇ ਭਰਾ ਹੱਥੋਂ ਛੋਟੇ ਭਰਾ ਦਾ ਤੇਜ਼ ਹਥਿਆਰਾਂ ਨਾਲ ਕਤਲ ਕਰਨ ਦੀ ਖ਼ਬਰ ਕੁੱਝ ਦਿਨ ਪਹਿਲਾਂ ਹੀ ਪੜ੍ਹੀ। ਦੇਖੋ ਅਪਣੇ ਹੀ ਸਕੇ ਭਰਾ ਨੂੰ ਮਾਰ ਦਿਤਾ।
ਮਾਪੇ ਆਪ ਤੰਗੀਆਂ ਕੱਟ ਕੱਟ ਕੇ ਬੱਚਿਆਂ ਨੂੰ ਪਾਲਦੇ ਹਨ, ਉਨ੍ਹਾਂ ਦੇ ਭਵਿੱਖ ਲਈ ਪੈਸੇ ਵੀ ਜੋੜਦੇ ਹਨ ਤਾਕਿ ਉਨ੍ਹਾਂ ਦੀ ਔਲਾਦ ਨੂੰ ਅੱਗੇ ਤੰਗ ਨਾ ਹੋਣਾ ਪਵੇਗਾ। ਪ੍ਰੰਤੂ ਉਹੀ ਬੱਚੇ ਬੁਢਾਪੇ ਸਮੇਂ ਮਾਪਿਆਂ ਨੂੰ ਘਰੋਂ ਬਾਹਰ ਕੱਢ ਦਿੰਦੇ ਹਨ। ਕਈ ਬਜ਼ੁਰਗਾਂ ਨੂੰ ਦੇਖਦੇ ਹਾਂ ਜਿਨ੍ਹਾਂ ਕੋਲ ਬਹੁਤ ਜ਼ਿਆਦਾ ਜਾਇਦਾਦ ਜਾਂ ਪੈਸਾ ਹੈ, ਪ੍ਰੰਤੂ ਉਨ੍ਹਾਂ ਨੂੰ ਵੀ ਘਰ ਰੋਟੀ ਨਸੀਬ ਨਹੀਂ ਹੋ ਰਹੀ। ਇਹ ਹੈ ਸਾਡਾ ਸਮਾਜ। ਰਿਸ਼ਤੇ ਖ਼ਤਮ ਹੋ ਚੁੱਕੇ। ਜੇ ਮਾਂ-ਬਾਪ ਅਪਣੇ ਬੱਚਿਆਂ ਨੂੰ ਝਿੜਕਦੇ ਹਨ ਤਾਂ ਬੱਚੇ ਅੱਗੋਂ ਮਾਂ ਬਾਪ ਦਾ ਹੀ ਮੂੰਹ ਬੰਦ ਕਰ ਦਿੰਦੇ ਹਨ। ਅੱਜ ਦੇ ਜ਼ਮਾਨੇ ਵਿਚ ਨੈਤਿਕ ਕਦਰਾਂ-ਕੀਮਤਾਂ ਦਾ ਘਾਣ ਹੋ ਚੁਕਿਆ ਹੈ। ਅਪਣੇ ਬੱਚੇ ਨੂੰ ਹਰ ਰਿਸ਼ਤੇ ਦੀ ਅਹਿਮੀਅਤ ਦਸਣੀ ਚਾਹੀਦੀ ਹੈ। ਇਹ ਮਾਂ ਬਾਪ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ। ਜ਼ਿਆਦਾਤਾਰ ਕਤਲ ਛੋਟੀ ਉਮਰ ਦੇ ਬੱਚੇ ਹੀ ਕਰ ਰਹੇ ਹਨ। ਅਕਸਰ ਸਿਆਣੇ ਕਹਿੰਦੇ ਹਨ ਕਿ ਅਜਿਹੇ ਸ਼ਰਾਰਤੀ ਨੌਜਵਾਨਾਂ ਦਾ ਖ਼ੂਨ ਤੱਤਾ ਹੁੰਦਾ ਹੈ। ਹਰ ਰੋਜ਼ ਅਖ਼ਬਾਰਾਂ ’ਚ ਤਿੰਨ ਚਾਰ ਕਤਲ ਦੀਆਂ ਵਾਰਦਾਤਾਂ ਵਾਲੀਆਂ ਖ਼ਬਰਾਂ ਪੜ੍ਹਨ ਨੂੰ ਮਿਲ ਜਾਂਦੀਆਂ ਹਨ। ਅਜਿਹੀਆਂ ਵਾਰਦਾਤਾਂ ਦਿਲ ਕੰਬਾਉਣ ਵਾਲੀਆਂ ਹੁੰਦੀਆਂ ਹਨ। ਅੱਜ ਦਾ ਇਨਸਾਨ ਅਪਣਿਆਂ ਤੋਂ ਦੂਰ ਹੁੰਦਾ ਜਾ ਰਿਹਾ ਹੈ। ਉਸ ਨੂੰ ਇਹ ਨਹੀਂ ਪਤਾ ਕਿ ਜਦੋਂ ਮੇਰੇ ਅਪਣੇ ਹੀ ਨੇੜੇ ਲੱਗਣਗੇ। ਇਸ ਗੱਲ ਦੀ ਉਸ ਨੂੰ ਬਿਲਕੁਲ ਵੀ ਸੋਝੀ ਨਹੀਂ ਹੈ। ਪਰ ਕਈ ਅਜਿਹੇ ਰਿਸ਼ਤੇ ਵੀ ਹੁੰਦੇ ਹਨ ਜਿਹੜੇ ਖ਼ੂਨ ਦੇ ਰਿਸ਼ਤਿਆਂ ਤੋਂ ਬਹੁਤ ਵਧੀਆ ਹੁੰਦੇ ਹਨ। ਤੁਹਾਡੀ ਦੁੱਖ ਵੇਲੇ ਮਦਦ ਕਰ ਜਾਂਦੇ ਹਨ। ਸੋ ਰਿਸ਼ਤੇ ਦੀ ਅਹਿਮੀਅਤ ਨੂੰ ਸਮਝਣਾ ਚਾਹੀਦਾ ਹੈ। ਹਰ ਰਿਸ਼ਤਾ ਇਕ ਮਰਿਆਦਾ ਵਿਚ ਨਿਭਾਉਣਾ ਚਾਹੀਦਾ ਹੈ।