ਮਾਲਵਾ

ਜਾਅਲੀ ‘ਐਨਓਸੀ’ ਰਾਹੀਂ ਹੋਈਆਂ ਰਜਿਸਟਰੀਆਂ ਮਾਮਲੇ ’ਚ ਜਾਂਚ ਜਾਰੀ
ਤੱਥ ਜਲਦੀ ਆਉਂਗੇ ਸਾਹਮਣੇ, ਦੋਸ਼ੀਆਂ ’ਤੇ ਹੋਵੇਗੀ ਕਾਨੂੰਨੀ ਕਾਰਵਾਈ : ਐਸ.ਡੀ.ਐਮ. ਕੋਹਲੀ ਰਾਏਕੋਟ, 4 ਜਨਵਰੀ (ਰਘਵੀਰ ਸਿੰਘ ਜੱਗਾ) : ਅਣ-ਅਧਿਕਾਰਤ ਕਾਲੋਨੀਆਂ ਦੀ ਭਰਮਾਰ ਨੂੰ ਰੋਕਣ ਲਈ ਸੂਬਾ ਸਰਕਾਰ ਵੱਲੋਂ ਸ਼ਹਿਰੀ ਖੇਤਰ ਜਾਂ ਹੋਰ ਇਲਾਕਿਆਂ ਵਿਚ ਕਿਸੇ ਵੀ ਪਲਾਟ ਜਾਂ ਇਮਾਰਤ ਦੀ ਖਰੀਦ-ਵੇਚ ਤੋਂ ਪਹਿਲਾਂ ‘ਐਨਓਸੀ’ ਭਾਵ ਕੋਈ ਇਤਰਾਜ ਨਹੀਂ ਦਾ ਸਰਟੀਫਿਕੇਟ ਲੈਣਾ ਜਰੂਰੀ ਕਰ ਦਿੱਤਾ ਸੀ। ਆਨਲਾਈਨ ਪੋਰਟਲ ਰਾਹੀਂ ਐੱਨਓਸੀ ਲੈਣ ਦੀ ਪ੍ਰਕਿਰਿਆ ਰਾਏਕੋਟ ਦੇ ਕਈ ਦਲਾਲਾ ਨੂੰ ਔਖੀ ਲੱਗਦੀ ਸੀ ਤੇ ਉਹਨਾਂ ਨੇ....
ਜੋ ਗੁਰਪਤਵੰਤ ਪੰਨੂ ਦੇ ਗਲ ਵਿੱਚ ਜੁੱਤੀਆਂ ਦਾ ਹਾਰ ਪਾਉਣਗੇ, ਉਸਨੂੰ ਦੇਵਾਂਗਾ ਇੱਕ ਲੱਖ ਡਾਲਰ ਦਾ ਇਨਾਮ : ਰਾਜਾ ਵੜਿੰਗ
ਖੰਨਾ, 4 ਜਨਵਰੀ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਨੂੰ ਸਿੱਧੀ ਚੁਣੌਤੀ ਦਿੰਦਿਆਂ ਕਿਹਾ ਕਿ ਜੇਕਰ ਕੋਈ ਪੰਨੂ ਦੇ ਗਲੇ ਵਿੱਚ ਜੁੱਤੀਆਂ ਦਾ ਹਾਰ ਪਾਵੇਗਾ ਤਾਂ ਉਹ ਆਪਣੇ ਵੱਲੋਂ ਇੱਕ ਲੱਖ ਡਾਲਰ ਦਾ ਇਨਾਮ ਦੇਣਗੇ। ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਇਹ ਐਲਾਨ ਪੰਨੂ ਵੱਲੋਂ ਰਾਹੁਲ ਗਾਂਧੀ ਦੀ ਪੰਜਾਬ ਫੇਰੀ ਰੋਕਣ ਦੀ ਧਮਕੀ ਦੇ ਜਵਾਬ ਵਿੱਚ ਕੀਤਾ ਹੈ।ਕਾਂਗਰਸ ਪ੍ਰਧਾਨ ਰਾਜਾ ਵੜਿੰਗ ਭਾਰਤ ਜੋੜੋ ਯਾਤਰਾ ਦੀਆਂ....
ਟਰੱਕ ਆਪ੍ਰੇਟਰ ਤੇ ਸਰਕਾਰ ਵਿਚਾਲੇ ਬਣੀ ਸਹਿਮਤੀ, ਸ਼ੰਭੂ ਬਾਰਡਰ ਤੋਂ ਚੁੱਕਣਗੇ ਧਰਨਾ
ਰਾਜਪੁਰਾ, 4 ਜਨਵਰੀ : ਪਿਛਲੇ ਕਈ ਦਿਨਾਂ ਤੋਂ ਮੰਗਾਂ ਨੂੰ ਲੈ ਕੇ ਸ਼ੰਭੂ ਬਾਰਡਰ ਉਤੇ ਧਰਨਾ ਦੇ ਰਹੇ ਟਰੱਕ ਆਪ੍ਰੇਟਰਾਂ ਅਤੇ ਸਰਕਾਰ ਵਿੱਚਕਾਰ ਅੱਜ ਮੀਟਿੰਗ ਹੋਈ। ਮੀਟਿੰਗ ਵਿੱਚ ਕਈ ਮੰਗਾਂ ਨੂੰ ਲੈ ਕੇ ਸਹਿਮਤੀ ਬਣ ਗਈ ਹੈ। ਸਰਕਾਰ ਨਾਲ ਅੱਜ ਹੋਈ ਮੀਟਿੰਗ ਤੋਂ ਬਾਅਦ ਟਰੱਕ ਆਪ੍ਰੇਟਰਾਂ ਤੇ ਸਰਕਾਰ ਦੀ ਸਹਿਮਤੀ ਬਣ ਗਈ ਹੈ। ਜਿਸ ਤੋਂ ਬਾਅਦ ਟਰੱਕ ਆਪ੍ਰੇਟਰ ਆਪਣਾ ਧਰਨਾ ਚੁੱਕਣ ਲਈ ਤਿਆਰ ਹੋ ਗਏ ਹਨ। ਦੱਸ ਦਈਏ ਕਿ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ ਅਤੇ....
ਪੰਜਾਬ ਸਰਕਾਰ ਦੇ ਵਤੀਰੇ ਖਿਲਾਫ਼ ਵਫਦ ਕੌਮੀ ਕਮਿਸ਼ਨ ਦੇ ਚੇਅਰਮੈਨ ਨੂੰ ਮਿਲਿਆ
ਜਗਰਾਉਂ 4 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਪੁਲਿਸ ਦੇ ਅੱਤਿਆਚਾਰਾਂ ਧਰਨਾਕਾਰੀ ਜੱਥੇਬੰਦੀਆਂ ਵਲੋਂ 10 ਮਹੀਨਿਆਂ ਤੋਂ ਥਾਣੇ ਸਿੱਟੀ ਜਗਰਾਉ ਅੱਗੇ ਚੱਲ ਰਹੇ ਲਗਾਤਾਰ ਧਰਨਾ ਪ੍ਰਤੀ ਪੰਜਾਬ ਸਰਕਾਰ ਦੇ ਵਤੀਰੇ ਪ੍ਰਤੀ ਅਤੇ ਪੀੜ੍ਹਤ ਅੱਤਿਆਚਾਰ ਜਾਤੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਤਰਲੋਚਨ ਸਿੰਘ ਝੋਰੜਾਂ ਤੇ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ 'ਚ ਧਰਨਾਕਾਰੀਆਂ ਦਾ ਵਫਦ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨਵੀਂ ਦਿੱਲੀ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਮਿਲਿਆ। ਪ੍ਰੈਸ ਨੂੰ ਜਾਰੀ ਬਿਆਨ 'ਚ....
ਦਸਮੇਸ ਪੈਦਲ ਮਾਰਚ ਦਾ ਭਰਵਾਂ ਸਵਾਗਤ ਕੀਤਾ ਜਾਵੇਗਾ : ਰਾਜਾ ਸਿੱਧੂ
ਹਠੂਰ, 04 ਜਨਵਰੀ : ਦਸਮੇਸ਼ ਪਿਤਾ ਦੁਆਰਾ ਕਿਲਾ੍ਹ ਅਨੰਦਗੜ੍ਹ ਛੱਡਣ ਦਾ ਵੈਰਾਗਮਈ ਦ੍ਰਿਸ਼ ਪੇਸ ਕਰਦਾ 28 ਵਾਂ ਦਸਮੇਸ਼ ਪੈਦਲ ਮਾਰਚ ਗੁਰੂ ਗੋਬਿੰਦ ਸਿੰਘ ਮਾਰਗ ਤੋਂ ਦੀ ਹੁੰਦਾ ਹੋਇਆ ,ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਪਿੰਡ ਲੰਮਾ ਵਿਖੇ ਗੁਰਦੁਆਰਾ ਸ੍ਰੀ ਗੁਰੂਸਰ ਪੰਜੂਆਣਾ ਸਾਹਿਬ ਵਿਖੇ ਵਿਸ਼ਰਾਮ ਕਰੇਗਾ । ਵਿਸਰਾਮ ਉਪਰੰਤ ਪਿੰਡ ਜੱਟਪੁਰੇ ਵਿੱਚ ਦੀ ਮਾਣੂੰਕੇ ਹੁੰਦਾ ਹੋਇਆ ਅੱਗੇ ਸ੍ਰੀ ਗੁਰਦੁਆਰਾ ਮੈਹਦੇਆਣਾ ਸਾਹਿਬ ਪਹੁੰਚੇਗਾ। ਹਰੇਕ ਸਾਲ ਦੀ ਤਰਾਂ ਇਸ ਸਾਲ ਵੀ ਪਿੰਡ ਜੱਟਪੁਰੇ ਦੀ....
ਦਿਹਾਤੀ ਪੱਤਰਕਾਰ ਦੇਸ਼ ਦੀ ਪੱਤਰਕਾਰੀ ਦਾ ਅਹਿਮ ਧੁਰਾ ਹਨ : ਵਿਧਾਇਕ ਬਿਲਾਸਪੁਰ
ਮੀਟਿੰਗ ਵਿੱਚ ਪੱਤਰਕਾਰਾਂ ਦੀਆਂ ਸਮੱਸਿਆਵਾਂ ਤੇ ਕੀਤਾ ਗੰਭੀਰ ਵਿਚਾਰ ਵਟਾਦਰਾ ਹਠੂਰ, 4 ਜਨਵਰੀ : ਵਿਧਾਨ ਸਭਾ ਹਲਕਾ ਜਗਰਾਉ, ਨਿਹਾਲ ਸਿੰਘ ਵਾਲਾ ਅਤੇ ਮੋਗਾ ਦੇ ਪੱਤਰਕਾਰ ਭਾਈਚਾਰੇ ਦੀ ਅਹਿਮ ਮੀਟਿੰਗ ਪ੍ਰਧਾਨ ਜਗਸੀਰ ਸ਼ਰਮਾ ਦੀ ਪ੍ਰਧਾਨਗੀ ਹੇਠ ਉਨ੍ਹਾਂ ਦੇ ਨਿਵਾਸ ਪਿੰਡ ਬਿਲਾਸਪੁਰ ਵਿਖੇ ਹੋਈ। ਜਿਸ ਵਿਚ ਪੱਤਰਕਾਰ ਭਾਈਚਾਰੇ ਨੂੰ ਦਰਪੇਸ਼ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਇਲਾਵਾ ਨਿੱਜ਼ੀ ਜ਼ਿੰਦਗੀ ਦੀ ਉਲਝਣਾਂ ਦਾ ਤਿਆਗ ਕਰਕੇ ਪੱਤਰਕਾਰਾਂ ਨੇ ਮਿੱਤਰ ਮਿਲਣੀ ਕੀਤੀ ਤੇ ਬੀਤੇ....
ਮੋਬਾਇਲ ਖੋਹਣ ਵਾਲਿਆ ਤੇ ਹੋਇਆ ਪਰਚਾ ਦਰਜ
ਜਗਰਾਉ 3 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਮੁਦਈ ਨੇ ਬਿਆਨ ਅਨੁਸਾਰ ਦੱਸਿਆ ਕਿ ਮੈਂ ਤੇ ਮੇਰੀ ਲੜਕੀ ਜੈਸਮੀਨ ਕੌਰ ਬੀਤੀ ਦਿਨੀ ਗੁਰਦੁਆਰਾ ਮੈਹਤਿਆਣਾ ਸਾਹਿਬ ਵਿਖੇ ਮੱਥਾ ਟੇਕਣ ਲਈ ਆਪਣੀ ਸਕੂਟਰੀ ਤੇ ਸਵਾਰ ਹੋ ਕੇ ਗਈਆ ਸਨ ਤਾਂ ਜਦੋ ਅਸੀ ਦੋਨਾਂ ਜਾਣੀਆਂ ਗੁਰਦੁਆਰਾ ਸਾਹਿਬ ਮੱਥਾ ਟੇਕ ਵਾਪਿਸ ਪਿੰਡ ਮਣੂਕੇ ਸਾਂਮ ਨੂੰ ਆ ਰਹੀਆ ਸਨ ਤਾਂ ਪਿੰਡ ਮੱਲ੍ਹਾ ਵਾਲੀ ਸਾਈਡ ਤੋ ਤਿੰਨ ਮੋਨੇ ਵਿਅਕਤੀ ਮੋਟਰਸਾਈਕਲ ਤੇ ਜਿਸ ਨੰ: ਪੀਬੀ-29ਏਡੀ 4577 ਤੇ ਸਵਾਰ ਹੋ ਕੇ ਆਏ ਜਿੰਨਾਂ ਵੱਲੋ ਸਾਡੀ ਸਕੂਟਰੀ ਵਿੱਚ ਲੱਤ....
8 ਲੱਖ ਦੀ ਠੱਗੀ ਮਾਰਨ ਦੇ ਦੋਸ ‘ਚ ਮਕੱਦਮਾ ਦਰਜ
ਜਗਰਾਉ 3 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਥਾਣਾ ਸਦਰ ਜਗਰਾਉ ਵਿਖੇ ਏ.ਐਸ.ਆਈ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਖਾਤਸ ਨੰ: 4024-ਪੀ ਸੀ-1 ਮੁਦਈ ਜਸਵਿੰਦਰ ਕੌਰ ਪਤਨੀ ਲੇਟ ਗੁਰਮੀਤ ਸਿੰਘ ਗਾਲਿਬ ਕਲਾਂ ਦੀ ਪੜਤਾਲ ਅਨੁਸਾਰ ਕਪਤਾਨ ਪੁਲਿਸ (ਆਈ ) ਜੀ ਵੱਲੋ ਅਮਲ ਵਿੱਚ ਲਿਆਦੀ ਗਈ,ਪੜਤਾਲ ਤੇ ਪਾਇਆ ਗਿਆ ਕਿ ਉਤਰਵਾਦੀ ਧਿਰ ਨੇ ਪ੍ਰਨੋਟ ਤੇ 2% ਵਿਆਜ ਤੇ ਮੁਦਈ ਤੋ 8 ਲੱਖ ਰੁਪਏ ਲਏ ਸਨ ।ਹੁਣ ਜਦੋ ਰਕਮ ਵਾਪਿਸ ਮੰਗੀ ਤਾਂ ਦੋਸੀਆਂ ਵੱਲੋ ਟਾਲ ਮਟੋਲ,ਗਾਲੀ ਗਲੋਚ ਕਰਨ ਤੇ ਧਮਕੀਆਂ ਦੇਣ ਲੱਗ....
ਐਂਟੀ ਕਾਸਟ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਵੱਲੋ ਗਰਮ ਕੰਬਲ ਤੇ ਜੈਕਟਾਂ ਵੰਡੀਆਂ
ਚੰਡੀਗੜ 3 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਐਂਟੀ ਕਾਸਟ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਸਰਪ੍ਰਸਤ ਬੀਬੀ ਤਰਲੋਚਨ ਕੌਰ ਬਾਠ ਅਤੇ ਸੰਸਥਾਂ ਵੱਲੋ ਜਿਸ ਤਰਾਂ ਪਹਿਲਾ ਵੀ ਆਪਣੀਆਂ ਸੇਵਾਵਾਂ ਰਾਹੀ ਜਿਵੈ ਕਿ ਗਰੀਬਤੇ ਲੌੜਵੰਦ ਲੜਕੀਆਂ ਦੇ ਵਿਆਹਾ ਤੇ ਸਹਾਇਤਾ ਕਰਨੀ,ਗਰੀਬ ਵਿਅਕਤੀਆਂ ਨੂੰ ਗਰਮ ਕੋਟੀਆ ,ਬੂਟ ਜਰਾਬਾਂ ਆਦਿ ਦੇ ਕੇ ਮੱਦਦ ਕੀਤੀ ਜਾਂਦੀ ਹੈ ।ਉਸ ਤਰਾਂ ਕਾੜਾਕੇ ਦੀ ਠੰਡ ਵਿੱਚ ਅੱਜ ਚੰਡੀਗੜ ਦੇ 19 ਸੈਕਟਰ ਵਿੱਚ ਅਪੰਗ ਗਰੀਬ ਤੇ ਬੇਸਹਾਰੇ ਵਿਅਕਤੀਆਂ ਨੂੰ ਗਰਮ ਕੰਬਲ ਤੇ ਗਰਮ ਜੈਕਟਾ ਵੰਡੀਆਂ....
ਵਿਧਾਇਕ ਗਰੇਵਾਲ ਵੱਲੋਂ ਅਜੀਤ ਨਗਰ ਵਿਖੇ ਕਰੀਬ 11 ਲੱਖ ਦੀ ਲਾਗਤ ਨਾਲ ਲੱਗਣ ਵਾਲੇ ਨਵੇਂ ਟਿਊਬਲ ਦਾ ਉਦਘਾਟਨ
ਕਰੀਬ ਇਕ ਮਹੀਨੇ ਵਿਚ ਇਸ ਕੰਮ ਨੂੰ ਕਰ ਲਿਆ ਜਾਵੇਗਾ ਮੁਕੰਮਲ -ਨਗਰ ਨਿਗਮ ਅਧਿਕਾਰੀ ਲੁਧਿਆਣਾ, 3 ਜਨਵਰੀ : ਹਲਕਾ ਪੂਰਬੀ ਦੇ ਟਿੱਬਾ ਰੋਡ ਟਾਵਰ ਲਾਈਨ ਦੇ ਨਾਲ ਲਗਦੇ ਮੁਹੱਲਾ ਅਜੀਤ ਨਗਰ ਵਿਖੇ ਕਰੀਬ 11 ਲੱਖ ਦੀ ਲਾਗਤ ਨਾਲ ਲੱਗਨ ਜਾ ਰਹੇ ਟਿਊਵਲ ਦਾ ਉਦਘਾਟਨ ਵਿਧਾਇਕ ਦਲਜੀਤ ਸਿੰਘ ਗਰੇਵਾਲ ਭੋਲਾ ਵੱਲੋਂ ਕੀਤਾ ਗਿਆ। ਇਸ ਮੌਕੇ ਤੇ ਇਲਾਕਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਗਰੇਵਾਲ ਨੇ ਕਿਹਾ ਕਿ ਹਲਕੇ ਅੰਦਰ ਵਿਕਾਸ ਸਬੰਧੀ ਕਿਸੇ ਵੀ ਕੰਮ ਵਿੱਚ ਕਮੀ ਨਹੀਂ ਆਉਣ ਦਿੱਤੀ ਜਾਵੇਗੀ । ਉਨ੍ਹਾਂ ਕਿਹਾ ਕਿ....
ਲੁਧਿਆਣਾ ਪੁਲਿਸ ਨੇ ਗੈਂਗਸਟਰ ਅਜੇ ਪੰਡਤ ਨੂੰ ਹਿਮਾਚਲ ਦੇ ਊਨਾ ਤੋਂ ਕੀਤਾ ਗਿ੍ਰਫਤਾਰ, ਦੋ ਪਿਸਤੌਲ ਵੀ ਬਰਾਮਦ
ਭੇਸ ਬਦਲ ਕੇ ਰਹਿ ਰਿਹਾ ਸੀ ਕਥਿਤ ਦੋਸ਼ੀ, ਕਤਲ ਦੀ ਕੋਸ਼ਿਸ਼ ਦੇ ਮਾਮਲਿਆਂ ਵਿੱਚ ਸੀ ਲੋੜੀਂਦਾ ਜੇਲ੍ਹ ਵਿੱਚ ਇੱਕ ਮੁਲਜ਼ਮ ਦੇ ਸੰਪਰਕ ਵਿੱਚ ਸੀ ਅਤੇ ਕਿਸੇ ਦਾ ਕਤਲ ਕਰਨ ਦੀ ਵਿਉਂਤਬੰਦੀ ਚੱਲ ਰਹੀ ਸੀ- ਸੀ.ਪੀ.ਮਨਦੀਪ ਸਿੰਘ ਸਿੱਧੂ ਲੁਧਿਆਣਾ 3 ਜਨਵਰੀ : ਲੁਧਿਆਣਾ ਪੁਲਿਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਪੂਰੀ ਤਨਦੇਹੀ ਨਾਲ ਗੈਂਗਸਟਰਾਂ ਦੇ ਪਿੱਛੇ ਲੱਗੇ ਹੋਏ ਹਨ ਤੇ ਉਹਨਾਂ ਨੂੰ ਕਈ ਸਫਲਤਾਵਾਂ ਵੀ ਮਿਲੀਆਂ ਹਨ। ਇਸ ਤਰ੍ਹਾਂ ਉਹਨਾਂ ਵਲੋਂ ਲੁਧਿਆਣਾ ਦੇ ਐੱਸ. ਸੀਆਈਏ ਸਟਾਫ਼-2 ਤੇ ਜਮਾਲਪੁਰ ਦੀ ਗਠਿਤ ਟੀਮ ਵਲੋਂ....
ਸਾਬਕਾ ਮੰਤਰੀ ਆਸ਼ੂ ਦਾ ਪੀਏ ਇੰਦਰਜੀਤ ਸਿੰਘ ਇੰਦੀ ਤਿੰਨ ਦਿਨਾਂ ਪੁਲਿਸ ਰਿਮਾਂਡ ’ਤੇ
ਲੁਧਿਆਣਾ, 3 ਜਨਵਰੀ : ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਬਹੁ-ਕਰੋੜੀ ਢੋਆ-ਢੁਆਈ ਸਬੰਧੀ ਟੈਂਡਰ ਘੁਟਾਲੇ ਦੇ ਫਰਾਰ ਕਥਿਤ ਦੋਸ਼ੀ ਇੰਦਰਜੀਤ ਸਿੰਘ ਇੰਦੀ ਨੂੰ ਵਿਜੀਲੈਂਸ ਨੇ ਆਤਮ ਸਮਰਪਣ ਕਰਨ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ। ਜਿੱਥੋਂ ਅਦਾਲਤ ਨੇ ਕਥਿਤ ਦੋਸ਼ੀ ਇੰਦਰਜੀਤ ਸਿੰਘ ਇੰਦੀ ਨੂੰ 3 ਦਿਨ ਦੇ ਰਿਮਾਂਡ ’ਤੇ ਵਿਜੀਲੈਂਸ ਦੇ ਹਵਾਲੇ ਕਰ ਦਿੱਤਾ। ਇੰਦਰਜੀਤ ਸਿੰਘ ਇੰਦੀ ਸਾਬਕਾ ਖੁਰਾਕ ਤੇ ਸਿਵਲ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਨਿੱਜੀ ਸਹਾਇਕ ਦੇ ਤੌਰ ‘ਤੇ ਕੰਮ ਕਰਦਾ ਸੀ। ਇੰਦੀ ’ਤੇ ਸਾਬਕਾ....
ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੰਦੋਲੀ ਦੇ ਨੌਜਵਾਨ ਦਾ ਕੈਨੇਡਾ 'ਚ ਕਤਲ
ਹੁਸ਼ਿਆਰਪੁਰ : ਪੰਜਾਬ ਤੋਂ ਚੰਗੇ ਭਵਿੱਖ ਦੇ ਲਈ ਕੈਨੇਡਾ ਗਏ ਨੌਜਵਾਨ ਦਾ ਕਤਲ ਕਰ ਦਿੱਤਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡ ਚੰਦੋਲੀ ਦੇ ਰਹਿਣ ਵਾਲਾ ਨੌਜਵਾਨ ਮੋਹਿਤ ਸ਼ਰਮਾ ਦਾ ਪਿਛਲੇ ਦਿਨੀਂ 31 ਦਸੰਬਰ ਦੀ ਰਾਤ ਨੂੰ ਲੁਟੇਰਿਆਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ ਹੈ। 28 ਸਾਲਾ ਮੋਹਿਤ ਨੌਜਵਾਨ ਤੋਂ ਲੁਟੇਰੇ ਸੋਨੇ ਦੀ ਚੇਨ ਤੇ ਪਰਚ ਖੋਹ ਕੇ ਲੈ ਗਏ। ਮੋਹਿਤ ਦੇ ਪਰਿਵਾਰ ਵਾਲਿਆ ਨੇ ਦੱਸਿਆ ਹੈ ਕਿ ਬੀਤੇ ਦਿਨੀਂ ਜਦੋਂ ਉਸ ਨਾਲ ਕੋਈ ਗੱਲਬਾਤ ਨਾ ਹੋਈ ਤਾਂ ਉਸਦੀ ਭਾਲ ਸ਼ੁਰੂ ਕੀਤੀ ਗਈ। ਮੋਹਿਤ ਦਾ ਚਚੇਰਾ ਭਰਾ....
ਮਾਂ ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਪੰਜਾਬ ਸਰਕਾਰ ਨੇ ਕੀਤਾ ਵੱਡਾ ਉਪਰਾਲਾ - ਸਪਕੀਰ ਸੰਧਵਾਂ
ਫ਼ਰੀਦਕੋਟ, 3 ਜਨਵਰੀ : ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਅਤੇ ਪਰਸਾਰ ਅਤੇ ਇਸ ਦੀ ਪ੍ਰਫੁੱਲਤਾ ਲਈ ਰਾਜ ਵਿਚ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਨੂੰ ਮਹੱਤਤਾ ਦੇਣ ਲਈ ਜ਼ਿਲੇ ਦੇ ਸਮੂਹ ਸਰਕਾਰੀ, ਅਰਧ ਸਰਕਾਰੀ ਦਫ਼ਤਰਾਂ/ਵਿਭਾਗਾਂ/ ਅਦਾਰਿਆਂ/ਸੰਸਥਾਵਾਂ/ਵਿੱਦਿਅਕ ਅਦਾਰਿਆਂ/ਬੋਰਡਾਂ/ਨਿਗਮਾਂ ਅਤੇ ਗੈਰ ਸਰਕਾਰੀ ਸੰਸਥਾਵਾਂ/ਪਬਲਿਕ ਅਤੇ ਪ੍ਰਾਈਵੇਟ ਦੁਕਾਨਾਂ ਆਦਿ ਦੇ ਨਾਮ/ਸੜਕਾਂ ਦੇ ਨਾਮ/ਮੀਲ ਪੱਥਰ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ)....
ਸਮਾਣਾ ਦੇ ਹਸਪਤਾਲ ਵਿਖੇ ਸਥਾਪਤ ਥਰਮਲ ਸਕਰੀਨਿੰਗ ਡੀਵਾਈਸ ਦਾ ਮੰਤਰੀ ਜੌੜਾਮਾਜਰਾ ਵੱਲੋਂ ਉਦਘਾਟਨ
-ਡੀਵਾਈਸ ਨਾਲ ਕਿਸੇ ਛੂਹ, ਦਰਦ ਜਾਂ ਰੇਡੀਏਸ਼ਨ ਤੋਂ ਬਗੈਰ ਹੋਵੇਗੀ ਛਾਤੀ ਦੇ ਕੈਂਸਰ ਦੀ ਮੁਢਲੀ ਜਾਂਚ, ਇਸ ਤਰਾਂ ਬ੍ਰੈਸਟ ਕੈਂਸਰ ਦੀ ਮੁਢਲੀ ਜਾਂਚ ਮੁਫ਼ਤ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਸਮਾਣਾ, 3 ਜਨਵਰੀ : ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਅਤੇ ਮੈਡੀਕਲ ਸਿਖਿਆ ਤੇ ਖੋਜ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਸਮਾਣਾ ਦੇ ਸਰਕਾਰੀ ਹਸਪਤਾਲ ਵਿੱਚ ਬ੍ਰੈਸਟ ਕੈਂਸਰ ਏ.ਆਈ.ਡਿਜੀਟਲ ਪ੍ਰੋਜੈਕਟ ਤਹਿਤ ਛਾਤੀ ਦੇ ਕੈਂਸਰ ਦੀ ਮੁੱਢਲੀ ਜਾਂਚ ਇੱਕ ਨਵੀਂ ਤਕਨੀਕ ਨਾਲ਼ ਕਰਨ ਲਈ ਸਥਾਪਤ ਕੀਤੇ ਥਰਮਲ....