ਜਗਰਾਉ 3 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਥਾਣਾ ਸਦਰ ਜਗਰਾਉ ਵਿਖੇ ਏ.ਐਸ.ਆਈ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦਰਖਾਤਸ ਨੰ: 4024-ਪੀ ਸੀ-1 ਮੁਦਈ ਜਸਵਿੰਦਰ ਕੌਰ ਪਤਨੀ ਲੇਟ ਗੁਰਮੀਤ ਸਿੰਘ ਗਾਲਿਬ ਕਲਾਂ ਦੀ ਪੜਤਾਲ ਅਨੁਸਾਰ ਕਪਤਾਨ ਪੁਲਿਸ (ਆਈ ) ਜੀ ਵੱਲੋ ਅਮਲ ਵਿੱਚ ਲਿਆਦੀ ਗਈ,ਪੜਤਾਲ ਤੇ ਪਾਇਆ ਗਿਆ ਕਿ ਉਤਰਵਾਦੀ ਧਿਰ ਨੇ ਪ੍ਰਨੋਟ ਤੇ 2% ਵਿਆਜ ਤੇ ਮੁਦਈ ਤੋ 8 ਲੱਖ ਰੁਪਏ ਲਏ ਸਨ ।ਹੁਣ ਜਦੋ ਰਕਮ ਵਾਪਿਸ ਮੰਗੀ ਤਾਂ ਦੋਸੀਆਂ ਵੱਲੋ ਟਾਲ ਮਟੋਲ,ਗਾਲੀ ਗਲੋਚ ਕਰਨ ਤੇ ਧਮਕੀਆਂ ਦੇਣ ਲੱਗ ਪਏ।ਦੋਸੀਆਂ ਵੱਲੋ 8 ਲੱਖ ਦੀ ਠੱਗੀ ਮਾਰਨ ਤੇ ਮਾਨਯੋਗ ਐਸ.ਐਸ.ਪੀ ਲੁਧਿਆਣਾ (ਦਿਹਾਤੀ) ਦੇ ਹੁਕਮਾਂ ਤੇ ਸਵਰਨਜੀਤ ਕੌਰ ਪਤਨੀ ਸੁਖਦੇਵ ਸਿੰਘ ,ਸੁਖਦੇਵ ਸਿੰਘ ਪੁੱਤਰ ਲਛਮਣ ਸਿੰਘ,ਕੁਲਵੀਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀਆਨ ਪ੍ਰੀਤ ਵਿਹਾਰ ਕਲੌਨੀ ਬਸੰਤ ਨਗਰ ਲੁਧਿਆਣਾ ਦੇ ਖਿਲਾਫ ਅਧੀਨ ਧਾਰਾ 420,406,294,506 ਆਈ ਪੀ ਸੀ ਤਹਿਤ ਮੱਕਦਮਾ ਦਰਜ ਲਿਆ ਹੈ।