ਜਗਰਾਉਂ 4 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਪੁਲਿਸ ਦੇ ਅੱਤਿਆਚਾਰਾਂ ਧਰਨਾਕਾਰੀ ਜੱਥੇਬੰਦੀਆਂ ਵਲੋਂ 10 ਮਹੀਨਿਆਂ ਤੋਂ ਥਾਣੇ ਸਿੱਟੀ ਜਗਰਾਉ ਅੱਗੇ ਚੱਲ ਰਹੇ ਲਗਾਤਾਰ ਧਰਨਾ ਪ੍ਰਤੀ ਪੰਜਾਬ ਸਰਕਾਰ ਦੇ ਵਤੀਰੇ ਪ੍ਰਤੀ ਅਤੇ ਪੀੜ੍ਹਤ ਅੱਤਿਆਚਾਰ ਜਾਤੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਤਰਲੋਚਨ ਸਿੰਘ ਝੋਰੜਾਂ ਤੇ ਨਿਰਮਲ ਸਿੰਘ ਧਾਲੀਵਾਲ ਦੀ ਅਗਵਾਈ 'ਚ ਧਰਨਾਕਾਰੀਆਂ ਦਾ ਵਫਦ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਨਵੀਂ ਦਿੱਲੀ ਦੇ ਚੇਅਰਮੈਨ ਵਿਜੇ ਸਾਂਪਲਾ ਨੂੰ ਮਿਲਿਆ। ਪ੍ਰੈਸ ਨੂੰ ਜਾਰੀ ਬਿਆਨ 'ਚ ਕਿਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਝੋਰੜਾਂ ਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਨਿਰਮਲ ਸਿੰਘ ਧਾਲੀਵਾਲ ਨੇ ਦੱਸਿਆ ਕਿ ਪੀੜ੍ਹੀਤ ਪਰਿਵਾਰ ਅਤੇ ਧਰਨਾਕਾਰੀ ਜੱਥੇਬੰਦੀਆਂ ਦੇ ਵਰਕਰ ਤੇ ਆਗੂ ਪਿਛਲੇ 10 ਮਹੀਨਿਆਂ ਤੋਂ ਨਿਆਂ ਦੀ ਮੰਗ ਨੂੰ ਲੈ ਕੇ ਧਰਨੇ 'ਤੇ ਬੈਠਾ ਹਨ ਪਰ ਪੰਜਾਬ ਸਰਕਾਰ ਪੀੜ੍ਹਤ ਅੈਸ.ਸੀ. ਪਰਿਵਾਰ ਦੀ ਸੁਣਵਾਈ ਨਹੀਂ ਕਰ ਰਹੀ ਜਦਕਿ ਦੋਸ਼ੀਆਂ ਨੇ ਪੀੜ੍ਹਤ ਮਾਂ-ਧੀ ਨੂੰ ਨਾਂ ਸਿਰਫ਼ ਨਜ਼ਾਇਜ ਹਿਰਾਸਤ 'ਚ ਰੱਖ ਕੇ ਤਸੀਹੇ ਦਿੱਤੇ ਤੇ ਕੁਲਵੰਤ ਕੌਰ ਨੂੰ ਕਰੰਟ ਲਗਾ ਕੇ ਮੌਤ ਦੇ ਮੂੰਹ 'ਚ ਧੱਕਿਆ ਸਗੋਂ ਇਸ ਅੱਤਿਆਚਾਰ ਨੂੰ ਲਕੋਣ ਲਈ ਬਾਕੀ ਪਰਿਵਾਰ ਨੂੰ ਝੂਠੇ ਕੇਸਾਂ ਵਿਚ ਵੀ ਫਸਾ ਦਿੱਤਾ ਸੀ ਅਤੇ ਸਮਾਂ ਬੀਤਣ ਨਾਲ ਪੀੜ੍ਹਤਾ ਕੁਲਵੰਤ ਕੌਰ ਦੀ ਨਕਾਰਾ ਹੋ ਕੇ ਮੌਤ ਵੀ ਹੋ ਗਈ ਸੀ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦੋਸ਼ੀ ਡੀਅੈਸਪੀ ਗੁਰਿੰਦਰ ਬੱਲ, ਅੈਸਆਈ ਰਾਜਵੀਰ, ਹਰਜੀਤ ਸਰਪੰਚ ਤੇ ਪੰਚ ਧਿਆਨ ਸਿੰਘ ਖਿਲਾਫ਼ ਸੰਗੀਨ ਧਰਾਵਾਂ ਅਧੀਨ ਮੁਕੱਦਮਾ ਦਰਜ ਕੀਤੇ ਨੂੰ ਅੱਜ ਇਸਾਲ ਤੋਂ ਵੱਧ ਸਮਾਂ ਹੋ ਗਿਆ ਹੈ। ਇਸ ਸਮੇਂ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੇ ਸਕੱਤਰ ਜਸਦੇਵ ਸਿੰਘ ਲਲਤੋਂ ਤੇ ਕਿਰਤੀ ਕਿਸਾਨ ਯੂਨੀਅਨ ਦੇ ਜਿਲ੍ਹਾ ਸਕੱਤਰ ਸਾਧੂ ਸਿੰਘ ਅੱਚਰਵਾਲ ਨੇ ਦੱਸਿਆ ਕਿ ਦੋਸ਼ੀ ਗੁਰਿੰਦਰ ਬੱਲ ਤੇ ਹੋਰਨਾਂ ਦੇ ਜ਼ੁਲਮਾਂ ਕਾਰਨ ਮੌਤ ਦੇ ਮੂੰਹ 'ਚ ਜਾ ਪਈ ਮ੍ਰਿਤਕ ਕੁਲਵੰਤ ਕੌਰ ਰਸੂਲਪੁਰ ਦੇ ਪਰਿਵਾਰ ਨੂੰ ਮੁਆਵਜ਼ੇ ਦੀ ਮੰਗ ਵੀ ਅਮਲ ਚ ਨਹੀਂ ਲਿਆਂਦੀ ਜਾ ਰਹੀ ਜਦਕਿ ਪੀੜ੍ਹਤ ਪਰਿਵਾਰ ਦਾ ਲੰਘੇ 17 ਸਾਲਾਂ ਚ ਭਾਰੀ ਉਜ਼ਾੜਾ ਹੋ ਚੁੱਕਾ ਹੈ। ਯੂਨੀਅਨ ਆਗੂਆਂ ਨੇ ਅੱਤਿਆਚਾਰ ਦੇ ਇਸ ਸੰਗੀਨ ਮਾਮਲੇ ਵੱਲ ਮੁੱਖ ਮੰਤਰੀ ਭਗਵੰਤ ਮਾਨ ਦਾ ਧਿਆਨ ਨਾਂ ਅਤਿ ਨਿੰਦਣਯੋਗ ਹੈ। ਇਸ ਸਮੇਂ ਮੁਦਈ ਇਕਬਾਲ ਸਿੰਘ ਰਸੂਲਪੁਰ ਨੇ ਦੱਸਿਆ ਕਿ ਹਾਲ਼ੀਆ ਰਹਿ ਚੁੱਕੇ ਅੈਸਅੈਸਪੀ ਕੇਤਨ ਪਾਟਿਲ ਬਾਲੀ ਰਾਮ ਨੇ ਲੰਘੀ 29 ਜਨਵਰੀ ਨੂੰ ਡੀਜੀਪੀ ਨੂੰ ਲਿਖੇ ਪੱਤਰ ਵਿੱਚ ਇੱਕ ਪਾਸੇ ਡੀਅੈਸਪੀ ਬੱਲ ਖਿਲਾਫ਼ ਦਰਜ ਇਸ ਅਪਰਾਧਿਕ ਮਾਮਲੇ ਨੂੰ "ਹੀਨੀਅਸ" ਤੇ "ਸੰਵੇਦਨਸ਼ੀਲ" ਕਿਹਾ ਹੈ ਪਰ ਦੂਜੇ ਪਾਸੇ ਮਾਂ-ਧੀ 'ਤੇ ਅੱਤਿਆਚਾਰਾਂ ਦੇ ਮੁੱਖ ਦੋਸ਼ੀਆਂ ਨੂੰ ਬਚਾਉਣ ਲਈ ਕਈ ਪੁਲਿਸ ਅਧਿਕਾਰੀ ਟਿੱਲ ਲਗਾ ਰਹੇ ਹਨ। ਇਸ ਸਮੇਂ ਜਗਰੂਪ ਸਿੰਘ, ਸੁਖਵਿੰਦਰ ਸਿੰਘ, ਸਰਬਜੀਤ ਸਿੰਘ, ਨੀਲਾ ਫੇਰੂਰਾਈ, ਮਹਿੰਦਰ ਸਿੰਘ ਬੀਏ ਆਦਿ ਹਾਜ਼ਰ ਸਨ।