ਮਾਲਵਾ

ਧੂਰੀ 'ਚ ਘੱਟ ਤਨਖ਼ਾਹ ਤੋਂ ਦੁਖੀ ਕੱਚੀ ਅਧਿਆਪਕਾ ਨੇ ਦਿੱਤਾ ਅਸਤੀਫ਼ਾ
ਧੂਰੀ : ਪੰਜਾਬ ਵਿਚ ਕੱਚੇ ਅਧਿਆਪਕ ਏਨੇ ਦੁਖੀ ਹੋ ਗਏ ਹਨ ਕਿ ਉਨ੍ਹਾਂ ਅਸਤੀਫ਼ੇ ਦੇਣੇ ਸ਼ੁਰੂ ਕਰ ਦਿੱਤੇ ਹਨ ਅਤੇ ਇਹ ਅਸਤੀਫ਼ੇ ਵੀ ਕੁੱਝ ਵਿਲੱਖਣ ਹਨ। ਦਰਅਸਲ ਅਧਿਆਪਕਾ ਨੇ ਅਸਤੀਫ਼ੇ ਵਿਚ ਲਿਖਿਆ ਹੈ ਕਿ ਮੁੱਖ ਮੰਤਰੀ ਤੁਸੀਂ ਮੇਰੀ ਤਨਖ਼ਾਹ ਗੁਜਰਾਤ ਦੇ ਦੌਰਿਆਂ ਉਤੇ ਖ਼ਰਚ ਕਰ ਲਉ ਅਤੇ ਖ਼ਜਾਨੇ ਤੇ ਭਾਰ ਨਾ ਪਾਉ। ਇਥੇ ਦਸ ਦਈਏ ਕਿ ਪੰਜਾਬ ਅੰਦਰ ਕੱਚੇ ਅਧਿਆਪਕ ਪੱਕੀ ਨੌਕਰੀ ਲਈ ਪਿਛਲੇ ਲੰਮੇ ਸਮੇਂ ਤੋਂ ਸੰਘਰਸ਼ ਕਰ ਰਹੇ ਹਨ। ਜਾਣਕਾਰੀ ਮੁਤਾਬਿਕ ਬੀਪੀਓ ਧੂਰੀ ਨੂੰ ਲਿਖੇ ਆਪਣੇ ਅਸਤੀਫ਼ੇ ਵਿਚ ਬਲਜਿੰਦਰ ਕੌਰ ਨੇ....
ਪੰਜਾਬ ਦੇ ਥਰਮਲ ਪਲਾਂਟਾਂ ਵਿੱਚ ਕੋਲੇ ਦਾ ਬਣਿਆ ਗੰਭੀਰ ਸੰਕਟ, 18 ਦਿਨਾਂ ਬਚਿਆ ਕੋਲਾ
ਰਾਜਪੁਰਾ : ਪੰਜਾਬ ਦੇ ਸਰਕਾਰੀ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਵਿੱਚ ਇੱਕ ਵਾਰ ਫਿਰ ਕੋਲੇ ਦਾ ਗੰਭੀਰ ਸੰਕਟ ਬਣ ਗਿਆ ਹੈ। ਹਾਲਾਤ ਇਹ ਹਨ ਕਿ ਥਰਮਲਾਂ ਵਿੱਚ ਮਹਿਜ਼ ਡੇਢ ਦਿਨਾਂ ਤੋਂ ਲੈ ਕੇ 18 ਦਿਨਾਂ ਦਾ ਹੀ ਕੋਲਾ ਬਚਿਆ ਹੈ । ਉੱਥੇ ਹੀ ਦੂਜੇ ਪਾਸੇ ਸੰਘਣੀ ਧੁੰਦ ਪੈਣੀ ਸ਼ੁਰੂ ਹੋ ਗਈ ਹੈ ਤੇ ਅਜਿਹੇ ਵਿੱਚ ਅਕਸਰ ਥਰਮਲਾਂ ਵਿੱਚ ਕੋਲੇ ਦੀ ਸਪਲਾਈ ਵਿੱਚ ਵਿਘਨ ਪੈਂਦਾ ਹੈ ਤੇ ਰੇਲ ਸੇਵਾਵਾਂ ਪ੍ਰਭਾਵਿਤ ਹੁੰਦੀਆਂ ਹਨ । ਇਸ ਦੇ ਬਾਵਜੂਦ ਪਾਵਰਕੌਮ ਵੱਲੋਂ ਥਰਮਲਾਂ ਵਿੱਚ ਕੋਲੇ ਦਾ ਲੋੜੀਂਦਾ ਸਟਾਕ ਰੱਖਣ ਦਾ....
ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 15 ਦਸੰਬਰ ਤੋਂ ਸੂਬੇ ਭਰ ਦੇ ਟੋਲ ਪਲਾਜ਼ਾ ਬੰਦ ਕਰਨ ਦਾ ਐਲਾਨ
ਫਾਜ਼ਿਲਕਾ : ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਸੂਬੇ ਭਰ ਵਿੱਚ ਡੀਸੀ ਦਫ਼ਤਰਾਂ ਦੇ ਬਾਹਰ ਕਿਸਾਨ ਪੱਕਾ ਮੋਰਚਾ ਲਾ ਕੇ ਬੈਠੇ ਹਨ। ਫਾਜ਼ਿਲਕਾ ਦੇ ਡੀਸੀ ਦਫ਼ਤਰ ਦੇ ਸਾਹਮਣੇ ਵੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪੱਕਾ ਮੋਰਚਾ ਲਾ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਹੁਣ ਸੁਣਵਾਈ ਨਾ ਹੁੰਦੀ ਵੇਖ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ ਦੀ ਅਗਵਾਈ ਵਿੱਚ 15 ਦਸੰਬਰ ਤੋਂ ਸੂਬੇ ਭਰ....
ਸੇਬਾਂ ਨਾਲ ਭਰੇ ਡੱਬੇ ਲੁੱਟਣ ਵਾਲਿਆਂ 'ਤੇ ਪੁਲਿਸ ਨੇ ਕੀਤਾ ਪਰਚਾ ਦਰਜ
ਬਡਾਲੀ ਆਲਾ ਸਿੰਘ : ਸਰਹਿੰਦ ਜੀ.ਟੀ.ਰੋਡ 'ਤੇ ਪਿੰਡ ਰਾਜਿੰਦਰਗੜ੍ਹ ਨੇੜੇ ਸੇਬਾਂ ਨਾਲ ਭਰੇ ਟਰੱਕ ਤੋਂ ਬਾਅਦ ਹੀ ਰਾਹਗੀਰਾਂ ਅਤੇ ਆਸ-ਪਾਸ ਦੇ ਪਿੰਡਾਂ ਦੇ ਲੋਕਾਂ ਤੇ ਬਡਾਲੀ ਆਲਾ ਸਿੰਘ ਪੁਲਿਸ ਵਲੋਂ ਟਰੱਕ 'ਚ ਫਸੇ ਡਰਾਈਵਰ ਨੂੰ ਬਚਾਉਣ ਦੀ ਬਜਾਏ ਸੇਬਾਂ ਦੇ ਡੱਬੇ ਲੁੱਟਣ ਦੇ ਦੋਸ਼ 'ਚ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ। ਵਾਇਰਲ ਹੋਈ ਵੀਡੀਓ ਰਾਹੀਂ ਲੁਟੇਰਿਆਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਤੋਂ ਸੇਬਾਂ ਦੀਆਂ 1265 ਪੇਟੀਆਂ ਲੈਕੇ ਬਿਹਾਰ ਜਾ ਰਿਹਾ....
ਵਿਧਾਇਕ ਛੀਨਾ ਦੀ ਅਗਵਾਈ ਹੇਠ ਦੱਖਣੀ ਹਲਕਾ ਨੂੰ ਮਿਲੇ 4 ਮੁਹੱਲਾ ਕਲੀਨਿਕ ਅਤੇ 1 ਜੱਚਾ ਬੱਚਾ ਕੇਂਦਰ
ਲੁਧਿਆਣਾ : ਸਰਕਾਰ ਸ਼ਬਦ ਸੁਣਦਿਆਂ ਹੀ ਸਾਡੇ ਦਿਮਾਗ ਵਿਚ ਸੁਸਤ ਰਵੱਈਏ ਦੀ ਤਸਵੀਰ ਬਣ ਜਾਂਦੀ ਹੈ। ਪਰ ਹੁਣ ਕੁਝ ਦਿਨਾਂ ਤੋਂ ਇਹ ਤਸਵੀਰ ਬਦਲ ਰਹੀ ਹੈ। ਢੋਲੇਵਾਲ ਵਿੱਚ ਰਾਤੋ ਰਾਤ ਸੁਪਰ ਸਕਸ਼ਨ ਮਸ਼ੀਨ ਲਗਾ ਕੇ ਵਾਰਡ ਨੰਬਰ 50 ਦੇ ਲੋਕਾਂ ਨੂੰ ਸੀਵਰੇਜ ਦੇ ਓਵਰਫਲੋਅ ਹੋਣ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣਾ ਹੋਵੇ ਜਾਂ ਵਾਰਡ ਨੰਬਰ 22 ਦੇ ਸਭ ਤੋਂ ਵੱਡੇ ਪਾਰਕ ਵਿੱਚ ਤੁਰੰਤ ਬਾਥਰੂਮ ਬਣਾਉਣ ਦੀ ਗੱਲ ਹੋਵੇ ਜਾਂ ਅੱਜ ਸਿਹਤ ਮੰਤਰੀ ਸ. ਚੇਤਨ ਸਿੰਘ ਜੋੜੇਮਾਜਰਾ ਨੂੰ ਆਪਣੇ ਹਲਕੇ ਵਿਚ ਸਦ ਕੇ 4 ਮੁਹੱਲਾ....
ਪ੍ਰਿੰਸੀਪਲ ਕ੍ਰਿਸ਼ਨ ਸਿੰਘ ਹੁਰਾਂ ਦੀ ਪੁਸਤਕ," ਨਰਸਿੰਗ ਕਿੱੱਤੇ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ" ਹੋਈ ਲੋਕ ਅਰਪਣ
ਹੇਰਾਂ : ਦਸ਼ਮੇਸ਼ ਖ਼ਾਲਸਾ ਚੈਰੀਟੇਬਲ ਟਰੱਸਟ ਹਸਪਤਾਲ ਹੇਰਾਂ (ਲੁਧਿਆਣਾ) ਵਿਖੇ ਆਯੋਜਿਤ ਕੀਤੇ ਇੱਕ ਵਿਸ਼ੇਸ਼ ਸਮਾਗਮ ਵਿੱਚ ਪ੍ਰਿੰਸੀਪਲ ਕ੍ਰਿਸ਼ਨ ਸਿੰਘ ਹੁਰਾਂ ਦੀ ਪੁਸਤਕ, "ਨਰਸਿੰਗ ਕਿੱੱਤੇ ਦੀਆਂ ਸੀਮਾਵਾਂ ਤੇ ਸੰਭਾਵਨਾਵਾਂ " ਰਿਲੀਜ਼ ਕੀਤੀ ਗਈ। ਕੌਮਾਂਤਰੀ ਪੱਧਰ ਦੇ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸਤਿਕਾਰਤ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਹੁਰਾਂ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਲੁਧਿਆਣਾ ਸ਼ਹਿਰ ਦੀ ਮੰਨੀ- ਪ੍ਰਮੰਨੀ ਸਮਾਜ ਸੇਵਿਕਾ, ਲੇਖਿਕਾ ਅਤੇ "ਗਿਆਨ ਅੰਜਨੁ ਅਕਾਦਮੀ" ਦੀ....
ਜੀ.ਐਸ.ਟੀ. ਵਿਭਾਗ ਵਲੋਂ ਜੀ.ਐਸ.ਟੀ. ਤਹਿਤ ਧੋਖਾਧੜੀ ਨਾਲ ਰਜਿਸਟ੍ਰੇਸ਼ਨ ਕਰਾਉਣ 'ਚ ਸ਼ਾਮਲ ਵਿਅਕਤੀਆਂ ਵਿਰੁੱਧ ਮਾਮਲਾ ਦਰਜ
ਲੁਧਿਆਣਾ : ਸੂਬੇ ਦੇ ਜੀ.ਐਸ.ਟੀ. ਵਿਭਾਗ ਵੱਲੋਂ ਲੁਧਿਆਣਾ ਵਿੱਚ ਧੋਖਾਧੜੀ ਵਾਲੇ ਰਜਿਸਟ੍ਰੇਸ਼ਨਾਂ ਕਰਾਉਣ ਦੇ ਮਾਮਲੇ ਵਿੱਚ ਸ਼ਾਮਲ ਵਿਅਕਤੀਆਂ ਵਿਰੁੱਧ ਭਾਰਤੀ ਦੰਡਾਵਲੀ ਦੀ ਧਾਰਾ 420, 465, 467,468 ਆਦਿ ਦੇ ਤਹਿਤ ਐਫ.ਆਈ.ਆਰ. ਦਰਜ ਕੀਤੀ ਗਈ ਹੈ। ਕਰ ਕਮਿਸ਼ਨਰ ਪੰਜਾਬ ਸ੍ਰੀ ਕਮਲ ਕਿਸ਼ੋਰ ਯਾਦਵ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਤਹਿਤ, ਰਾਜ ਜੀ.ਐਸ.ਟੀ. ਵਿਭਾਗ ਵਲੋਂ ਔਨਲਾਈਨ ਪੋਰਟਲ ਰਾਹੀਂ ਪ੍ਰਾਪਤ ਹੋਈਆਂ ਨਵੀਆਂ ਰਜਿਸਟ੍ਰੇਸ਼ਨ ਅਰਜ਼ੀਆਂ ਦੀ ਡੂੰਘਾਈ ਨਾਲ ਜਾਂਚ ਅਤੇ ਪੜਤਾਲ ਕੀਤੀ, ਜਿੱਥੇ ਕਈ ਗੜਬੜੀਆਂ....
ਠੇਕੇਦਾਰ ਦੀ ਗੁੰਡਾਗਰਦੀ ਦੇ ਖਿਲਾਫਵਫਦ ਐਸ ਐਸ ਪੀ ਨੂੰ ਮਿਲਿਆ
ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਝਾੜ-ਫੂਸ ਦੇ ਠੇਕੇਦਾਰ ਦੀ ਗੁੰਡਾਗਰਦੀ ਦੇ ਖਿਲਾਫ ਅੱਜ ਪੇਂਡੂ ਮਜ਼ਦੂਰ ਯੂਨੀਅਨ,ਭਾਰਤੀ ਕਿਸਾਨ ਯੂਨੀਅਨ ਏਕਤਾ(ਡਕੌਂਦਾ) ਅਤੇ ਪਿੰਡ ਜੱਟਪੁਰਾ ਦੇ ਵਾਸੀਆ ਦਾ ਵਫਦ ਐਸ ਐਸ ਪੀ, ਪੁਲਿਸ ਜਿਲ੍ਹਾ ਲੁਧਿਆਣਾ (ਦਿਹਾਤੀ) ਜਗਰਾਉਂ ਨੂੰ ਮਿਲਿਆ।ਵਫਦ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਜਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ ਪੇਂਡੂ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਵਤਾਰ ਸਿੰਘ ਰਸੂਲਪੁਰ ਜਿਲ੍ਹਾ ਸਕੱਤਰ ਸੁਖਦੇਵ ਸਿੰਘ ਮਾਣੂੰਕੇ,ਇਕਾਈ ਜੱਟਪੁਰਾ ਦੇ....
ਅਧਿਆਪਕਾਂ ਦੇ ਸਹਿਯੋਗ ਨਾਲ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੀ ਮੇਰਾ ਮੁੱਖ ਮਕਸਦ – ਡੀ ਈ ਓ ਐਲੀਮੈਂਟਰੀ ਜੋਧਾਂ
ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਅਧਿਆਪਕਾਂ ਦੇ ਸਹਿਯੋਗ ਨਾਲ ਸਿੱਖਿਆ ਦਾ ਮਿਆਰ ਉੱਚਾ ਚੁੱਕਣਾ ਹੀ ਮੇਰਾ ਮੁੱਖ ਮਕਸਦ ਹੈ, ਅਧਿਆਪਕ ਹੀ ਸਿੱਖਿਆ ਦੀ ਗੁਣਵਤਾ ਵਿੱਚ ਸੁਧਾਰ ਲਿਆ ਸਕਦਾ ਹੈ।ਇਨ੍ਹਾ ਸਬਦਾਂ ਦਾ ਪ੍ਰਗਟਾਵਾ ਬਲਦੇਵ ਸਿੰਘ ਜੋਧਾਂ ਜਿਲਾ੍ਹ ਸਿੱਖਿਆ ਅਫਸਰ (ਐ: ਸਿੱ:) ਲੁਧਿਆਣਾ ਨੇ ਐਸ,ਸੀ /ਬੀ,ਸੀ ਅਧਿਆਪਕ ਯੂਨੀਅਨ ਵੱਲੋਂ ਉਹਨਾਂ ਨੂੰ ਜਿਲਾ੍ਹ ਸਿੱਖਿਆ ਅਫਸਰ ਨਿਯੁਕਤ ਹੋਣ ਤੇ ਜੀ ਆਇਆਂ ਆਖਣ ਸਮੇਂ ਕੀਤਾ । ਉਹਨਾਂ ਕਿਹਾ ਕਿ ਉਹ ਸਿੱਖਿਆ ਵਿਭਾਗ ਵੱਲੋਂ ਸੌਂਪੀ ਇਸ ਜਿੰਮੇਵਾਰੀ ਨੂੰ ਪੂਰੀ....
ਲੋਕ ਗਾਇਕ ਜਗਦੇਵ ਖਾਨ ਦਾ ਸਿੰਗਲ ਟਰੈਕ ‘ਤੇਰਾ ਕਿਹੜਾ ਮੁੱਲ ਲਗਦਾ’ਹੋਇਆ ਰਿਲੀਜ਼
ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਕਲੀਆ ਦੇ ਬਾਦਸਾਹ ਕੁਲਦੀਪ ਮਾਣਕ ਦੇ ਭਤੀਜਾ ਲੋਕ ਗਾਇਕ ਜਗਦੇਵ ਖਾਨ ਦਾ ਸਿੰਗਲ ਟਰੈਕ ‘ਤੇਰਾ ਕਿਹੜਾ ਮੁੱਲ ਲਗਦਾ’ਅੱਜ ਗਾਇਕ ਪ੍ਰੀਤਮ ਬਰਾੜ,ਗਾਇਕ ਯੁਧਵੀਰ ਮਾਣਕ ਅਤੇ ਗਾਇਕ ਪ੍ਰਗਟ ਖਾਨ ਨੇ ਰਿਲੀਜ਼ ਕੀਤਾ।ਇਸ ਗੀਤ ਸਬੰਧੀ ਜਾਣਕਾਰੀ ਦਿੰਦਿਆ ਲੋਕ ਗਾਇਕ ਜਗਦੇਵ ਖਾਨ ਨੇ ਦੱਸਿਆ ਕਿ ਇਸ ਗੀਤ ਨੂੰ ਆਪਣੀ ਮਿਆਰੀ ਕਲਮ ਨਾਲ ਸਿੰਗਾਰਿਆ ਹੈ ਪੰਜਾਬੀ ਸੱਭਿਆਚਾਰ ਦੇ ਬਾਬਾ ਬੋਹੜ ਪ੍ਰਸਿੱਧ ਗੀਤਕਾਰ ਬਾਪੂ ਦੇਵ ਥਰੀਕੇ ਵਾਲਿਆ ਨੇ,ਸੰਗੀਤ ਅਤੇ ਵੀਡੀਓ ਸੋਨੀ ਸਹੋਲ ਵੱਲੋ ਖੂਬਸੂਰਤ....
ਨੈਸ਼ਨਲ ਹਾਈਵੇ ਵੱਲੋ ਪੁੱਲ ਥੱਲੇ ਰੇੜੀਆ ਨਾ ਲਾਉਣ ਦੀਆਂ ਦਿੱਤੀਆ ਸਖਤ ਹਦਾਇਤਾ
ਜਗਰਾਉ (ਰਛਪਾਲ ਸਿੰਘ ਸ਼ੇਰਪੁਰੀ) : ਟਰੈਫਿਕ ਦੀ ਸਮਸਿੱਆ ਤੋ ਨਿਜਾਤ ਦਿਵਾਉਣ ਲਈ ਅੱਜ ਨੈਸ਼ਨਲ ਹਾਈਵੇ ਵੱਲੋ ਜਗਰਾਉ ਦੇ ਪੁੱਲ ਥੱਲੇ ਲੱਗੀਆ ਰੇੜੀਆ ਫੜੀਆ ਲਾਉਣ ਵਾਲੇ ਵਿਅਕਤੀਆਂ ਨੂੰ ਸਖਤ ਹਦਾਇਤਾ ਕਰਕੇ ਨੈਸ਼ਨਲ ਹਾਈਵੇ ਦੇ ਪ੍ਰੋਜੈਕਟ ਡਇਰੈਕਟਰ ਕੇ.ਐਲ ਸੱਚਦੇਵ,ਹਾਈਵੇ ਇੰਜੀਨੀਅਰ ਰਮਨਦੀਪ ਸਿੰਘ,ਪਟਰੋਲਿੰਗ ਇੰਚਾਰਜ ਜਸਦੀਪ ਸਿੰਘ, ਵੱਲੋ ਰੇੜੀਆ ਫੜੀਆ ਵਾਲਿਆ ਨਾਲ ਗੱਲਬਾਤ ਕੀਤੀ ਕਿ ਰੇੜੀਆ ਲਗਾਉਣ ਨਾਲ ਪੁੱਲ ਥੱਲੇ ਟਰੈਫਿਕ ਬਹੁਤ ਜਿਆਦਾ ਵਧ ਜਾਂਦੀ ਹੈ।ਇਸ ਟਰੈਫਿਕ ਸਮੱਸਿਆ ਤੋ ਨਿਜਾਤ ਦਵਾਉਣ ਲਈ ਪੁੱਲ....
ਪ੍ਰੋ. ਗੁਰਭਜਨ ਸਿੰਘ ਗਿੱਲ ਦਾ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਸ਼੍ਰੀ ਮੋਹਨ ਲਾਲ ਭਾਸਕਰ ਪੁਰਸਕਾਰ ਨਾਲ ਸਨਮਾਨ
ਫ਼ਿਰੋਜ਼ਪੁਰ : ਲੁਧਿਆਣਾ ਵੱਸਦੇ ਬਟਾਲਾ ਨੇੜੇ ਪਿੰਡ ਬਸੰਤਕੋਟ ਦੇ ਜੰਮਪਲ ਪੰਜਾਬੀ ਲੇਖਕ ਪ੍ਰੋ. ਗੁਰਭਜਨ ਸਿੰਘ ਗਿੱਲ ਨੂੰ ਫ਼ਿਰੋਜ਼ਪੁਰ ਵਿਖੇ ਅਠਾਰਵੇਂ ਮੋਹਨ ਲਾਲ ਭਾਸਕਰ ਯਾਦਗਾਰੀ ਆਲ ਇੰਡੀਆ ਮੁਸ਼ਾਇਰੇ ਮੌਕੇ ਜੀਵਨ ਭਰ ਦੀਆਂ ਸਾਹਿਤਕ, ਸੱਭਿਆਚਾਰਕ ਤੇ ਵਿਦਿਅਕ ਪ੍ਰਾਪਤੀਆਂ ਲਈ ਮੋਹਨ ਲਾਲ ਭਾਸਕਰ ਯਾਦਗਾਰੀ ਪੁਰਸਕਾਰ ਨਾਲ ਵਿਵੇਕਾਨੰਦ ਵਰਲਡ ਸਕੂਲ ਵਿਖੇ ਵਿਸ਼ਾਲ ਇਕੱਠ ਵਿੱਚ ਸਨਮਾਨਿਤ ਕੀਤਾ ਗਿਆ। ਭਾਸਕਰ ਪਰਿਵਾਰ ਵੱਲੋਂ ਉਨ੍ਹਾਂ ਦੇ ਸਪੁੱਤਰ ਤੇ ਸਕੂਲ ਦੇ ਚੇਅਰ ਮੈਨ ਗੌਰਵ ਸਾਗਰ ਭਾਸਕਰ ਨੇ ਪ੍ਰੋ....
ਮਲੋਟ ਵਿਖੇ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਕੀਤਾ ਆਯੋਜਨ
ਮਲੋਟ : ਪੰਜਾਬ ਦੇ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕੌਰ ਦੀ ਪ੍ਰਧਾਨਗੀ ਹੇਠ ਅੱਜ ਮਲੋਟ ਵਿਖੇ ਰਾਜ ਪੱਧਰੀ ਅੰਤਰਰਾਸ਼ਟਰੀ ਦਿਵਿਆਂਗਤਾ ਦਿਵਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਿਥੇ 12 ਦਿਵਿਆਂਗਾਂ ਨੂੰ ਸਟੇਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਉਥੇ ਨਾਲ ਹੀ 219 ਲਾਭਪਾਤਰੀਆਂ ਨੂੰ 26 ਲੱਖ ਰੁਪਏ ਦੇ ਬਨਾਵਟੀ ਅੰਗ ਵੰਡੇ ਗਏ। ਇਸ ਤੋਂ ਇਲਾਵਾ ਪੰਜਾਬ ਅਨੁਸੂਚਿਤ ਜਾਤੀਆਂ ਭੌ ਵਿਕਾਸ ਤੇ ਵਿਤ ਕਾਰਪੋਰੇਸ਼ਨ ਵੱਲੋਂ 57 ਲੱਖ ਰੁਪਏ ਦੇ ਲੋਨ ਪ੍ਰਵਾਨਗੀ ਪੱਤਰ ਦਿੱਤੇ ਗਏ।....
ਸਰਕਾਰੀ ਆਈਟੀਆਈ ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ : ਅਰੋੜਾ
ਸੁਨਾਮ : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਸ਼ਹਿਰੀ ਵਿਕਾਸ ਤੇ ਮਕਾਨ ਉਸਾਰੀ ਮੰਤਰੀ ਸ੍ਰੀ ਅਮਨ ਅਰੋੜਾ ਨੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਉਦਯੋਗਿਕ ਸਿਖਲਾਈ ਕੇਂਦਰ ਸੁਨਾਮ ਊਧਮ ਸਿੰਘ ਵਾਲਾ ਦੇ ਨਵੀਨੀਕਰਨ ਲਈ 3.27 ਕਰੋੜ ਰੁਪਏ ਦੀ ਰਾਸ਼ੀ ਪ੍ਰਵਾਨ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਮਾਨ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ ਹੈ। ਕੈਬਨਿਟ ਮੰਤਰੀ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਆਈਟੀਆਈ ਸਾਲ 1962-63 ਵਿੱਚ ਹੋਂਦ ਵਿੱਚ ਆਈ ਸੀ ਅਤੇ ਉਸ ਤੋਂ....
ਆਉਣ ਵਾਲੀਆਂ ਪੀੜੀਆਂ ਨੂੰ ਚੰਗਾ ਵਾਤਾਵਰਣ ਦੇਣਾ ਸਭ ਦੀ ਜਿੰਮੇਵਾਰੀ ਹੈ : ਸਪੀਕਰ ਸੰਧਵਾਂ
ਲੁਧਿਆਣਾ : ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਅਤੇ ਗਦਰੀ ਬਾਬਾ ਦੁੱਲਾ ਸਿੰਘ ਗਿਆਨੀ ਨਿਹਾਲ ਸਿੰਘ ਫਾਊਂਡੇਸ਼ਨ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਖੇਤੀਬਾੜੀ ਵਿਭਾਗ ਅਤੇ ਵਣ ਵਿਭਾਗ ਦੇ ਸਹਿਯੋਗ ਨਾਲ ਲੁਧਿਆਣਾ, ਫਤਿਹਗੜ ਸਾਹਿਬ, ਰੋਪੜ, ਸੰਗਰੂਰ, ਪਟਿਆਲਾ ਅਤੇ ਮੋਗਾ ਆਦਿ ਜ਼ਿਲ੍ਹਿਆਂ ਤੋਂ ਆਏ ਵਾਤਾਵਰਣ ਪ੍ਰੇਮੀ ਅਤੇ ਪਰਾਲੀ ਨੂੰ ਬਿਨਾਂ ਸਾੜੇ ਖੇਤੀ ਕਰਨ ਵਾਲੇ ਕੁਦਰਤ ਪੱਖੀ ਕਿਸਾਨਾਂ ਅਤੇ ਨਿੱਜੀ ਜਾਂ ਪੰਚਾਇਤੀ ਜਮੀਨਾਂ ’ਚ ਜੰਗਲ....