ਚੰਡੀਗੜ 3 ਜਨਵਰੀ (ਰਛਪਾਲ ਸਿੰਘ ਸ਼ੇਰਪੁਰੀ) : ਐਂਟੀ ਕਾਸਟ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਸਰਪ੍ਰਸਤ ਬੀਬੀ ਤਰਲੋਚਨ ਕੌਰ ਬਾਠ ਅਤੇ ਸੰਸਥਾਂ ਵੱਲੋ ਜਿਸ ਤਰਾਂ ਪਹਿਲਾ ਵੀ ਆਪਣੀਆਂ ਸੇਵਾਵਾਂ ਰਾਹੀ ਜਿਵੈ ਕਿ ਗਰੀਬਤੇ ਲੌੜਵੰਦ ਲੜਕੀਆਂ ਦੇ ਵਿਆਹਾ ਤੇ ਸਹਾਇਤਾ ਕਰਨੀ,ਗਰੀਬ ਵਿਅਕਤੀਆਂ ਨੂੰ ਗਰਮ ਕੋਟੀਆ ,ਬੂਟ ਜਰਾਬਾਂ ਆਦਿ ਦੇ ਕੇ ਮੱਦਦ ਕੀਤੀ ਜਾਂਦੀ ਹੈ ।ਉਸ ਤਰਾਂ ਕਾੜਾਕੇ ਦੀ ਠੰਡ ਵਿੱਚ ਅੱਜ ਚੰਡੀਗੜ ਦੇ 19 ਸੈਕਟਰ ਵਿੱਚ ਅਪੰਗ ਗਰੀਬ ਤੇ ਬੇਸਹਾਰੇ ਵਿਅਕਤੀਆਂ ਨੂੰ ਗਰਮ ਕੰਬਲ ਤੇ ਗਰਮ ਜੈਕਟਾ ਵੰਡੀਆਂ ਗਈਆਂ ।ਇਸ ਮੋਕੇ ਤੇ ਸਰਪ੍ਰਸਤ ਬੀਬੀ ਤਰਲੋਚਨ ਕੌਰ ਬਾਠ ਨੇ ਕਿਹਾ ਕਿ ਐਂਟੀ ਕਾਸਟ ਐਂਡ ਵੈਲਫੇਅਰ ਸੁਸਾਇਟੀ (ਪੰਜਾਬ) ਵੱਲੋ ਪੂਰੇ ਪੰਜਾਬ ਵਿੱਚ ਜਿੱਥੇ ਵੀ ਪਤਾ ਲੱੱਗਦਾ ਹੈ ਤਾਂ ਇਸ ਸੁਸਾਇਟੀ ਵੱਲੋ ਗਰੀਬ ਤੇ ਬੇਸਹਾਰੇ ਵਿਅਕਤੀਆਂ ਦੀ ਸਹਇਤਾ ਕੀਤੀ ਜਾਂਦੀ ਹੈ।ਇਸ ਮੋਕੇ ਤੇ ਸਰਪ੍ਰਸਤ ਤਰਲੋਚਨ ਕੌਰ ਬਾਠ ਤੋ ਇਲਾਵਾ ਜਸਪਾਲ ਸਿੰਘ ,ਮਨਪ੍ਰੀਤ ਕੌਰ , ਅਸ਼ੀਸ ਕੌਰ ਬਾਠ ,ਪ੍ਰਦੀਪ ਕੌਰ,ਪਰਮਜੀਤ ਕੋਰ ਸੁਖਵਿੰਦਰ ਕੌਰ ਆਦਿ ਹਾਜਰ ਸਨ