ਮਾਲਵਾ

ਪੰਜਾਬ ਦੇ ਇਤਿਹਾਸ ਅਤੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ ਦੀਪ ਸਿੰਘ ਵਾਲਾ ਤੋਂ ਫ਼ਰੀਦਕੋਟ ਵਿੱਚ ਦਾਖਲ ਹੋਣਗੀਆਂ
15 ਅਤੇ 16 ਫਰਵਰੀ ਨੂੰ ਝਾਕੀਆਂ ਫ਼ਰੀਦਕੋਟ ਵਾਸੀਆਂ ਨੂੰ ਵਿਖਾਈਆਂ ਜਾਣਗੀਆਂ- ਡਿਪਟੀ ਕਮਿਸ਼ਨਰ ਫ਼ਰੀਦਕੋਟ 12 ਫ਼ਰਵਰੀ : ਪੰਜਾਬ ਦੇ ਅਮੀਰ ਵਿਰਸੇ ਨੂੰ ਰੂਪਮਾਨ ਕਰਦੀਆਂ ਤਿੰਨ ਝਾਕੀਆਂ ਪਿੰਡ ਦੀਪ ਸਿੰਘ ਵਾਲਾ ਤੋਂ 15 ਫਰਵਰੀ ਨੂੰ ਫਰੀਦਕੋਟ ਵਿਖੇ ਦਾਖਲ ਹੋਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਉਹਨਾਂ ਕਿਹਾ ਕਿ 15 ਫ਼ਰਵਰੀ ਨੂੰ ਸਵੇਰੇ 10 ਵਜੇ ਦੇ ਕਰੀਬ ਇਹ ਝਾਕੀਆਂ ਦੀਪ ਸਿੰਘ ਵਾਲਾ ਵਿਖੇ ਪਹੁੰਚਣਗੀਆਂ। ਇਹ ਝਾਕੀਆਂ 11 ਵਜੇ ਸਾਦਿਕ ਵਿਖੇ ਪ੍ਰਦਰਸ਼ਨੀ ਲਈ ਰੱਖੀਆਂ....
ਲਹਿਰਾਗਾਗਾ ਵਿੱਚ ਤਿੰਨ ਗੱਡੀਆਂ ਦੀ ਜ਼ਬਰਦਸਤ ਟੱਕਰ, ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ 
ਲਹਿਰਾਗਾਗਾ, 11 ਫਰਵਰੀ : ਸੁਨਾਮ ਰੋਡ 'ਤੇ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਤਿੰਨ ਗੱਡੀਆਂ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਲਹਿਰਾਗਾਗਾ ਦੇ ਜਾਖਲ ਸੁਨਾਮ ਰੋਡ 'ਤੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਕਿ ਤਿੰਨ ਗੱਡੀਆਂ ਦੀ ਆਪਸੀ ਟੱਕਰ ਹੋ ਗਈ। ਇਸ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਜਾਇਆ ਗਿਆ ਹੈ। ਜ਼ਿਕਰ ਕਰ ਦਈਏ ਕਿ ਇਹ ਹਾਦਸਾ ਸਵਿਫਟ, ਹੌਂਡਾ ਸਿਟੀ....
ਮੋਦੀ ਸਰਕਾਰ ਨੇ 10 ਸਾਲਾਂ 'ਚ ਕਿਸਾਨਾਂ ਅਤੇ ਜਵਾਨਾਂ ਨੂੰ ਬਰਬਾਦ ਕੀਤਾ : ਮਲਿਕਾਰਜੁਨ ਖੜਗੇ
ਸਮਰਾਲਾ, 11 ਫਰਵਰੀ : ਸਮਰਾਲਾ ਵਿੱਚ ਰੈਲੀ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਮੋਦੀ ਸਰਕਾਰ ਨੇ 10 ਸਾਲਾਂ 'ਚ ਕਿਸਾਨਾਂ ਤੇ ਫੌਜੀਆਂ ਨੂੰ ਬਰਬਾਦ ਕਰ ਦਿੱਤਾ ਹੈ। ਕਿਸਾਨ 3 ਕਾਲੇ ਕਾਨੂੰਨਾਂ ਖਿਲਾਫ ਲੜੇ। ਸਰਕਾਰ ਨੇ ਉਨ੍ਹਾਂ ਦੇ ਅੰਦੋਲਨ ਨੂੰ ਖਤਮ ਕਰਨ ਲਈ ਕਾਨੂੰਨਾਂ ਨੂੰ ਮੁਅੱਤਲ ਕਰਨ ਦਾ ਭਰੋਸਾ ਦਿੱਤਾ ਪਰ ਕੋਈ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ। ਜੇਕਰ 2024 ਵਿੱਚ ਕਾਂਗਰਸ ਦੀ ਸਰਕਾਰ ਬਣੀ ਤਾਂ ਤਿੰਨੋਂ ਖੇਤੀ ਕਾਨੂੰਨ ਰੱਦ ਕਰ ਦਿੱਤੇ ਜਾਣਗੇ।....
ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜਾਂਗੇ : ਰਾਜਾ ਵੜਿੰਗ 
ਸਮਰਾਲਾ, 11 ਫਰਵਰੀ : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਸਮਰਾਲਾ 'ਚ ਰੈਲੀ ਦੌਰਾਨ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜਾਂਗੇ। ਇਸ ਮੌਕੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਵੀ ਮੌਜੂਦ ਸਨ। ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚੋਂ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਇਆ ਸਨ ਉਸ ਸਮੇਂ ਹਲਾਤ ਬਹੁਤ ਖਰਾਬ ਸਨ ਅਸੀਂ 80 ਤੋ 18 ਸੀਟਾਂ ਤੇ ਹੀ ਸਮਿਤ ਰਹੇ ਗਏ ਸੀ। ਪਰ ਹੁਣ ਮੁੜ ਕਾਂਗਰਸ ਨੂੰ ਅਸੀਂ ਖੜ੍ਹਾ ਕੀਤਾ। ਜਦੋਂ ਭਾਰਤ ਜੋੜੋ ਯਾਤਰਾ ਪੰਜਾਬ ਆਈ....
ਸੜਕ ਸੁਰੱਖਿਆ ਫੋਰਸ ਦਾ ਮੁੱਲਾਂਪੁਰ ਸ਼ਹਿਰ ਪੁੱਜਣ ’ਤੇ ਸਮਾਜ ਸੇਵੀ ਤੇ ਬੁੱਧਜੀਵੀ ਵਰਗ ਵੱਲੋਂ ਭਰਵਾਂ ਸੁਆਗਤ
ਮੁੱਲਾਂਪੁਰ ਦਾਖਾ 11 ਫਰਵਰੀ (ਸਤਵਿੰਦਰ ਸਿੰਘ ਗਿੱਲ) : ਪਿਛਲੇ ਦਿਨੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਵਧੀਆਂ ਗੱਡੀਆਂ ਦੇ ਕੇ ਵੱਖ-ਵੱਖ ਜਿਲਿ੍ਹਆਂ ਦੇ ਥਾਣਿਆਂ ਨੂੰ ਭੇਜੀਆਂ ਸਨ। ਜੋ ਕਿ ਅੱਜ ਸਥਾਨਕ ਕਸਬੇ ਅੰਦਰ ਇੱਕ ਟੀਮ ਪੱਕੇ ਤੌਰ ’ਤੇ ਪੁੱਜੀ। ਜਿਸਦੀ ਅਗਵਾਈ ਏ.ਐੱਸ.ਆਈ ਰਣਜੀਤ ਸਿੰਘ ਕਰ ਰਹੇ ਸਨ, ਉਨ੍ਹਾਂ ਨਾਲ ਸਾਹਿਲਪ੍ਰੀਤ ਸਿੰਘ ਹਰਮਨਪ੍ਰੀਤ ਸਿੰਘ ਕਰ ਰਹੇ ਸਨ। ਇਸ ਮੌਕੇ ਸ਼ਹਿਰ ਦੇ ਬੁੱਧੀਜੀਵੀ, ਸਮਾਜ ਸੇਵੀਆਂ ਵੱਲੋਂ ਇਨ੍ਹਾਂ ਦਾ ਗੁਲਦਸਤੇ ਦੇ ਕੇ ਭਰਵਾਂ....
ਮਜ਼ਦੂਰਾਂ ਦੇ ਘਰੇਲੂ ਬਿਜਲੀ ਕੁਨੈਕਸ਼ਨ ਕੱਟਣ ਦਾ ਵਿਰੋਧ.
ਪਿੰਡਾਂ 'ਚ ਪਾਵਰਕੌਮ ਅਤੇ ਐਸਡੀਓ ਹੰਬੜਾਂ ਦੇ ਪੁਤਲੇ ਸਾੜਨ ਦੀ ਮੁਹਿੰਮ ਮੁੱਲਾਂਪੁਰ ਦਾਖਾ 11 ਫਰਵਰੀ (ਸਤਵਿੰਦਰ ਸਿੰਘ ਗਿੱਲ) : ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਵੱਲੋਂ 16 ਫਰਵਰੀ ਦੇ ਭਾਰਤ ਬੰਦ ਦੀ ਤਿਆਰੀ ਲਈ ਪਿੰਡ ਪਿੰਡ ਮੀਟਿੰਗਾਂ ਕਰਕੇ ਪੇਂਡੂ ਤੇ ਖੇਤ ਮਜ਼ਦੂਰਾਂ ਨੂੰ ਭਾਰਤ ਬੰਦ ਵਿੱਚ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਜਾ ਰਿਹਾ ਹੈ, ਜਿਸ ਤਹਿਤ ਅੱਜ ਪਿੰਡ ਸਿੱਧਵਾਂ ਕਲਾਂ ਵਿਖੇ ਮਜ਼ਦੂਰਾਂ ਦੀ ਭਰਵੀਂ ਮੀਟਿੰਗ ਕੀਤੀ ਜਿਸ ਵਿੱਚ ਮਜ਼ਦੂਰ ਔਰਤਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ....
ਸਮਰਾਲਾ ਕਾਂਗਰਸ ਦੀ ਕਨਵੈਨਸ਼ਨ ਸਬੰਧੀ ਮੁੱਲਾਂਪੁਰ ਦਾਖਾ ਤੋ ਵਰਕਰਾਂ ਦਾ ਕਾਫ਼ਲਾ ਰਵਾਨਾ 
ਮੁੱਲਾਂਪੁਰ ਦਾਖਾ 11 ਫਰਬਰੀ (ਸਤਵਿੰਦਰ ਸਿੰਘ ਗਿੱਲ) : ਪੰਜਾਬ ਦੇ ਸ਼ਹਿਰ ਸਮਰਾਲਾ ਵਿੱਚ ਕਾਂਗਰਸ ਪਾਰਟੀ ਵੱਲੋਂ ਰੱਖੀ ਕਨਵੈਨਸ਼ਨ ਵਿੱਚਂ ਸ਼ਮੂਲੀਅਤ ਕਰਨ ਵਾਸਤੇ ਅੱਜ ਵੱਖ ਵੱਖ ਵਿਧਾਨ ਸਭਾ ਹਲਕਿਆਂ ਤੋ ਵੱਡੇ ਕਾਫਲੇ ਰਵਾਨਾ ਹੋਏ। ਇਸੇ ਤਹਿਰ ਅੱਜ ਸਵੇਰੇ 10 ਵਜੇ ਵਿਧਾਨ ਸਭਾ ਹਲਕਾ ਦਾਖਾ ਦੇ ਮੁੱਖ ਦਫਤਰ ਮੁੱਲਾਂਪੁਰ ਦਾਖਾ ਤੋ ਵਰਕਰਾਂ ਦਾ ਵੱਡਾ ਕਾਫ਼ਲਾ ਸਮਰਾਲਾ ਜਾਣ ਵਾਸਤੇ ਰਵਾਨਾ ਹੋਇਆ ਜਿਸ ਦੀ ਅਗਵਾਈ ਬਲਾਕ ਪ੍ਰਧਾਨ ਪਰੇਮ ਸਿੰਘ ਸੇਖੋਂ,ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ,ਹਲਕਾ ਦਾਖਾ ਦੇ....
16 ਦੇ ਬੰਦ ਤੇ ਹੜਤਾਲ ਦੀਆਂ ਮੁਕੰਮਲ ਤਿਆਰੀਆਂ 
ਰਾਏਕੋਟ 11 ਫਰਵਰੀ : ਅੱਜ ਭਾਰਤ ਦੀਆਂ ਪ੍ਰਮੁੱਖ ਮਜ਼ਦੂਰ, ਮੁਲਾਜ਼ਮ ਅਤੇ ਸਾਰੀਆਂ ਟ੍ਰੇਡ ਜਥੇਬੰਦੀਆਂ ਵੱਲੋਂ ਪੂਰੇ ਦੇਸ਼ ਚ ਬੰਦ ਅਤੇ ਹੜਤਾਲ ਲਈ ਗੁਰਦੁਆਰਾ ਟਾਹਲੀਆਣਾ ਸਾਹਿਬ ਵਿਖੇ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨ ਦੀਆਂ ਜਥੇਬੰਦੀਆਂ ਨੇ ਸਾਂਝੇ ਤੌਰ ਤੇ ਮੀਟਿੰਗ ਕੀਤੀ। ਜਿਸ ਵਿੱਚ ਤਹਿ ਹੋਇਆ ਕਿ 16 ਫਰਵਰੀ ਨੂੰ ਸਥਾਨਕ ਹਰੀ ਸਿੰਘ ਨਲੂਆ ਚੌਂਕ ਚ ਪੱਕੇ ਤੌਰ ਤੇ ਬੰਦ ਕੀਤਾ ਜਾਵੇਗਾ। ਬਿਮਾਰ, ਮੌਤ, ਵਿਦਿਆਰਥੀ ਅਤੇ ਵਿਆਹ ਵਾਲੇ ਲੋਕਾਂ ਲਈ ਢਿੱਲ ਦਿੱਤੀ ਜਾਵੇਗੀ। ਪਿੰਡਾਂ ਵਿੱਚ ਵੀ ਮੁਕੰਮਲ....
ਰਵਿੰਦਰ ਕੁਮਾਰ ਦੇ ਏਐਸਆਈ ਬਣਨ ਤੇ ਸਾਥੀਆ ਵੱਲੋ ਕਰਵਾਇਆ ਮੂੰਹ ਮਿੱਠਾ ਅਤੇ ਦਿੱਤੀਆ ਵਧਾਈਆ।
ਲੁਧਿਆਣਾ 11 ਫਰਵਰੀ (ਸਤਵਿੰਦਰ ਸਿੰਘ ਗਿੱਲ) ਨਿਊ ਸੁਭਾਸ਼ ਨਗਰ ਪੁਲਿਸ ਚੋਂਕੀ ਵਿੱਚ ਪੰਜਾਬ ਪੁਲਿਸ ਦੇ ਰਵਿੰਦਰ ਕੁਮਾਰ ਨੂੰ ਏ.ਐਸ.ਆਈ ਬਣਨ ਤੇ ਸਾਥੀਆ ਵੱਲੋ ਕਰਵਾਇਆ ਮੁੰਹ ਮਿੱਠਾ ਇਸ ਮੋਕੇ ਤੇ ਪਵਨ ਰਾਜ ਨੇ ਰਵਿੰਦਰ ਕੁਮਾਰ ਦੇ ਏ.ਐਸ.ਆਈ ਬਣਨ ਤੇ ਉਨ੍ਹਾ ਨੂੰ ਵਧਾਈ ਦਿੱਤੀ ਅਤੇ ਉਨ੍ਹਾ ਦਾ ਲੱਡੂਆ ਨਾਲ ਮੂੰਹ ਮਿੱਠਾ ਕਰਵਾਇਆ। ਇਸ ਮੋਕੇ ਤੇ ਰਵਿੰਦਰ ਕੁਮਾਰ ਨੇ ਸਾਰੀਆ ਦਾ ਧੰਨਵਾਦ ਕੀਤਾ ਤੇ ਉਨ੍ਹਾ ਨੇ ਕਿਹਾ ਕਿ ਉਹ ਆਪਣਾ ਕੰਮ ਪੂਰੀ ਇਮਾਨਦਾਰੀ ਨਾਲ ਕਰਣਗੇ। ਅਤੇ ਕਿਹਾ ਕਿ ਕਿਸੇ ਵੀ ਕਿਸਮ ਦੇ ਸ਼ਰਾਰਤੀ....
ਚੇਅਰਮੈਨ ਸ਼ਰਨ ਪਾਲ ਸਿੰਘ ਮੱਕੜ ਬੇਸਹਾਰਾ ਬਜ਼ੁਰਗਾਂ ਦਾ ਹਾਲ ਚਾਲ ਪੁੱਛਣ ਲਈ ਰੈਣ ਬਸੇਰੇ ਵਿੱਚ ਪਹੁੰਚੇ 
ਲੁਧਿਆਣਾ 11ਫਰਵਰੀ (ਸਤਵਿੰਦਰ ਸਿੰਘ ਗਿੱਲ) ਆਮ ਆਦਮੀ ਪਾਰਟੀ ਦੇ ਵਲੰਟੀਅਰ ਨੀਰਜ਼ ਸਚਦੇਵਾ ਅਤੇ ਉਨ੍ਹਾਂ ਦੀ ਟੀਮ ਦੀ ਦੇਖ ਰੇਖ ਹੇਠ ਚੀਮਾਂ ਚੌਂਕ ਨੇੜੇ ਚੱਲ ਰਹੇ ਬੇਸਹਾਰਾ ਬਜ਼ੁਰਗਾਂ ਲਈ ਰੈਣ ਬਸੇਰੇ ਵਿੱਚ ਉਨ੍ਹਾਂ ਦਾ ਹਾਲ ਚਾਲ ਪੁੱਛਣ ਲਈ ਜ਼ਿਲ੍ਹਾ ਪ੍ਰਧਾਨ ਲੁਧਿਆਣਾ/ਚੇਅਰਮੈਨ ਜ਼ਿਲ੍ਹਾ ਵਿੱਤ ਤੇ ਯੋਜਨਾ ਕਮੇਟੀ ਸ਼ਰਨ ਪਾਲ ਸਿੰਘ ਮੱਕੜ ਆਪਣੇ ਸਾਥੀਆਂ ਸਮੇਤ ਪੁੱਜੇ। ਜਿੰਨਾ ਵਿੱਚ ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਦੇ ਮੈਂਬਰ ਰਾਜ ਕੁਮਾਰ ਅਗਰਵਾਲ, ਮਹਿਲਾ ਵਿੰਗ ਦੇ ਸਟੇਟ ਜੁ.ਸੈਕਟਰੀ ਨਿਤੂ ਵੋਹਰਾ....
ਵਿਧਾਇਕ ਤੇ ਡਿਪਟੀ ਕਮਿਸ਼ਨਰ ਵੱਲੋਂ ਕਿਲ੍ਹਾ ਰਾਏਪੁਰ ਪੇਂਡੂ ਓਲੰਪਿਕ ਦਾ ਉਦਘਾਟਨ 12 ਫਰਵਰੀ ਨੂੰ 
ਤਿੰਨ ਰੋਜ਼ਾ ਖੇਡ ਮੇਲੇ ਦੌਰਾਨ ਹਾਕੀ, ਕਬੱਡੀ, ਅਥਲੈਟਿਕਸ ਦੇ ਕਰਵਾਏ ਜਾਣਗੇ ਮੈਚ, 30 ਲੱਖ ਰੁਪਏ ਦੇ ਨਕਦ ਇਨਾਮ ਦਿੱਤੇ ਜਾਣਗੇ ਤਿੰਨੇ ਦਿਨ ਸ਼ਾਮ ਨੂੰ ਹੋਵੇਗਾ ਸੱਭਿਆਚਾਰਕ ਪ੍ਰੋਗਰਾਮ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਲੋਕਾਂ ਨੂੰ ਵੱਧ ਤੋਂ ਵੱਧ ਗਿਣਤੀ ’ਚ ਪਹੁੰਚਣ ਦੀ ਅਪੀਲ ਇਸ ਸਾਲ ਪੰਜਾਬ ਸਰਕਾਰ ਵੱਲੋਂ ਕਰਵਾਈਆਂ ਜਾ ਰਹੀਆਂ ਨੇ ਪ੍ਰਸਿੱਧ ਖੇਡਾਂ ਲੁਧਿਆਣਾ, 11 ਫਰਵਰੀ : ਵਿਧਾਨ ਸਭਾ ਹਲਕਾ ਗਿੱਲ ਤੋਂ ਵਿਧਾਇਕ ਜੀਵਨ ਸਿੰਘ ਸੰਗੋਵਾਲ ਅਤੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਸੋਮਵਾਰ....
ਐਮ.ਐਲ.ਏ ਸੇਖੋਂ ਨੇ ਕੋਟਕਪੂਰਾ ਰੋਡ ਤੇ ਵੱਡੀਆਂ ਨਹਿਰਾਂ ਉੱਪਰ ਉਸਾਰੇ ਜਾਣ ਵਾਲੇ ਪੁਲਾਂ ਦਾ ਕੰਮ ਸ਼ੁਰੂ ਕਰਵਾਇਆ 
ਲਗਭਗ 20 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ ਪੁਲ ਫ਼ਰੀਦਕੋਟ 11 ਫ਼ਰਵਰੀ : ਪੰਜਾਬ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਵਿਕਾਸ ਦਾ ਲਾਭ ਮਿਲ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਪੰਜਾਬ ਸਰਕਾਰ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ ਤਾਂ ਜੋ ਆਮ ਲੋਕਾਂ ਨੂੰ ਵਿਕਾਸ ਦਾ ਲਾਭ ਮਿਲ ਸਕੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਕੋਟਕਪੂਰਾ ਰੋਡ ਤੇ....
ਸਪੀਕਰ ਸੰਧਵਾਂ ਨੇ ਬਲਾਕ ਕੋਟਕਪੂਰਾ ਦੇ ਕੈਂਪਾਂ ਵਿੱਚ ਕੀਤੀ ਸ਼ਿਰਕਤ
ਪੰਜਾਬ ਸਰਕਾਰ ਦੇ ਇਸ ਸ਼ਲਾਂਘਾਯੋਗ ਉਪਰਾਲੇ ਲਈ ਕੀਤਾ ਧੰਨਵਾਦ ਵਿਧਾਇਕ ਸ. ਅਮੋਲਕ ਸਿੰਘ ਬਲਾਕ ਜੈਤੋ ਦੇ ਕੈਂਪਾਂ ਵਿੱਚ ਰਹੇ ਵਿਸ਼ੇਸ਼ ਤੌਰ ਤੇ ਹਾਜ਼ਰ ਫ਼ਰੀਦਕੋਟ 11 ਫ਼ਰਵਰੀ : ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ "ਆਪ ਦੀ ਸਰਕਾਰ ਆਪ ਦੇ ਦੁਆਰ" ਪ੍ਰੋਗਰਾਮ ਤਹਿਤ ਬਲਾਕ ਕੋਟਕਪੂਰਾ ਦੇ ਵਾਰਡ ਨੰ-6 ਵਿਖੇ ਲਗਾਏ ਗਏ ਕੈਂਪ ਵਿੱਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਇਨ੍ਹਾਂ....
ਸਪੀਕਰ ਸੰਧਵਾ ਅਤੇ ਐਮਐਲਏ ਨੇ "24 ਮਾਨਸਿਕ ਸ਼ਕਤੀ ਸਿਧਾਂਤ ਕਿਤਾਬ ਕੀਤੀ ਲਾਂਚ 
ਫ਼ਰੀਦਕੋਟ 11 ਫ਼ਰਵਰੀ : ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਅਤੇ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਨੇ ਅਫਸਰ ਕਲੱਬ ਫਰੀਦਕੋਟ ਵਿਖੇ ਜਿਮੀ ਅੰਗਦ ਸਿੰਘ ਲੇਖਕ ਤੇ ਮਨੋਵਿਗਿਆਨੀ ਦੀ "24 ਮਾਨਸਿਕ ਸ਼ਕਤੀ ਸਿਧਾਂਤ ਕਿਤਾਬ ਲਾਂਚ ਕੀਤੀ। ਇਸ ਮੌਕੇ ਐਮ.ਐਲ.ਏ ਫਰੀਦਕੋਟ ਸ. ਗੁਰਦਿੱਤ ਸਿੰਘ ਸੇਖੋਂ ਦੀ ਧਰਮਪਤੀ ਬੇਅੰਤ ਕੌਰ ਵਿਸ਼ੇਸ਼ ਤੌਰ ਤੇ ਹਾਜਰ ਸਨ।
12 ਫ਼ਰਵਰੀ ਨੂੰ ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਲਗਾਏ ਜਾਣਗੇ ਜਨ ਸੁਣਵਾਈ ਕੈਂਪ-ਡਿਪਟੀ ਕਮਿਸ਼ਨਰ 
ਆਪ ਦੀ ਸਰਕਾਰ ਆਪ ਦੇ ਦੁਆਰ" ਫ਼ਰੀਦਕੋਟ 11 ਫ਼ਰਵਰੀ : "ਆਪ ਦੀ ਸਰਕਾਰ ਆਪ ਦੇ ਦੁਆਰ" ਮੁਹਿੰਮ ਤਹਿਤ 6 ਫਰਵਰੀ ਤੋਂ ਜ਼ਿਲ੍ਹੇ ਦੇ ਸਾਰੇ ਬਲਾਕਾਂ ਵਿੱਚ ਜਨ ਸੁਵਿਧਾ ਕੈਂਪ ਲਗਾਏ ਜਾ ਰਹੇ ਹਨ।ਇਹਨਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕੀਤਾ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਮੁੱਖ ਮਕਸਦ ਇਸ ਮੁਹਿੰਮ ਤਹਿਤ ਲੋਕਾਂ ਦੀ ਖੱਜਲ ਖੁਆਰੀ ਨੂੰ ਘਟਾਉਣਾ ਹੈ ਅਤੇ ਲੋਕਾਂ ਨੂੰ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਜਾਣੂ ਕਰਵਾ ਕੇ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ....