ਲਹਿਰਾਗਾਗਾ ਵਿੱਚ ਤਿੰਨ ਗੱਡੀਆਂ ਦੀ ਜ਼ਬਰਦਸਤ ਟੱਕਰ, ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ 

ਲਹਿਰਾਗਾਗਾ, 11 ਫਰਵਰੀ : ਸੁਨਾਮ ਰੋਡ 'ਤੇ ਨੇੜੇ ਪੈਟਰੋਲ ਪੰਪ ਦੇ ਸਾਹਮਣੇ ਤਿੰਨ ਗੱਡੀਆਂ ਦੀ ਜ਼ਬਰਦਸਤ ਟੱਕਰ ਹੋ ਗਈ ਜਿਸ ਵਿੱਚ ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ ਹਨ। ਲਹਿਰਾਗਾਗਾ ਦੇ ਜਾਖਲ ਸੁਨਾਮ ਰੋਡ 'ਤੇ ਪੈਟਰੋਲ ਪੰਪ ਦੇ ਸਾਹਮਣੇ ਇੱਕ ਭਿਆਨਕ ਸੜਕ ਹਾਦਸਾ ਹੋਇਆ ਜਿਸ ਵਿੱਚ ਕਿ ਤਿੰਨ ਗੱਡੀਆਂ ਦੀ ਆਪਸੀ ਟੱਕਰ ਹੋ ਗਈ। ਇਸ ਵਿੱਚ ਅੱਧੀ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਸਥਾਨਕ ਹਸਪਤਾਲ ਲਜਾਇਆ ਗਿਆ ਹੈ। ਜ਼ਿਕਰ ਕਰ ਦਈਏ ਕਿ ਇਹ ਹਾਦਸਾ ਸਵਿਫਟ, ਹੌਂਡਾ ਸਿਟੀ ਤੇ ਫੋਰਸ ਟਰੈਵਲ ਵਿਚਾਲੇ ਹੋਇਆ ਹੈ ਜਿਸ ਵਿੱਚ ਤਿੰਨੋਂ ਵਾਹਨ ਨੁਕਸਾਨੇ ਗਏ ਹਨ। ਹੋਂਡਾ ਸਿਟੀ ਚਾਲਕ ਨੇ ਦੱਸਿਆ ਕਿ ਸਾਡੀ ਗੱਡੀ ਇੱਕ ਪਾਸੇ ਖੜੀ ਸੀ ਪਿੱਛੋਂ ਟਰੈਵਲਰ ਗੱਡੀ ਆਈ ਤਾਂ ਉਸ ਨੇ ਪਿੱਛੇ ਤੋਂ ਟੱਕਰ ਮਾਰੀ ਤੇ ਸਾਹਮਣੇ ਆ ਰਹੀ ਇੱਕ ਸਵਿਫਟ ਕਾਰ ਵਿੱਚ ਸਿੱਧਾ ਟਕਰਾ ਗਈ ਜਿਸ ਕਾਰਨ ਤਿੰਨੇ ਗੱਡੀਆਂ ਦਾ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਅਤੇ ਅੱਧੀ ਦਰਜਨ ਤੋਂ ਵੱਧ ਲੋਕ ਜਖਮੀ ਵੀ ਹੋਏ ਹਨ।