ਬਟਾਲਾ, 27 ਨਵੰਬਰ 2024 : ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧੁੱਪਸੜੀ ਵਿਖੇ ,ਵਾਇਸ ਆਫ ਬਟਾਲਾ ,ਜੋ ਬਟਾਲਾ ਸ਼ਹਿਰ ਦੀ ਵਾਤਾਵਰਣ ਨੂੰ ਬਚਾਉਣ ਲਈ ਮਨੀ-ਪ੍ਰਮੰਨੀ ਸਮਾਜ ਸੇਵੀ ਸੰਸਥਾ ਹੈ ਅਤੇ ਜਿਸਨੇ ਪਿਛਲੇ ਸਿਰਫ ਚਾਰ ਮਹੀਨਿਆ ਵਿਚ ਲਗਭਗ 7000 ਪੌਦੇ ਲਗਾਕੇ ਇਕ ਰਿਕਾਰਡ ਪੈਦਾ ਕੀਤਾ ਹੈ । ਵਿਸ਼ਵ ਵਾਤਾਵਰਣ ਦਿਵਸ ਅਤੇ ਭਾਰਤ ਸੰਵਿਧਾਨ ਦਿਵਸ ਤੇ ਅੱਜ ਵਿਦਿਆਰਥੀਆ ਅਤੇ ਸਕੂਲ ਸਟਾਫ ਨੂੰ ਜਾਗਰਤ ਕਰਨ ਲਈ ਪ੍ਰਿੰਸੀਪਲ ਸਾਹਿਬ ਦੀ ਅਗਵਾਈ ਹੇਠ ਅਤੇ ਪ੍ਰੋਫੈਸਰ ਜਸਬੀਰ ਸਿੰਘ , ਸੰਯੁਕਤ ਸਕੱਤਰ ਵਾਇਸ ਆਫ ਬਟਾਲਾ ਦੇ ਯਤਨਾ ਸਦਕਾ ਜਾਗਰੂਕਤਾ ਸੈਮੀਨਾਰ ਕਰਵਾਇਆ। ਸੰਸਥਾ ਦੇ ਪ੍ਰਧਾਨ ਡਾਕਟਰ ਲਖਬੀਰ ਸਿੰਘ ਭਾਗੋਵਾਲੀਆ ਨੇ ਵਿਦਿਆਰਥੀਆ ਨੂੰ ਵੋਇਸ ਆਫ ਬਟਾਲਾ ਦਾ ਹਿੱਸਾ ਬਣਨ ਦਾ ਸੱਦਾ ਦਿੰਦਿਆ ਕਿਹਾ ਕਿ ਅਜੋਕੇ ਹਾਲਾਤਾਂ ਨੂੰ ਮੁੱਖ ਰੱਖਦੇ ਹੋਏ ਹਰ ਬੱਚੇ ਨੂੰ ਆਪਣੀ ਜ਼ਿੰਦਗੀ ਵਿਚ ਘੱਟ ਤੋ ਘੱਟ ਇਕ ਦਰੱਖਤ ਜ਼ਰੂਰ ਲਗਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਆਦਾਤਰ ਪੜੇ ਲਿਖੇ ਅਤੇ ਜਾਗ੍ਰਿਤ ਲੋਕ ਵੀ ਇਸ ਅਸਲੀਅਤ ਤੋ ਜਾਣੂ ਹੋਣ ਦੇ ਬਾਵਜੂਦ ਵੀ ਬੇਪਰਵਾਹ ਹਨ ਜਦੋਕਿ ਪੋਲੂਸ਼ਨ ਮਾਹਿਰ ਕਹਿ ਰਹੇ ਹਨ ਕਿ ਜੇਕਰ ਅਸੀਂ ਵਾਤਾਵਰਨ ਦੀ ਸਾਂਭ ਸੰਭਾਲ ਨਾਂ ਕੀਤੀ ਅਤੇ ਤਾਪਮਾਨ ਇਸੇ ਤਰਾਂ ਵੱਧਦਾ ਰਿਹਾ ਤਾਂ ਆਉਣ ਵਾਲੇ ਦੱਸ ਸਾਲ ਵਿਚ ਤਾਪਮਾਨ 60 ਡਿਗਰੀ ਤਕ ਹੋ ਸਕਦਾ ਹੈ ਜਿਸ ਉੱਪਰ ਜ਼ਿੰਦਗੀ ਅਸੰਭਵ ਹੋਵੇਗੀ ਅਤੇ ਸਾਡੀਆ ਆਉਣ ਵਾਲੀਆ ਪੀੜੀਆ ਦੀ ਹੋਂਦ ਨੂੰ ਵੀ ਖ਼ਤਰਾ ਬਨਣਆ ਹੋਇਆ ਹੈ। ਇਸਦਾ ਇਕੋ ਇਕ ਹੱਲ ਬਹੁਤ ਹੀ ਸਧਾਰਨ ਅਤੇ ਸੌਖਾ ਹੈ ,ਜੋ ਹਰੇਕ ਬੱਚਾ,ਜੁਆਨ ਅਤੇ ਬਜ਼ੁਰਗ ਬਹੁਤ ਸਹਿਜ ਭਲੇ ਹੀ ਕਰ ਸਕਦਾ ਹੈ ਅਤੇ ਉਹ ਹੈ ਵਧ ਤੋ ਵਧ ਦਰੱਖਤ ਲਗਾਕੇ ਅਤੇ ਘੱਟ ਤੋ ਘੱਟ ਕਟਾਈ ਕਰਕੇ ਕਰ ਸਕਦਾ ਹੈ। ਡਾਕਟਰ ਭਾਗੋਵਾਲੀਆ ਨੇ ਕਿਹਾ ਕਿ ਹਰੇਕ ਆਦਮੀ ,ਆਪਣੇ ਸਮੁੱਚੇ ਜੀਵਨ ਵਿਚ, ਬਚਪਨ ਤੋ ਲੈਕੇ ਆਪਣੇ ਮਰਨ ਤਕ, ਲਗਭਗ ਦਸ ਦਰੱਖਤ ਵਰਤਦਾ ਹੈ ,ਚਾਹੇ ਉਹ ਕਿਸੇ ਵੀ ਰੂਪ ਵਿਚ ਹੋਵੇ। ਇਸ ਲਈ ਇੰਨੇ ਨਹੀ ਤਾਂ ਘੱਟ ਤੋ ਘੱਟ ਇਕ ਜਾਂ ਦੋ ਦਰੱਖਤ ਸਾਰੀ ਜ਼ਿੰਦਗੀ ਵਿਚ ਲਗਾਕੇ ਆਪਣੀ ਚੰਗੀ ਸੋਚ ਦਾ ਪ੍ਰਗਟਾਵਾ ਕਰ ਸਕਦਾ ਹੈ ਅਤੇ ਵਾਤਾਵਰਨ ਨੂੰ ਬਚਾਉਣ ਵੱਲ ਕਦਮ ਚੁੱਕ ਸਕਦਾ ਹੈ। ਉਹਨਾਂ ਨੇ ਸਮੁੱਚੇ ਸਟਾਫ ਅਤੇ ਵਿਦਿਆਰਥੀਆ ਨੂੰ ਸਹੂੰ ਚੁਕਾ ਕੇ ਪ੍ਰਣ ਲਿਆ ਕਿ ਉਹ ਅੱਜ ਤੋ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋ ਵੱਧ ਬੂਟੇ ਲਗਾਕੇ ਉਹਨਾਂ ਦਾ ਪਾਲਣ ਪੋਸ਼ਣ ਦਾ ਵੀ ਪੂਰਾ ਖਿਆਲ ਰੱਖਣਗੇ । ਇਸ ਮੌਕੇ ਹਰਦੀਪ ਸਿੰਘ ਬਾਜਵਾ, ਸੇਵਾ ਮੁਕਤ ਕਮਾਂਡੈਂਟ,ਪ੍ਰੈਸੀਡੈਂਟ ਐਵਾਰਡੀ ਅਤੇ ਐਕਸ ਪ੍ਰਧਾਨ ਰੋਟਰੀ ਕਲੱਬ ਬਟਾਲਾ ਨੇ ਇਸ ਮੌਕੇ ਆਪਣੇ ਵਿਚਾਰਸਾਂਝੇ ਕਰਦੇ ਕਿਹਾ ਕਿ ਜੇਕਰ ਆਪਾ ਸਾਰਿਆਂ ਨੇ ਮਿਲਕੇ ਵਾਤਾਵਰਨ ਨਾਲ ਖਿਲਵਾੜ ਕੀਤਾ ਹੈ ਤਾ ਇਸਨੂ ਸੁਧਾਰਨਾ ਵੀ ਸਾਡਾ ਸਭ ਦਾ ਇਖਲਾਕੀ ਫਰਜ਼ ਬਣਦਾ ਹੈ। ਇਸ ਮੌਕੇ ਪ੍ਰੋਫੈਸਰ ਜਸਬੀਰ ਸਿੰਘ ਨੇ ਸਟੇਜ ਸੈਕਰੇਟਰੀ ਦੀ ਭੂਮਿਕਾ ਬਾਖੂਬੀ ਨਿਭਾਈ । ਉਹਨਾਂ ਨੇ ਕਿਹਾ ਕਿ ਬੱਚੇ ਸਟੋਰ ਹਾਊਸ ਆਫ ਪਾਵਰ ਅਤੇ ਐਨਰਜੀ ਹੋਣ ਦੇ ਨਾਲ ਨਾਲ ,ਦੇਸ਼ ਦਾ ਭਵਿੱਖ ਵੀ ਹਨ ,ਇਸ ਲਈ ਉਹਨਾਂ ਦੀ ਸ਼ਮੂਲੀਅਤ ਇਸ ਮੁਹਿੰਮ ਵਿਚ ਬਹੁਤ ਜਰੂਰੀ ਹੈ। ਇਸ ਮੌਕੇ ਡਾਕਟਰ ਰਵਿੰਦਰ ਸਿੰਘ ਮਠਾਰੂ ,ਐੱਸ ਡੀ ਐਚ ਬਟਾਲਾ ,ਬੱਚਿਆਂ ਦੇ ਮਾਹਿਰ ,ਪ੍ਰਿੰਸੀਪਲ ਸਕੂਲ ,ਸਮੂਹ ਸਟਾਫ ,ਮਾਸਟਰ ਪ੍ਰੇਮ ਸਿੰਘ ( ਸੇਵਾ ਮੁਕਤ ਅਤੇ ਨੈਸ਼ਨਲ ਐਵਾਰਡੀ) ਅਤੇ ਸਮੂਹ ਸਟੂਡੈਂਟਸ ਆਦਿ ਹਾਜ਼ਰ ਸਨ।