ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜਾਂਗੇ : ਰਾਜਾ ਵੜਿੰਗ 

ਸਮਰਾਲਾ, 11 ਫਰਵਰੀ : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਅੱਜ ਸਮਰਾਲਾ 'ਚ ਰੈਲੀ ਦੌਰਾਨ ਕਿਹਾ ਕਿ ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜਾਂਗੇ।  ਇਸ ਮੌਕੇ ਆਲ ਇੰਡੀਆ ਕਾਂਗਰਸ ਦੇ ਪ੍ਰਧਾਨ ਮਲਿਕਾਅਰਜੁਨ ਖੜਗੇ ਵੀ ਮੌਜੂਦ ਸਨ। ਵੜਿੰਗ ਨੇ ਕਿਹਾ ਕਿ ਪੰਜਾਬ ਵਿੱਚੋਂ ਜਦੋਂ ਪਿਛਲੀਆਂ ਵਿਧਾਨ ਸਭਾ ਚੋਣਾਂ ਹੋਇਆ ਸਨ ਉਸ ਸਮੇਂ ਹਲਾਤ ਬਹੁਤ ਖਰਾਬ ਸਨ ਅਸੀਂ 80 ਤੋ 18 ਸੀਟਾਂ ਤੇ ਹੀ ਸਮਿਤ ਰਹੇ ਗਏ ਸੀ। ਪਰ ਹੁਣ ਮੁੜ ਕਾਂਗਰਸ ਨੂੰ ਅਸੀਂ ਖੜ੍ਹਾ ਕੀਤਾ। ਜਦੋਂ ਭਾਰਤ ਜੋੜੋ ਯਾਤਰਾ ਪੰਜਾਬ ਆਈ ਸੀ ਤਾਂ ਭਗਵੰਤ ਮਾਨ ਸਾਹਿਬ ਕਹਿੰਦੇ ਸਨ ਕਿ ਯਾਤਰਾ ਕੌਣ ਕਰੇਗਾ। ਪਰ ਲੋਕਾਂ ਨੇ ਯਾਤਰਾ ਸਫਲ ਕੀਤੀ। ਉਨ੍ਹਾਂ ਅੱਗੇ ਕਿਹਾ ਕਿ ਖੜਕੇ ਸਾਹਿਬ ਤਹਾਨੂੰ ਦੇਖ ਕਿ ਮੇਰੀ ਅਤੇ ਸਾਰੇ ਕਾਂਗਰਸ ਦੇ ਸਾਥੀਆਂ ਦੀ ਛਾਤੀ ਚੌੜੀ ਹੋ ਜਾਂਦੀ ਹੈ। ਖੜਕੇ ਸਾਹਿਬ ਦਲਿਤ ਪਰਿਵਾਰ ਤੋ ਆਉਂਦੇ ਹਨ, ਉਨ੍ਹਾਂ ਦੀ ਮਾਂ ਦੰਗਿਆਂ ਵਿੱਚ ਸ਼ਹੀਦ ਹੋ ਗਏ ਸਨ। ਖੜਗੇ ਸਾਹਿਬ ਨੂੰ 9 ਵਾਰ MP ਬਣਨ ਦਾ ਮੌਕਾ ਮਿਲਿਆ।  ਇੱਕ ਬਿਨਾ ਮਾਂ ਤੋਂ ਬਿਨਾਂ ਬੱਚਾ ਜਿਸਦਾ ਘਰ ਜਲ ਗਿਆ ਹੋਵੇ, ਉਹ ਕਾਂਗਰਸ ਦਾ ਪ੍ਰਧਾਨ ਬਣ ਗਿਆ ਹੋਵੇ ਤਾਂ ਤੁਸੀਂ ਵੀ ਪ੍ਰਧਾਨ ਬਣ ਸਕਦੇ ਹੋ। ਅਸੀਂ ਪੰਜਾਬ ਦੀਆਂ ਸਾਰੀਆਂ 13 ਸੀਟਾਂ 'ਤੇ ਚੋਣ ਲੜਾਂਗੇ ਅਤੇ ਸਾਰੀਆਂ ਸੀਟਾਂ ਤੇ ਕਾਂਗਰਸ ਜਿੱਤੇਗੀ। ਇਸ ਮੌਕੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੜਗੇ ਅੱਗੇ 3 ਮੰਗਾਂ ਰੱਖੀਆਂ। ਬਾਜਵਾ ਨੇ ਵਾਅਦਾ ਕਰਨ ਲਈ ਕਿਹਾ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਅਟਾਰੀ ਬਾਰਡਰ ਖੋਲ੍ਹਿਆ ਜਾਵੇਗਾ, ਕਿਸਾਨਾਂ ਲਈ ਸਵਾਮੀਨਾਥਨ ਰਿਪੋਰਟ ਲਾਗੂ ਕੀਤੀ ਜਾਵੇਗੀ ਅਤੇ ਪੰਜਾਬ ਤੋਂ ਪਹਿਲਾਂ ਵਾਂਗ ਫੌਜ ਦੀ ਭਰਤੀ ਕੀਤੀ ਜਾਵੇਗੀ। ਜ਼ਿਕਰ ਕਰ ਦਈਏ ਕਿ ਇਹ ਰੈਲੀ ਪੰਜਾਬ ਕਾਂਗਰਸ ਲਈ ਪ੍ਰੀ ਇਮਤਿਹਾਨ ਵਾਂਗ ਹੈ। ਪੰਜਾਬ ਕਾਂਗਰਸ ਨੇ ਹਾਈਕਮਾਂਡ ਨਾਲ ਟੱਕਰ ਲੈਂਦੇ ਹੋਏ ਇੰਡੀਆ ਗਠਜੋੜ ਨੂੰ ਛੱਡ ਕੇ ਇਕੱਲਿਆਂ ਹੀ ਚੋਣ ਲੜਨ ਦੀ ਗੱਲ ਕਹੀ ਹੈ। ਆਪਸੀ ਕਲੇਸ਼ ਦੇ ਦੌਰਾਨ ਜੇਕਰ ਪ੍ਰਧਾਨ ਖੜਗੇ ਪੰਜਾਬ ਵਿਚ ਸੂਬਾ ਇਕਾਈ ਲਈ ਮਜ਼ਬੂਤ ​​ਦਾਅਵੇਦਾਰੀ ਨਹੀਂ ਦੇਖਦੇ ਤਾਂ ਹਾਈਕਮਾਂਡ ਗਠਜੋੜ 'ਤੇ ਮੁੜ ਵਿਚਾਰ ਕਰ ਸਕਦੀ ਹੈ।