ਪੰਜਾਬ ਦੇ ਇਤਿਹਾਸ ਅਤੇ ਅਮੀਰ ਵਿਰਸੇ ਨੂੰ ਦਰਸਾਉਂਦੀਆਂ ਝਾਕੀਆਂ ਦੀਪ ਸਿੰਘ ਵਾਲਾ ਤੋਂ ਫ਼ਰੀਦਕੋਟ ਵਿੱਚ ਦਾਖਲ ਹੋਣਗੀਆਂ

  • 15 ਅਤੇ 16 ਫਰਵਰੀ ਨੂੰ ਝਾਕੀਆਂ ਫ਼ਰੀਦਕੋਟ ਵਾਸੀਆਂ ਨੂੰ ਵਿਖਾਈਆਂ ਜਾਣਗੀਆਂ- ਡਿਪਟੀ ਕਮਿਸ਼ਨਰ

ਫ਼ਰੀਦਕੋਟ 12 ਫ਼ਰਵਰੀ : ਪੰਜਾਬ ਦੇ ਅਮੀਰ ਵਿਰਸੇ ਨੂੰ ਰੂਪਮਾਨ ਕਰਦੀਆਂ ਤਿੰਨ ਝਾਕੀਆਂ ਪਿੰਡ ਦੀਪ ਸਿੰਘ ਵਾਲਾ ਤੋਂ 15 ਫਰਵਰੀ ਨੂੰ ਫਰੀਦਕੋਟ ਵਿਖੇ ਦਾਖਲ ਹੋਣਗੀਆਂ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਦਿੱਤੀ। ਉਹਨਾਂ ਕਿਹਾ ਕਿ 15 ਫ਼ਰਵਰੀ ਨੂੰ ਸਵੇਰੇ 10 ਵਜੇ ਦੇ ਕਰੀਬ ਇਹ ਝਾਕੀਆਂ ਦੀਪ ਸਿੰਘ ਵਾਲਾ ਵਿਖੇ ਪਹੁੰਚਣਗੀਆਂ। ਇਹ ਝਾਕੀਆਂ 11 ਵਜੇ ਸਾਦਿਕ ਵਿਖੇ ਪ੍ਰਦਰਸ਼ਨੀ ਲਈ ਰੱਖੀਆਂ ਜਾਣਗੀਆਂ। 12ਵਜੇ ਮਹਿਮੂਆਣਾ,12.30 ਵਜੇ ਮਚਾਕੀ ਕਲਾਂ, 01.00 ਵਜੇ ਫ਼ਰੀਦਕੋਟ,ਸਰਕੂਲਰ ਰੋਡ ਹੁੰਦੇ ਹੋਏ ਡੋਲਫਿਨ ਚੌਂਕ ਵਿਖੇ ਪਬਲਿਕ ਦੇ ਰੂ-ਬ-ਰੂ ਹੋਵੇਗੀ ਤੇ ਸ਼ਹਿਰ ਫ਼ਰੀਦਕੋਟ ਦੇ ਅੰਦਰ ਕੋਟਕਪੂਰਾ ਰੋਡ ਰਾਹੀਂ ਰਾਤ ਨੂੰ ਸਭਿਆਚਾਰਕ ਕੇਂਦਰ ਕੋਟਕਪੂਰਾ ਰੋਡ, ਵਿਖੇ ਠਹਿਰਣਗੀਆਂ। ਅਗਲੇ ਦਿਨ 16 ਫ਼ਰਵਰੀ ਨੂੰ ਸਵੇਰੇ 10.00 ਵਜੇ ਸੰਧਵਾਂ ਵਿਖੇ, 11.30 ਵਜੇ ਕੋਟਕਪੂਰਾ ਸ਼ਹਿਰ ਲਾਈਟਾਂ ਵਾਲਾ ਚੌਕ ਵਿਖੇ ਪਬਲਿਕ ਦੇ ਰੂ-ਬ-ਰੂ ਹੋਵੇਗੀ। 12.00 ਵਜੇ ਜੈਤੋ ਚੁੰਗੀ, ਕੋਟਕਪੂਰਾ ਸ਼ਹਿਰ, 12.30 ਲਾਲੇਆਣਾ, ਨਾਨਕਸਰ, 01.30 ਰੋਮਾਨਾ ਅਲਬੇਲ ਸਿੰਘ, ਗੁਰੂ ਕੀ ਢਾਬ, 02.30 ਵਜੇ ਜੈਤੋ ਬੱਸ ਸਟੈਂਡ ਵਿਖੇ ਪਬਲਿਕ ਦੇ ਰੂ-ਬ-ਰੂ ਹੋਵੇਗੀ। ਇਸ ਉਪਰੰਤ ਵਾਇਆ ਬਾਜਾਖਾਨਾ ਹਾਈਵੇ ਮੋਹਾਲੀ ਭੇਜੀ ਜਾਵੇਗੀ।