ਮਾਲਵਾ

31 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ 'ਚ ਸਾਬਕਾ ਡੀਆਈਜੀ ਅਤੇ ਸੇਵਾਮੁਕਤ ਡੀਐਸਪੀ ਕੈਦ ਦੀ ਸਜ਼ਾ ਸੁਣਾਈ
ਮੋਹਾਲੀ, 7 ਜੂਨ : ਤਰਨਤਾਰਨ 'ਚ 31 ਸਾਲ ਪੁਰਾਣੇ ਝੂਠੇ ਪੁਲਿਸ ਮੁਕਾਬਲੇ ਦੇ ਮਾਮਲੇ 'ਚ ਮੋਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਅੱਜ ਸ਼ੁੱਕਰਵਾਰ ਨੂੰ ਆਪਣਾ ਫੈਸਲਾ ਸੁਣਾਇਆ। ਅਦਾਲਤ ਨੇ ਸਾਬਕਾ ਡੀਆਈਜੀ ਦਿਲਬਾਗ ਸਿੰਘ ਨੂੰ 7 ਸਾਲ ਦੀ ਕੈਦ ਅਤੇ ਸੇਵਾਮੁਕਤ ਡੀਐਸਪੀ ਗੁਰਬਚਨ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ ਇੱਕ ਦਿਨ ਪਹਿਲਾਂ ਹੀ ਦੋਵਾਂ ਨੂੰ ਦੋਸ਼ੀ ਕਰਾਰ ਦਿੱਤਾ ਸੀ। ਅਦਾਲਤ ਨੇ ਦੋਵਾਂ ਨੂੰ ਆਈਪੀਸੀ ਦੀਆਂ ਧਾਰਾਵਾਂ (364 ਅਗਵਾ), 302 ਕਤਲ, 218 (ਕਿਸੇ ਵਿਅਕਤੀ ਨੂੰ....
ਰਾਸ਼ਟਰੀ ਬਾਲ ਪੁਰਸਕਾਰ  ਲਈ ਬਿਨੈ ਕਰਨ ਦੀ ਆਖਰੀ ਮਿਤੀ 31 ਜੁਲਾਈ
ਸਪੈਸ਼ਲ ਬੱਚੇ ਜਿਨ੍ਹਾਂ ਨੇ ਅਸਾਧਾਰਨ ਯੋਗਤਾਵਾਂ ਨਾਲ ਵਿਸ਼ੇਸ਼ ਅਸਾਧਾਰਨ ਉਪਲਬਧੀਆਂ ਪ੍ਰਾਪਤ ਕੀਤੀਆਂ ਹਨ ਉਹ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ http://award.gov.in ’ਤੇ ਆਪਣੀ ਰਜਿਸਟ੍ਰੇਸ਼ਨ ਕਰਨ ਮਾਲੇਰਕੋਟਲਾ, 07 ਜੂਨ : ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਬਿਨੈ ਪੱਤਰ ਮੰਗੇ ਹਨ, ਜਿਨ੍ਹਾਂ ਦੀ ਆਖਰੀ ਮਿਤੀ 31 ਜੁਲਾਈ 2024 ਹੈ । ਇਸ ਗੱਲ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਹਰ....
ਝੂੰਦਾ ਕਮੇਟੀ ਦੀ ਰਿਪੋਰਟ ਲਾਗੂ ਹੋਣ ਤੱਕ ਪਾਰਟੀ ਗਤੀਵਿਧੀਆਂ ਤੋਂ ਦੂਰ ਰਹਾਂਗਾ : ਮਨਪ੍ਰੀਤ ਸਿੰਘ ਇਯਾਲੀ 
ਲੁਧਿਆਣਾ, 7 ਜੂਨ : ਸੀਨੀਅਰ ਅਕਾਲੀ ਲੀਡਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਪੰਥ ਅਤੇ ਪੰਜਾਬ ਦੀ ਸਿਰਮੌਰ ਜਥੇਬੰਦੀ ਹੈ ਜਿਸ ਦਾ ਇਤਿਹਾਸ ਬੇਹੱਦ ਸ਼ਾਨਾਮੱਤਾ ਰਿਹਾ ਹੈ, ਪ੍ਰੰਤੂ ਪਿਛਲੇ ਕੁਝ ਸਮੇਂ ਤੋਂ ਪਾਰਟੀ ਆਗੂਆਂ ਵੱਲੋਂ ਲਏ ਫੈਸਲਿਆਂ ਕਾਰਨ ਅਕਾਲੀ ਦਲ ਵਿੱਚ ਵੱਡੀ ਪੱਧਰ ਤੇ ਸਿਧਾਂਤਕ ਗਿਰਾਵਟ ਆਈ ਹੈ। ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ ਪਾਰਟੀ ਪਹਿਲਾ ਕਿਸਾਨੀ ਅਤੇ ਮੌਜੂਦਾ ਸਮੇਂ ਪੰਜਾਬ ਅੰਦਰ ਚੱਲ ਰਹੀ ਪੰਥਕ ਸੋਚ ਨੂੰ ਵੀ ਪਛਾਨਣ ਵਿੱਚ ਅਸਫਲ ਰਹੀ। ਕਿਸਾਨੀ ਅਤੇ....
ਆਮ ਆਦਮੀ ਕਲੀਨਿਕ ਵਿਖੇ 2 ਫਾਰਮਾਸਿਸਟ ਨੂੰ ਦਿੱਤੇ  ਨਿਯੁਕਤੀ ਪੱਤਰ
ਜਿਲ੍ਹੇ ਦੇ ਪੇਂਡੂ ਅਤੇ ਸ਼ਹਰਿ ਖੇਤਰ ਵਿਖੇ ਸਿਹਤ ਸਹੂਲਤਾਂ ਵਿਚ ਹੋਇਆ ਵਾਧਾ ਫਾਜ਼ਿਲਕਾ 7 ਜੂਨ : ਜਿਲ੍ਹੇ ਵਿਖੇ ਲੋਕਾ ਨੂੰ ਸਿਹਤ ਵਿਭਾਗ ਵਲੋ ਆਮ ਆਦਮੀ ਕਲੀਨਿਕ ਰਾਹੀ ਸਿਹਤ ਸੁਵਿਧਾ ਲਈ ਪੰਜਾਬ ਸਰਕਾਰ ਪੂਰੀ ਤਰਾ ਗੰਭੀਰ ਹੈ ਅਤੇ ਪੇਂਡੂ ਅਤੇ ਸ਼ਹਰੀ ਖੇਤਰ ਵਿਖੇ ਸੁਵਿਧਾਵਾਂ ਕਰਦੇ ਹੋਏ ਸਰਕਾਰ ਵਲੋ ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦੇਣ ਦੀ ਪਰਕ੍ਰਿਆ ਵੀ ਜਾਰੀ ਹੈ ਜਿਸ ਦਾ ਮਕਸਦ ਲੋਕਾਂ ਤੱਕ ਮੁਫ਼ਤ ਸਿਹਤ ਸਹੂਲਤਾਂ ਦੇਣਾ ਹੈ। ਸਿਹਤ ਵਿਭਾਗ ਵਿਚ ਲੋਕਾ ਲਈ ਸਿਹਤ ਸਹੂਲਤਾਂ ਨੂੰ ਹੋਰ ਬਿਹਤਰ ਕਰਨ ਲਈ 2....
ਟੀਕਾਕਰਨ ਤੋਂ ਵਾਂਝੇ ਬੱਚਿਆਂ ਦੀ ਪਹਿਚਾਣ ਕਰਕੇ ਟੀਕਾਕਰਨ ਜ਼ਰੂਰ ਕੀਤਾ ਜਾਵੇ : ਸਿਵਿਲ ਸਰਜਨ
ਟੀਕਾਕਰਨ ਗਤੀਵਿਧੀਆਂ ਹੋਰ ਮਜ਼ਬੂਤੀ ਨਾਲ ਤੇ ਨਿਯਮਿਤ ਤੌਰ `ਤੇ ਚਲਾਈਆਂ ਜਾਣ ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਵੱਲੋਂ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਏ ਐਨ ਐਮ ਨਾਲ ਕੀਤੀ ਗਈ ਮੀਟਿੰਗ ਫਾਜ਼ਿਲਕਾ 7 ਜੂਨ : ਸਿਵਿਲ ਸਰਜਨ ਡਾਕਟਰ ਚੰਦਰ ਸ਼ੇਖਰ ਵੱਲੋਂ ਮੀਜ਼ਲ ਅਤੇ ਰੁਬੇਲਾ ਅਤੇ ਬੱਚਿਆਂ ਦੇ ਟੀਕਾ ਕਰਨ ਦੇ ਸਬੰਧ ਵਿੱਚ ਸਿਹਤ ਵਿਭਾਗ ਦੇ ਅਧਿਕਾਰੀਆਂ ਅਤੇ ਜ਼ਿਲੇ ਦੇ ਵੱਖ ਵੱਖ ਏ ਐਨ ਐਮ ਨਾਲ ਮੀਟਿੰਗ ਕੀਤੀ ਗਈ। ਉਨ੍ਹਾਂ ਕਿਹਾ ਕਿ ਬਿਮਾਰੀ ਦੇ ਖਾਤਮੇ ਲਈ ਨਿਰਧਾਰਤ ਟੀਚਿਆਂ ਦੀ ਪ੍ਰਾਪਤੀ ਲਈ ਟੀਕਾਕਰਨ ਮੁਹਿੰਮ....
11 ਜੂਨ ਨੂੰ ਸਰਕਾਰੀ ਹਸਪਤਾਲ ਵਿਖੇ ਮਨਾਇਆ ਜਾਵੇਗਾ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਮੁਹਿੰਮ ਕੈੰਪ
ਮੁਫ਼ਤ ਹੋਵੇਗਾ ਟੈਸਟ ਅਤੇ ਮਿਲਣਗੀਆਂ ਦਵਾਇਆਂ ਫਾਜਿਲਕਾ 7 ਜੂਨ : ਸਿਵਲ ਸਰਜਨ ਡਾ ਚੰਦਰ ਸ਼ੇਖਰ ਕਕੜ ਨੇ ਕਿਹਾ ਕਿ ਸਟੇਟ ਲੇਵਲ ਤੋਂ ਮਿਲੀ ਹਦਾਇਤਾ ਅਨੁਸਾਰ ਇਸ ਮਹੀਨੇ 9 ਅਤੇ 10 ਜੂਨ ਨੂੰ ਸਰਕਾਰੀ ਛੁੱਟੀ ਹੋਣ ਕਾਰਨ 11 ਜੂਨ ਨੂੰ ਪ੍ਰਧਾਨ ਮੰਤਰੀ ਮਾਤਰ ਸੁਰੱਖਿਆ ਅਭਿਆਨ ਸਾਰੇ ਸਿਹਤ ਕੇਂਦਰਾਂ ਵਿੱਖੇ ਮਨਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੈੰਪ ਵਿਖੇ ਗਰਭਵਤੀ ਮਹਿਲਾ ਦੀ ਮੁਫ਼ਤ ਜਾਂਚ, ਟੈਸਟ, ਸਕੈਨ ਜਾਂਚ, ਦਵਾਇਆਂ ਮੁਫ਼ਤ ਮਿਲਦੀ ਹੈ। ਇਹ ਜਾਂਚ ਜਿਲਾ ਹਸਪਤਾਲ, ਸਬ ਡਿਵੀਜਨ ਹਸਪਤਾਲ, ਕਮਿਊਨਿਟੀ ਹੇਲਥ....
ਅਬੋਹਰ ਦੀ ਆਭਾ ਲਾਈਬ੍ਰੇਰੀ ਗਿਆਨ ਦੀਆਂ ਰਿਸ਼ਮਾਂ ਵੰਡਣ ਲੱਗੀ
ਨੌਜਵਾਨਾਂ ਤੇ ਵਿਦਿਆਰਥੀਆਂ ਨੂੰ ਸਹੁਲਤ ਦਾ ਲਾਭ ਲੈਣ ਦਾ ਸੱਦਾ ਅਬੋਹਰ, 7 ਜੂਨ : ਅਬੋਹਰ ਦੇ ਆਭਾ ਸੁਕੇਅਰ ਵਿਖੇ ਨਗਰ ਨਿਗਮ ਵੱਲੋਂ ਬਣਾਈ ਆਭਾ ਲਾਈਬ੍ਰੇਰੀ ਗਿਆਨ ਦੀਆਂ ਰਿਸਮਾਂ ਵੱਡਨ ਲੱਗੀ ਹੈ। ਨਗਰ ਨਿਗਮ ਵੱਲੋਂ ਅਬੋਹਰ ਵਿਖੇ ਇਹ ਨਵੀਂ ਲਾਈਬ੍ਰੇਰੀ ਸਥਾਪਿਤ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਨਗਰ ਨਿਗਮ ਦੇ ਕਮਿਸ਼ਨਰ ਜਿਨਾਂ ਕੋਲ ਡਿਪਟੀ ਕਮਿਸ਼ਨਰ ਦਾ ਅਹੁਦਾ ਵੀ ਹੈ ਡਾ ਸੇਨੂ ਦੁੱਗਲ ਆਈਏਐਸ ਨੇ ਆਖਿਆ ਕਿ ਨੌਜਵਾਨਾਂ ਨੂੰ ਇਸ ਸਹੂਲਤ ਦਾ ਲਾਭ ਲੈਣ ਲਈ ਅੱਗੇ ਆਉਣਾ ਚਾਹੀਦਾ ਹੈ। ਡਿਪਟੀ....
ਨਗਰ ਨਿਗਮ ਅਬੋਹਰ ਵੱਲੋਂ ਉੱਚੇ ਇਲਾਕਿਆਂ ਵਿੱਚ ਜਿੱਥੇ ਪਾਈਪ ਨਾਲ ਪਾਣੀ ਪਹੁੰਚਣ ਵਿੱਚ ਦਿੱਕਤ ਹੋ ਰਹੀ ਹੈ ਉਹਨਾਂ ਇਲਾਕਿਆਂ ਵਿੱਚ ਟੈਂਕਰ ਨਾਲ ਪਹੁੰਚਾਇਆ ਜਾ ਰਿਹਾ ਹੈ ਪਾਣੀ
ਅਬੋਹਰ 7 ਜੂਨ : ਨਗਰ ਨਿਗਮ ਅਬੋਹਰ ਦੇ ਕਮਿਸ਼ਨਰ ਡਾ ਸੇਨੂ ਦੁੱਗਲ ਜਿਨਾਂ ਕੋਲ ਕਿ ਡਿਪਟੀ ਕਮਿਸ਼ਨਰ ਦਾ ਅਹੁਦਾ ਵੀ ਹੈ ਨੇ ਦੱਸਿਆ ਹੈ ਕਿ ਲੋਕਾਂ ਦੀ ਸਹੂਲਤ ਲਈ ਨਗਰ ਨਿਗਮ ਵੱਲੋਂ ਸ਼ਹਿਰ ਵਿੱਚ ਉੱਚੇ ਇਲਾਕਿਆਂ ਵਿੱਚ ਟੈਂਕਰਾਂ ਨਾਲ ਪੀਣ ਦਾ ਪਾਣੀ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਇਸ ਕੰਮ ਲਈ ਦੋ ਟੈਂਕਰ ਲਗਾਏ ਗਏ ਹਨ ਅਤੇ ਇਹਨਾਂ ਰਾਹੀਂ ਨਵੀਂ ਆਬਾਦੀ, ਜਸਵੰਤ ਨਗਰ, ਕੋਠੀ ਫੈਜ਼ ਅਤੇ ਰਜੀਵ ਨਗਰੀ ਵਿੱਚ ਪੀਣ ਦੇ ਪਾਣੀ ਦੀ ਸਪਲਾਈ ਦਿੱਤੀ ਜਾ ਰਹੀ ਹੈ। ਜਿਕਰ ਯੋਗ ਹੈ ਕਿ ਇਹ ਇਲਾਕੇ ਉੱਚੇ....
 ਬੇਲੋੜੇ ਖੇਤੀ ਖਰਚੇ ਘਟਾ ਕੇ ਤੇ ਪੈਦਾਵਾਰ ਵਧਾ ਕੇ ਕਿਸਾਨ ਕਮਾ ਸਕਦੇ ਹਨ ਵਧ ਮੁਨਾਫਾ-ਵਧੀਕ ਡਿਪਟੀ ਕਮਿਸ਼ਨਰ
ਕਿਸਾਨਾਂ ਨੂੰ ਖੇਤੀ ਗਿਆਨ ਦੀ ਵੰਡ ਕਰਨ ਲਈ ਖੇਤੀਬਾੜੀ ਵਿਭਾਗ ਕਾਰਜਸ਼ੀਲ, ਸਮੇਂ-ਸਮੇਂ *ਤੇ ਲਗਾਏ ਜਾਂਦੇ ਹਨ ਕੈਂਪ-ਸੰਯੁਕਤ ਡਾਇਰੈਕਟਰ ਸਿਫਾਰਸ਼ ਕੀਤੀਆਂ ਖਾਦਾਂ ਅਤੇ ਲੋੜ ਅਨੁਸਾਰ ਸਪਰੇਆਂ ਦੀ ਵਰਤੋਂ ਕਰਕੇ ਫਸਲਾਂ ਤੋਂ ਪ੍ਰਾਪਤ ਕੀਤਾ ਜਾਵੇ ਵੱਧ ਝਾੜ ਪਾਣੀ ਬਚਾਉਣ, ਪਰਾਲੀ ਨੂੰ ਵਰਤੋਂ ਵਿੱਚ ਲਿਆਉਣ ਅਤੇ ਫਸਲਾਂ ਨੂੰ ਬਿਮਾਰੀਆਂ ਤੋਂ ਬਚਾਉਣ ਦੇ ਢੁਕਵੇਂ ਤਰੀਕਿਆ ਬਾਰੇ ਕਰਵਾਇਆ ਜਾਣੂੰ ਵੱਖ-ਵੱਖ ਖੇਤੀਬਾੜੀ ਮਾਹਰਾਂ ਨੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ *ਚ ਤਕਨੀਕੀ ਜਾਣਕਾਰੀਆਂ ਕੀਤੀਆਂ ਸਾਂਝੀਆਂ....
ਅਗਨੀਵੀਰ ਭਰਤੀ ਲਈ ਫਿਜੀਕਲ ਟ੍ਰੇਨਿੰਗ 01 ਜੁਲਾਈ 2024 ਤੋਂ ਸੁਰੂ, ਕਰਵਾਈ ਜਾਵੇ ਜਲਦ ਤੋਂ ਜਲਦ ਰਜਿਸਟ੍ਰੇਸ਼ਨ
ਫਾਜ਼ਿਲਕਾ, 7 ਜੂਨ : ਜ਼ਿਲ੍ਹਾ ਰੋਜਗਾਰ ਉਤਪਤੀ, ਹੁਨਰ ਵਿਕਾਸ ਤੇ ਸਿਖਲਾਈ ਅਫਸਰ ਮੈਡਮ ਵਿਸ਼ਾਲੀ ਨੇ ਦੱਸਿਆ ਕਿ ਫਿਰੋਜ਼ਪੁਰ, ਫਾਜਿਲਕਾ, ਮੁਕਤਸਰ ਅਤੇ ਫਰੀਦਕੋਟ ਜਿਲ੍ਹਿਆ ਦੇ ਅਗਨੀਵੀਰ ਲਿਖਤੀ ਪੇਪਰ ਪਾਸ ਸਾਰੇ ਹੀ ਯੁਵਕਾਂ ਨੂੰ ਸੂਚਿਤ ਜਾਂਦਾ ਹੈ ਕਿ ਅਗਨੀਵੀਰ ਦੀ ਭਰਤੀ 01 ਅਕਤੂਬਰ 2024 ਤੋਂ 08 ਅਕਤੂਬਰ 2024 ਤੱਕ ਹੋ ਰਹੀ ਹੈ । ਅਗਨੀਵੀਰ ਭਰਤੀ ਲਈ ਲਿਖਤੀ ਪੇਪਰ ਪਾਸ ਯੁਵਕਾਂ ਦੀ ਫ਼ਿਜੀਕਲ ਟ੍ਰੇਨਿੰਗ ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਵਿਖੇ 01 ਜੁਲਾਈ 2024 ਤੋਂ ਸੁਰੂ ਕੀਤੀ ਜਾ ਰਹੀ ਹੈ ।....
ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ਜਿੰਮੇਵਾਰੀ- ਸਿਵਲ ਸਰਜਨ
ਸਲੱਮ ਏਰੀਆ,ਭੱਠੇ,ਫੈਕਟਰੀਆਂਅਤੇ ਘਰਾਂ ਚ ਜਾ ਕੇ ਮਲੇਰੀਆ ਤੋਂ ਬਚਾਅ ਲਈ ਕੀਤਾ ਜਾ ਰਿਹੈ ਜਾਗਰੂਕ ਫਾਜ਼ਿਲਕਾ, 7 ਜੂਨ : ਮਲੇਰੀਆ ਦੀ ਰੋਕਥਾਮ ਸਾਡੀ ਸਭ ਦੀ ਜਿੰਮੇਵਾਰੀ ਹੈ ਤੇ ਇਸ ਲਈ ਹਰ ਇਕ ਨੂੰ ਆਪਣਾ ਆਲਾ ਦੁਆਲਾ ਸਾਫ ਰੱਖਕੇ ਸਿਹਤ ਵਿਭਾਗ ਵੱਲੋਂ ਚਲਾਈ ਇਸ ਮੁਹਿੰਮ ਵਿਚ ਆਪਣਾ ਯੋਗਦਾਨ ਪਾਇਆ ਜਾਣਾ ਚਾਹੀਦਾ ਹੈ। ਇਨ੍ਹਾਂ ਸਬਦਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਚੰਦਰ ਸ਼ੇਖਰ ਵੱਲੋਂ ਕੀਤਾ ਗਿਆ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਵੱਖ-ਵੱਖ ਵਿਭਾਗਾਂ ਦੇ ਸਹਿਯੋਗ ਨਾਲ ਜਿਲ੍ਹਾ, ਬਲਾਕ, ਪਿੰਡ ਪੱਧਰ ਅਤੇ....
ਹਲਵਾਰਾ ਦੇ ਹਵਾਈ ਫੌਜ ਕੇਂਦਰ ਦੇ ਪਰਿਵਾਰਾਂ ਦੀਆਂ ਔਰਤਾਂ ਨੇ ਪੀ.ਏ.ਯੂ. ਦਾ ਦੌਰਾ ਕੀਤਾ
ਲੁਧਿਆਣਾ 7 ਜੂਨ : ਬੀਤੇ ਦਿਨੀਂ ਏਅਰ ਫੋਰਸ ਫੈਮਿਲੀ ਐਸੋਸੀਏਸ਼ਨ, ਏਅਰ ਫੋਰਸ ਸਟੇਸ਼ਨ, ਹਲਵਾਰਾ, ਜ਼ਿਲ•ਾ ਲੁਧਿਆਣਾ ਦੇ ਲਗਭਗ 32 ਔਰਤ ਮੈਂਬਰਾਂ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੇ ਵੱਖ-ਵੱਖ ਵਿਭਾਗਾਂ ਦੀ ਗਿਆਨਵਰਧਕ ਫੇਰੀ ਕੀਤੀ| ਇਸ ਮੌਕੇ ਤੇ ਡਾ. ਰੁਪਿੰਦਰ ਕੌਰ, ਐਸੋਸੀਏਟ ਡਾਇਰੈਕਟਰ, ਸਕਿੱਲ ਡਿਵੈਲਪਮੈਂਟ ਸੈਂਟਰ, ਪੀ.ਏ.ਯੂ. ਲੁਧਿਆਣਾ ਨੇ ਸਾਰੇ ਲੇਡੀਜ ਮੈਂਬਰਾਂ ਨੂੰ ਜੀ ਆਇਆਂ ਨੂੰ ਕਿਹਾ ਅਤੇ ਸਕਿੱਲ਼ ਡਿਵੈਲਪਮੈਂਟ ਸੈਂਟਰ ਦੀਆਂ ਗਤੀਵਿਧੀਆਂ ਬਾਰੇ ਚਾਨਣਾ ਪਾਇਆ| ਇਸ ਮੌਕੇ ਤੇ ਡਾ....
ਪੀ.ਏ.ਯੂ. ਵਿਚ ਕਿਸਾਨ ਬੀਬੀਆਂ ਦਾ ਮਾਸਕ ਸਿਖਲਾਈ ਕੈਂਪ ਨੇਪਰੇ ਚੜ੍ਹਿਆ
ਲੁਧਿਆਣਾ 7 ਜੂਨ : ਪੀ.ਏ.ਯੂ. ਕਿਸਾਨ ਕਲੱਬ (ਲੇਡੀਜ ਵਿੰਗ) ਦਾ ਇੱਕ ਰੋਜਾ ਮਹੀਨਾਵਾਰ ਸਿਖਲਾਈ ਪ੍ਰੋਗਰਾਮ ਸਕਿੱਲ ਡਿਵੈਲਪਮੈਂਟ ਸੈਂਟਰ, ਡਾਇਰੈਕਟੋਰੇਟ ਪਸਾਰ ਸਿੱਖਿਆ, ਪੰਜਾਬ ਖੇਤੀਬਾੜੀ ਯੂਨੀਵਰਸਿਟੀ,ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ| ਇਸ ਮੌਕੇ ਤੇ ਕਿਸਾਨ ਕਲੱਬ (ਲੇਡੀਜ ਵਿੰਗ) ਦੇ ਕੋਆਰਡੀਨੇਟਰ ਡਾ ਰੁਪਿੰਦਰ ਕੌਰ ਨੇ ਦੱਸਿਆ ਕਿ ਇਸ ਕੈਂਪ ਵਿੱਚ 65 ਕਿਸਾਨ ਬੀਬੀਆਂ ਨੇ ਭਾਗ ਲਿਆ| ਇਸ ਮੌਕੇ ਤੇ ਭੋਜਨ ਅਤੇ ਪੋਸ਼ਣ ਵਿਭਾਗ ਦੇ ਮੁਖੀ ਡਾ. ਕਿਰਨ ਗਰੋਵਰ ਨੇ ਦੱਸਿਆ ਕਿ ਵਿਸ਼ਵ ਖੁਰਾਕ ਸੁਰੱਖਿਆ ਦਿਵਸ ਜੋ....
ਪੀ.ਏ.ਯੂ. ਤੋਂ ਸਿਖਲਾਈ ਪ੍ਰਾਪਤ ਖੇਤੀ ਉੱਦਮੀ ਨੇ ਰਾਸ਼ਟਰ ਪੱਧਰ ਦਾ ਮੁਕਾਬਲਾ ਜਿੱਤਿਆ
ਲੁਧਿਆਣਾ 7 ਜੂਨ : ਪੀ.ਏ.ਯੂ. ਦੇ ਪੰਜਾਬ ਐਗਰੀ ਬਿਜ਼ਨਸ ਇਨਕੁਬੇਟਰ ਪਾਬੀ ਤੋਂ ਸਿਖਲਾਈ ਹਾਸਲ ਕਰਨ ਵਾਲੇ ਏ ਵਨ ਸਵਾਦੁਮਲਾਭ ਪ੍ਰੋਡਕਸ਼ਨ ਨੇ 2024 ਦਾ ਰਾਸ਼ਟਰੀ ਕੋਆਪਰੇਟਿਵ ਮੇਲਾ ਜਿੱਤਿਆ ਹੈ| ਇਹ ਸਮਾਰੋਹ ਬੀਤੇ ਦਿਨੀਂ ਰਾਜਸਥਾਨ ਦੇ ਜੈਪੁਰ ਵਿਚ ਕਰਵਾਇਆ ਗਿਆ ਜਿੱਥੇ ਦੇਸ਼ ਭਰ ਦੇ ਖੇਤੀ ਕਾਰੋਬਾਰੀ ਸ਼ਾਮਿਲ ਹੋਏ| ਰਾਜਸਥਾਨ ਸਰਕਾਰ ਦੇ ਸਹਿਕਾਰਤਾ ਵਿਭਾਗ ਅਤੇ ਰਾਜਸਥਾਨ ਰਾਜ ਸਹਿਕਾਰੀ ਖਪਤਕਾਰ ਯੂਨੀਅਨ ਲਿਮਿਟਡ ਨੇ ਜੈਪੁਰ ਵਿਚ ਇਸ ਮੇਲੇ ਦਾ ਆਯੋਜਨ ਕੀਤਾ| ਜਵਾਹਰ ਕਲਾ ਕੇਂਦਰ ਵਿਚ ਆਯੋਜਿਤ ਇਸ ਮੇਲੇ ਵਿਚ....
ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਜੀ ਅਤੇ ਸ਼੍ਰੋਮਣੀ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ 308ਵਾਂ ਸ਼ਹੀਦੀ ਦਿਹਾੜਾ ਰਕਬਾ ਭਵਨ ਵਿਖੇ ਮਨਾਇਆ
ਦਿੱਲੀ (ਮਹਿਰੋਲੀ) ਵਿਖੇ 740 ਸਿੰਘਾਂ ਸਮੇਤ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ਹਾਦਤ ਲਾ-ਮਿਸਾਲ ਹੈ, ਜਦੋਂ ਉਹਨਾਂ ਦੇ ਚਾਰ ਸਾਲਾ ਸਪੁੱਤਰ ਅਜੇ ਸਿੰਘ ਦਾ ਕਲੇਜਾ ਕੱਢ ਕੇ ਬਾਬਾ ਜੀ ਦੇ ਮੂੰਹ ਵਿੱਚ ਪਾਇਆ ਗਿਆ ਬਾਬਾ ਅਜੇ ਸਿੰਘ ਜੀ ਦੇ 11 ਬੁੱਤ ਵੱਖ-ਵੱਖ ਸਥਾਨਾਂ ਤੇ ਸਥਾਪਿਤ ਕਰਾਂਗੇ- ਬਾਵਾ ਬੀਬੀ ਸਵਰਨਜੀਤ ਕੌਰ ਨੂੰ ਫਾਊਂਡੇਸ਼ਨ ਦੀ ਮਹਿਲਾ ਵਿੰਗ ਦੀ ਚੇਅਰਪਰਸਨ ਅਤੇ ਗੁਰਭੇਜ ਛਾਬੜਾ ਨੂੰ ਫਾਊਂਡੇਸ਼ਨ ਪੰਜਾਬ ਦੇ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਮੁੱਲਾਪੁਰ ਦਾਖਾ, 7 ਜੂਨ : ਅੱਜ ਬਾਬਾ ਬੰਦਾ ਸਿੰਘ....