ਮਾਲਵਾ

ਅਮਰੀਕਾ ਦੀ ਅਗਾਂਹਵਧੂ ਕਿਸਾਨ ਬੀਬੀ ਨੇ ਪੀ ਏ ਯੂ ਦੇ ਸਬਜ਼ੀ ਵਿਗਿਆਨ ਵਿਭਾਗ ਦਾ ਦੌਰਾ ਕੀਤਾ
ਲੁਧਿਆਣਾ 1 ਅਪ੍ਰੈਲ : ਅਮਰੀਕਾ ਦੇ ਜੂਲੀ ਬੋਰਲਾਗ ਸੰਸਥਾਨ ਨਾਲ ਜੁੜੇ ਨਿਊਫੀਲਡ ਕੌਮਾਂਤਰੀ ਸਕਾਲਰ ਅਤੇ ਗਲੋਬਲ ਫਾਰਮਰ ਨੈੱਟਵਰਕ ਦੇ ਸਾਬਕਾ ਨਿਰਦੇਸ਼ਕ ਸ਼੍ਰੀਮਤੀ ਹੋਪ ਪਜੇਸਕਾ ਨੇ ਬੀਤੇ ਦਿਨੀਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਦੇ ਸਬਜ਼ੀ ਵਿਭਾਗ ਦਾ ਦੌਰਾ ਕੀਤਾ। ਡਾ: ਤਰਸੇਮ ਸਿੰਘ ਢਿੱਲੋਂ, ਮੁਖੀ, ਸਬਜ਼ੀ ਵਿਗਿਆਨ ਵਿਭਾਗ, ਨੇ ਕਿਸਾਨ ਭਾਈਚਾਰੇ ਦੀ ਭਲਾਈ ਲਈ ਵਿਭਾਗ ਵਿੱਚ ਚੱਲ ਰਹੀਆਂ ਸਬਜ਼ੀਆਂ ਦੀ ਖੋਜ, ਪਸਾਰ ਅਤੇ ਅਧਿਆਪਨ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਸਬਜ਼ੀ ਖੋਜ ਫਾਰਮ ਅਤੇ....
ਪੀ.ਏ.ਯੂ. ਵਿਚ 37ਵੇਂ ਅੰਤਰ ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲੇ ਦਾ ਇਨਾਮ ਵੰਡ ਸਮਾਰੋਹ ਹੋਇਆ
ਪ੍ਰਸਿੱਧ ਪੰਜਾਬੀ ਗਾਇਕ ਗੁਰਦਾਸ ਮਾਨ ਦੀ ਹਾਜ਼ਰੀ ਨੇ ਸਮਾਰੋਹ ਨੂੰ ਚਾਰ ਚੰਨ ਲਾਏ ਲੁਧਿਆਣਾ 1 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਓਪਨ ਏਅਰ ਥੀਏਟਰ ਵਿਚ ਅੱਜ 37ਵੇਂ ਅੰਤਰ ਯੂਨੀਵਰਸਿਟੀ ਰਾਸ਼ਟਰੀ ਯੁਵਕ ਮੇਲੇ ਦਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ| ਇਸ ਯੁਵਕ ਮੇਲੇ ਵਿਚ ਦੇਸ਼ ਦੀਆਂ 109 ਯੂਨੀਵਰਸਿਟੀਆਂ ਤੋਂ 2200 ਦੇ ਕਰੀਬ ਵਿਦਿਆਰਥੀ ਕਲਾਕਾਰਾਂ ਨੇ ਵੱਖ-ਵੱਖ ਵੰਨਗੀਆਂ ਵਿਚ ਆਪਣੀ ਕਲਾ ਦੇ ਜੌਹਰ ਦਿਖਾਏ| ਇਨਾਮ ਵੰਡ ਸਮਾਰੋਹ ਦੇ ਮੁੱਖ ਮਹਿਮਾਨ ਪ੍ਰਸਿੱਧ ਪੰਜਾਬੀ ਗਾਇਕ ਸ਼੍ਰੀ ਗੁਰਦਾਸ ਮਾਨ....
ਡਿਪਟੀ ਕਮਿਸ਼ਨਰ ਵੱਲੋਂ ਪ੍ਰਸਤਾਵਿਤ ਸਟਰਾਂਗ ਰੂਮ/ਗਿਣਤੀ ਕੇਂਦਰਾਂ 'ਚ ਪ੍ਰਬੰਧਾਂ ਦਾ ਨਿਰੀਖਣ
ਆਜ਼ਾਦ ਅਤੇ ਨਿਰਪੱਖ ਲੋਕ ਸਭਾ ਚੋਣਾਂ ਲਈ ਵਚਨਬੱਧਤਾ ਨੂੰ ਦੁਹਰਾਇਆ ਲੁਧਿਆਣਾ, 1 ਅਪ੍ਰੈਲ : ਜ਼ਿਲ੍ਹਾ ਚੋਣ ਅਫ਼ਸਰ, ਸਾਕਸ਼ੀ ਸਾਹਨੀ ਵੱਲੋਂ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਅਤੇ ਗਿਣਤੀ ਕੇਂਦਰਾਂ ਲਈ ਪ੍ਰਸਤਾਵਿਤ ਸਟਰਾਂਗ ਰੂਮਾਂ ਦਾ ਦੌਰਾ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਚੱਲ ਰਹੀਆਂ ਆਮ ਚੋਣਾਂ ਲਈ ਪੋਲਿੰਗ ਅਤੇ ਗਿਣਤੀ ਪ੍ਰਕਿਰਿਆ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਨੇਪਰੇ ਚੜ੍ਹੀ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਸਾਹਨੀ ਦੇ ਨਾਲ ਵਧੀਕ....
ਭਿੱਖਿਆ ਤੋਂ ਸਿੱਖਿਆ ਤੱਕ - ਬਾਲ ਭਿੱਖਿਆ ਦੇ ਖਾਤਮੇ ਲਈ ਪ੍ਰਸ਼ਾਸਨ ਨੇ ਭਾਈਵਾਲਾਂ ਨਾਲ ਕੀਤੇ ਵਿਚਾਰ-ਵਟਾਂਦਰੇ
ਲੁਧਿਆਣਾ, 1 ਅਪ੍ਰੈਲ ਲੁਧਿਆਣਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਨੇ ਭੀਖ ਮੰਗਣ ਦੇ ਖਾਤਮੇ ਲਈ 'ਭਿੱਖਿਆ ਤੋਂ ਸਿੱਖਿਆ ਤੱਕ' ਪ੍ਰੋਜੈਕਟ ਤਹਿਤ ਸਰਕਾਰੀ ਵਿਭਾਗਾਂ ਅਤੇ ਗੈਰ ਸਰਕਾਰੀ ਸੰਗਠਨਾਂ ਨਾਲ ਵਿਸਤ੍ਰਿਤ ਚਰਚਾ ਕੀਤੀ। ਡਿਪਟੀ ਕਮਿਸ਼ਨਰ, ਸਾਕਸ਼ੀ ਸਾਹਨੀ ਨੇ ਜ਼ਿਲ੍ਹਾ ਵਿਕਾਸ ਫੈਲੋ ਅੰਬਰ ਬੰਦੋਪਾਧਿਆਏ, ਰੈੱਡ ਕਰਾਸ ਸੁਸਾਇਟੀ ਦੇ ਸਕੱਤਰ ਨਵਨੀਤ ਜੋਸ਼ੀ ਅਤੇ ਹੋਰ ਅਧਿਕਾਰੀਆਂ ਨੂੰ ਇਸ ਸਮੱਸਿਆ ਨਾਲ ਨਜਿੱਠਣ ਲਈ ਇੱਕ ਰੂਪ-ਰੇਖਾ ਤਿਆਰ ਕਰਨ ਲਈ ਗੈਰ-ਸਰਕਾਰੀ ਸੰਗਠਨਾਂ ਤੋਂ ਸੁਝਾਅ ਲੈਣ ਦੇ ਨਿਰਦੇਸ਼ ਦਿੱਤੇ।....
ਪੀ ਏ ਯੂ ਵਿਖੇ ਕਰਵਾਇਆ ਜਾ ਰਿਹਾ 37ਵਾਂ ਅੰਤਰ-ਵਰਸਿਟੀ ਰਾਸ਼ਟਰੀ ਯੁਵਕ ਮੇਲਾ ਪੂਰੇ ਜਾਹੋ-ਜਲਾਲ ਨਾਲ ਚੌਥੇ ਦਿਨ ਵਿਚ ਪ੍ਰਵੇਸ਼ ਕਰ ਗਿਆ। ਲੋਕ ਨਾਚ ਸਭਿਆਚਾਰ ਦਾ ਅਟੁੱਟ ਅੰਗ : ਡਾ. ਸੁਰਜੀਤ ਪਾਤਰ
ਲੁਧਿਆਣਾ, 1 ਅਪ੍ਰੈਲ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ 37ਵਾਂ ਅੰਤਰ-ਵਰਸਿਟੀ ਰਾਸ਼ਟਰੀ ਯੁਵਕ ਮੇਲਾ ਪੂਰੇ ਜਾਹੋ-ਜਲਾਲ ਨਾਲ ਚੌਥੇ ਦਿਨ ਵਿਚ ਪ੍ਰਵੇਸ਼ ਕਰ ਗਿਆ। ਯੂਨੀਵਰਸਿਟੀ ਦੇ ਪ੍ਰਮੁੱਖ ਸਥਾਨਾਂ ਤੇ ਅੱਜ ਵਿਦਆਰਥੀਆਂ ਨੇ ਲੋਕ ਨਾਚ/ਕਬੀਲਾ ਨਾਚ, ਨਕਲਾਂ, ਸਕਿੱਟ, ਮਾਈਮ, ਸਮੂਹ ਗਾਇਣ ਪੱਛਮੀ, ਕਵਿਜ਼ (ਅੰਤਿਮ), ਕਲਾਸੀਕਲ ਇੰਸਟਰੂਮੈਂਟਲ ਸੋਲੋ, ਪੱਛਮੀ ਇੰਸਟਰੂਮੈਂਟਲ (ਸੋਲੋ), ਸਪਾਟ ਪੇਂਟਿੰਗ, ਫੋਟੋਗ੍ਰਾਫੀ ਅਤੇ ਇੰਟਾਲੇਸ਼ਨ ਮੁਕਾਬਲਿਆਂ ਵਿਚ ਸ਼ਿਰਕਤ ਕੀਤੀ ਡਾ. ਏ....
ਉਦਯੋਗਿਕ ਇਕਾਈਆਂ 'ਚ ਵੋਟਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ ਤਾਂ ਜੋ ਵਰਕਰਾਂ ਨੂੰ ਆਪਣੇ 'ਵੋਟ ਦੇ ਅਧਿਕਾਰ' ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕੀਤਾ ਜਾ ਸਕੇ
ਲੁਧਿਆਣਾ, 1 ਅਪ੍ਰੈਲ : ਮਜ਼ਦੂਰਾਂ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹੇ ਦੀਆਂ ਵੱਖ-ਵੱਖ ਉਦਯੋਗਿਕ ਇਕਾਈਆਂ ਅਤੇ ਫੋਕਲ ਪੁਆਇੰਟਾਂ ਵਿੱਚ ਵੋਟਰ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ। ਇਸ ਦਾ ਉਦੇਸ਼ ਲੋਕ ਸਭਾ-2024 ਚੋਣਾਂ ਦੌਰਾਨ ਵੱਧ ਤੋਂ ਵੱਧ ਭਾਈਵਾਲੀ ਨੂੰ ਯਕੀਨੀ ਬਣਾਉਣਾ ਅਤੇ ਲੋਕ ਸਭਾ ਚੋਣਾਂ (ਇਸ ਵਾਰ, 70 ਪਾਰ) ਦੌਰਾਨ 70 ਫੀਸਦੀ ਤੋਂ ਵੱਧ ਵੋਟਰਾਂ ਦੇ ਮਤਦਾਨ ਦੇ ਟੀਚੇ ਨੂੰ ਪ੍ਰਾਪਤ ਕਰਨਾ ਹੈ। ਹਾਲ ਹੀ ਵਿੱਚ ਪਾਲ ਹੁੰਡਈ....
ਮਾਡਲ ਪੋਲਿੰਗ ਸਟੇਸ਼ਨਾਂ 'ਤੇ ਵੋਟਰਾਂ ਦਾ ਰੈੱਡ ਕਾਰਪੇਟ ਨਾਲ ਸਵਾਗਤ : ਜ਼ਿਲ੍ਹਾ ਚੋਣ ਅਫ਼ਸਰ
ਸਾਕਸ਼ੀ ਸਾਹਨੀ ਵੱਲੋਂ ਸਹਾਇਕ ਰਿਟਰਨਿੰਗ ਅਫ਼ਸਰਾਂ ਤੇ ਹੋਰਾਂ ਨਾਲ ਚੋਣ ਪ੍ਰਕਿਰਿਆ ਦੀ ਵਰਚੂਅਲ ਸਮੀਖਿਆ ਲੁਧਿਆਣਾ, 1 ਅਪ੍ਰੈਲ : ਵੋਟਿੰਗ ਦੇ ਤਜ਼ਰਬੇ ਨੂੰ ਚੰਗਾ ਮਹਿਸੂਸ ਕਰਨ ਲਈ, ਪ੍ਰਸ਼ਾਸਨ ਵੋਟਰਾਂ ਨੂੰ ਵੋਟਿੰਗ ਵਾਲੇ ਦਿਨ (1 ਜੂਨ) ਨੂੰ ਮਾਡਲ ਪੋਲਿੰਗ ਸਟੇਸ਼ਨ ਪ੍ਰਦਾਨ ਕਰੇਗਾ ਜਿੱਥੇ ਵੋਟਰਾਂ ਦਾ ਰੈਡ ਕਾਰਪੈਟ ਨਾਲ ਸਵਾਗਤ ਕੀਤਾ ਜਾਵੇਗਾ। ਸਾਰੇ ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਹੋਰਨਾਂ ਨਾਲ ਇੱਕ ਵਰਚੁਅਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਜ਼ਿਲ੍ਹਾ ਚੋਣ ਅਫ਼ਸਰ ਸਾਕਸ਼ੀ ਸਾਹਨੀ ਨੇ ਕਿਹਾ ਕਿ ਇਸ ਦਾ ਉਦੇਸ਼....
ਮਦਨੀਪੁਰ ਸਕੂਲ 'ਚ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ 
ਮਲੌਦ, 1 ਅਪ੍ਰੈਲ (ਬੇਅੰਤ ਸਿੰਘ ਰੋੜੀਆਂ) : ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮਦਨੀਪੁਰ ਵਿਖੇ ਸਲਾਨਾ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ। ਸਾਬਕਾ ਐੱਸ. ਡੀ.ਓ ਮਨਜੀਤ ਸਿੰਘ ਵੱਲੋਂ ਬੱਚਿਆਂ ਨੂੰ ਹਰ ਸਾਲ ਦੀ ਤਰ੍ਹਾਂ ਬੱਚਿਆਂ ਨੂੰ ਸਟੇਸ਼ਨਰੀ ਵੰਡੀ ਗਈ। ਸਕੂਲ ਇੰਚਾਰਜ ਸ. ਜੀਵਨ ਸਿੰਘ ਵੱਲੋਂ ਸਾਬਕਾ ਐੱਸ.ਡੀ.ਓ ਮਨਜੀਤ ਸਿੰਘ ਅਤੇ ਸਾਬਕਾ ਚੇਅਰਮੈਨ ਤੇਜਿੰਦਰ ਸਿੰਘ ਦਾ ਧੰਨਵਾਦ ਕੀਤਾ। ਇਸ ਮੌਕੇ ਰਜਿੰਦਰ ਸਿੰਘ, ਤੇਜਿੰਦਰ ਸਿੰਘ, ਸੁਖਵੀਰ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਰਹੇ।
ਪੁਲਿਸ ਨੇ ਮੋਰਿੰਡਾ ਵਿਖੇ 1 ਲੱਖ 44 ਹਜ਼ਾਰ ਦੀ ਲੁੱਟ ਖੋਹ ਕਰਨ ਵਾਲੇ 04 ਮੈਂਬਰੀ ਗਿਰੋਹ ਨੂੰ ਕੀਤਾ ਗ੍ਰਿਫਤਾਰ 
ਮੋਰਿੰਡਾ, 31 ਮਾਰਚ : ਸੀਨੀਅਰ ਕਪਤਾਨ ਪੁਲਿਸ ਰੂਪਨਗਰ ਗੁਲਨੀਤ ਸਿੰਘ ਖੁਰਾਨਾ ਆਈ.ਪੀ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਪੁਲਿਸ ਵਲੋਂ ਮੋਰਿੰਡਾ ਵਿਖੇ ਏਅਰਟੈਲ ਦੇ ਕਰਮਚਾਰੀ ਪਾਸੋਂ 1 ਲੱਖ 44 ਹਜ਼ਾਰ ਰੁਪਏ ਦੇ ਕਰੀਬ ਲੁੱਟ ਖੋਹ ਕਰਨ ਵਾਲੇ 04 ਮੈਂਬਰੀ ਗਿਰੋਹ ਨੂੰ 24 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦਿਆਂ ਕਪਤਾਨ ਪੁਲਿਸ (ਜਾਂਚ) ਰੂਪਨਗਰ ਰੁਪਿੰਦਰ ਕੌਰ ਸਰਾਂ ਨੇ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਤਰਸੇਮ ਸਿੰਘ....
ਜਗਰਾਉਂ 'ਚ ਕਾਰ ਨੇ ਐਕਟਿਵਾ ਨੂੰ ਮਾਰੀ ਟੱਕਰ, ਦੋ ਦੀ ਮੌਤ
ਜਗਰਾਓਂ, 31 ਮਾਰਚ : ਲੁਧਿਆਣਾ-ਫ਼ਿਰੋਜ਼ਪੁਰ ਹਾਈਵੇ 'ਤੇ ਗੁਰੂਸਰ ਚੌਕ ਕੋਲ ਐਕਟਿਵਾ ਨੂੰ ਪਿੱਛੇ ਤੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ। ਜਿਸ 'ਚ 2 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਜਗਰਾਉਂ ਤੋਂ ਸਿਵਲ ਹਸਪਤਾਲ ਲੁਧਿਆਣਾ ਰੈਫਰ ਕਰ ਦਿੱਤਾ। ਮ੍ਰਿਤਕਾਂ ਦੀ ਪਛਾਣ ਮਹਿੰਦਰ ਸਿੰਘ ਅਤੇ ਅਮਰਜੀਤ ਸਿੰਘ ਵਜੋਂ ਹੋਈ ਹੈ। ਜਦੋਂ ਕਿ ਪਹਿਚਾਣ ਚਰਨਜੀਤ ਸਿੰਘ ਵਜੋਂ ਹੋਈ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਲਾਸ਼ਾਂ ਨੂੰ....
ਨਸ਼ਾ ਤਸਕਰਾਂ ਖ਼ਿਲਾਫ਼ ਵੱਡੀ ਕਾਰਵਾਈ, ਕਰੀਬ 4 ਕਰੋੜ 8 ਲੱਖ ਰੁਪਏ ਦੀ ਜਾਇਦਾਦ ਜ਼ਬਤ : ਐਸ.ਐਸ.ਪੀ.
ਮਲੇਰਕੋਟਲਾ, 31 ਮਾਰਚ : ਪੰਜਾਬ ਅੰਦਰ ਨਸ਼ਿਆਂ ਵਿਰੁੱਧ ਆਰੰਭੀ ਮੁਹਿੰਮ ਤਹਿਤ ਪੁਲਿਸ ਵੱਲੋਂ ਜਿੱਥੇ ਨਸ਼ੇ ਦੇ ਵੱਡੇ ਤਸਕਰਾਂ ਨੂੰ ਕਾਬੂ ਕਰਨ ਦੀ ਕਵਾਇਤ ਸ਼ੁਰੂ ਕੀਤੀ ਹੈ, ਉੱਥੇ ਹੀ ਨਸ਼ਾ ਤਸਕਰੀ ਦੇ ਪੈਸਿਆਂ ਨਾਲ, ਨਸ਼ਾ ਤਸਕਰਾਂ ਵੱਲੋਂ ਜਾਂ ਉਨ੍ਹਾਂ ਦੇ ਪਰਿਵਾਰਾਂ ਅਤੇ ਉਨ੍ਹਾਂ ਦੇ ਕਰੀਬੀਆਂ ਦੀ ਚਕਾਚੌਦ ਖ਼ਤਮ ਕਰਨ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਰਹੀਆਂ ਹਨ। ਇਸੇ ਕੜੀ ਤਹਿਤ ਸਥਾਨਕ ਨਸ਼ਾ ਤਸਕਰਾਂ ਖ਼ਿਲਾਫ਼ ਕਾਰਵਾਈ ਕਰਦਿਆ ਕਰੀਬ 04 ਕਰੋੜ 08 ਲੱਖ....
ਆਪ ਸਰਕਾਰ ਸਰਕਾਰੀ ਖਰੀਦ ਕੇਂਦਰ ਕਾਰਪੋਰੇਟਾਂ ਹਵਾਲੇ ਕਰ ਰਹੀ ਹੈ : ਸੁਖਬੀਰ ਬਾਦਲ 
ਸੰਗਰੂਰ, 31 ਮਾਰਚ : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਵਿਚ ਸਰਕਾਰੀ ਖਰੀਦ ਮੰਡੀਆਂ ਖਤਮ ਕਰਨ ਦਾ ਕੇਂਦਰ ਸਰਕਾਰ ਦਾ ਏਜੰਡਾ ਲਾਗੂ ਕਰਨ ਲਈ ਆਮ ਆਦਮੀ ਪਾਰਟੀ (ਆਪ) ਦਾ ਬਾਈਕਾਟ ਕਰਨ ਕਿਉਂਕਿ ਆਪ ਸਰਕਾਰ ਨੇ ਪੰਜਾਬ ਦੇ 9 ਜ਼ਿਲ੍ਹਿਆਂ ਵਿਚ 11 ਗੋਦਾਮਾਂ ਨੂੰ ਕਣਕ ਦੀ ਖਰੀਦ, ਵਿਕਰੀ, ਸਟੋਰੇਜ ਤੇ ਪ੍ਰੋਸੈਸਿੰਗ ਲਈ ਖਰੀਦ ਕੇਂਦਰ ਐਲਾਨ ਦਿੱਤਾ ਹੈ। ਅਕਾਲੀ ਦਲ ਦੇ ਪ੍ਰਧਾਨ ਨੇ ਸਰਦਾਰ ਗੁਰਬਚਨ ਸਿੰਘ ਬਚੀ ਦੇ ਪਿਤਾ ਜਥੇਦਾਰ....
ਕੇਕ ਖਾਣ ਕਾਰਨ 10 ਸਾਲਾ ਬੱਚੀ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਬੇਕਰੀ ਮਾਲਕ ਸਮੇਤ 4 ਲੋਕਾਂ 'ਤੇ ਮਾਮਲਾ ਕੀਤਾ ਦਰਜ 
ਪਟਿਆਲਾ, 31 ਮਾਰਚ : ਪਟਿਆਲਾ 'ਚ ਜਨਮ ਦਿਨ 'ਤੇ ਕੇਕ ਖਾਣ ਕਾਰਨ 10 ਸਾਲਾ ਬੱਚੀ ਦੀ ਮੌਤ ਦੇ ਮਾਮਲੇ 'ਚ ਪੁਲਿਸ ਨੇ ਬੇਕਰੀ ਮਾਲਕ ਸਮੇਤ 4 ਲੋਕਾਂ 'ਤੇ ਮਾਮਲਾ ਦਰਜ ਕੀਤਾ ਹੈ। ਇਸ ਮਾਮਲੇ ਵਿੱਚ ਰਾਜਜੀਤ ਸਿੰਘ, ਪਵਨ ਕੁਮਾਰ ਅਤੇ ਵਿਜੇ ਕੁਮਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜ਼ਮ ਬੇਕਰੀ ਦੇ ਮੈਨੇਜਰ ਅਤੇ ਕਾਰੀਗਰ ਦੱਸੇ ਜਾਂਦੇ ਹਨ, ਜਦਕਿ ਬੇਕਰੀ ਦਾ ਮਾਲਕ ਗੁਰਮੀਤ ਸਿੰਘ ਅਜੇ ਫਰਾਰ ਹੈ। ਪੁਲਿਸ ਨੇ ਧਾਰਾ 304-ਏ (ਦੋਸ਼ੀ ਕਤਲ) ਅਤੇ 273 ਲਗਾ ਦਿੱਤੀ ਹੈ। ਪਰਿਵਾਰਕ ਮੈਂਬਰਾਂ ਨੇ ਮੁੱਖ....
ਸੀ ਵਿਜਲ ਐਪ ਰਾਹੀਂ ਫਾਜ਼ਿਲਕਾ ਵਿੱਚ ਆਈਆਂ 12 ਸ਼ਿਕਾਇਤਾਂ, 100 ਮਿੰਟ ਦੇ ਅੰਦਰ ਕੀਤਾ ਨਿਪਟਾਰਾ
ਫਾਜ਼ਿਲਕਾ 31 ਮਾਰਚ : ਫਾਜਿਲਕਾ ਜ਼ਿਲੇ ਦੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਹੈ ਕਿ ਆਦਰਸ਼ ਚੋਣ ਜਾਬਤਾ ਲਾਗੂ ਕਰਨ ਹਿੱਤ ਚੋਣ ਕਮਿਸ਼ਨ ਵੱਲੋਂ ਬਣਾਈ ਸੀ ਵਿਜਲ ਮੋਬਾਈਲ ਐਪ ਰਾਹੀਂ ਆਦਰਸ ਚੋਣ ਜਾਬਤੇ ਦੀ ਉਲੰਘਣਾ ਸਬੰਧੀ ਜ਼ਿਲ੍ਹੇ ਵਿੱਚ ਹੁਣ ਤੱਕ 12 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਉਹਨਾਂ ਦੱਸਿਆ ਕਿ ਸਾਰੀਆਂ ਸ਼ਿਕਾਇਤਾਂ ਦਾ ਨਿਪਟਾਰਾ ਨਿਰਧਾਰਤ ਸਮਾਂ ਹੱਦ ਭਾਵ ਹਰੇਕ ਸ਼ਿਕਾਇਤ ਦਾ ਨਿਪਟਾਰਾ 100 ਮਿੰਟ ਦੇ ਅੰਦਰ ਅੰਦਰ ਕਰ ਦਿੱਤਾ ਗਿਆ। ਜ਼ਿਲ੍ਹਾ ਚੋਣ ਅਫਸਰ ਕਮ....
ਵੋਟਰ ਪੰਜੀਕਰਣ ਕੈਂਪ ਦੌਰਾਨ ਸੀਨੀਅਰ ਸਿਟੀਜ਼ਨ ਅਤੇ 18 ਸਾਲ ਵਾਲੇ 107 ਵੋਟਰ ਰਜਿਸਟਰ
ਸ਼ੋਸ਼ਲ ਲਾਈਫ ਅਤੇ ਹੈਲਪ ਕੇਅਰ ਫਾਊਂਡੇਸ਼ਨ ਅਤੇ ਜ਼ਿਲ੍ਹਾ ਸਵੀਪ ਟੀਮ ਦਾ ਉਪਰਾਲਾ ਹਰ ਇੱਕ ਵੋਟਰ, ਵੋਟਰ ਹੈਲਪਲਾਈਨ ਐਪ ਡਾਊਨਲੋਡ ਕਰੇ-ਜ਼ਿਲ੍ਹਾ ਨੋਡਲ ਅਫਸਰ ਸਵੀਪ ਜ਼ੀਰਕਪੁਰ, 31 ਮਾਰਚ : ਭਾਰਤ ਦੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ) ਦੇ ਪਿਛਲੀਆਂ ਚੋਣਾਂ ਵਿਚ ਘੱਟ ਮਤਦਾਨ ਪ੍ਰਤੀਸ਼ਤਤਾ ਵਾਲੇ ਖੇਤਰਾਂ ਦੀ ਸ਼ਨਾਖ਼ਤ ਕਰਨ ਉਪਰੰਤ ਇਨ੍ਹਾਂ ਖੇਤਰਾਂ ਦੇ ਚੋਣ ਬੂਥਾਂ ਵਿੱਚ ਇਸ ਵਾਰ ਮਤਦਾਨ ਪ੍ਰਤੀਸ਼ਤਤਾ ਵਧਾਉਣ ਲਈ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ....