ਸਿੱਧੂ ਮੂਸੇਵਾਲਾ ਦੇ ਅਧਿਕਾਰਿਤ ਯੂਟਿਊਬ ਚੈਨਲ ‘ਤੇ ਸਬਸਕਰਾਇਬਰਜ਼ ਦੀ ਗਿਣਤੀ 25 ਮਿਲੀਅਨ ਪਾਰ 

ਚੰਡੀਗੜ੍ਹ, 14 ਅਗਸਤ 2024 : ਇਸ ਫਾਨੀ ਨੂੰ ਦੁਨੀਆਂ ਨੂੰ ਅਲਵਿਦਾ ਆਖਣ ਤੋਂ ਬਾਅਦ ਵੀ ਸਿੱਧੂ ਮੂਸੇਵਾਲਾ ਦੀ ਮਕਬੂਲੀਅਤ ਉਸਦੇ ਪ੍ਰਸ਼ੰਸ਼ਕਾਂ ਦੇ ਸਿਰ ਚੜ੍ਹ ਕੇ ਬੋਲ ਰਹੀ ਹੈ। ਉਸਦੀ ਮੌਤ ਤੋਂ ਬਾਅਦ ਰਿਲੀਜ਼ ਹੋਏ ਉਸਦੇ ਗਾਣਿਆਂ ਨੇ ਕੌਮਾਂਤਰੀ ਪੱਧਰ ‘ਤੇ ਨਵੇਂ ਰਿਕਾਰਡ ਬਣਾਏ ਹਨ। ਹਾਲੀਵੁੱਡ ਦੇ ਗਾਇਕਾਂ ਦੇ ਨਾਲ ਉਸਦੀਆਂ ਕੋਲੈਬਰੇਸ਼ਨਜ਼ ਆ ਰਹੀਆਂ ਹਨ। ਹੁਣ ਸਿੱਧੂ ਮੂਸੇਵਾਲਾ ਨੇ ਆਪਣੇ ਨਾਮ ਇਕ ਹੋਰ ਰਿਕਾਰਡ ਕਰ ਲਿਆ ਹੈ। ਕਿਸੇ ਵੀ ਭਾਰਤੀ ਗਾਇਕ ਨਾਲੋਂ ਉਸਦੇ ਯੂਟਿਊਬ ‘ਤੇ ਵੱਧ ਸਬਸਕ੍ਰਾਈਬਰ ਹਨ। ਤਾਜ਼ਾ ਅੰਕੜਿਆਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਅਧਿਕਾਰਿਤ ਯੂਟਿਊਬ ਚੈਨਲ ‘ਤੇ ਸਬਸਕਰਾਇਬਰਜ਼ ਦੀ ਗਿਣਤੀ 25 ਮਿਲੀਅਨ ਨੂੰ ਪਾਰ ਕਰ ਗਈ ਹੈ ਜੋ ਕਿ ਆਪਣੇ ਆਪ ‘ਚ ਇਕ ਰਿਕਾਰਡ ਹੈ।