ਗਾਇਕ ਦਿਲਜੀਤ ਦੋਸਾਂਝ ਦੇ ਸ਼ੋਅ 'ਚ ਅਚਨਚੇਤ ਪਹੁੰਚੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਪਾਇਆ ਭੰਗੜਾ

ਓਨਟਾਰੀਓ, 15 ਜੁਲਾਈ, 2024 : ਗਾਇਕ ਅਤੇ ਅਦਾਕਾਰ ਦਿਲਜੀਤ ਦੋਸਾਂਝ ਲਈ ਇੱਕ ਹੋਰ ਮਾਣ ਵਾਲਾ ਪਲ ਹੈ। ਓਨਟਾਰੀਓ ਦੇ ਰੋਜਰਸ ਸੈਂਟਰ ਸਟੇਡੀਅਮ ਵਿੱਚ ਦਿਲਜੀਤ ਦੇ ਸ਼ੋਅ ਨੂੰ ਦੇਖਣ ਲਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਖੁਦ ਪੁੱਜੇ। ਦਿਲਜੀਤ ਦੇ ਕੰਸਰਟ 'ਚ ਅਚਨਚੇਤ ਪਹੁੰਚੇ ਟਰੂਡੋ ਨੇ ਉਨ੍ਹਾਂ ਨਾਲ ਤਸਵੀਰ ਖਿਚਵਾਈ ਅਤੇ ਸਟੇਜ 'ਤੇ ਮਜ਼ਾਕੀਆ ਪਲ ਵੀ ਸਾਂਝੇ ਕੀਤੇ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ ਐਕਸ 'ਤੇ ਲਿਖਿਆ,'ਦਿਲਜੀਤ ਦੋਸਾਂਝ ਨੂੰ ਸ਼ੋਅ ਤੋਂ ਪਹਿਲਾਂ ਸ਼ੁਭਕਾਮਨਾਵਾਂ ਦੇਣ ਲਈ ਰੋਜਰਸ ਸੈਂਟਰ 'ਤੇ ਰੁਕਿਆ। ਕੈਨੇਡਾ ਇੱਕ ਮਹਾਨ ਦੇਸ਼ ਹੈ। ਜਿੱਥੇ ਪੰਜਾਬ ਤੋਂ ਆਉਣ ਵਾਲਾ ਵਿਅਕਤੀ ਇਤਿਹਾਸ ਰਚਦਾ ਹੈ। ਵਿਭਿੰਨਤਾ ਸਾਡੀ ਤਾਕਤ ਨਹੀਂ ਸਗੋਂ ਇੱਕ ਸੁਪਰ ਪਾਵਰ ਹੈ। ਦੂਜੇ ਪਾਸੇ ਦੁਸਾਂਝ ਨੇ ਲਿਖਿਆ ਕਿ 'ਵਿਭਿੰਨਤਾ ਕੈਨੇਡਾ ਦੀ ਤਾਕਤ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਤਿਹਾਸ ਰਚਦਾ ਦੇਖਣ ਪਹੁੰਚੇ। ਸਾਡੀਆਂ ਸਾਰੀਆਂ ਟਿਕਟਾਂ ਰੋਜਰਸ ਸੈਂਟਰ ਵਿੱਚ ਵਿਕ ਗਈਆਂ ਸਨ। ਵੀਡੀਓ ਦੇ ਅੰਤ ਵਿੱਚ, ਇਹ ਦੇਖਿਆ ਜਾ ਸਕਦਾ ਹੈ ਕਿ ਗਰੁੱਪ ਦੋਸਾਂਝ ਅਤੇ ਪੀਐਮ ਟਰੂਡੋ ਨਾਲ ਇਕੱਠਾ ਹੁੰਦਾ ਹੈ ਅਤੇ ਕਹਿੰਦਾ ਹੈ, 'ਪੰਜਾਬੀ ਆ ਗਈ ਓਏ।' ਇਸ ਤੋਂ ਪਹਿਲਾਂ ਵੀ ਦਿਲਜੀਤ ਵੱਲੋਂ ਸ਼ੇਅਰ ਕੀਤੀਆਂ ਗਈਆਂ ਵੀਡੀਓਜ਼ 'ਚ ਰੋਜਰਸ ਸੈਂਟਰ 'ਚ ਇਕੱਠੀ ਹੋਈ ਭੀੜ ਨਜ਼ਰ ਆ ਰਹੀ ਹੈ। 

ਜਨਾਬ ਤੁਸੀਂ ਗਾਇਕ ਦਿਲਜੀਤ ਦੀ ਸ਼ਲਾਘਾ ਕਰਦਿਆਂ ਜੋ ਸ਼ਬਦ ਵਰਤੇ ਉਹਨਾਂ ਵਿੱਚ ਸ਼ਰਾਰਤ ਕਰ ਗਏ : ਸਿਰਸਾ
ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਗਾਇਕ ਦਿਲਜੀਤ ਦੋਸਾਂਝ ਦੀ ਸ਼ਲਾਘਾ ਕਰਨ ਦੇ ਤਰੀਕੇ ਉੱਤੇ ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਇਤਰਾਜ਼ ਜਤਾਇਆ ਹੈ। ਮਨਜਿੰਦਰ ਸਿਰਸਾ ਨੇ ਇਤਰਾਜ਼ ਜਤਾਉਦੇ ਹੋਏ ਆਪਣੇ ਸੋਸ਼ਲ ਮੀਡੀਆ ਐਕਸ ਉੱਤੇ ਲਿਖਿਆ ਕਿ ’ਜਨਾਬ ਤੁਸੀਂ ਗਾਇਕ ਦਿਲਜੀਤ ਦੋਸਾਂਝ ਦੀ ਸ਼ਲਾਘਾ ਕਰਦਿਆਂ ਜੋ ਸ਼ਬਦ ਵਰਤੇ ਉਹਨਾਂ ਵਿੱਚ ਸ਼ਰਾਰਤ ਕਰ ਗਏ। ਤੁਹਾਨੂੰ ਕਹਿਣਾ ਚਾਹੀਦਾ ਸੀ ਕਿ ਭਾਰਤ ਦੇ ਮੁੰਡੇ ਨੇ ਇਤਿਹਾਸ ਰਚ ਦਿੱਤਾ ਅਤੇ ਸਟੇਡੀਅਮ ਫੁੱਲ ਹੋ ਗਏ।’