‘ਹੁਣ ਤੈਨੂੰ ਕੀ ਆਖਾਂ ਫੀਚਰ ਫਿਲਮ’ ਦੀ ਰਾਏਕੋਟ ਵਿਖੇ ਸੂਟਿੰਗ ਹੋਈ ਸ਼ੁਰੂ

  • ਫਿਲਮ ਵਿੱਚ ਅਦਾਕਾਰ ਨੀਟੂ ਪੰਧੇਰ, ਬਲਵੀਰ ਬੋਪਾਰਾਏ, ਜੀਤ ਗਿੱਲ ਅਤੇ ਅਦਾਕਾਰਾ ਪ੍ਰਵੀਨ ਬਾਣੀ ਨਿਭਾਉਣਗੇ ਮੁੱਖ ਭੂਮਿਕਾ

ਰਾਏਕੋਟ, 16 ਜਨਵਰੀ (ਰਘਵੀਰ ਸਿੰਘ ਜੱਗਾ) : ਅੱਜ ਰਾਏਕੋਟ ਵਿਖੇ ‘ਹੁਣ ਤੈਨੂੰ ਕੀ ਆਖਾਂ' ਫੀਚਰ ਫਿਲਮ ਦੀ ਸੂਟਿੰਗ ਦੀ ਸ਼ੁਰੂਆਤ ਕੀਤੀ ਗਈ, ਫਿਲਮ ਦੀ ਸੁਰੂਆਤ ਤੋਂ ਪਹਿਲਾਂ ਫਿਲਮ ਦੀ ਕਾਸਟਿੰਗ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਗਈ, ਜਿਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਰਮਾਤਾ / ਡਾਇਰੈਕਟਰ ਜਸਪ੍ਰੀਤ ਮਾਨ, ਨਿਰਮਾਤਾ ਗੁਲਵਿੰਦਰ ਸਿੰਘ ਰਾਏ ਨੇ ਦੱਸਿਆ ਕਿ ਫਿਲਮ ਵਿੱਚ ਅਦਾਕਾਰ ਨੀਟੂ ਪੰਧੇਰ, ਗਾਇਕ, ਗੀਤਕਾਰ ਅਤੇ ਅਦਾਕਾਰ ਬਲਵੀਰ ਬੋਪਾਰਾਏ, ਅਦਾਕਾਰ ਜੀਤ ਗਿੱਲ ਅਤੇ ਅਦਾਕਾਰਾ ਪ੍ਰਵੀਨ ਬਾਣੀ ਮੁੱਖ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਦਾ ਕੁੱਲ ਬੱਜਟ 50 ਤੋਂ 60 ਲੱਖ ਰੁਪਏ ਦੇ ਕਰੀਬ ਹੈ, ਜੋ ਰਾਏਕੋਟ ਅਤੇ ਨਾਲ ਦੇ ਪਿੰਡਾਂ ਵਿੱਚ ਵੱਖ ਵੱਖ ਲੋਕੇਸ਼ਨਾਂ ਤੇ ਫਿਲਮਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਫਿਲਮ 20-25 ਦਿਨਾਂ ਵਿੱਚ ਪੂਰੀ ਕਰ ਲਈ ਜਾਵੇਗੀ। ਇਸ ਮੌਕੇ ਫਿਲਮ ਦੇ ਅਦਾਕਾਰ ਨੀਟੂ ਪੰਧੇਰ, ਬਲਵੀਰ ਬੋਪਾਰਾਏ, ਜੀਤ ਗਿੱਲ, ਅਦਾਕਾਰਾ ਪ੍ਰਵੀਨ ਬਾਣੀ ਨੇ ਫਿਲਮ ਬਾਰੇ ਦੱਸਿਆ ਕਿ ਫਿਲਮ ਦੀ ਸਟੋਰੀ ਰੋਮਾਂਟਿਕ, ਕਮੇਡੀ, ਸਸਪੈਂਸ ਭਰਪੂਰ ਹੈ।ਉਨ੍ਹਾਂ ਦੱਸਿਆ ਕਿ ਫਿਲਮ ਇੱਕ ਅਮੀਰ ਤੇ ਸਮਾਜ ਵਿੱਚ ਆਪਣਾ ਚੰਗਾ ਰੁਤਬਾ ਰੱਖਣ ਵਾਲੇ ਵਿਅਕਤੀ ਤੇ ਅਧਾਰਿਤ ਹੈ।ਜੋ ਦਰਸ਼ਕਾਂ ਨੂੰ ਪਸੰਦ ਆਵੇਗੀ।ਇਸ ਮੌਕੇ ਹਰਪਿੰਦਰ ਢਿੱਲੋਂ, ਸ਼ਾਂਤੀ ਸਿੱਧੂ, ਹਰਜੀਤ ਸਿੰਘ ਰਤਨ, ਸੌਫੀਆ ਅਗਰਵਾਲ, ਮਹਿਕ ਮਹਿਰਾ, ਲਖਵਿੰਦਰ ਗਰੇਵਾਲ, ਪਰਮ ਦੱਤਾ, ਲਹਿੰਬਰਦੀਪ ਬੁਰਜ, ਐਸੋਸੀਏਟ ਡਾਇਰੈਕਟਰ ਸੁਸ਼ਮਾਂ ਸਿੰਘ, ਲਾਇਨ ਪ੍ਰੋਡਿਊਸਰ ਨਰਾਇਣ ਸਿੰਘ, ਸੁਰਜੀਤ ਸਿੰਘ ਲਵਲੀ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।