ਰਵਾਇਤੀ ਭੋਜਨ


ਪੰਜਾਬ ਪੂਰੇ ਵਿਸ਼ਵ ਵਿੱਚ ਸਵਾਦਿਸ਼ਟ ਪਕਵਾਨਾਂ ਦੇ ਨਾਂ ਨਾਲ ਜਾਣਿਆ ਜਾਂਦਾ ਹੈ । ਪੰਜਾਬ ਦੇ ਪਕਵਾਨ ਭਾਰਤ ਹੀ ਨਹੀਂ ਸਗੋਂ ਪੂਰੇ ਵਿਸ਼ਵ ਵਿੱਚ ਸੁਆਦੀ ਹੋਣ ਕਾਰਨ ਪਸੰਦ ਕੀਤੇ ਜਾਂਦੇ ਹਨ ।

ਪੰਜਾਬ ਦੇ ਪ੍ਰਮੁੱਖ ਪਕਵਾਨ -

sarson da saag

  • ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ : ਇਹ ਪੰਜਾਬ ਦਾ ਸਿਆਲ ਰੁੱਤ ਦਾ ਮਨਪਸੰਦ ਪ੍ਰਮੁੱਖ ਭੋਜਨ ਹੈ । ਪੰਜਾਬ ਵਿੱਚ ਸਰ੍ਹੋਂ ਦੀ ਫਸਲ ਦੀ ਖੇਤੀ ਆਮ ਹੁੰਦੀ ਹੀ । ਸਰ੍ਹੋਂ ਦੇ ਸਾਗ ਵਿੱਚ ਪੌਸ਼ਟਿਕ ਦੀ ਮਾਤਰਾ ਭਰਪੂਰ ਹੈ ਅਤੇ ਇਹ ਆਇਰਨ ਤੇ ਪ੍ਰੋਟੀਨ ਯੁਕਤ ਆਹਾਰ ਹੈ। ਇਹ ਆਮ ਤੌਰ ਤੇ ਦੇਸੀ ਘਿਉ ਜਾਂ ਮੱਖਣ ਨਾਲ ਪਰੋਸਿਆ ਜਾਂਦਾ ਹੈ । ਮੱਕੀ ਦੀ ਰੋਟੀ ਅਤੇ ਸਰ੍ਹੋਂ ਦਾ ਸਾਗ ਖਾਣ ਵੇਲੇ ਹਰੀ ਮਿਰਚ ਅਤੇ ਮੂਲੀ ਨੂੰ ਸਲਾਦ ਦੇ ਤੌਰ ‘ਤੇ ਬੜੇ ਸ਼ੌਕ ਨਾਲ ਵਰਤਿਆ ਜਾਂਦਾ ਹੈ । ਇਹ ਦੋਵੇਂ ਚੀਜ਼ਾਂ ਇਸਦੇ ਸਵਾਦ ਵਿੱਚ ਹੋਰ ਵੀ ਵਾਧਾ ਕਰਦੇ ਹਨ । ਇਸਤੋਂ ਬਿਨਾਂ ਇਸ ਨਾਲ ਚਾਟੀ ਦੀ ਲੱਸੀ ਪਰੋਸੇ ਜਾਣਾ ਜ਼ਰੂਰੀ ਮੰਨਿਆ ਜਾਂਦਾ ਹੈ ।

 

Roti

 

  • ਮੇਥੀ ਵਾਲੀ ਮਿੱਸੀ ਰੋਟੀ : ਮੇਥੀ ਵਾਲੀ ਮਿੱਸੀ ਰੋਟੀ ਵੀ ਪੰਜਾਬੀਆਂ ਦਾ ਪਸੰਦੀਦਾ ਪਕਵਾਨ ਹੈ । ਇਸਨੂੰ ਪੰਜਾਬੀ ਬੜੇ ਸੁਆਦ ਨਾਲ ਚੁਸਕੀਆਂ ਲੈ ਕੇ ਖਾਂਦੇ ਹਨ । ਇਹ ਮੱਕੀ ਦੇ ਆਟੇ ਵਿੱਚ ਕਣਕ ਦਾ ਆਟਾ ਰਲ਼ਾਕੇ ਇਸ ਵਿੱਚ ਹਰੀ ਮੇਥੀ ਅਤੇ ਲੋੜ ਅਨੁਸਾਰ ਲੂਣ ਅਤੇ ਮਿਰਚ ਮਿਲਾਕੇ ਬਣਾਈ ਜਾਂਦੀ ਹੈ । ਇਸਨੂੰ ਦਹੀਂ ਅਤੇ ਮੱਖਣ ਨਾਲ ਪਰੋਸਿਆ ਜਾਂਦਾ ਹੈ । ਇਸਨੂੰ ਖਾਣ ਵੇਲੇ ਚਾਟੀ ਵਾਲੀ ਲੱਸੀ ਪੀਣ ਨਾਲ ਇਸਦਾ ਸੁਆਦ ਹੋਰ ਵੀ ਮਜ਼ੇਦਾਰ ਹੋ ਜਾਂਦਾ ਹੈ । ਇਹ ਭੋਜਨ ਪੌਸ਼ਟਿਕ ਗੁਣਾ ਨਾਲ ਭਰਪੂਰ ਹੈ ।

 

Aloo Prantha

  • ਆਲੂ ਦਾ ਪਰਾਂਠਾ : ਆਲੂ ਦਾ ਪਰਾਂਠਾ ਪੰਜਾਬੀਆਂ ਦਾ ਸਵੇਰ ਦੇ ਨਾਸ਼ਤੇ ਦਾ ਮਨਪਸੰਦ ਭੋਜਨ ਮੰਨਿਆ ਜਾਂਦਾ ਹੈ । ਇਹਨੂੰ ਬਣਾਉਣ ਸਮੇਂ ਉਬਲੇ ਆਲੂਆਂ ਵਿੱਚ ਲੋੜੀਂਦਾ ਨਮਕ-ਮਿਰਚ ਪਾਕੇ ਆਟੇ ਵਿੱਚ ਗੁੰਨ੍ਹਕੇ ਦੇਸੀ ਘਿਉ ਜਾਂ ਮੱਖਣ ਲਗਾਕੇ ਪਕਾਇਆ ਜਾਂਦਾ ਹੈ । ਇਸਨੂੰ ਮੱਖਣ ਜਾਂ ਦਹੀਂ ਨਾਲ ਪਰੋਸਿਆ ਜਾਂਦਾ ਹੈ । ਇਸਨੂੰ ਬਣਾਉਣ ਸਮੇਂ ਇਸ ਵਿੱਚ ਛੋਟਾ-ਛੋਟਾ ਪਿਆਜ਼ ਕੱਟਕੇ ਵੀ ਮਿਕਸ ਕੀਤਾ ਜਾ ਸਕਦਾ ਹੈ । ਆਲੂ ਦਾ ਪਰਾਂਠਾ ਵੀ ਖੁਰਾਕਾਂ ਤੱਤਾਂ ਨਾਲ ਭਰਪੂਰ ਹੁੰਦਾ ਹੈ ।