ਸਾਡੇ ਖਾਣ ਪੀਣ ਵਿਚ ਤਿਲਾਂ ਦਾ ਬਹੁਤ ਮਹੱਤਵ ਹੈ। ਸਰਦੀ ਦੇ
ਮੌਸਮ ਵਿੱਚ ਤਿਲ ਖਾਣ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਸਰੀਰ ਐਕਟਿਵ ਰਹਿੰਦਾ ਹੈ, ਤਿਲਾਂ ਵਿੱਚ ਕਈ ਪ੍ਰਕਾਰ ਦੇ ਪ੍ਰੋਟੀਨ, ਕੈਲਸ਼ੀਅਮ, ਵਿਟਾਮਿਨ ਬੀ ਕੰਪਲੈਕਸ ਅਤੇ ਕਾਰਬੋਹਾਈਡ੍ਰੇਟ ਪਾਏ ਜਾਂਦੇ ਹਨ ।ਦਿਲ ਦੇ ਅੰਦਰ ਮੋਨੋ ਸੈਚੂਰੇਟਡ ਫੈਟੀ ਐਸਿਡ ਹੁੰਦਾ ਹੈ ਜੋ ਸਰੀਰ ਵਿੱਚੋਂ ਬੈਂਡ ਕਲੈਸਟਰੋਲ ਖਤਮ ਕਰਕੇ ਗੁੱਡ ਕਲੈਸਟਰੋਲ ਐਚ ਡੀ ਐਲ ਵਧਾਉਣ ਵਿੱਚ ਮਦਦ ਕਰਦਾ ਹੈ ।
【ਖੂਨੀ ਬਵਾਸੀਰ ਤੋਂ ਰਾਹਤ】
50 ਗ੍ਰਾਮ ਕਾਲੇ ਤਿਲਾਂ ਦੇ ਤੇਲ ਨੂੰ ਇੱਕ ਚਮਚ ਪਾਣੀ ਵਿੱਚ ਮਿਲਾ ਕੇ ਉਨੀਂ ਦੇਰ ਤੱਕ ਭਿਓ ਕੇ ਰੱਖੋ ਜਿੰਨੀ ਦੇਰ ਤੱਕ ਤਿਲ ਪਾਣੀ ਨਾ ਸੋਖ ਲੈਣ ਉਸ ਤੋਂ ਬਾਅਦ ਇਨ੍ਹਾਂ ਨੂੰ ਪੀਸ ਕੇ ਲੱਗਭੱਗ ਇੱਕ ਚਮਚ ਮੱਖਣ ਅਤੇ ਦੋ ਚਮਚ ਮਿਸ਼ਰੀ ਮਿਲਾ ਕੇ ਪ੍ਰਤੀ ਦਿਨ ਦੋ ਵਾਰ ਸੇਵਨ ਕਰਨ ਨਾਲ ਖੂਨੀ ਬਵਾਸੀਰ ਤੋਂ ਰਾਹਤ ਮਿਲਦੀ ਹੈ ।
ਤਿਲ ਹਜ਼ਮ ਕਰਨ ਦੇ ਲਿਹਾਜ਼ ਨਾਲ ਭਾਰੀ ਹੁੰਦੇ ਹਨ, ਜਲਦੀ ਹਜ਼ਮ ਨਹੀਂ ਹੁੰਦੇ ਇਸ ਲਈ ਇਨ੍ਹਾਂ ਦਾ ਸੇਵਨ ਲੋੜ ਤੋਂ ਵੱਧ ਨਹੀਂ ਕਰਨਾ ਚਾਹੀਦਾ ।