ਤੂੰ ਨਰਕਾਂ ਨੂੰ ਜਾਵੇ ਚੰਦੂਆ
ਬਿਠਾਏ ਤਵੀ ਤੇ ਤੂੰ ਗੁਰੂ ਨੇ ਪਿਆਰੇ
ਕਿਤੇ ਨਾਂ ਤੈਨੂੰ ਢੋਈ ਮਿਲਣੀ
ਮਰੇ ਤੜਫ ਕੇ ਤੇ ਲਗਣ ਦੁੱਖ ਭਾਰੇ
ਤੂੰ ਨਰਕਾਂ ਨੂੰ ਜਾਵੇ..................
ਕਾਦਾ ਦੱਸ ਪਾਪੀਆ,ਤੇਰਾ
ਗੁਰੂ ਘਰ ਨਾਲ ਵੈਰ ਵੇ
ਗਲੀਆਂ ਚ ਤੜਫੇ, ਕਿਤੋ ਪਵੇ ਨਾ
ਤੈਨੂੰ ਖੈਰ ਵੇ
ਢੱਠਣੇ ਰਾਜ ਭਾਗ ਮਹਿਲ ਮੁਨਾਰੇ
ਤੂੰ ਨਰਕਾਂ ਨੂੰ ਜਾਵੇ ਚੰਦੂਆ
ਬਿਠਾਏ ਤਵੀ ਤੇ ਤੂੰ ਗੁਰੂ ਨੇ ਪਿਆਰੇ
ਤੂੰ ਨਰਕਾ ਨੂੰ ਜਾਵੇ ਚੰਦੂਆ
ਤੱਤਾ ਤੱਤਾ ਰੇਤਾ ਗੁਰਾਂ ਦੇ
ਸੀਸ ਤੇ ਪਵਾਇਆ ਸੀ
ਜਿਹਨਾਂ ਤੈਥੋ ਜੋਰ ਲੱਗਾ,
ਸਾਰਾ ਤੂੰ ਲਾਇਆ ਸੀ
ਕੀ ਮਿਲਿਆ ਤੈਨੂੰ ਜਹਾਂਗੀਰ ਹੰਕਾਂਰੇ
ਤੂੰ ਨਰਕਾਂ ਨੂੰ ਜਾਵੇ ਚੰਦੂਆ
ਬਿਠਾਏ ਤਵੀ ਉਤੇ ਗੁਰੂ ਨੇ ਪਿਆਰੇ
ਤੂੰ ਨਰਕਾਂ ਨੂੰ ਜਾਵੇ..................
ਤੇਰਾ ਭਾਣਾ ਮੀਠਾ ਲਾਗੇ
ਗੁਰੂ ਜੀ ਮੁੱਖ ਤੋਂ ਉਚਾਰ ਦੇ
ਅਡੋਲ ਤੱਤੀ ਤਵੀ ਤੇ ਬੈਠੇ
ਰੰਗ ਨੇ ਕਰਤਾਰ ਦੇ
ਬੀਬੀ ਭਾਨੀ ਦੇ ਰਾਜ ਦੁਲਾਰੇ
ਤੂੰ ਨਰਕਾਂ ਨੂੰ ਜਾਵੇ ਚੰਦੂਆ
ਬਿਠਾਏ ਤਵੀ ਉਤੇ ਗੁਰੂ ਨੇ ਪਿਆਰੇ
ਕਿਤੇ ਨਾਂ ਤੈਨੂੰ ਢੋਈ ਮਿਲਣੀ
ਮਰੇ ਤੜਫ਼ ਕੇ ਦੁਖ ਲਗਣ ਭਾਰੇ
ਤੂੰ ਨਰਕਾਂ ਨੂੰ ਜਾਵੇ..................
ਗੁਰਚਰਨ ਸਿੰਘ ਧੰਜੂ