ਵੋਟ ਜ਼ਰੂਰ ਪਾਉਣੀ ਆ

ਵੋਟ ਜ਼ਰੂਰ ਪਾਉਣੀ ਆ

ਇਕ- ਇਕ ਵੋਟ ਦੀ ਅਹਿਮੀਅਤ,
ਸਿਆਹੀ ਉਂਗਲ ਤੇ ਲਗਵਾਉਣੀ ਆ 
 ਤਾਕਤ ਆਪਣੀ ਦਿਖਾਉਣੀ ਆ, 
ਦੋਸਤੋ ਵੋਟ ਜ਼ਰੂਰ ਪਾਉਣੀ ਆ...
ਧਰਮ ਜਾਤ ਤੋਂ ਉੱਪਰ ਉੱਠਕੇ,
ਚੰਗਾ ਨੇਤਾ ਹੈ ਚੁਣਨਾ
ਡਿਊਟੀ ਆਪਣੀ ਸਹੀ ਨਿਭਾਉਣੀ ਆ, 
ਆਪਾ ਵੋਟ ਜ਼ਰੂਰ ਪਾਉਣੀ ਆ...
ਮੰਦਿਰ ਮਸਜਿਦ ਦੇ ਮਸਲੇ ਨੂੰ ਛੱਡ, 
ਭਾਈਚਾਰਕ ਸਾਂਝ ਵਧਾਵਾਗੇ
 ਹਿੰਦੂ- ਮੁਸਲਿਮ ਦੀ ਜੋੜੀ ਬਣਾਉਣੀ ਆ,
ਆਪਾ ਵੋਟ ਜ਼ਰੂਰ ਪਾਉਣੀ ਆ...
ਕੂੜ ਪ੍ਰਚਾਰ ਨੂੰ ਅਣਸੁਣਿਆਂ ਕਰ, 
ਝੂਠ ਦਾ ਕਰਨਾ ਪਰਦਾਫਾਸ਼
ਬਣਦੀ ਜ਼ਿੰਮੇਵਾਰੀ ਨਿਭਾਉਣੀ ਆ,
ਆਪਾ ਵੋਟ ਜ਼ਰੂਰ ਪਾਉਣੀ ਆ....
ਝੂਠੇ ਵਾਅਦਿਆਂ ਦੀ ਕਰ ਪੜਚੋਲ,
ਪਰਖ ਸਹੀ ਦੀ ਕਰਾਂਗੇ
ਸੱਚ ਦੀ ਮਹਿਮਾ ਗਾਉਣੀ ਆ,
ਆਪਾ ਵੋਟ ਜ਼ਰੂਰ ਪਾਉਣੀ ਆ...
ਰਾਜਨੀਤੀ ਨੂੰ ਬਣਾ ਵਪਾਰ,
ਭਾਵਨਾਵਾਂ ਦਾ ਕਰਨ ਖਿਲਵਾੜ
ਅਸਲੀਅਤ ਉਹਨਾਂ ਦੀ ਦਿਖਾਉਣੀ ਆ,
ਆਪਾ ਵੋਟ ਜ਼ਰੂਰ ਪਾਉਣੀ ਆ....
ਲਾਰਿਆਂ ਨਾਲ ਭਰਮਾਉਣ ਵਾਲਿਆਂ ਨੂੰ,
ਸਬਕ ਜਰੂਰ ਸਿਖਾਂਵਾਗੇ
ਜਿੱਦ ਆਪਣੀ ਵੀ ਪੁਗਾਉਣੀ ਆ, 
ਦੋਸਤੋ ਵੋਟ ਜ਼ਰੂਰ ਪਾਉਣੀ ਆ...
ਨਸ਼ਿਆਂ ਦੇ ਵਗਦੇ ਦਰਿਆਂ,
ਕਈ ਘਰ ਹੋ ਗਏ ਨੇ ਤਬਾਹ
ਇਹਨਾਂ ਨੂੰ ਠੱਲਣ ਦੀ ਸਕੀਮ ਬਣਾਉਣੀ ਆ,
ਆਪਾ ਵੋਟ ਜ਼ਰੂਰ ਪਾਉਣੀ ਆ.....
ਦੇਸ਼ ਦੀਆਂ ਜੋਕਾਂ ਤੇ ਦਲਾਲਾਂ ਨੂੰ,
ਸ਼ੀਸ਼ਾ ਜਰੂਰ ਦਿਖਾਵਾਂਗੇ
ਹੱਕ ਸੱਚ ਦੀ ਤਾਕਤ ਦਿਖਾਉਣੀ ਆ
ਆਪਾ  ਵੋਟ ਜ਼ਰੂਰ ਪਾਉਣੀ ਆ...
ਪੂੰਜੀਪਤੀਆਂ,ਸਰਮਾਏਦਾਰਾਂ ਦਾ ਗਲਬਾ ਤੋੜਨਾ, 
ਲੋਕਤੰਤਰ ਨੂੰ ਰੁਸ਼ਨਾਵਾਗੇ
ਕਿਰਤੀ ,ਕਾਮਿਆਂ ਦੀ ਗੱਲ ਮਨਾਉਂਣੀ ਆ 
ਆਪਾ ਵੋਟ ਜ਼ਰੂਰ ਪਾਉਣੀ ਆ....
ਅਮੀਰ ਘਰਾਣਿਆਂ ਦੀਆਂ ਸਰਕਾਰਾਂ,
ਸੰਘਰਸ਼ ਦਾ ਬਿਗਲ ਵਜਾਉਣਾ
ਇਸ ਵਾਰ ਆਮ ਲੋਕਾਂ ਦੀ ਮਨਾਉਣੀ ਆ, 
ਆਪਾ ਵੋਟ ਜ਼ਰੂਰ ਪਾਉਣੀ ਆ.....
ਹਕੀਕੀ ਨਾਰਿਆ ਨੂੰ ਪਹਿਚਾਣ,
ਕਰਨ ਦੇਸ਼ ਦਾ ਮਨੋਂ ਸੁਧਾਰ
ਸੁਰ ਉਹਨਾਂ ਦੇ ਸੁਰ ਨਾਲ ਮਿਲਾਉਣੀ ਆ,,
ਆਪਾ ਵੋਟ ਜ਼ਰੂਰ ਪਾਉਣੀ ਆ.....
ਨਿਡਰ ਹੋ ਮੈਦਾਨ  ' ਚ ਡਟਣਾ,
ਲੋਭ ਮਾਇਆ ਦਾ ਕਰ ਤਿਆਗ
ਚੰਗੀ ਸਰਕਾਰ ਬਣਾਉਣੀ ਆ,
ਆਪਾ ਵੋਟ ਜ਼ਰੂਰ ਪਾਉਣੀ ਆ
                                                                                                  ਰਾਜੀਵ ਵਿਦਰੋਹੀ
                                                                                              ਖੰਨਾ, ਜਿਲ੍ਹਾ ਲੁਧਿਆਣਾ