ਮੀਂਹ ਤੇ ਹੜ


ਬਾਬਾ ਨਾਨਕ ਜੀ ਮੇਹਰ ਕਰੀਂ
ਹੜ ਪਹਾੜਾਂ ਵੱਲੋਂ ਆ ਰਿਹਾ ਹੈ
ਰੋਕਿਆਂ ਵੀ ਨਹੀਂ ਇਹ ਰੁਕਣਾ
ਪੰਜਾਬ ਵੱਲ ਨੂੰ ਤੇਜੀ ਚ ਜਾ ਰਿਹਾ ਹੈ

ਘਰਾਂ ਚ ਦਾਖਲ ਹੋਵੇ ਗਾ ਵੀ ਜਰੂਰ
ਜਾਨੀ ਮਾਲੀ ਨੁਕਸਾਨ ਵੀ ਕਰੇਗਾ
ਉਚਿਆਂ ਥਾਵਾਂ ਤੇ ਵੀ ਪਹੁੰਚ ਕੇ
ਤੇ ਨੀਵਿਆਂ ਥਾਵਾਂ ਨੂੰ ਪੂਰਾ ਭਰੇਗਾ

ਮੇਹਰ ਕਰੀਂ ਫਸਲਾਂ ਲੱਗੀਆਂ ਤੇ
ਉਤੋਂ ਮੀਂਹ ਵੀ ਤੂੰ ਪਾਈ ਜਾਨੈਂ
ਤੇਰੇ ਹੱਥ ਜਾਨ ਕਿਸਾਨ ਮਜਦੂਰ ਦੀ
ਸਾਉਣ ਵਾਗੂੰ ਝੜੀਆਂ ਲਾਈ ਜਾਨੈਂ

ਕਿਤੇ ਡੋਬਾ ਤੇ ਕਿਤੇ ਸੋਕਾ ਹੁੰਦਾਂ
ਤੇਰੀ ਲੀਲਾ ਰੰਗ ਵਖਾਵਦੀਂ ਏ
ਕਿਤੇ ਹੜ ਦੇ ਰੂਪ ਚ ਦਿਖਾ ਦੇਵੇਂ
ਕਿਤੇ ਪਾਣੀ ਦੀ ਬੂੰਦ ਵੀ ਤਰਸਾਵਦੀਂ ਏ

ਗੁਰਚਰਨ ਸਿੰਘ ਧੰਜੂ