ਗਜ਼ਲ

ਨੈਣਾਂ ਦੇ ਸੰਗ ਉਹ ਨੈਣ ਮਿਲਾਉਦੀ ਸੀ।
ਅੰਦਰੋਂ ਤਾਂ ਚੰਦਰੀ ਮੈਨੂੰ ਚਾਹੁੰਦੀ ਸੀ।
ਉਹਦੇ ਨੈਣ ਬੜਾ ਕੁਝ ਕਹਿੰਦੇ ਸੀ ਪਰ,
ਤਾਹੀਂ ਬੁਲੀਆਂ ਵਿੱਚ ਮੁਸਕਰਾਉਂਦੀ ਸੀ।
ਘੁੰਮਦੀ ਰਹਿੰਦੀ ਸੀ ਚਾਰ ਢੁਫੇਰੇ ਉਹ,
ਦਰ ਮੇਰੇ ਅੱਗਿਉ ਗੇੜੇ ਲਾਉਂਦੀ ਸੀ।
ਉਲਝ ਗਿਆ ਉਸ ਦੇ ਤਾਣੇ-ਬਾਣੇ ਵਿਚ,
ਸੂਰਤ ਉਸ ਦੀ ਦਿਲ ਨੂੰ ਤਾਂ ਭਾਉਂਦੀ ਸੀ
'ਦਰਦੀ' ਕਿੰਝ ਦਸਦਾ ਸਾਰੀ ਮੈਂ ਕਹਾਣੀ,
ਸਾਰਾ ਕੁਝ ਆਪੇ ਖੁਦ ਲਿਖਵਾਉਂਦੀ ਸੀ।

ਸ਼ਿਵਨਾਥ ਦਰਦੀ