ਧਰਤੀ ਮਾਂ ਦੁੱਖ ਅੱਜ ਦੱਸ ਦੀ
ਸਾਥੋਂ ਸੁਣ ਨਾਂ ਹੋਵਣ
ਧਰਮ ਦੇ ਨਾਂ ਤੇ ਜੋ ਲੜ ਰਹੇ
ਲੜਕੇ ਆਪਸ ਵਿੱਚ ਰੋਵਣ
ਏਹਨਾਂ ਕੁੱਖ ਮੇਰੀ ਚੋਂ ਪਾਣੀ ਕੱਢ
ਲਿਆ ਹੁਣ ਹੋ ਗਿਆ ਡੂੰਘਾਂ
ਮੈਂ ਕਿਵੇਂ ਪਾਲੂੰ ਬੱਚੇ ਆਪਣੇ
ਲੱਗਿਆ ਰਹਿੰਦਾਂ ਮਨ ਨੂੰ ਹੂੰਗਾਂ
ਇਹਨਾਂ ਖਾਦਾਂ ਜ਼ਹਿਰਾਂ ਪਾਕੇ
ਮੈਨੂੰ ਕੀਤਾ ਗੰਧਲਾ
ਲੱਗ ਗਈਆਂ ਬਿਮਾਰੀਆਂ ਮੇਰੇ
ਪੁੱਤਾਂ ਨੂੰ ਪੰਜਾਬ ਮੇਰਾ ਸੀ ਰੰਗਲਾ
ਧਰਤੀ ਆਖੇ ਮੇਰੇ ਉਤੋਂ ਰੁੱਖ
ਛਾਂ ਵਾਲੇ ਵੱਢ ਲਏ ਨੇ ਸਾਰੇ
ਵਾਤਾਵਰਣ ਕੀਤਾ ਸੱਭ ਗੰਧਲਾ
ਰੁੱਖ ਲਾਏ ਨਾਂ ਦੁਬਾਰੇ
ਧਰਤੀ ਮਾਂ ਪਈ ਰੋਵਦੀਂ ਤੇ
ਨਾਲੇ ਕੁਰਲਾਵੇ
ਪੰਛੀ ਜਾਨਵਰ ਕਈ ਅਲੋਪ ਹੋ ਗਏ
ਹੁਣ ਦਿਸਣ ਨਾਂ ਪਾਏ
ਧੰਜੂ ਕਹੇ ਦੁਨਿੳ ਵਾਲਿੳ ਗੱਲ
ਕਲਮ ਲਿਖੇ ਪਈ ਮੇਰੀ
ਧਰਤੀ ਮਾਂ ਦੀ ਗੱਲ ਸੁਣ ਲਵੋ
ਨਾਂ ਲਾਵੋ ਦੇਰੀ
ਗੁਰਚਰਨ ਸਿੰਘ ਧੰਜ਼ੂ