ਚਮਕਦੀ ਧਾਤ : ਰੇਡੀਅਮ

ਰੇਡੀਅਮ ਦੀ ਖੋਜ ਦਾ ਸਿਹਰਾ ਸਿੱਧ ਭੌਤਿਕ ਵਿਗਿਆਨੀ ਮੈਡਮ ਮੈਰੀ ਕਿਊਰੀ ਅਤੇ ਉਸਦੇ ਪਤੀ ਪਿਅਰੇ ਕਿਊਰੀ ਨੂੰ ਜਾਂਦਾ ਹੈ । ਮੈਡਮ ਕਿਯੂਰੀ ਨੇ ਸਾਖਾਨ ਯੂਨੀਵਰਸਿਟੀ ਵਿੱਚ ਰੇਡੀਓ ਐਕਟਿਵਿਟੀ ਉੱਪਰ ਕੰਮ ਕਰਨ ਲਈ ਪ੍ਰੋ . ਬੈਕਲ ਦੀ ਨਿਗਰਾਨੀ ਅਧੀਨ ਖੋਜ ਸ਼ੁਰੂ ਕੀਤੀ । ਬੈਕਰਲ ਨੇ ਆਪਣੇ ਮੇਜ਼ ਦੀ ਦਰਾਜ਼ ਵਿੱਚ ਕੁਝ ਟੁਕੜੇ ਸੰਭਾਲ ਰੱਖੇ ਸਨ । ਇੱਕ ਦਿਨ ਮੈਰੀ ਕਿਯੂਰੀ ਨੇ ਇਨ੍ਹਾਂ ਟੁਕੜਿਆਂ ਨੂੰ ਬਾਹਰ ਕੱਢ ਕੇ ਫੋਟੋ ਪਲੇਟਾਂ ਤੋੜਨ ਲਈ ਵਰਤਿਆ । ਜਦੋਂ ਇਨ੍ਹਾਂ ਫੋਟੋ ਪਲੇਟਾਂ ਨੂੰ ਡਿਵੈਲਪ ਕਰਕੇ ਦੇਖਿਆ ਤਾਂ ਇਨ੍ਹਾਂ ਉੱਪਰ ਇੱਕ ਅਜੀਬ ਕਿਸਮ ਦਾ ਤਾਣਾ ਬਾਣਾਂ ਜਿਹਾ ਫੈਲਿਆ ਹੋਇਆ ਸੀ । ਮੈਰੀ ਨੇ ਸੋਚਿਆ ਕਿ ਇਹ ਤਾਣਾ - ਬਾਣਾਂ ਜ਼ਰੂਰ ਹੀ ਉਨ੍ਹਾਂ ਟੁਕੜਿਆਂ ਵਿੱਚੋਂ ਨਿਕਲੀਆਂ ਕਿਸੇ ਖਾਸ ਕਿਰਨਾਂ ਕਰਕੇ ਬਣਿਆ ਹੈ , ਜਿਨ੍ਹਾਂ ਦੀ ਮਦਦ ਨਾਲ ਉਸ ਨੇ ਇਹ ਪਲੇਟਾਂ ਤੋੜੀਆਂ ਸਨ । ਇੱਥੇ ਇਹ ਦੱਸਣਾ ਲਾਜ਼ਮੀ ਹੋਵੇਗਾ ਕਿ ਇਹ ਟੁਕੜੇ ਯੂਰੇਨੀਅਮ ਦੇ ਸਨ । ਮੈਰੀ ਨੇ ਨਿਸ਼ਚਾ ਕਰ ਲਿਆ ਸੀ ਕਿ ਉਹ ਜ਼ਰੂਰ ਹੀ ਇਨ੍ਹਾਂ ਕਿਰਨਾਂ ਦਾ ਸਰੋਤ ਲੱਭ ਕੇ ਰਹੇਗੀ । ਉਸ ਨੇ ਯੂਰੇਨੀਅਮ ਉੱਪਰ ਤਜ਼ਰਬੇ ਕਰਨ ਲਈ ਇਸ ਪਦਾਰਥ ਦਾ ਕੱਚਾ ਖਣਿਜ ‘ ਪਿੱਚਲੈਂਡ ਮੰਗਵਾਉਣ ਲਈ ਸੋਚਿਆ । ਬੋਹੀਮੀਆ ਦੀ ਸਰਕਾਰ ਤੋਂ 10 ਹਜ਼ਾਰ ਕਿਲੋਗ੍ਰਾਮ ‘ ਪਿੱਚਲੈਂਡ ਮੁਫ਼ਤ ਮੰਗਵਾਉਣ ਲਈ ਬੇਨਤੀ ਕੀਤੀ ਗਈ । ਪਿੱਚਲੈਂਡ ਪ੍ਰਾਪਤ ਹੋ ਜਾਣ ਤੋਂ ਬਾਅਦ ਯੂਰੀ ਪਰਿਵਾਰ ਦੇ ਦੋਵੇਂ ਪਤੀ ਪਤਨੀ ਦਿਨ ਰਾਤ ਆਪਣੇ ਪ੍ਰਯੋਗਾਂ ਵਿੱਚ ਜੁਟ ਗਏ । ਵੱਡੀਆਂ - ਵੱਡੀਆਂ ਬਾਲਟੀਆਂ ਵਿੱਚ ਪਿੱਚਲੈਂਡ ਨੂੰ ਪਾਣੀ ਵਿੱਚ ਮਿਲਾਇਆ ਹੀ ਜਾਂਦਾ ਅਤੇ ਇੱਕ ਟੁੱਟੇ ਜਿਹੇ ਕਮਰੇ ਅੰਦਰ ਇਹ ਪ੍ਰਯੋਗ ਚਲਦੇ ਰਹਿੰਦੇ । ਨਵੰਬਰ 1898 ਈ . ਦੀ ਇੱਕ ਰਾਤ ਨੂੰ ਉਨ੍ਹਾਂ ਨੂੰ ਇਸ ਕੱਚੇ ਖਣਿਜ ਤੋਂ ਪ੍ਰਾਪਤ ਪਦਾਰਥ ਨੂੰ ਇੱਕ ਪਰਖ ਨਲੀ ਵਿੱਚ ਛੱਡ ਦਿੱਤਾ । ਜਦੋਂ ਰਾਤ ਨੂੰ ਉੱਠ ਕੇ ਮੈਰੀ ਕਿਯੂਰੀ ਨੇ ਦੇਖਿਆ ਤਾਂ ਕਮਰੇ ਦੇ ਵਿੱਚ ਇੱਕ ਹੈਰਾਨੀਜ਼ਨਕ ਪ੍ਰਕਾਸ਼ ਫੈਲਿਆ ਹੋਇਆ ਸੀ । ਮੈਰੀ ਕਿਯੂਰੀ ਨੇ ਜਿਉਂ ਹੀ ਰੌਸ਼ਨੀ ਕਰਨ ਲਈ ਲੈਂਪ ਜਲਾਇਆ ਤਾਂ ਇਹ ਅਦਭੁੱਤ ਰੌਸ਼ਨੀ ਅਲੋਪ ਹੋ ਗਈ । ਮੈਰੀ ਨੇ ਇਸ ਰੌਸ਼ਨੀ ਪੈਦਾ ਕਰਨ ਵਾਲੇ ਤੱਤ ਦਾ ਨਾਂ ਰੇਡੀਅਮ ਰੱਖਿਆ । 1903 ਈ . ਵਿੱਚ ਮੈਰੀ ਅਤੇ ਉਸ ਦੇ ਪਤੀ ਪਿਅਰੇ ਕਿਊਰੀ ਨੂੰ ਇਸ ਖੋਜ ਬਦਲੇ ਨੋਬਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ । 1911 ਈ . ਵਿੱਚ ਮੈਡਮ ਕਿਯੂਰੀ ਨੂੰ ਰਸਾਇਣ ਵਿਗਿਆਨ ਦੇ ਖੇਤਰ ਵਿੱਚ ਰੇਡੀਅਮ ਅਤੇ ਪਲੂਟੋਨੀਅਮ ਨਾਂ ਦੇ ਤੱਤਾਂ ਦੀ ਖੋਜ ਲਈ ਇੱਕ ਹੋਰ ਨੋਬਲ ਪੁਰਸਕਾਰ ਮਿਲਿਆ । ਉਸ ਨੇ ਇਨ੍ਹਾਂ ਦੋਹਾਂ ਤੱਤਾਂ ਦੀਆਂ ਗੁਣ ਵਿਸ਼ੇਸ਼ਤਾਵਾਂ ਦਾ ਬਹੁਤ ਗਹਿਰਾਈ ਵਿੱਚ ਅਧਿਐਨ ਕੀਤਾ ਸੀ । ਇੱਥੇ ਇਹ ਵਰਨਣਯੋਗ ਹੋਵੇਗਾ ਕਿ ਕਿਯੂਰੀ ਪਰਿਵਾਰ ਨੂੰ ਦੁਨੀਆਂ ਦਾ ਸਭ ਤੋਂ ਵੱਡਾ ਪੁਰਸਕਾਰ ਜਾਂ ਨੋਬਲ ਪੁਰਸਕਾਰ ਇੱਕ ਵਾਰ ਨਹੀਂ ਸਗੋਂ ਪੰਜ ਵਾਰ ਮਿਲਿਆ ਹੈ ।

//ਮੈਡਮ ਮੇਰੀ ਕਿਯੂਰੀ ਨੂੰ ਦੋ ਵਾਰ ,(ਇੱਕ ਵਾਰੀ ਭੌਤਿਕ ਵਿਗਿਆਨ ਅਤੇ ਇੱਕ ਵਾਰੀ ਰਸਾਇਣ ਵਿਗਿਆਨ ਵਿਚੋਂ)

//ਪਿਯਰੇ ਕਿਯੂਰੀ ਨੂੰ ਇੱਕ ਵਾਰ ,

//ਇਨ੍ਹਾਂ ਦੀ ਪੁੱਤਰੀ ਆਈਰੇਨ ਕਿਯੂਰੀ ਅਤੇ

//ਉਸ ਦੇ ਪਤੀ ਜੂਲੀਅਟ ਕਿਯੂਰੀ ਨੂੰ ਇੱਕ - ਇੱਕ ਵਾਰ ਨੋਬਲ ਪੁਰਸਕਾਰ ਨਾਲ ਸਨਮਾਨਿਆ ਗਿਆ ।

ਇਨ੍ਹਾਂ ਮਹਾਨ ਕਿਯੂਰੀ ਪਰਿਵਾਰ ਦੇ ਵਿਗਿਆਨੀਆਂ ਦੇ ਮਾਣ ਸਤਿਕਾਰ ਵਜੋਂ ਹੀ ਰੇਡੀਓ - ਐਕਟਿਵਿਟੀ ਦੀ ਇਕਾਈ ਦਾ ਨਾਂ ‘ ਕਿਯੂਰੀ ਰੱਖਿਆ ਗਿਆ । ਕਿਯੂਰੀ ਦੇ ਸਨਮਾਨ ਵਜੋਂ 1944 ਈ . ਵਿੱਚ ਖੋਜੇ ਇੱਕ ਤੱਤ , ਪ੍ਰਮਾਣੂ ਅੰਕ 96 , ਦਾ ਨਾਂ ਵੀ ‘ ਕਿਯੂਰੀਅਮ` ਰੱਖਿਆ ਜਾ ਚੁੱਕਿਆ ਹੈ ।