ਕਿਤਾਬਾਂ

ਜੇ ਮੰਜ਼ਿਲਾਂ ਨੂੰ ਕਰਨਾ ਹੈ ਸਰ ਬੱਚਿਓ,
ਪੜ੍ਹ ਲੈ ਕਿਤਾਬਾਂ ਧਿਆਨ ਧਰ ਬੱਚਿਓ।
ਉੱਠ ਸਵੇਰੇ ਯਾਦ ਕਰੇ ਬੋਲ ਬੋਲ ਬੱਚਿਓ।
ਮਨ ਲਾ ਕੇ ਜਿਨ੍ਹਾਂ ਪੜ੍ਹੀਆਂ ਇਹ ਕਿਤਾਬਾਂ।
ਦਿੱਤੇ ਚਾਨਣ ਦੇ ਬੂਹੇ ਉਨ੍ਹਾਂ ਦੇ ਖੋਲ੍ਹ ਬੱਚਿਓ,
ਮਨ ਲਾ ਕੇ ਜਿਨ੍ਹਾਂ...........................।

ਲੰਘ ਗਿਆ ਸਮਾਂ ਕਦੇ ਹੱਥ ਨਹੀਂ ਆਉਂਦਾ,
ਸਾਂਭ ਗਿਆ ਜਿਹੜਾ ਉਹ ਨਹੀਂ ਪਛਤਾਉਂਦਾ।
ਗੁਆਚ ਗਿਆ ਕਦੇ ਲੱਭਣਾ ਨੀ ਫੇਰ,
ਪੜ੍ਹਾਈ ਜੀਵਨ ਦਾ ਗਹਿਣਾ ਅਨਮੋਲ ਬੱਚਿਓ।
ਮਨ ਲਾ ਕੇ ਜਿਨ੍ਹਾਂ...........................।

ਮੰਨਦੇ ਅਧਿਆਪਕਾਂ ਨੂੰ ਜੋ ਮਾਪਿਆਂ ਸਮਾਨ ਨੇ,
ਜੀਵਨ ’ਚ ਮੱਲ ਲੈਂਦੇ ਅਹੁਦੇ ਬਚੇ ਉਹ ਮਹਾਨ ਨੇ।
ਉਨ੍ਹਾਂ ਮਾਪਿਆਂ ਦੇ ਸੁਪਨੇ ਸਾਕਾਰ ਕੀ ਕਰਨੇ,
ਵੇਖੀ ਨਾ ਕਿਤਾਬ ਕਦੇ ਜਿਨ੍ਹਾਂ ਨੇ ਫਰੋਲ ਬੱਚਿਓ।
ਮਨ ਲਾ ਕੇ ਜਿਨ੍ਹਾਂ...........................।