ਗੁਰਦਾਸਪੁਰ 1 ਜੂਨ : ਤੇਪਈ ਏਸ਼ੀਅਨ ਓਪਨ ਜੂਡੋ ਚੈਂਪੀਅਨਸ਼ਿਪ 2023 ਮਿਤੀ 1 ਜੂਨ ਤੋਂ 2 ਜੂਨ ਵਿੱਚ ਸ਼ਹੀਦ ਭਗਤ ਸਿੰਘ ਜੂਡੋ ਟ੍ਰੇਨਿੰਗ ਸੈਂਟਰ ਗੁਰਦਾਸਪੁਰ ਦੇ ਹੋਣਹਾਰ ਜੂਡੋਕਾ ਜਸਲੀਨ ਸੈਣੀ 25 ਸਾਲ ਨੇ 66 ਕਿਲੋ ਭਾਰ ਵਰਗ ਵਿੱਚ ਕੋਰੀਆ ਗਣਰਾਜ ਦੇ ਪਾਰਕ ਛਨਵਿਉ ਨੂੰ ਹਰਾਕੇ ਗੋਲਡ ਮੈਡਲ ਜਿੱਤ ਕੇ ਭਾਰਤ ਦਾ ਤਿਰੰਗਾ ਲਹਿਰਾਇਆ। ਜਾਣਕਾਰੀ ਦਿੰਦਿਆਂ ਸੈਂਟਰ ਦੇ ਸੰਚਾਲਕ ਅਮਰਜੀਤ ਸ਼ਾਸਤਰੀ ਨੇ ਦੱਸਿਆ ਕਿ ਜਸਲੀਨ ਸੈਣੀ 2024 ਦੀ ਪੈਰਿਸ ਓਲੰਪਿਕ ਲਈ ਕੁਆਲੀਫਾਈ ਕਰਨ ਵਾਸਤੇ ਜਦੋਜਹਿਦ ਕਰ ਰਿਹਾ ਹੈ।....
ਖੇਡਾਂ ਦੀ ਦੁਨੀਆਂ
ਡਿਪਟੀ ਕਮਿਸ਼ਨਰ ਨੇ ਖਿਡਾਰੀ ਦੀ ਹੌਂਸਲਾ ਅਫਜ਼ਾਈ ਕਰਦਿਆਂ ਕੀਤਾ ਸਨਮਾਨਿਤ ਮਾਨਸਾ, 28 ਜੂਨ : ਕਿਰਗਿਸਤਾਨ ਵਿਖੇ ਹੋੋਈ ਏਸ਼ੀਆ ਚੈਂਪੀਅਨਸ਼ਿਪ ਵਿਚ ਦਸਮੇਸ਼ ਕੁਸ਼ਤੀ ਕੋਚਿੰਗ ਸੈਂਟਰ ਪਿੰਡ ਰਮਦਿੱਤੇਵਾਲਾ ਦੇ ਪਹਿਲਵਾਨ ਸਾਹਿਲ ਨੇ ਤਾਂਬੇ ਦਾ ਤਗਮਾ ਜਿੱਤਿਆ। ਡਿਪਟੀ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨੇ ਜ਼ਿਲ੍ਹਾ ਮਾਨਸਾ ਦਾ ਨਾਮ ਚਮਕਾਉਣ ਵਾਲੇ ਪਹਿਲਵਾਨ ਸਾਹਿਲ ਦਾ ਸਨਮਾਨ ਕੀਤਾ। ਡਿਪਟੀ ਕਮਿਸ਼ਨਰ ਨੇ ਕੁਸ਼ਤੀ ਖਿਡਾਰੀ ਸਾਹਿਲ ਦੀ ਹੌਂਸਲਾ ਅਫ਼ਜ਼ਾਈ ਕਰਦਿਆਂ ਕਿਹਾ ਕਿ ਖਿਡਾਰੀ ਦੇਸ਼ ਦਾ ਸਰਮਾਇਆ ਹੁੰਦੇ ਹਨ। ਭਵਿੱਖ ਵਿਚ....
ਖੇਡ ਮੰਤਰੀ ਮੀਤ ਹੇਅਰ ਨੇ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨਵੀਂ ਖੇਡ ਨੀਤੀ ਚ ਪੈਰਾ ਸਪੋਰਟਸ/ਸਪੈਸ਼ਲ ਓਲੰਪਿਕਸ/ਡੈਫ ਤੇ ਬਲਾਈੰਡ ਗੇਮਜ਼ ਨੂੰ ਦੇ ਰਹੀ ਹੈ ਵਿਸ਼ੇਸ਼ ਤਰਜੀਹ ਚੰਡੀਗੜ੍ਹ, 28 ਜੂਨ : ਬਰਲਿਨ ਵਿਖੇ ਹਾਲ ਹੀ ਵਿੱਚ ਸੰਪੰਨ ਹੋਈਆਂ ਸਪੈਸ਼ਲ ਓਲੰਪਿਕਸ ਵਰਲਡ ਸਮਰ ਗੇਮਜ਼- 2023 ਵਿੱਚ ਭਾਰਤੀ ਖਿਡਾਰੀਆਂ ਦੇ ਬਿਹਤਰੀਨ ਪ੍ਰਦਰਸ਼ਨ ਵਿੱਚ ਪੰਜਾਬ ਦੇ ਖਿਡਾਰੀਆਂ ਦਾ ਵੀ ਅਹਿਮ ਯੋਗਦਾਨ ਰਿਹਾ। ਪੰਜਾਬ ਦੇ ਸੱਤ ਖਿਡਾਰੀਆਂ ਨੇ ਵੱਖ-ਵੱਖ ਈਵੈਂਟਾਂ ਵਿੱਚ ਤਿੰਨ....
ਤਰਨ ਤਾਰਨ, 27 ਜੂਨ : ਆਈ. ਸੀ. ਐੱਫ. ਡਰੈਗਨ ਬੋਟ ਵਰਲਡ ਕੱਪ, ਜੋ ਕਿ ਚਾਈਨਾ ਵਿਖੇ 04 ਜੂਨ ਤੋਂ 07 ਜੂਨ ਤੱਕ ਹੋਇਆ ਵਿੱਚ ਜਿਲ੍ਹਾ ਤਰਨ ਤਾਰਨ ਪਿੰਡ ਰਾਮ ਸਿੰਘ ਵਾਲਾ ਤਹਿਸੀਲ ਪੱਟੀ ਦੇ ਕੰਵਲਜੀਤ ਸਿੰਘ ਨੇ ਗੇਮ ਰੋਇੰਗ ਵਿੱਚ ਕਾਂਸੇ ਦਾ ਮੈਡਲ ਹਾਸਲ ਕਰਕੇ ਆਪਣੇ ਜਿਲ੍ਹੇ ਤਰਨ ਤਾਰਨ ਅਤੇ ਪਿੰਡ ਦਾ ਨਾਮ ਰੋਸ਼ਨ ਕੀਤਾ। ਜਿਲ੍ਹਾ ਪ੍ਰਸ਼ਾਸ਼ਨ ਤਾਰਨ ਤਾਰਨ, ਵੱਲੋਂ ਡਿਪਟੀ ਕਮਿਸ਼ਨਰ, ਤਰਨ ਤਾਰਨ ਸ਼ੀ੍ਮਤੀ ਬਲਦੀਪ ਕੌਰ ਨੇ ਕੰਵਲਜੀਤ ਸਿੰਘ ਨੂੰ ਵਧਾਈ ਦਿੰਦਿਆ ਹੌਂਸਲਾ ਅਫਜਾਈ ਕੀਤੀ। ਇਸ ਮੌਕੇ ਜਿਲ੍ਹਾ ਖੇਡ....
ਜ਼ਿਲ੍ਹੇ ਦੇ ਵੱਖ-ਵੱਖ ਕੋਚਿੰਗ ਸੈਂਟਰਾਂ ਵਿੱਚ ਖਿਡਾਰੀ ਆਪਣੀ ਰੁਚੀ ਦੇ ਹਿਸਾਬ ਨਾਲ ਹਾਸਲ ਕਰ ਰਹੇ ਹਨ ਮੁਫ਼ਤ ਕੋਚਿੰਗ ਗੁਰਦਾਸਪੁਰ, 25 ਜੂਨ : ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸੂ ਅਗਰਵਾਲ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਡ ਵਿਭਾਗ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਕਰਕੇ ਖੇਡਾਂ ਨਾਲ ਜ਼ੋੜਨ ਦੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਖੇਡ ਵਿਭਾਗ ਵੱਲੋਂ ਜ਼ਿਲ੍ਹੇ ਵਿੱਚ ਚੱਲ ਰਹੇ ਕੋਚਿੰਗ ਸੈਂਟਰਾਂ ਵਿੱਚ ਖਿਡਾਰੀਆਂ ਨੂੰ ਉਹਨਾਂ ਦੀ ਰੁਚੀ ਦੇ ਹਿਸਾਬ ਨਾਲ ਮੁਫ਼ਤ ਕੋਚਿੰਗ ਦਿੱਤੀ ਜਾ ਰਹੀ....
ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਲਈ ਤਿਆਰ ਕੀਤੀ ਜਾ ਰਹੀ ਹੈ ਨਵੀਂ ਖੇਡ ਨੀਤੀ ਉਲੰਪਿਕ ਦਿਵਸ ਸਮਾਗਮ ਦੌਰਾਨ ਹਾਕੀ ਚੰਡੀਗੜ੍ਹ ਲਈ ਅਖਤਿਆਰੀ ਕੋਟੇ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ ਚੰਡੀਗੜ੍ਹ, 22 ਜੂਨ : ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਮਿਸ਼ਨ ਤਹਿਤ ਖੇਡਾਂ ਲਈ ਸ਼ਾਨਦਾਰ ਬਜਟ ਅਲਾਟ....
ਹਾਂਗਕਾਂਗ, 21 ਜੂਨ : ਭਾਰਤ ਨੇ ਬੁੱਧਵਾਰ ਨੂੰ ਇਥੇ ਫ਼ਾਈਨਲ ਵਿਚ ਸ਼੍ਰੇਅੰਕਾ ਪਾਟਿਲ ਅਤੇ ਮੰਨਤ ਕਸ਼ਯਪ ਦੇ ਕੁਝ ਜਾਦੂ ਨਾਲ ਬੰਗਲਾਦੇਸ਼ ਨੂੰ 31 ਦੌੜਾਂ ਨਾਲ ਹਰਾ ਕੇ ਮਹਿਲਾ ਐਮਰਜਿੰਗ ਏਸ਼ੀਆ ਕੱਪ ਟੀ-20 ਖ਼ਿਤਾਬ ਜਿੱਤ ਲਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਸੱਤ ਵਿਕਟਾਂ 'ਤੇ 127 ਦੌੜਾਂ ਦਾ ਪ੍ਰਤੀਯੋਗੀ ਸਕੋਰ ਖੜ੍ਹਾ ਕੀਤਾ ਅਤੇ ਫਿਰ ਸ਼੍ਰੇਅੰਕਾ (13 ਦੌੜਾਂ 'ਤੇ 4 ਵਿਕਟਾਂ) ਅਤੇ ਮੰਨਤ (20 ਦੌੜਾਂ 'ਤੇ 3 ਵਿਕਟਾਂ) ਨੇ ਬੰਗਲਾਦੇਸ਼ ਨੂੰ 19.2 ਓਵਰਾਂ 'ਚ 96 ਦੌੜਾਂ 'ਤੇ....
ਖੇਡ ਮੰਤਰੀ ਮੀਤ ਹੇਅਰ ਨੇ ਦਿੱਤੀ ਮੁਬਾਰਕਬਾਦ ਭੁਵਨੇਸ਼ਵਰ, 20 ਜੂਨ : ਪੰਜਾਬ ਦੇ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੇ ਭੁਵਨੇਸ਼ਵਰ ਵਿਖੇ ਚੱਲ ਰਹੀ ਇੰਟਰ ਸਟੇਟ ਨੈਸ਼ਨਲ ਅਥਲੈਟਿਕਸ ਮੀਟ ਵਿੱਚ ਸ਼ਾਟਪੁੱਟ ਮੁਕਾਬਲੇ ਵਿੱਚ 21.77 ਮੀਟਰ ਥਰੋਅ ਸੁੱਟ ਕੇ ਨਵਾਂ ਏਸ਼ੀਅਨ ਤੇ ਕੌਮੀ ਰਿਕਾਰਡ ਬਣਾਇਆ। ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਇਸ ਮਾਣਮੱਤੀ ਪ੍ਰਾਪਤੀ ਲਈ ਅਥਲੀਟ ਤੇਜਿੰਦਰਪਾਲ ਸਿੰਘ ਤੂਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਨੂੰ ਇਸ ਆਪਣੇ ਇਸ ਅਥਲੀਟ ਉਤੇ ਮਾਣ ਹੈ। ਇਸ ਤੋਂ....
ਇੰਡੋਨੇਸ਼ੀਆ, 18 ਜੂਨ : ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀਆਂ ਸਾਤਵਿਕ ਸਾਈਰਾਜ ਰੈਂਕੀ ਰੈੱਡੀ ਅਤੇ ਚਿਰਾਗ ਸ਼ੈਟੀ ਦੀ ਜੋੜੀ ਨੇ ਇੰਡੋਨੇਸ਼ੀਆ ਓਪਨ ਦਾ ਖਿਤਾਬ ਜਿੱਤ ਲਿਆ ਹੈ। ਪੁਰਸ਼ ਡਬਲਜ਼ ਫਾਈਨਲ ਵਿਚ ਭਾਰਤੀ ਜੋੜੀ ਨੇ ਮਲੇਸ਼ੀਆ ਦੇ ਆਰੋਨ ਚਿਆ ਅਤੇ ਸੋਹ ਵੂਈ ਯਿਕ ਦੀ ਜੋੜੀ ਨੂੰ ਸਿੱਧੇ ਗੇਮਾਂ ਵਿਚ 21-17, 21-18 ਨਾਲ ਹਰਾਇਆ। ਸਾਤਵਿਕ ਅਤੇ ਚਿਰਾਗ ਦੀ ਜੋੜੀ ਦਾ ਇਹ ਪਹਿਲਾ ਸੁਪਰ 1000 ਵਿਸ਼ਵ ਟੂਰ ਖਿਤਾਬ ਹੈ। ਮਲੇਸ਼ੀਆ ਦੀ ਜੋੜੀ ਤੋਂ 7 ਵਾਰ ਹਾਰਨ ਤੋਂ ਬਾਅਦ ਸਾਤਵਿਕ ਅਤੇ ਚਿਰਾਗ ਨੇ ਪਹਿਲੀ....
ਭਾਰਤ ਦੇ ਪਹਿਲੇ ਅਰਜੁਨਾ ਐਵਾਰਡੀ ਅਥਲੀਟ ਗੁਰਬਚਨ ਸਿੰਘ ਰੰਧਾਵਾ ਵੱਲੋਂ ਨਵੇਂ ਅਥਲੀਟਾਂ ਨੂੰ ਅੱਗੇ ਲਿਆਉਣ ਦਾ ਸੱਦਾ 18 ਸਾਲ ਦੀਆਂ ਸੇਵਾਵਾਂ ਦੌਰਾਨ ਭਾਰਤੀ ਅਥਲੈਟਿਕਸ ਨੇ ਕਈ ਮੀਲ ਪੱਥਰ ਸਥਾਪਤ ਕੀਤੇ ਚੰਡੀਗੜ, 16 ਜੂਨ : ਭਾਰਤ ਦੇ ਮਹਾਨ ਅਥਲੀਟ ਅਤੇ ਦੇਸ਼ ਦੇ ਪਹਿਲੇ ਅਰਜੁਨਾ ਐਵਾਰਡੀ ਖਿਡਾਰੀ ਗੁਰਬਚਨ ਸਿੰਘ ਰੰਧਾਵਾ ਵੱਲੋਂ ਅਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ ਦੀ ਚੋਣ ਕਮੇਟੀ ਦੇ ਚੇਅਰਮੈਨ ਵਜੋਂ 18 ਸਾਲ ਸੇਵਾਵਾਂ ਨਿਭਾਉਣ ਉਪਰੰਤ ਅਸਤੀਫਾ ਦੇਣ ਦਾ ਫੈਸਲਾ ਕੀਤਾ ਗਿਆ। ਓਲੰਪੀਅਨ ਰੰਧਾਵਾ ਨੇ ਬੀਤੇ....
ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਹਾਸਲ ਕਰਨਗੇ ਵਿਸ਼ੇਸ਼ ਸਿਖਲਾਈ : ਮੀਤ ਹੇਅਰ ਚੰਡੀਗੜ੍ਹ, 15 ਜੂਨ : ਪੰਜਾਬ ਦੇ ਖਿਡਾਰੀਆਂ ਨੂੰ ਕੌਮੀ ਤੇ ਕੌਮਾਂਤਰੀ ਮੁਕਾਬਲਿਆਂ ਲਈ ਤਿਆਰ ਕਰਨ ਲਈ ਬਿਹਤਰ ਮੰਚ ਮੁਹੱਈਆ ਕਰਵਾਉਣ ਦੇ ਟੀਚੇ ਤਹਿਤ ਪੰਜਾਬ ਦੇ 35 ਬੈਡਮਿੰਟਨ ਖਿਡਾਰੀ ਜਵਾਲਾ ਗੁੱਟਾ ਅਕੈਡਮੀ ਆਫ ਐਕਸੀਲੈਂਸ ਵਿਖੇ ਇਕ ਮਹੀਨੇ ਲਈ ਵਿਸ਼ੇਸ਼ ਸਿਖਲਾਈ ਹਾਸਲ ਕਰਨ ਲਈ ਅੱਜ ਹੈਦਰਾਬਾਦ ਲਈ ਰਵਾਨਾ ਹੋਏ। ਖੇਡ ਵਿਭਾਗ ਦੇ ਮੁੱਖ ਦਫਤਰ ਹਾਕੀ ਓਲੰਪੀਅਨ ਬਲਬੀਰ ਸਿੰਘ ਸੀਨੀਅਰ ਕੌਮਾਂਤਰੀ ਹਾਕੀ ਸਟੇਡੀਅਮ....
ਮੋਹਾਲੀ, 13 ਜੂਨ : ਗਤਕਾ ਫੈਡਰੇਸ਼ਨ ਆਫ ਇੰਡੀਆ ਦੀ ਅਗਵਾਈ ਹੇਠ ਪੰਜਾਬ ਗਤਕਾ ਐਸੋਸੀਏਸ਼ਨ ਵੱਲੋਂ 3 ਦਿਨਾਂ 8ਵੀ ਪੰਜਾਬ ਸਟੇਟ ਗਤਕਾ ਚੈਂਪੀਅਨਸ਼ਿਪ ਨਿਊ ਚੰਡੀਗੜ੍ਹ ਸਥਿਤ ਗੁਰਦੁਆਰਾ ਈਸ਼ਰ ਪ੍ਰਕਾਸ਼ ਰਤਵਾੜਾ ਸਾਹਿਬ ਵਿਖੇ ਸ਼ੁਰੂ ਹੋਈ। ਇਸ ਮੌਕੇ ਪੰਜਾਬ ਗਤਕਾ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਰਜਿੰਦਰ ਸਿੰਘ ਸੋਹਲ ਨੇ ਆਏ ਮੁੱਖ ਮਹਿਮਾਨਾਂ ਦਾ ਸਵਾਗਤ ਕੀਤਾ। ਇਸ ਚੈਂਪੀਅਨਸ਼ਿਪ ਦਾ ਉਦਘਾਟਨ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਤੇ ਰਤਵਾੜਾ ਸਾਹਿਬ ਟਰੱਸਟ ਦੇ ਚੇਅਰਮੈਨ ਬਾਬਾ ਲਖਵੀਰ ਸਿੰਘ....
ਕਾਕਾਮਿਗਹਾਰਾ, 11 ਜੂਨ : ਭਾਰਤ ਦੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚ ਦਿੱਤਾ ਹੈ। ਉਹਨਾਂ ਪਹਿਲੀ ਵਾਰ ਮਹਿਲਾ ਜੂਨੀਅਰ ਹਾਕੀ ਏਸ਼ੀਆ ਕੱਪ ਦਾ ਖਿਤਾਬ ਜਿੱਤਿਆ। ਟੀਮ ਇੰਡੀਆ ਨੇ ਫਾਈਨਲ 'ਚ ਚਾਰ ਵਾਰ ਦੀ ਚੈਂਪੀਅਨ ਦੱਖਣੀ ਕੋਰੀਆ ਨੂੰ 2-1 ਨਾਲ ਹਰਾਇਆ। ਭਾਰਤ ਲਈ ਅਨੂ ਅਤੇ ਨੀਲਮ ਨੇ ਗੋਲ ਕੀਤੇ। ਜਦਕਿ ਕੋਰੀਆ ਲਈ ਇਕਮਾਤਰ ਗੋਲ ਸੀਓ ਯਿਓਨ ਨੇ ਕੀਤਾ। ਇਸ ਮੈਚ ਦੇ ਪਹਿਲੇ ਕੁਆਰਟਰ ਵਿੱਚ ਇੱਕ ਵੀ ਗੋਲ ਨਹੀਂ ਹੋ ਸਕਿਆ ਪਰ ਇਸ ਤੋਂ ਬਾਅਦ ਭਾਰਤ ਨੇ 22ਵੇਂ ਮਿੰਟ ਵਿੱਚ ਲੀਡ ਲੈ ਲਈ। ਭਾਰਤ ਲਈ ਅਨੂ....
ਬਠਿੰਡਾ, 7 ਜੂਨ : ਬਠਿੰਡਾ ਜ਼ਿਲ੍ਹੇ ਦੀ ਗੋਨਿਆਣਾ ਮੰਡੀ ਵਿੱਚ ਚੱਲ ਰਹੇ ਸੁਰਜੀਤ ਸਿੰਘ ਡੀਪੀਈ ਹਾਕੀ ਕਲੱਬ ਦੀ ਇੱਕ ਖਿਡਾਰਨ ਜੈਸਮੀਨ ਕੌਰ ਨੂੰ ਕੌਮੀ ਹਾਕੀ ਮੁਕਾਬਲੇ ਲਈ ਚੁਣਿਆ ਗਿਆ ਹੈ ਜਿਸ ਨੂੰ ਲੈ ਕੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਕਲੱਬ ਪ੍ਰਧਾਨ ਹਰਦੀਪ ਸਿੰਘ ਗੋਨੀ ਸਰਾਂ ਨੇ ਦੱਸਿਆ ਕਿ ਗਵਾਲੀਅਰ (ਮੱਧ ਪ੍ਰਦੇਸ਼) ਵਿੱਚ ਹੋਣ ਜਾ ਰਹੀਆਂ 66 ਵੀਆਂ ਕੌਮੀ ਖੇਡਾਂ ਵਿੱਚ ਕਲੱਬ ਦੀ ਜੈਸਮੀਨ ਕੌਰ ਨੂੰ ਖੇਡਣ ਲਈ ਚੁਣਿਆ ਗਿਆ ਹੈ ਜੋਕਿ ਸਾਡੇ ਕਲੱਬ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ।....
ਜਰਖੜ ਅਕੈਡਮੀ ਦੇ ਅਹੁਦੇਦਾਰਾਂ ਅਤੇ ਸਕੂਲ ਸਟਾਫ ਨੇ ਦਿੱਤੀ ਵਧਾਈ ਲੁਧਿਆਣਾ 7 ਜੂਨ : ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ ਦੀਆਂ ਪ੍ਰਾਪਤੀਆਂ ਵਿਚ ਇੱਕ ਹੋਰ ਵਾਧਾ ਹੋਇਆ ਜਦੋਂ ਅੰਡਰ 19 ਸਾਲ ਵਰਗ ਵਿੱਚ ਪੰਜਾਬ ਟੀਮ ਲਈ 2 ਖ਼ਿਡਾਰੀ ਸਤਨਾਮ ਸਿੰਘ ਅਤੇ ਦਲਬੀਰ ਸਿੰਘ ਚੁਣੇ ਗਏ ਹਨ। (ਅੰਡਰ 19 ਸਾਲ )ਸਕੂਲ ਨੈਸ਼ਨਲ ਜੋ ਮੱਧ ਪ੍ਰਦੇਸ਼ ਗਵਾਲੀਅਰ ਵਿਖੇ 8 ਤੋਂ 12 ਜੂਨ ਨੂੰ ਹੋ ਰਹੀ ਹੈ। ਉਸ ਵਿੱਚ ਸਤਨਾਮ ਸਿੰਘ ਅਤੇ ਦਲਬੀਰ ਸਿੰਘ ਪੰਜਾਬ ਦੀ ਟੀਮ ਦੀ ਜਿੱਤ ਲਈ ਅਹਿਮ ਭੂਮਿਕਾ ਨਿਭਾਉਣਗੇ। ਜਰਖੜ ਹਾਕੀ....