ਮੋਹਾਲੀ 19 ਜੁਲਾਈ : ਲੰਮੇ ਸਮੇਂ ਤੋਂ ਬਾਅਦ ਕਬੱਡੀ ਦੇ ਖੇਤਰ ਵਿਚ ਨਾਮਣਾ ਖੱਟਣ ਵਾਲ ਕਬੱਡੀ ਅਕੈਡਮੀ ਮੋਲੀ ਬੈਦਵਾਨ ਦੇ ਖਿਡਾਰੀ ਬਾਹਰਲੇ ਦੇਸ਼ਾਂ ਵਿੱਚ ਖੇਡਣ ਦੇ ਲਈ ਰਵਾਨਾ ਹੋ ਚੁੱਕੇ ਹਨ। ਇਸ ਸਬੰਧੀ ਕਬੱਡੀ ਕੋਚ ਮਾਸਟਰ ਭੁਪਿੰਦਰ ਸਿੰਘ ਨੇ ਦੱਸਿਆ ਕੇ ਕਬੱਡੀ ਅਕੈਡਮੀ ਮੌਲੀ ਬੈਦਵਾਨ ਦੇ 40 ਦੇ ਕਰੀਬ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਹਨ , ਜਿੰਨਾਂ ਨੂੰ ਅਲੱਗ- ਅਲੱਗ ਦੇਸ਼ਾਂ ਦੇ ਵਿੱਚ ਦਾ ਦੌਰਾ ਕਰਨ ਦਾ ਮਾਣ ਹਾਸਲ ਹੋਇਆ ਹੈ। ਕਬੱਡੀ ਕੋਚ ਮੱਖਣ ਸਿੰਘ ਕਜਹੇੜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈਪੀ ਸੈਪਲੀ ਵਾਲਾ( ਅਮਰੀਕਾ) , ਪੰਮਾ ਸੁਹਾਣਾ ( ਅਮਰੀਕਾ), ਪੰਮਾ ਸੋਹਾਣਾ ( ਕੈਨੇਡਾ), ਗੱਗੂ ਸੈਂਪਲੀ, ਕੀਤੂ ਬੁੱਢਣਪੁਰ,, ਜਾਹਰੀ ਯੂਰਪ, ਦੌਰਾ ਕਰ ਚੁੱਕੇ ਆਪਣੀ ਖੇਡ ਪ੍ਰਤਿਮਾ ਦਾ ਪ੍ਰਗਟਾਵਾ ਕਰ ਚੁੱਕੇ ਹਨ। ਇਸ ਮੌਕੇ ਤੇ ਮੌਲੀ ਬੈਦਵਾਨ ਕਬੱਡੀ ਅਕੈਡਮੀ ਦੇ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਭਿੰਦਾ ਅਤੇ ਕਬੱਡੀ ਕੋਚ ਮੱਖਣ ਸਿੰਘ ਨੂੰ ਮੁਬਾਰਕਬਾਦ ਦਿੰਦੇ ਹੋਏ ਮੁਹਾਲੀ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਕੁਲਵੰਤ ਸਿੰਘ ਨੇ ਦੱਸਿਆ ਕਿ ਇਹ ਮੁਹਾਲੀ ਹਲਕੇ ਦੇ ਲਈ ਹੀ ਨਹੀਂ ਸਗੋਂ ਕਬੱਡੀ ਜਗਤ ਲਈ ਇੱਕ ਵੱਡੀ ਖਬਰ ਹੈ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਖੇਡ ਪ੍ਰੇਮੀਆਂ ਦੇ ਲਈ ਇੱਕ ਖੁਸ਼ੀ ਅਤੇ ਤਸੱਲੀ ਭਰੀ ਖ਼ਬਰ ਹੈ। ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੀ ਤਰਫ਼ੋਂ ਪੰਜਾਬ ਦੇ ਵਿੱਚ ਖਿਡਾਰੀਆਂ ਦੇ ਲਈ ਸਾਜ਼ਗਾਰ ਮਾਹੌਲ ਤਿਆਰ ਕੀਤਾ ਜਾ ਰਿਹਾ ਹੈ। ਤਾਂ ਕਿ ਅਗਾਂਹ ਤੋਂ ਵੀ ਪੰਜਾਬ ਦੇ ਖਿਡਾਰੀ ਦੇਸ਼-ਵਿਦੇਸ਼ ਵਿੱਚ ਪੰਜਾਬ ਦਾ ਨਾਮ ਰੌਸ਼ਨ ਕਰ ਸਕਣ ਅਤੇ ਆਪਣਾ ਭਵਿੱਖ ਸਵਾਰ ਸਕਣ, ਇਸ ਮੌਕੇ ਫੂਲਰਾਜ ਸਿੰਘ ਕਿਹਾ ਕੇ ਮੌਲੀ ਬੈਦਵਾਨ ਅਕੈਡਮੀ ਨੇ ਕਬੱਡੀ ਨੇ ਨਾਮਵਰ ਖਿਡਾਰੀ ਪੈਦਾ ਕੀਤੇ ਹਨ ਜਿਨ੍ਹਾਂ ਨੇ ਮੁਹਾਲੀ ਦਾ ਨਾਮ ਹੀ ਨਹੀਂ ਸਗੋਂ ਪੰਜਾਬ ਦਾ ਨਾਮ ਦੇਸ਼ਾਂ -ਵਿਦੇਸ਼ਾਂ ਦੇ ਵਿੱਚ ਰੋਸ਼ਨ ਕੀਤਾ ਹੈ। ਇੱਥੇ ਇਹ ਗੱਲ ਜ਼ਿਕਰ ਯੋਗ ਹੈ ਕਿ ਇਸ ਮੁਬਾਰਕ ਮੌਕੇ ਤੇ ਭੁਪਿੰਦਰ ਸਿੰਘ ਭਿੰਦਾ ਅਤੇ ਕਬੱਡੀ ਕੋਚ ਮੱਖਣ ਸਿੰਘ ਨੂੰ ਦੇਸ਼ ਦੇ ਕੋਨੇ- ਕੋਨੇ ਵਿਚੋਂ ਅਤੇ ਵਿਦੇਸ਼ਾਂ ਦੀ ਧਰਤੀ ਵਿੱਚ ਖੇਡਾਂ ਵਿੱਚ ਮੱਲਾਂ ਮਾਰ ਰਹੇ ਕਬੱਡੀ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਦੇ ਵੱਲੋਂ ਮੁਬਾਰਕਾਂ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।