ਕਬੱਡੀ ਨੈਸ਼ਨਲ ਸਟਾਈਲ ਵਿੱਚ ਅੰਡਰ 21 ਵਰਗ ਗਰੁੱਪ ਲੜਕਿਆਂ ਵਿੱਚ ਪਿੰਡ ਚੌਂਦਾ ਨੇ ਪਿੰਡ ਬਨਭੌਰਾ ਦੀ ਟੀਮ ਨੂੰ ਹਰਾਇਆ ਅਮਰਗੜ੍ਹ 07 ਸਤੰਬਰ : 'ਖੇਡਾਂ ਵਤਨ ਪੰਜਾਬ ਦੀਆਂ' ਦੇ ਚੱਲ ਰਹੇ ਬਲਾਕ ਪੱਧਰੀ ਮੁਕਾਬਲਿਆਂ ਦਾ ਅੱਜ ਦੂਜਾ ਪੜਾਅ 'ਚ ਬਲਾਕ ਅਮਰਗੜ੍ਹ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਦੇ ਖੇਡ ਗਰਾਊਂਡ ਵਿਖੇ ਖਿਡਾਰੀਆਂ ਨੇ ਆਪਣੇ ਖੇਡ ਪ੍ਰਤਿਭਾ ਦੇ ਜੌਹਰ ਦਿਖਾਏ। ਬਲਾਕ ਅਮਰਗੜ੍ਹ ਦੀਆਂ ਖੇਡਾਂ ਦਾ ਦੂਜਾ ਦਿਨ ਵੀ ਸ਼ਾਨਦਾਰ ਰਿਹਾ । ਜ਼ਿਲ੍ਹਾ ਖੇਡ ਅਫ਼ਸਰ ਮਾਲੇਰਕੋਟਲਾ ਸ੍ਰੀ ਗੁਰਦੀਪ....
ਖੇਡਾਂ ਦੀ ਦੁਨੀਆਂ
ਵਿਧਾਇਕ ਰੁਪਿੰਦਰ ਸਿੰਘ ਹੈਪੀ ਨੇ ਬਲਾਕ ਖਮਾਣੋਂ ਦੀਆਂ ਖੇਡਾਂ ਦੀ ਕਰਵਾਈ ਸ਼ੁਰੂਆਤ ਖਮਾਣੋਂ, 07 ਸਤੰਬਰ : ਪੰਜਾਬ ਸਰਕਾਰ ਵਲੋਂ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਦੀ ਗ੍ਰਿਫਤ ਵਿੱਚੋਂ ਕੱਢਣ ਦੇ ਮਕਸਦ ਨਾਲ ਸ਼ੁਰੂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਪਹਿਲੇ ਸੀਜ਼ਨ ਕਾਰਨ ਨੌਜਵਾਨਾਂ ਅੰਦਰ ਆਪਣੀ ਖੇਡ ਪ੍ਰਤਿਭਾ ਉਜਾਗਰ ਕਰਨ ਪ੍ਰਤੀ ਵੱਡੀ ਪੱਧਰ ਤੇ ਦਿਲਚਸਪੀ ਵਧੀ ਹੈ ਜਿਸ ਕਾਰਨ ਅੱਜ ਪੰਜਾਬ ਦੇ ਪਿੰਡਾਂ ਤੇ ਸ਼ਹਿਰਾਂ ਦੇ ਖੇਡ ਮੈਦਾਨਾਂ ਵਿੱਚ ਨੌਜਵਾਨ ਵੱਡੀ ਗਿਣਤੀ ਵਿੱਚ ਖੇਡਾਂ ਨਾਲ ਜੁੜ ਰਹੇ ਹਨ। ਇਹ....
ਬਟਾਲਾ, 06 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ, ਸ਼ੀਜਨ-2, ਸਥਾਨਕ ਕਮਲਜੀਤ ਖੇਡ ਗਰਾਉਂਡ ਕੋਟਲਾ ਸ਼ਾਹੀਆਂ ਵਿਖੇ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ। ਜਿਸ ਵਿੱਚ ਕਬੱਡੀ( ਨੈਸ਼ਨਲ ਸਟਾਈਲ) 0- ਤੋ 14 ਸਾਲ ( ਲੜਕੇ) ਪਹਿਲਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ੇਖੂਪੁਰਾ ਨੇ ਹਾਸਲ ਕੀਤਾ। ਇਸ ਤੋ ਬਾਅਦ ਦੂਜਾ ਸਥਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲਾ ਸ਼ਾਹੀਆਂ ਨੇ ਹਾਸਲ ਕੀਤਾ। ਇਸ ਦੇ ਨਾਲ ਹੀ 0 ਤੋਂ 17 ਸਾਲ ( ਲੜਕੇ) ਪਹਿਲਾ ਸਥਾਨ ਹਾਸਲ ਕਰਨ ਵਾਲੀ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ....
ਨੌਜਵਾਨ ਪੀੜੀ ਨਸ਼ੇ ਛੱਡ ਕੇ ਖੇਡਾਂ ਵੱਲ ਪ੍ਰੇਰਿਤ ਹੋਕੇ ਆਪਣੀ ਆਉਣ ਵਾਲੀ ਪੀੜੀ ਲਈ ਮਾਰਗ ਦਰਸਕ ਬਣਨ-ਕੁਲਵੰਤ ਸਿੰਘ ਗੱਜਣਮਾਜਰਾ ਬਲਾਕ ਪੱਧਰੀ ਖੇਡਾਂ 'ਚ ਅਮਰਗੜ੍ਹ ਬਲਾਕ ਦੇ ਖਿਡਾਰੀਆਂ ਨੇ ਦਿਖਾਏ ਆਪਣੀ ਖੇਡ ਪ੍ਰਤਿਭਾ ਦੇ ਜੌਹਰ ਅਮਰਗੜ੍ਹ, 06 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ '', ਸੀਜ਼ਨ-2 ਤਹਿਤ ਸਬ ਡਵੀਜ਼ਨ ਅਮਰਗੜ੍ਹ ਦੇ ਬਲਾਕ ਪੱਧਰੀ ਖੇਡ ਮੁਕਾਬਲੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਮਰਗੜ੍ਹ ਵਿਖੇ ਉਪ ਮੰਡਲ ਮੈਜਿਸਟ੍ਰੇਟ ਸ੍ਰੀਮਤੀ ਸੁਰਿੰਦਰ ਕੌਰ ਨੇ ਰਸਮੀ ਸ਼ੁਰੂਆਤ ਕਰਵਾਈ । ਉਨ੍ਹਾਂ....
ਮਾਨਸਾ, 06 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ-2023 ਤਹਿਤ ਬਲਾਕ ਪੱਧਰੀ ਖੇਡਾਂ ਦੇ ਛੇੇਵੇ ਦਿਨ ਵੱਖ ਵੱਖ ਬਲਾਕਾਂ ਦੇ ਅੰਡਰ-21 ਅਤੇ ਇਸ ਤੋੋਂ ਉਪਰ ਉਮਰ ਵਰਗ ਦੇ ਕਬੱਡੀ ਦੇ ਖੇਡ ਮੁਕਾਬਲੇ ਕਰਵਾਏ ਗਏ। ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬਲਾਕ ਭੀਖੀ ਕਬੱਡੀ ਨੈਸ਼ਨਲ ਸਟਾਇਲ ਲੜਕਿਆਂ ਦੇ ਮੁਕਾਬਲਿਆਂ ਵਿਚ ਪਿੰਡ ਕੋੋਟੜਾ ਕਲਾਂ ਨੇ ਪਹਿਲਾ ਅਤੇ ਨੈਸ਼ਨਲ ਕਾਲਜ ਭੀਖੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਬਲਾਕ ਸਰਦੂਲਗੜ੍ਹ ਕਬੱਡੀ (ਨੈਸ਼ਨਲ ਸਟਾਇਲ) ਲੜਕਿਆਂ ਵਿਚ ਪਿੰਡ ਕਰੰਡੀ ਨੇ ਪਹਿਲਾ....
ਜੈਤੋ 6 ਸਤੰਬਰ : ਪੰਜਾਬ ਸਰਕਾਰ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਫਰੀਦਕੋਟ ਦੇ ਸਹਿਯੋਗ ਨਾਲ ਖੇਡਾਂ ਵਤਨ ਪੰਜਾਬ ਦੀਆਂ 2023 ਸੀਜ਼ਨ-2 ਅਧੀਨ ਬਲਾਕ ਜੈਤੋ ਦੀਆਂ ਬਲਾਕ ਪੱਧਰੀ ਖੇਡਾਂ ਜੋ ਕਿ ਮਿਤੀ 05-09-2023 ਤੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੈਤੋ ਵਿਖੇ ਕਰਵਾਈਆਂ ਜਾ ਰਹੀਆਂ ਹਨ ਦਾ ਖਿਡਾਰੀਆਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਬਲਾਕ ਜੈਤੋ ਵਿਖੇ ਹੋ ਰਹੀਆਂ ਇਨ੍ਹਾ ਬਲਾਕ ਪੱਧਰੀ ਖੇਡਾਂ ਦੇ ਅੱਜ ਦੂਜੇ ਦਿਨ ਦੌਰਾਨ ਸ....
ਵੱਖ-ਵੱਖ ਖੇਡਾਂ ਵਿੱਚ ਖਿਡਾਰੀਆਂ ਨੇ ਬੜੇ ਉਤਸ਼ਾਹ ਅਤੇ ਜੋਸ਼ ਨਾਲ ਲਿਆ ਭਾਗ ਤਰਨ ਤਾਰਨ, 04 ਸਤੰਬਰ : ਪੰਜਾਬ ਸਰਕਾਰ ਅਤੇ ਖੇਡ ਵਿਭਾਗ ਵੱਲੋਂ ਖੇਡਾਂ ਵਤਨ ਪੰਜਾਬ ਦੀਆਂ-2023 ਅਧੀਨ ਜਿਲਾ੍ਹ ਤਰਨਤਾਰਨ ਵਿੱਚ ਬਲਾਕ ਪੱਧਰੀ ਖੇਡਾਂ ਬਲਾਕ ਵਲਟੋਹਾ ਵਿਖੇ ਸ਼ਹੀਦ ਹਵਾਲਦਾਰ ਅਜੀਤ ਸਿੰਘ ਸਰਕਾਰੀ ਸੈਕੰਡਰੀ ਸਕੂਲ ਖੇਮਕਰਨ (ਲੜਕੇ) ਵਿੱਚ ਅੱਜ ਨੂੰ ਦੂਸਰੇ ਦਿਨ ਪੂਰੀ ਸ਼ਾਨੋ ਸੌਕਤ ਨਾਲ ਸਮਾਪਤ ਹੋਈਆਂ। ਅੱਜ ਇਹਨਾਂ ਖੇਡਾਂ ਵਿੱਚ ਵੱਖ-ਵੱਖ ਖੇਡਾਂ ਦੇ ਫਾਈਨਲ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਜਿੱਤ ਪ੍ਰਾਪਤ ਕਰਨ....
ਲੁਧਿਆਣਾ, 03 ਸਤੰਬਰ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-2 ਤਹਿਤ ਲੜੀਵਾਰ ਦੂਜੇ ਦਿਨ ਵਿੱਚ ਬਲਾਕ ਡੇਹਲੋ, ਖੰਨਾ, ਲੁਧਿਆਣਾ-2, ਸਿੱਧਵਾਂ ਬੇਟ ਅਤੇ ਸੁਧਾਰ ਵਿੱਚ ਤਹਿ ਕੀਤੇ ਸਡਿਊਲ ਅਨੁਸਾਰ ਕਰਵਾਏ ਜਾ ਰਹੇ ਹਨ ਜਿਸ ਵਿੱਚ ਅੰ-17 ਲੜਕੇ ਲੜਕੀਆਂ, 41-55 ਮੈਨ/ਵੂਮੈਨ ਸ਼ਾਮਲ ਹਨ। ਇਨ੍ਹਾਂ ਪੰਜਾਂ ਬਲਾਕਾਂ ਵਿੱਚ ਟੂਰਨਾਂਮੈਂਟ ਮਿਤੀ 2 ਸਤੰਬਰ ਤੋਂ 4 ਸਤੰਬਰ ਤੱਕ ਜਾਰੀ ਰਹਿਣਗੇ। ਬਲਾਕ ਪੱਧਰੀ ਖੇਡਾਂ ਬੀਤੇ ਕੱਲ੍ਹ 2 ਸਤੰਬਰ ਤੋਂ 10 ਸਤੰਬਰ 2023 ਤੱਕ ਜਿਲ੍ਹਾ ਲੁਧਿਆਣਾ ਦੇ ਵੱਖ-ਵੱਖ 14 ਬਲਾਕਾਂ ਵਿੱਚ....
ਚੰਡੀਗੜ੍ਹ, 3 ਸਤੰਬਰ : ‘ਖੇਡਾਂ ਵਤਨ ਪੰਜਾਬ ਦੀਆਂ-2023’ ਉਦਘਾਟਨੀ ਸਮਾਰੋਹ ਤੋਂ ਬਾਅਦ ਸ਼ੁਰੂ ਹੋਏ ਬਲਾਕ ਪੱਧਰੀ ਮੁਕਾਬਲਿਆਂ ਵਿੱਚ ਸੂਬੇ ਦੇ ਖੇਡ ਮੈਦਾਨਾਂ ਵਿੱਚ ਖਿਡਾਰੀਆਂ ਵੱਲੋੰ ਪੂਰੇ ਜ਼ੋਰ ਸ਼ੋਰ ਨਾਲ ਹਿੱਸਾ ਲਿਆ ਜਾ ਰਿਹਾ ਹੈ। ਖੇਡ ਵਿਭਾਗ ਵੱਲੋਂ ਬਲਾਕ ਪੱਧਰੀ ਟੂਰਨਾਮੈਂਟ ਦੌਰਾਨ ਖਿਡਾਰੀਆਂ ਦੇ ਸੁਚਾਰੂ ਪ੍ਰਬੰਧਾਂ ਦੀ ਨਿਗਰਾਨੀ ਲਈ ਹਰ ਜ਼ਿਲੇ ਵਿੱਚ ਦੋ ਨੋਡਲ ਅਧਿਕਾਰੀ ਲਾਏ ਗਏ। ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕਿ....
ਓਮਾਨ, 02 ਸਤੰਬਰ : ਭਾਰਤ ਨੇ ਪੁਰਾਣੇ ਵਿਰੋਧੀ ਪਾਕਿਸਤਾਨ ਨੂੰ ਰੋਮਾਂਚਕ ਸ਼ੂਟਆਊਟ ਵਿਚ 2-0 ਨਾਲ ਹਰਾ ਕੇ ਪਹਿਲਾ ਪੁਰਸ਼ ਹਾਕੀ 5 ਏਸ਼ੀਆ ਕੱਪ ਜਿੱਤ ਲਿਆ ਹੈ। ਨਿਰਧਾਰਤ ਸਮੇਂ ਤਕ ਸਕੋਰ 4-4 ਨਾਲ ਬਰਾਬਰ ਸੀ। ਇਸ ਜਿੱਤ ਦੇ ਨਾਲ, ਭਾਰਤ ਨੇ FIH ਪੁਰਸ਼ ਹਾਕੀ 5 ਵਿਸ਼ਵ ਕੱਪ 2024 ’ਚ ਵੀ ਪ੍ਰਵੇਸ਼ ਕਰ ਲਿਆ ਹੈ। ਭਾਰਤ ਲਈ ਮੁਹੰਮਦ ਰਾਹੀਲ (19ਵੇਂ ਅਤੇ 26ਵੇਂ), ਜੁਗਰਾਜ ਸਿੰਘ (ਸੱਤਵੇਂ) ਅਤੇ ਮਨਿੰਦਰ ਸਿੰਘ (10ਵੇਂ ਮਿੰਟ) ਨੇ ਨਿਰਧਾਰਤ ਸਮੇਂ ਵਿੱਚ ਗੋਲ ਕੀਤੇ। ਸ਼ੂਟਆਊਟ ਵਿੱਚ ਗੁਰਜੋਤ ਸਿੰਘ ਅਤੇ....
ਆਨਲਾਈਨ ਰਜਿਸਟ੍ਰੇਸ਼ਨ ਨਾ ਕਰਵਾ ਸਕਣ ਵਾਲੇ ਖਿਡਾਰੀਆਂ ਨੂੰ ਵੀ ਮੌਕੇ ਉੱਤੇ ਪੁੱਜਣ ਉੱਤੇ ਹਿੱਸਾ ਲੈਣ ਦੀ ਦਿੱਤੀ ਇਜਾਜ਼ਤ: ਮੀਤ ਹੇਅਰ ਅੱਠ ਖੇਡਾਂ ਵਿੱਚ ਅੱਠ ਉਮਰ ਵਰਗਾਂ ਦੇ ਬਲਾਕ ਪੱਧਰੀ ਮੁਕਾਬਲੇ 31 ਅਗਸਤ ਤੋਂ 9 ਸਤੰਬਰ ਤੱਕ ਚੱਲਣਗੇ ਚੰਡੀਗੜ੍ਹ, 31 ਅਗਸਤ : ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਵੱਲੋਂ ਬਠਿੰਡਾ ਵਿਖੇ ਉਦਘਾਟਨੀ ਸਮਾਰੋਹ ਦੌਰਾਨ ‘ਖੇਡਾਂ ਵਤਨ ਪੰਜਾਬ ਦੀਆਂ-2023’ (ਸੀਜ਼ਨ-2) ਦੇ ਸ਼ਾਨਦਾਰ ਆਗਾਜ਼ ਤੋਂ ਬਾਅਦ ਅੱਜ ਬਲਾਕ ਪੱਧਰੀ ਮੁਕਾਬਲਿਆਂ ਦੀ ਸ਼ੁਰੂਆਤ ਹੋ ਗਈ। ਅੱਜ....
ਬਰੂਸ ਲੀ ਦਾ ਰਿਕਾਰਡ ਤੋੜਨ ਵਾਲੇ ਅੰਮ੍ਰਿਤਬੀਰ ਸਿੰਘ ਨੂੰ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਵਧਾਈ ਦਿੱਤੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਮ੍ਰਿਤਬੀਰ ਸਿੰਘ ਨੂੰ ਜ਼ਿਲ੍ਹੇ ਦਾ ਯੂਥ ਆਇਕਾਨ ਨਿਯੁਕਤ ਕਰਨ ਦੀ ਕੀਤੀ ਜਾਵੇਗੀ ਸ਼ਿਫ਼ਾਰਸ਼ - ਡਿਪਟੀ ਕਮਿਸ਼ਨਰ ਗੁਰਦਾਸਪੁਰ, 31 ਅਗਸਤ : ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਉਮਰਾਵਾਲ ਦੇ 21 ਸਾਲਾ ਨੌਜਵਾਨ ਅੰਮ੍ਰਿਤਬੀਰ ਸਿੰਘ ਨੇ 1 ਮਿੰਟ ਵਿੱਚ 20 ਪਾਊਂਡ ਭਾਰ ਚੱਕ ਕੇ ਉਂਗਲਾਂ ਦੇ ਭਾਰ `ਤੇ 86 ਪੁਸ਼ ਅਪਸ ਕਰਕੇ ਬਰੂਸ ਲੀ ਦਾ ਰਿਕਾਰਡ ਤੋੜ ਕੇ ਆਪਣਾ ਨਵਾਂ ਵਿਸ਼ਵ....
01 ਤੇ 2 ਸਤੰਬਰ ਨੂੰ ਕਪੂਰਥਲਾ, 3 ਤੇ 4 ਸਤੰਬਰ ਨੂੰ ਫਗਵਾੜਾ, 5 ਤੇ 6 ਸਤੰਬਰ ਨੂੰ ਨਡਾਲਾ ਤੇ ਢਿਲਵਾਂ ਅਤੇ 8-9 ਸਤੰਬਰ ਨੂੰ ਸੁਲਤਾਨਪੁਰ ਲੋਧੀ ਵਿਖੇ ਹੋਣਗੇ ਮੁਕਾਬਲੇ ਕਪੂਰਥਲਾ, 31 ਅਗਸਤ : ਪੰਜਾਬ ਸਰਕਾਰ ਵਲੋਂ ਕੌਮੀ ਖੇਡ ਦਿਵਸ ਮੌਕੇ ਸ਼ੁਰੂ ਕਰਵਾਈਆਂ ਖੇਡਾਂ ਵਤਨ ਪੰਜਾਬ ਦੀਆਂ ਦੇ ਸੀਜਨ-2 ਤਹਿਤ ਖੇਡ ਵਿਭਾਗ ਅਤੇ ਜਿਲਾ ਪ੍ਰਸ਼ਾਸਨ 01 ਸਤੰਬਰ ਤੋਂ ਜਿਲੇ ਵਿਚ ਬਲਾਕ ਪੱਧਰੀ ਖੇਡਾਂ ਦੀ ਸ਼ੁਰੂਆਤ ਕਰਵਾਉਣ ਜਾ ਰਿਹਾ ਹੈ ਜਿਸ ਤਹਿਤ ਜਿਲੇ ਦੇ ਵੱਖ-ਵੱਖ ਹਿੱਸਿਆਂ ਵਿਚ ਖੇਡ ਮੁਕਾਬਲੇ ਕਰਵਾਏ ਜਾਣਗੇ।....
ਖੇਡਾਂ ਵਤਨ ਪੰਜਾਬ ਦੀਆਂ '' ਸੀਜ਼ਨ -2 ਤਹਿਤ ਬਲਾਕ ਪੱਧਰੀ ਟੂਰਨਾਮੈਂਟ ਜ਼ਿਲ੍ਹੇ ਵਿੱਚ 01 ਸਤੰਬਰ ਤੋਂ : ਹਰਬੰਸ ਸਿੰਘ ਖੇਡ ਮੁਕਾਬਲਿਆਂ ਵਿੱਚ ਅੰਡਰ 14, 17, 21 ਤੋਂ ਇਲਾਵਾ ਵੱਖ-ਵੱਖ ਉਮਰ ਵਰਗਾਂ ਦੇ ਲੋਕ ਲੈ ਰਹੇ ਹਨ ਭਾਗ ਬਲਾਕ ਪੱਧਰੀ ਖੇਡਾ ਸਥਾਨਕ ਜਾਕਿਰ ਹੂਸੈਨ ਸਟੇਡੀਅਮ,ਅਮਰਗੜ੍ਹ ਅਤੇ ਅਹਿਮਦਗੜ੍ਹ ਦੇ ਪਿੰਡ ਬਾਲੇਵਾਲ ਅਤੇ ਭੋਗੀਵਾਲ ਵਿਖੇ ਕਰਵਾਏ ਜਾਣਗੇ ਬਲਾਕ ਪੱਧਰੀ ਮੁਕਾਬਲੇ ਮਾਲੇਰਕੋਟਲਾ, 30 ਅਗਸਤ : ਐਸ.ਡੀ.ਐਮ. ਮਾਲੇਰਕੋਟਲਾ ਸ੍ਰੀ ਹਰੰਬਸ ਸਿੰਘ ਨੇ ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ....
ਬੁਡਾਪੇਸਟ, 28 ਅਗਸਤ : ਉਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਇਕ ਵਾਰ ਫਿਰ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਸੋਨ ਤਮਗ਼ਾ ਜਿੱਤਣ ਵਾਲੇ ਪਹਿਲੇ ਭਾਰਤੀ ਬਣ ਕੇ ਇਤਿਹਾਸ ਰਚਿਆ ਹੈ। ਪੁਰਸ਼ਾਂ ਦੇ ਜੈਵਲਿਨ ਮੁਕਾਬਲੇ ਵਿਚ ਉਨ੍ਹਾਂ ਨੇ 88.17 ਮੀਟਰ ਦੇ ਥਰੋਅ ਨਾਲ ਸਕੋਰ ਬਣਾਇਆ। ਇਸ ਤੋਂ ਪਹਿਲਾਂ ਉਸ ਕੋਲ ਚਾਂਦੀ ਦਾ ਤਗਮਾ ਸੀ, ਜੋ ਇਸ ਟੂਰਨਾਮੈਂਟ ’ਚ ਕਿਸੇ ਭਾਰਤੀ ਦਾ ਸਰਬੋਤਮ ਪ੍ਰਦਰਸ਼ਨ ਸੀ। ਉਸ ਤੋਂ ਪਹਿਲਾਂ ਅੰਜੂ ਬਾਬੀ ਜਾਰਜ ਨੇ 2003 ’ਚ ਲੰਬੀ ਛਾਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਸੀ। ਫਾਈਨਲ ’ਚ....