ਖੇਡਾਂ ਦੀ ਦੁਨੀਆਂ

ਫਿਲੀਪਾਇਨ ਦੇ ਸ਼ਹਿਰ ਪਨਕੀ ਵਿਚ ਕਰਵਾਇਆ ਵਾਲੀਬਾਲ ਖੇਡ ਮੇਲਾ ਫਰਨੰਦੋ ਨੇ ਜਿੱਤਿਆ
ਪਨਕੀ (ਫਿਲੀਪਾਇਨ), 11 ਮਾਰਚ : ਫਿਲੀਪਾਇਨ ਦੇ ਸ਼ਹਿਰ ਪਨਕੀ ਵਿਚ ਏਕਓਕਾਂਰ ਇੰਡੀਅਨ ਨਿਰਮਲ ਟੈਂਪਲ ਦੀ ਪ੍ਰਬੰਧੀ ਕਮੇਟੀ ਦੇ ਸਹਿਯੋਗ ਨਾਲ ਵਾਲੀਬਾਲ ਦੇ ਕਰਵਾਏ ਗਏ ਮੁਕਾਬਲਿਆਂ ਵਿਚ 12 ਟੀਮਾਂ ਨੇ ਹਿੱਸਾ ਲਿਆ। ਵਾਲੀਬਾਲ ਸਮੇਤ ਹੋਰ ਖੇਡਾਂ ਦੇ ਮੁਕਾਬਲਿਆਂ ਵਿਚ ਪ੍ਰਵਾਸੀ ਪੰਜਾਬੀ ਪਿਛਲੇ 10 ਸਾਲਾਂ ਤੋਂ ਹਿੱਸਾ ਲੈਂਦੇ ਆ ਰਹੇ ਹਨ। ਖੇਡ ਮੇਲੇ ਵਿਚ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਇਹਨਾਂ ਮੁਕਾਬਲਿਆ ਵਿਚ ਸਨ, ਫਰਨੰਦੋ ਸਿਟੀ ਦੀ ਟੀਮ ਪਹਿਲੇ ਸਥਾਨ ਤੇ....
ਭਾਰਤ ਦੇ ਆਸਟ੍ਰੇਲੀਆ ਵਿੱਚ ਬਾਰਡਰ-ਗਾਵਸਕਰ ਟਰਾਫੀ ਦੇ ਚੌਥੇ ਮੈਚ ਦੇ ਟੌਸ ਦਾ ਸਿੱਕਾ ਉਛਾਲ ਸਕਦੇ ਨੇ ਪ੍ਰਧਾਨ ਮੰਤਰੀ ਮੋਦੀ
ਅਹਿਮਦਾਬਾਦ, 8 ਮਾਰਚ : ਭਾਰਤ ਤੇ ਆਸਟ੍ਰੇਲੀਆ ਵਿਚ ਬਾਰਡਰ-ਗਾਵਸਕਰ ਟਰਾਫੀ ਦਾ ਚੌਥਾ ਤੇ ਆਖਰੀ ਟੈਸਟ ਮੈਚ 9 ਮਾਰਚ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ। ਭਾਰਤ ਤੇ ਆਸਟ੍ਰੇਲੀਆ ਦੋਵਾਂ ਲਈ ਇਹ ਮੈਚ ਕਾਫੀ ਖਾਸ ਹੋਵੇਗਾ ਕਿਉਂਕਿ ਭਾਰਤ ਜਿੱਤਿਆ ਤਾਂ ਸੀਰੀਜ ‘ਤੇ ਕਬਜ਼ਾ ਹੋਵੇਗਾ ਤੇ ਵਰਲਡ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿਚ ਜਾਣ ਦਾ ਮੌਕਾ ਵੀ ਮਿਲੇਗਾ। ਦੂਜੇ ਪਾਸੇ ਜੇਕਰ ਆਸਟ੍ਰੇਲੀਆ ਜਿੱਤੀ ਤਾਂ ਉਹ ਲਗਾਤਾਰ ਤੀਜੀ ਬਾਰਡਰ-ਗਾਵਸਕਰ ਟਰਾਫੀ ਹਾਰਨ ਤੋਂ ਬਚ ਜਾਵੇਗੀ। ਇਹ ਮੈਚ....
ਖੇਲੋ ਇੰਡੀਆ ਯੂਥ ਗੇਮਜ਼ ਵਿੱਚ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਲੇ ਜੇਤੂ ਗਤਕਾ ਖਿਡਾਰੀਆਂ ਨੂੰ ਕੀਤਾ ਸਨਮਾਨਿਤ
ਮੋਹਾਲੀ, 04 ਮਾਰਚ : ਬੀਤੇ ਦਿਨੀਂ ਮੱਧ ਪ੍ਰਦੇਸ਼ ਵਿਖੇ ਖੇਲੋ ਇੰਡੀਆ ਯੂਥ ਗੇਮਜ਼ ਤਹਿਤ ਕਰਵਾਈਆਂ ਗਈਆਂ ਖੇਡਾਂ ਦੌਰਾਨ ਪੰਜਾਬ ਦੀ ਗੱਤਕਾ ਟੀਮ ਵਲੋਂ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 3 ਗੋਲਡ ਅਤੇ 2 ਬਰੌਂਜ਼ ਮੈਡਲ ਪੰਜਾਬ ਦੀ ਝੋਲੀ ਪਾਏ ਗਏ। ਇਨ੍ਹਾਂ ਹੋਣਹਾਰ ਖਿਡਾਰੀਆਂ ਅਤੇ ਉਨ੍ਹਾਂ ਦੇ ਕੋਚ ਸਹਿਬਾਨਾਂ ਦਾ ਅੱਜ ਮੋਹਾਲੀ ਵਿਖੇ ਉਚੇਚੇ ਤੌਰ ਤੇ ਸਨਮਾਨ ਕੀਤਾ ਗਿਆ। ਮੋਹਾਲੀ ਸਥਿਤ ਐਲੀਨਾ ਆਟੋ ਇੰਡਸਟਰੀਜ਼ ਵਿਖੇ ਇੱਕ ਸਾਦਾ ਪ੍ਰੰਤੂ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਦੌਰਾਨ ਇਨ੍ਹਾਂ ਖਿਡਾਰੀਆਂ ਦੀ ਹੌਸਲਾ....
ਖੇਡਾ, ਨੋਜੁਆਨਾ ਨੂੰ ਸਿਹਤ ਮਾਰੂ ਨਸ਼ਿਆ ਤੋ ਦੁਰ ਰੱਖਣ ਲਈ ਕਾਰਗਰ ਜਰੀਆ : ਸਪੀਕਰ ਸੰਧਵਾ 
ਦੋਰਾਹਾ, 02 ਮਾਰਚ : ਖੇਡਾਂ, ਆਪਸੀ ਭਾਈਚਾਰਾ, ਪ੍ਰੇਮ ਪਿਆਰ ਅਤੇ ਸਦਭ‍ਾਵਨ‍ਾ ਦਾ ਮੁਜੱਸਮਾ ਹੋਇਆ ਕਰਦੀਆਂ ਹਨ, ਜਿਨਾ ਦੁਆਰਾ ਇਨਸਾਨ ਰਿਸ਼ਟ ਪੁਸ਼ਟ ਜੀਵਨ ਬਤੀਤ ਕਰਦਾ ਹੈ। ਖੇਡਾ, ਨੋਜੁਆਨਾ ਨੂੰ ਸਿਹਤ ਮਾਰੂ ਨਸ਼ਿਆ ਤੋ ਦੁਰ ਰੱਖਣ ਲਈ ਕਾਰਗਰ ਜਰੀਆ ਵੀ ਸਾਬਤ ਹੁੰਦੀਆਂ ਹਨ, ਖੇਡਾ ਦੀ ਪ੍ਰਫੁੱਲਤਾ ਲਈ ਪੰਜਾਬ ਸਰਕਾਰ ਸਿਰਤੋੜ ਯਤਨਾ ਨਾਲ ਖੇਡ ਨੀਤੀ ਅਪਣਾ ਰਹੀ ਹੈ।ਉਕਤ ਸ਼ਬਦਾ ਦਾ ਪ੍ਰਗਟਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪਿੰਡ ਬੇਗੋਵਾਲ ਵਿਖੇ ਕਬੱਡੀ ਕੱਪ ਟੂਰਨਾਮੈਂਟ ਚ ਸਿਰਕਤ....
ਮਹਿਲਾ ਟੀ-20 ਵਿਸ਼ਵ ਕੱਪ ‘ਚ ਭਾਰਤ ਸਮੇਤ 6 ਟੀਮਾਂ ਨੂੰ ਮਿਲੀ ਸਿੱਧੀ ਐਂਟਰੀ
ਨਵੀਂ ਦਿੱਲੀ, 28 ਫਰਵਰੀ : ਦੱਖਣੀ ਅਫਰੀਕਾ ‘ਚ ਆਯੋਜਿਤ ਮਹਿਲਾ ਟੀ-20 ਵਿਸ਼ਵ ਕੱਪ 2023 ‘ਚ ਭਾਰਤੀ ਟੀਮ ਦਾ ਸਫਰ ਸੈਮੀਫਾਈਨਲ ‘ਚ ਖ਼ਤਮ ਹੋ ਗਿਆ ਸੀ ਪਰ ਹੁਣ ਉਸ ਕੋਲ ਫਿਰ ਤੋਂ ਵਿਸ਼ਵ ਕੱਪ ਜਿੱਤਣ ਦਾ ਮੌਕਾ ਹੈ। ਮਹਿਲਾ ਟੀ-20 ਵਿਸ਼ਵ ਕੱਪ ਦੇ ਅਗਲੇ ਐਡੀਸ਼ਨ ਦੀ ਮੇਜ਼ਬਾਨੀ ਬੰਗਲਾਦੇਸ਼ ਅਤੇ ਪਾਕਿਸਤਾਨ ਕਰਨਗੇ, ਜਿਸ ਲਈ ਭਾਰਤ ਨੇ ਸਿੱਧੀ ਐਂਟਰੀ ਪੱਕੀ ਕਰ ਲਈ ਹੈ। ਦੱਸ ਦੇਈਏ ਕਿ 2023 ਟੀ-20 ਵਿਸ਼ਵ ਕੱਪ ‘ਚ ਸੁਪਰ 6 ਟੀਮਾਂ ਨੂੰ ਅਗਲੇ ਐਡੀਸ਼ਨ ਲਈ ਸਿੱਧੀ ਐਂਟਰੀ ਮਿਲ ਗਈ ਹੈ। ਭਾਰਤੀ ਟੀਮ ਆਪਣੇ....
ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਨੇ ਜਿੱਤਿਆ 11ਵਾਂ ਬਲਦੇਵ ਖੱਟੜਾ ਯਾਦਗਾਰੀ ਕਬੱਡੀ ਕੱਪ
ਬਾਬਾ ਨਾਮਦੇਵ ਕਬੱਡੀ ਕਲੱਬ ਘੁਮਾਣ ਰਿਹਾ ਉਪ ਜੇਤੂ 55 ਕਿਲੋ ਭਾਰ ਵਰਗ ਵਿੱਚ ਸਲਾਣਾ ਦੀ ਟੀਮ ਰਹੀ ਜੇਤੂ ਅਜੈ ਕਾਹਲਵਾਂ ਸਰਵੋਤਮ ਰੇਡਰ ਤੇ ਗੁਰਦਿੱਤ ਕਿਸ਼ਨਗੜ੍ਹ ਬਣਿਆ ਸਰਵੋਤਮ ਜਾਫੀ ਖੰਨਾ, 27 ਫਰਵਰੀ : ਪੰਜਾਬ ਦੇ ਪ੍ਰਮੁੱਖ ਕਬੱਡੀ ਮੁਕਾਬਲਿਆਂ ਵਿੱਚ ਸ਼ੁਮਾਰ 11ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਇਥੋਂ ਨੇੜਲੇ ਪਿੰਡ ਖੱਟੜਾ ਵਿਖੇ ਫਸਵੇਂ ਕਬੱਡੀ ਮੁਕਾਬਲਿਆਂ ਅਤੇ ਦਰਸ਼ਕਾਂ ਦੇ ਭਾਰੀ ਉਤਸ਼ਾਹ ਨਾਲ ਸੰਪੰਨ ਹੋ ਗਿਆ। ਸੈਂਟਰ ਵੈਲੀ ਸਪੋਰਟਸ ਕਲੱਬ ਅਮਰੀਕਾ ਨੇ ਫਸਵੇਂ ਫਾਈਨਲ ਮੁਕਾਬਲੇ ਵਿੱਚ....
ਖੱਟੜਾ ਵਿਖੇ 26 ਫ਼ਰਵਰੀ ਨੂੰ 11ਵੇਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਵਿੱਚ ਚੋਟੀ ਦੀਆਂ 8 ਟੀਮਾਂ ਭਿੜਨਗੀਆਂ
ਜੇਤੂ ਟੀਮ ਨੂੰ ਇਕ ਲੱਖ ਤੇ ਉਪ ਜੇਤੂ ਨੂੰ 75 ਹਜ਼ਾਰ ਰੁਪਏ ਦਾ ਮਿਲੇਗਾ ਇਨਾਮ ਖੰਨਾ, 25 ਫਰਵਰੀ : ਹਰਮਨ ਖੱਟੜਾ ਸਪੋਰਟਸ ਅਤੇ ਵੈਲਫੇਅਰ ਕਲੱਬ ਵੱਲੋਂ ਹਰ ਸਾਲ ਕਰਵਾਇਆ ਜਾਂਦਾ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਇਸ ਵਾਰ 26 ਫਰਵਰੀ ਨੂੰ ਪਿੰਡ ਖੱਟੜਾ ਵਿਖੇ ਕਰਵਾਇਆ ਜਾਵੇਗਾ 11ਵੇਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਵਿੱਚ ਆਲ ਓਪਨ ਕਬੱਡੀ ਮੁਕਾਬਲਿਆਂ ਵਿੱਚ ਦੇ 8 ਚੋਟੀ ਦੀਆਂ ਟੀਮਾਂ ਭਿੜਨਗੀਆਂ। ਇਹ ਜਾਣਕਾਰੀ ਅੱਜ ਖੱਟੜਾ ਵਿਖੇ ਤਿਆਰੀਆਂ ਨੂੰ ਅੰਤਿਮ ਛੋਹਾਂ ਦੇਣ ਮੌਕੇ ਕਲੱਬ ਦੇ....
ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਮਰਜੀਤ ਸਿੰਘ ਮਹਿਤਾ ਪ੍ਰਧਾਨ ਅਤੇ ਪ੍ਰੀਤ ਮਹਿੰਦਰ ਸਿੰਘ ਬੰਗਾ ਬਣੇ ਮੀਤ ਪ੍ਰਧਾਨ
ਮੋਹਾਲੀ, 25 ਫਰਵਰੀ : ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅੱਜ ਸਰਬਸੰਮਤੀ ਨਾਲ ਅਮਰਜੀਤ ਸਿੰਘ ਮਹਿਤਾ ਨੂੰ ਪ੍ਰਧਾਨ ਅਤੇ ਪ੍ਰੀਤ ਮਹਿੰਦਰ ਸਿੰਘ ਬੰਗਾ ਨੂੰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਜਦਕਿ ਪੀਸੀਏ ਦੇ ਵਿੱਤ ਵਿੱਚ ਪੂਰੀ ਪਾਰਦਰਸ਼ਤਾ ਲਿਆਉਣ ਲਈ ਸੁਨੀਲ ਗੁਪਤਾ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਖਜ਼ਾਨਚੀ ਦੇ ਅਹੁਦੇ ਲਈ ਸਰਬਸੰਮਤੀ ਨਾਲ ਚੁਣਿਆ ਗਿਆ ਹੈ। ਗੁਪਤਾ ਉੱਤਰੀ ਭਾਰਤ ਵਿੱਚ ਇੱਕ ਪ੍ਰਮੁੱਖ ਚਾਰਟਰਡ ਅਕਾਊਂਟੈਂਟ ਹੈ ਅਤੇ 6 ਸਾਲਾਂ ਲਈ ਕੇਨਰਾ ਬੈਂਕ ਦੇ ਸਾਬਕਾ ਡਾਇਰੈਕਟਰ ਵੀ ਹਨ। ਨਵੇਂ....
ਖੇਡਾਂ ਦੇ ਸਮਾਨ ਦੀ ਸਨਅਤ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ : ਮੀਤ ਹੇਅਰ
ਚੰਡੀਗੜ੍ਹ, 24 ਫਰਵਰੀ : ਮੁੱਖ ਮੰਤਰੀ ਭਗਵੰਤ ਮਾਨ ਦੇ ਯਤਨਾਂ ਸਦਕਾ ਪੰਜਾਬ ਸਰਕਾਰ ਸੂਬੇ ਵਿੱਚ ਉਦਯੋਗਿਕ ਵਿਕਾਸ ਦੀ ਗਤੀ ਨੂੰ ਹੋਰ ਤੇਜ਼ ਕਰ ਕੇ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਏਗੀ।ਖੇਡਾਂ ਦੇ ਸਮਾਨ ਬਣਾਉਣ ਲਈ ਜਾਣੇ ਜਾਂਦੇ ਪੰਜਾਬ ਵਿੱਚ ਇਸ ਸਨਅਤ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਅੱਜ ਇੱਥੇ ਐਸ.ਏ.ਐਸ.ਨਗਰ ਸਥਿਤ ਇੰਡੀਅਨ ਸਕੂਲ ਆਫ਼ ਬਿਜ਼ਨਸ (ਆਈ.ਐਸ.ਬੀ.) ਕੈਂਪਸ ਵਿਖੇ ਪੰਜਵੇਂ ਪ੍ਰਗਤੀਸ਼ੀਲ ਪੰਜਾਬ ਨਿਵੇਸ਼ਕ ਸੰਮੇਲਨ-2023....
ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਘਾ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ
ਲੁਧਿਆਣਾ , 23 ਫਰਵਰੀ, ( ਰਘਵੀਰ ਸਿੰਘ ਜੱਗਾ ) : ਨੇੜਲੇ ਪਿੰਡ ਬੁਰਜ ਹਰੀ ਸਿੰਘ ਵਿਖੇ ਸਾਹਿਬਜ਼ਾਦਾ ਅਜੀਤ ਸਿੰਘ ਯੂਥ ਸਪੋਰਟਸ ਕਲੱਬ ਵਲੋਂ ਬੀਤੇ ਦਿਨੀ ਕਰਵਾਏ ਗਏ 16ਵੇਂ ਸਲਾਨਾ ਪੇਂਡੂ ਖੇਡ ਮੇਲੇ ਦੌਰਾਨ ਕਲੱਬ ਵਲੋਂ ਪ੍ਰਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਪਿੰਡ ਦੇ ਨਾਮਵਰ ਕਬੱਡੀ ਖਿਡਾਰੀ ਸੰਦੀਪ ਸਿੰਘ ਸੰਘਾ (ਸਰਪੰਚ) ਨੂੰ ਬੁਲੇਟ ਮੋਟਰਸਾਈਕਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਲੱਬ ਪ੍ਰਧਾਨ ਗਗਨਦੀਪ ਸਿੰਘ ਧਾਲੀਵਾਲ, ਕੌਮਾਂਤਰੀ ਕਬੱਡੀ ਖਿਡਾਰੀ ਗੁਰਪ੍ਰੀਤ ਸਿੰਘ ਗੋਰੂ ਕੈਨੇਡਾ....
ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵਲੋਂ ਕਰਵਾਇਆ ਗਿਆ ਕੇਸਾਧਾਰੀ ਹਾਕੀ ਟੂਰਨਾਮੈਂਟ, ਟੀਮ ਮਿਸਲ ਡੱਲੇਵਾਲੀਆ ਨੇ ਜਿੱਤਿਆ ਗੋਲਡ ਕੱਪ
ਚੰਡੀਗੜ੍ਹ, 22 ਫਰਵਰੀ : ਪੰਜਾਬ ਨੂੰ ਨਸ਼ਿਆ ਤੋਂ ਮੁਕਤ ਕਰਨ ਲਈ ਅਤੇ ਸਿੱਖੀ ਨੂੰ ਪ੍ਰਫੁੱਲਤ ਕਰਨ ਲਈ ਇੰਟਰਨੈਸ਼ਨਲ ਸਿੱਖ ਸਪੋਰਟਸ ਕੌਂਸਲ ਵੱਲੋਂ ਕੌਂਸਲ ਦੇ ਡਾਇਰੈਕਟਰ ਕਰਨੈਲ ਸਿੰਘ ਪੀਰ ਮੁਹੰਮਦ ਅਤੇ ਪ੍ਰਧਾਨ ਜਸਬੀਰ ਸਿੰਘ ਦੀ ਦੇਖ ਰੇਖ ਹੇਠ ਕਰਵਾਏ ਜਾ ਰਹੇ ਪੰਜ ਰੋਜ਼ਾ ਸਿੱਖ ਕੇਸਾਧਾਰੀ ਹਾਕੀ ਗੋਲਡ ਕੱਪ ਦਾ ਅੱਜ ਪੰਜਵਾਂ ਅਤੇ ਆਖਰੀ ਦਿਨ ਸੀ। ਇਸ ਗਿਆਨੀ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਫਤਹਿਗੜ੍ਹ ਸਾਹਿਬ ਨੇ ਅਰਦਾਸ ਉਪਰੰਤ ਭਾਸ਼ਣ ਦਿੱਤਾ। ਉਹਨਾਂ ਨੇ ਆਪਣੇ ਸ਼ਬਦਾਂ ਰਾਹੀਂ ਅੱਜ ਦੇ ਫਾਈਨਲ ਮੈਚ ਦੀ....
ਬਰਨਾਲਾ ਜਿਲੇ ਦੇ ਅੰਤਰ-ਜਿਲ੍ਹਾ ਟੂਰਨਾਮੈਂਟ ਲਈ ਚੌਣ ਟਰਾਇਲ ਐਤਵਾਰ ਮਿਤੀ 26 ਫਰਵਰੀ ਨੂੰ
ਬਰਨਾਲਾ, 22 ਫਰਵਰੀ (ਗੁਰਸੇਵਕ ਸਿੰਘ ਸਹੋਤਾ) : 11 ਮਾਰਚ 2023 ਤੋਂ ਸੁਰੂ ਹੋ ਰਹੇ ਜਿਲ੍ਹਾ ਪੱਧਰੀ ਟੂਰਨਾਮੈਂਟ ਲਈ ਜ੍ਹਿਲਾ ਕ੍ਰਿਕਟ ਐਸੋੀਏਸ਼ਨ ਬਰਨਾਲਾ ਵੱਲੋਂ ਅੰਡਰ-16, 19, 25 ਤੇ ਸੀਨੀਅਰ (ਲੜਕਿਆਂ) ਅਤੇ ਅੰਡਰ-15, 19 ਸੀਨੀਅਰ (ਲ਼ੜਕੀਆਂ) ਦੇ ਚੋਣ ਟਰਾਇਲ ਮਿਤੀ 26-02-2023 ਦਿਨ ਐਤਵਾਰ ਨੂੰ ਟਰਾਈਡੈਂਟ ਕੰਪਲੈਕਸ ਬਰਨਾਲਾ ਦੇ ਮੈਦਾਨ ਵਿੱਚ ਸਵੇਰੇ 09 ਵਜੇ ਤੋਂ ਲਏ ਜਾਣਗੇ। ਜਿਸ ਵਿੱਚ ਜਿਲ੍ਹਾ ਬਰਨਾਲਾ ਦਾ ਕੋਈ ਵੀ ਖਿਡਾਰੀ ਭਾਗ ਲੈ ਸਕਦਾ ਹੈ। ਜਿਲ੍ਹਾ ਕ੍ਰਿਕਟ ਐਸੋਸਇੇਸਨ ਬਰਨਾਲਾ ਦੇ....
ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ ਪੰਜਾਬ ਸਰਕਾਰ ਪੂਰੀ ਦ੍ਰਿੜਤਾ ਨਾਲ ਕਾਰਜਸ਼ੀਲ : ਅਰੋੜਾ 
ਸੁਨਾਮ, 22 ਫਰਵਰੀ : ਪੰਜਾਬ ਸਰਕਾਰ ਸੂਬੇ ਵਿੱਚ ਖੇਡਾਂ ਨੂੰ ਵਿਆਪਕ ਪੱਧਰ ’ਤੇ ਪ੍ਰਫੁੱਲਿਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਉਦੇਸ਼ ਦੀ ਪੂਰਤੀ ਹਿੱਤ ਰਾਜ ਭਰ ਵਿੱਚ ਲਗਾਤਾਰ ਖੇਡ ਸਰਗਰਮੀਆਂ ਜਾਰੀ ਹਨ। ਇਹ ਪ੍ਰਗਟਾਵਾ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਪਿੰਡ ਚੱਠਾ ਸੇਖਵਾਂ ਵਿਖੇ ਆਯੋਜਿਤ ਵਾਲੀਬਾਲ ਅਤੇ ਰੱਸਾਕਸੀ ਟੂਰਨਾਮੈਂਟ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਬੱਚਿਆਂ ਤੇ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਦੇ ਉਦੇਸ਼ ਨਾਲ....
ਨਵਾਂ ਨੈਸ਼ਨਲ ਰਿਕਾਰਡ ਬਣਾਉਣ ਵਾਲੀ ਅਥਲੀਟ ਮੰਜੂ ਰਾਣੀ ਨੂੰ ਮੀਤ ਹੇਅਰ ਨੇ ਕੀਤਾ ਸਨਮਾਨਿਤ 
ਚੰਡੀਗੜ੍ਹ, 21 ਫਰਵਰੀ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਰਾਂਚੀ ਵਿਖੇ 10ਵੀਂ ਕੌਮੀ ਵਾਕਿੰਗ ਚੈਂਪੀਅਨਸ਼ਿਪ ਵਿੱਚ 35 ਕਿਲੋਮੀਟਰ ਪੈਦਲ ਤੋਰ ਵਿੱਚ 2.57.54 ਸਮੇਂ ਨਾਲ ਨਵਾਂ ਨੈਸ਼ਨਲ ਰਿਕਾਰਡ ਬਣਾਉਣ ਵਾਲੀ ਅਥਲੀਟ ਮੰਜੂ ਰਾਣੀ ਨੂੰ ਵਿਸ਼ੇਸ਼ ਤੌਰ ਉਤੇ ਸਨਮਾਨਿਤ ਕੀਤਾ। ਅੱਜ ਇਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫਤਰ ਵਿਖੇ ਇਸ ਅਥਲੀਟ ਦਾ ਸਨਮਾਨ ਕਰਦਿਆਂ ਮੀਤ ਹੇਅਰ ਨੇ ਕਿਹਾ ਕਿ ਇਸ ਹੋਣਹਾਰ ਖਿਡਾਰਨ ਨੇ ਕੌਮੀ ਪੱਧਰ ਉਤੇ ਪੰਜਾਬ ਦਾ ਨਾਮ ਚਮਕਾਇਆ ਹੈ। ਮਾਨਸਾ ਜ਼ਿਲੇ ਦੇ ਪਿੰਡ....
ਮਹਿਲਾ ਟੀ-20 ਵਿਸ਼ਵ ਕੱਪ ‘ਚ ਆਇਰਲੈਂਡ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਪਹੁੰਚਿਆ ਭਾਰਤ
ਕੇਬੇਰਾ, 20 ਫਰਵਰੀ : ਮਹਿਲਾ ਟੀ-20 ਵਿਸ਼ਵ ਕੱਪ ਦੇ ਗਰੁੱਪ-2 ‘ਚ ਅੱਜ ਭਾਰਤ ਨੇ ਆਇਰਲੈਂਡ ਨੂੰ 5 ਦੌੜਾਂ ਨਾਲ ਹਰਾਇਆ। ਦੱਖਣੀ ਅਫਰੀਕਾ ਦੇ ਕੇਬੇਰਾ ਮੈਦਾਨ ‘ਤੇ ਟੀਮ ਇੰਡੀਆ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ ਨੇ 20 ਓਵਰਾਂ ‘ਚ 6 ਵਿਕਟਾਂ ‘ਤੇ 155 ਦੌੜਾਂ ਬਣਾਈਆਂ। ਜਵਾਬ ਵਿੱਚ ਆਇਰਲੈਂਡ ਨੇ 8.2 ਓਵਰਾਂ ਵਿੱਚ 54 ਦੌੜਾਂ ਬਣਾਈਆਂ। ਜਿਸ ਤੋਂ ਬਾਅਦ ਫਿਰ ਮੀਂਹ ਪੈਣ ਲੱਗਾ। ਟੀਮ ਇੰਡੀਆ ਡੀਐਲਐਸ ਵਿਧੀ ਵਿੱਚ 5 ਦੌੜਾਂ ਅੱਗੇ ਸੀ। ਮੀਂਹ ਕਾਰਨ ਮੈਚ ਪੂਰਾ ਨਹੀਂ ਹੋ ਸਕਿਆ ਅਤੇ....