ਸਵੀਪ ਗਤੀਵਿਧੀਆ ਕਰਵਾਈਆਂ ਗਈਆਂ 

ਬਰਨਾਲਾ, 29 ਫਰਵਰੀ : ਮਾਨਯੋਗ ਡਿਪਟੀ ਕਮਿਸਨਰ ਬਰਨਾਲਾ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਵਿੱਚ ਹਲਕਾ 104 ਮਹਿਲ ਕਲਾਂ ਸਵੀਪ ਟੀਮ ਵੱਲੋਂ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਸਰਕਾਰੀ ਪ੍ਰਾਇਮਰੀ ਸਕੂਲ ਚੰਨਣਵਾਲ ਅਤੇ ਸ.ਪ.ਸ. ਛੀਨੀਵਾਲ ਕਲਾਂ ਵਿਖੇ ਕੀਤਾ ਗਿਆ। ਜਿਸ ਦੌਰਾਨ ਇੱਕਤਰਤਾਵਾਂ ਕਰ ਸਮੂਹ ਵੋਟਰਾਂ ਨੂੰ ਆਪਣੀ ਕੀਮਤੀ ਵੋਟ ਦਾ ਇਸਤਮਾਲ ਕਰ ਕੇ ਵੋਟਿੰਗ ਪੋਲ ਦੀ ਪ੍ਰਤੀਸ਼ਤਤਾ ਵਧਾਉਣ ਲਈ ਵੱਖ ਵੱਖ ਬੁਲਾਰਿਆਂ ਵੱਲੋਂ ਪ੍ਰੇਰਿਤ ਕੀਤਾ ਗਿਆ। ਲੋਤਤੰਤਰ ਲੋਕਾਂ ਦੁਆਰਾ ਲੋਕਾਂ ਲਈ ਚੁਣਿਆ ਜਾਣ ਵਾਲਾ ਹੈ।ਇਹਨਾ ਇੱਕਤਰਤਾਵਾਂ ਦੌਰਾਨ ਸਮੂਹ ਹਾਜਰੀਨ ਵੱਲੋਂ ਵੋਟਾਂ ਦੇ ਤਿਉਹਾਰ ਦੌਰਾਨ ਭਰਵੀ ਸਮੂਲੀਅਤ ਕਰਨ ਅਤੇ ਕਰਵਾਉਣ ਉੱਪਰ ਤਸੱਲੀ ਪ੍ਰਗਟਾਈ ਗਈ। ਇਸ ਤਰ੍ਹਾਂ ਇਹ ਇੱਕਠ ਹਰ ਵਰਗ ਦੇ ਲੋਕਾਂ ਨੂੰ ਪੋਲਿੰਗ, ਵੋਟ ਦੀ ਮਹੱਤਤਾ ਬਾਰੇ ਜਾਣੂ ਕਰਵਾਉਦਾ ਹੋਇਆ ਸਫਲਤਾਪੂਰਵਕ ਸਮਾਪਤ ਹੋਇਆ। ਇਸ ਦੀ ਜਾਣਕਾਰੀ ਦਿੰਦਿਆ ਸਵੀਪ ਨੋਡਲ ਅਫ਼ਸਰ 104 ਮਹਿਕਲਾ ਸ. ਬਰਜਿੰਦਰ ਪਾਲ ਸਿੰਘ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈ.) ਬਰਨਾਲਾ ਨੇ ਦੱਸਿਆ ਕਿ ਚੰਨਣਵਾਲ ਬੂਥ ਨੰਬਰ ਵਿਖੇ ਮਨਪ੍ਰੀਤ ਸਿੰਘ ਪੰਜਾਬੀ ਮਾਸਟਰ ਸਵੀਪ ਟੀਮ ਮੈਂਬਰ, ਸੈਂਟਰ ਹੈੱਡ ਟੀਚਰ ਗੁਰਗੀਤ ਸਿੰਘ ਬੀ.ਐਲ.ੳ., ਜਸਵਿੰਦਰ ਸਿੰਘ, ਸਕੂਲ ਮੈਨੇਜਮੈਟ ਕਮੇਟੀ ਦੀ ਪ੍ਰਧਾਨ ਬੀਰਪਾਲ ਕੌਰ ਅਤੇ ਛੀਨੀਵਾਲ ਕਲਾਂ ਸਕੂਲ ਵਿਖੇ ਹੈੱਡ ਟੀਚਰ ਲਖਵੀਰ ਸਿੰਘ, ਬੀ.ਐਲ.ੳ. ਅਸ਼ੋਕ ਕੁਮਾਰ, ਸਕੂਲ ਮੈਨੇਜਮੈਟ ਕਮੇਟੀ ਦੇ ਚੇਅਰਮੈਨ ਭੋਲਾ ਸਿੰਘ, ਪੰਚ ਸਮਸੇਰ ਸਿੰਘ, ਸਾਬਕਾ ਚੇਅਰਮੇਨ ਪਿਆਰਾ ਸਿੰਘ ਅਤੇ ਵੱਡੀ ਗਿਣਤੀ ਔਰਤਾਂ, ਬਜੁਰਗ ਨੌਜਵਾਨ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਹਾਜਿਰ ਸਨ।