ਖੇਡਾਂ ਦੀ ਦੁਨੀਆਂ

ਅੰਮ੍ਰਿਤਸਰ ਅੰਡਰ 15 ਲੜਕੀਆਂ ਨੇ 3 ਦੌੜਾਂ ਨਾਲ ਸੈਮੀਫਾਈਨਲ ਜਿੱਤਿਆ
ਅੰਡਰ 15 ਲੜਕੀਆਂ ਦਾ ਪੰਜਾਬ ਰਾਜ ਅੰਤਰ ਜ਼ਿਲ੍ਹਾ ਟੂਰਨਾਮੈਂਟ 2024 ਬਠਿੰਡਾ ਵਿਖੇ ਕਰਵਾਇਆ ਅੰਮ੍ਰਿਤਸਰ 13 ਅਗਸਤ 2024 : ਅੰਮ੍ਰਿਤਸਰ ਅੰਡਰ 15 ਲੜਕੀਆਂ ਦੀ ਟੀਮ ਨੇ ਸੈਮੀਫਾਈਨਲ ਜਿੱਤ ਕੇ ਪੰਜਾਬ ਰਾਜ ਅੰਤਰ ਜ਼ਿਲ੍ਹਾ ਅੰਡਰ 15 ਲੜਕੀਆਂ ਦੇ ਟੂਰਨਾਮੈਂਟ ਬਠਿੰਡਾ ਨੂੰ 3 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਪ੍ਰਵੇਸ਼ ਕੀਤਾ। ਬਠਿੰਡਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅੰਮ੍ਰਿਤਸਰ ਦੀ ਟੀਮ 34.1 ਓਵਰਾਂ ਵਿੱਚ 103 ਦੌੜਾਂ ਬਣਾ ਕੇ ਆਲ ਆਊਟ ਹੋ....
ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜਿੱਤਣ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ ਭਾਰਤੀ ਹਾਕੀ ਟੀਮ ਦੇ ਖਿਡਾਰੀ
ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਨੇ ਕੀਤਾ ਸਨਮਾਨਿਤ ਅੰਮ੍ਰਿਤਸਰ, 11 ਅਗਸਤ 2024 : ਪੈਰਿਸ ਓਲੰਪਿਕ 2024 ਵਿੱਚ ਕਾਂਸੇ ਦਾ ਤਗ਼ਮਾ ਜਿੱਤ ਕੇ ਦੇਸ਼ ਵਾਪਸ ਪਰਤੀ ਭਾਰਤੀ ਹਾਕੀ ਟੀਮ ਦੇ ਖਿਡਾਰੀ ਅੱਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਸੂਚਨਾ ਕੇਂਦਰ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਹਾਕੀ ਖਿਡਾਰੀਆਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸੁਨਿਹਰੀ ਮਾਡਲ, ਧਾਰਮਿਕ....
ਮੁੱਖ ਮੰਤਰੀ ਮਾਨ ਨੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਕੀਤੀ ਮੁਲਾਕਾਤ
ਦੇਸ਼ ਲਈ ਤਗ਼ਮੇ ਜਿੱਤਣ ਉਤੇ ਸ਼ੂਟਰ ਦਾ ਕੀਤਾ ਸਨਮਾਨ ਚੰਡੀਗੜ੍ਹ, 9 ਅਗਸਤ 2024 : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਆਪਣੀ ਅਧਿਕਾਰਕ ਰਿਹਾਇਸ਼ ਉਤੇ ਪੇਸ਼ੇਵਰ ਸ਼ੂਟਰ ਤੇ ਉਲੰਪਿਕ ਤਗ਼ਮਾ ਜੇਤੂ ਮਨੂੰ ਭਾਕਰ ਨਾਲ ਮੁਲਾਕਾਤ ਕੀਤੀ ਅਤੇ ਉਸ ਨੂੰ ਸਨਮਾਨਿਤ ਕੀਤਾ। ਮੁੱਖ ਮੰਤਰੀ ਨੇ ਪੈਰਿਸ ਉਲੰਪਿਕ ਖੇਡਾਂ ਵਿੱਚ ਇਸ ਵਿਲੱਖਣ ਪ੍ਰਾਪਤੀ ਲਈ ਮਨੂੰ ਭਾਕਰ ਤੇ ਉਸ ਦੇ ਪਰਿਵਾਰ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪੈਰਿਸ ਵਿੱਚ ਸ਼ੂਟਿੰਗ ਮੁਕਾਬਲਿਆਂ ਵਿੱਚ ਦੋ ਤਗ਼ਮੇ ਜਿੱਤ ਕੇ ਮਨੂੰ ਨੇ ਪੂਰੇ ਦੇਸ਼ ਦਾ....
ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ 
ਨਵੀਂ ਦਿੱਲੀ, 08 ਅਗਸਤ 2024 : ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੇ ਵੀਰਵਾਰ ਨੂੰ ਕੁਸ਼ਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸੁਪਨਾ ਅਤੇ ਉਨ੍ਹਾਂ ਦਾ ਹੌਂਸਲਾ ਟੁੱਟ ਗਿਆ ਹੈ। ਉਸ ਕੋਲ ਹੁਣ ਬਹੁਤੀ ਤਾਕਤ ਨਹੀਂ ਬਚੀ ਹੈ। ਪੈਰਿਸ ਓਲੰਪਿਕ ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਵਿਨੇਸ਼ ਫੋਗਾਟ ਕਾਫੀ ਪਰੇਸ਼ਾਨ ਸੀ। ਉਸ ਨੂੰ ਬੁਧਵਾਰ (7 ਅਗਸਤ) ਨੂੰ ਓਲੰਪਿਕ ਤੋਂ ਜ਼ਿਆਦਾ ਭਾਰ ਹੋਣ ਕਾਰਨ ਫਾਈਨਲ ਮੈਚ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ। ਵਿਨੇਸ਼ ਫੋਗਾਟ ਨੇ....
ਭਾਰਤੀ ਹਾਕੀ ਟੀਮ ਨੇ ਪੈਰਿਸ ਓਲੰਪਿਕ ਦੇ ਸੈਮੀਫਾਈਨਲ 'ਚ ਕੀਤਾ ਪ੍ਰਵੇਸ਼ 
ਪੈਰਿਸ, 04 ਅਗਸਤ 2024 : ਭਾਰਤੀ ਹਾਕੀ ਟੀਮ ਪੈਰਿਸ ਓਲੰਪਿਕ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਚੁੱਕੀ ਹੈ। ਭਾਰਤੀ ਟੀਮ ਨੇ ਕੁਆਰਟਰ ਫਾਈਨਲ ਵਿੱਚ ਬ੍ਰਿਟੇਨ ਨੂੰ ਸ਼ੂਟਆਫ ਵਿੱਚ ਹਰਾਇਆ। ਦੋਵੇਂ ਟੀਮਾਂ ਨਿਰਧਾਰਿਤ ਸਮੇਂ ਤੱਕ 1-1 ਨਾਲ ਬਰਾਬਰੀ 'ਤੇ ਸਨ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਸ਼ੂਟਆਫ ਖੇਡਿਆ ਗਿਆ। ਭਾਰਤ ਨੇ ਸ਼ੂਟਆਫ ਵਿੱਚ ਬ੍ਰਿਟੇਨ ਨੂੰ 4-2 ਨਾਲ ਹਰਾਇਆ। ਇਸ ਨਾਲ ਭਾਰਤ ਲਗਾਤਾਰ ਦੂਜੀ ਵਾਰ ਓਲੰਪਿਕ ਦੇ ਸੈਮੀਫਾਈਨਲ 'ਚ ਪਹੁੰਚ ਗਿਆ ਹੈ। ਇਸ ਮੈਚ ਦੀ ਖਾਸ ਗੱਲ ਇਹ ਸੀ ਕਿ ਭਾਰਤ ਨੇ....
ਚੰਡੀਗੜ੍ਹ ਯੂਨੀਵਰਸਿਟੀ ਦੇ 8 ਵਿਦਿਆਰਥੀ ਪੈਰਿਸ ਓਲੰਪਿਕ 2024 ਵਿੱਚ ਭਾਰਤ ਦੀ ਕਰਨਗੇ ਨੁਮਾਇੰਦਗੀ
ਸੀਯੂ ਦੇ 8 ਵਿਦਿਆਰਥੀਆਂ ਨੇ ਪੈਰਿਸ ਓਲੰਪਿਕ 2024 ‘ਚ ਬਣਾਈ ਆਪਣੀ ਜਗ੍ਹਾਂ, ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ ਭਾਰਤੀ ਤੀਰਅੰਦਾਜ਼ੀ ਖਿਡਾਰਨ ਭਜਨ ਕੌਰ ਸਮੇਤ 7 ਹੋਰ ਵਿਦਿਆਰਥੀ ਪੈਰਿਸ ਓਲੰਪਿਕ ‘ਚ ਛੱਡਣਗੇ ਆਪਣੀ ਛਾਪ ਮੁਹਾਲੀ, 15 ਜੁਲਾਈ 2024 : ਚੰਡੀਗੜ੍ਹ ਯੂਨੀਵਰਸਿਟੀ ਵਿੱਚ ਉੱਤਮਤਾ ਦੀ ਪ੍ਰਾਪਤੀ ਸਿਰਫ਼ ਸਿੱਖਿਆ ਤੱਕ ਹੀ ਸੀਮਤ ਨਹੀਂ ਹੈ, ਬਲਕਿ ਇੱਥੋਂ ਦੇ ਵਿਦਿਆਰਥੀ ਖੇਡਾਂ ਵਿੱਚ ਵੀ ਆਪਣੀ ਪਛਾਣ ਬਣਾ ਰਹੇ ਹਨ। ਸੀਯੂ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ....
ਸਿੱਖਿਆ ਵਿਭਾਗ ਦੇ ਰਿਹਾਇਸ਼ੀ ਖੇਡ ਵਿੰਗਾਂ ਦੇ ਟਰਾਇਲ 15 ਤੋਂ 17 ਜੁਲਾਈ ਤੱਕ : ਹਰਜੋਤ ਸਿੰਘ ਬੈਂਸ
ਚੁਣੇ ਗਏ ਖਿਡਾਰੀਆਂ ਨੂੰ ਮੁਫਤ ਰਿਹਾਇਸ਼, ਪੜ੍ਹਾਈ ਅਤੇ ਰੋਜ਼ਾਨਾ 200 ਰੁਪਏ ਦੀ ਖੁਰਾਕ ਮੁਹੱਈਆ ਕਰਵਾਈ ਜਾਵੇਗੀ ਚੰਡੀਗੜ੍ਹ, 11 ਜੁਲਾਈ 2024 : ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਿਤ ਕਰਨ ਲਈ ਕੀਤੇ ਜਾ ਰਹੇ ਯਤਨਾਂ ਦੀ ਲੜੀ ਤਹਿਤ ਸਿੱਖਿਆ ਵਿਭਾਗ ਦੇ ਸਕੂਲਾਂ ਵਿੱਚ ਚੱਲਦੇ ਰਿਹਾਇਸ਼ੀ ਖੇਡ ਵਿੰਗਾਂ ਦੇ ਟਰਾਇਲ 15 ਤੋਂ 17 ਜੁਲਾਈ 2024 ਤੱਕ ਕਰਵਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਪੰਜਾਬ ਦੇ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਇਹਨਾਂ....
ਏਸ਼ੀਆ ਕੱਪ ਲਈ ਭਾਰਤੀ ਮਹਿਲਾ ਟੀਮ ਦਾ ਐਲਾਨ, ਹਰਮਨਪ੍ਰੀਤ ਕੌਰ ਕਰੇਗੀ ਟੀਮ ਦੀ ਅਗਵਾਈ 
ਡੀਗਰ੍ਹ, 7 ਜੁਲਾਈ 2024 : ਬੀਸੀਸੀਆਈ ਨੇ19 ਜੁਲਾਈ ਤੋਂ ਸ਼੍ਰੀਲੰਕਾ ‘ਚ ਹੋਣ ਵਾਲੇ ਮਹਿਲਾ ਏਸ਼ੀਆ ਕੱਪ ਲਈ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤੀ ਟੀਮ ਇੱਕ ਵਾਰ ਫਿਰ ਏਸ਼ੀਆ ਕੱਪ ‘ਚ ਆਪਣਾ ਦਬਦਬਾ ਕਾਇਮ ਰੱਖਣ ਲਈ ਮੈਦਾਨ ਵਿੱਚ ਉਤਰੇਗੀ। ਪੰਜਾਬ ਦੀ ਧੀ ਹਰਮਨਪ੍ਰੀਤ ਕੌਰ ਸ਼੍ਰੀਲੰਕਾ ‘ਚ ਹੋਣ ਵਾਲੇ ਮਹਿਲਾ ਟੀ-20 ਏਸ਼ੀਆ ਕੱਪ ਲਈ 15 ਮੈਂਬਰੀ ਭਾਰਤੀ ਟੀਮ ਦੀ ਅਗਵਾਈ ਕਰੇਗੀ। ਭਾਰਤੀ ਟੀਮ 19 ਜੁਲਾਈ ਨੂੰ ਪਾਕਿਸਤਾਨ ਖ਼ਿਲਾਫ਼ ਟੂਰਨਾਮੈਂਟ ਵਿੱਚ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਇਸ....
ਖੇਡ ਵਿਭਾਗ ਨੇ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਮੈਡਲ ਪ੍ਰਾਪਤ ਕਰਨ ਵਾਲੇ ਖਿਡਾਰੀਆਂ ਨੂੰ ਸਕਾਲਰਸ਼ਿਪ ਦੇਣ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ
ਗੁਰਦਾਸਪੁਰ, 1 ਜੁਲਾਈ 2024 : ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਸਾਲ 2023-24 ਸੈਸ਼ਨ ਦੌਰਾਨ ਜੂਨੀਅਰ ਅਤੇ ਸੀਨੀਅਰ ਨੈਸ਼ਨਲ ਚੈਂਪੀਅਨਸ਼ਿਪ ਲਈ ਮੈਡਲ ਪ੍ਰਾਪਤ ਕਰਨ ਵਾਲੇ ਪੰਜਾਬ ਰਾਜ ਦੇ ਖਿਡਾਰੀਆਂ ਨੂੰ ਸਕਾਲਰਸ਼ਿਪ ਦੇਣ ਲਈ ਬਿਨੈ-ਪੱਤਰਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ, ਗੁਰਦਾਸਪੁਰ ਸ. ਸਿਮਰਨਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਖੇਡਾਂ ਅਤੇ ਯੁਵਕ ਸੇਵਾਵਾਂ ਵਿਭਾਗ ਵੱਲੋਂ ਨਵੀਂ ਖੇਡ ਨੀਤੀ-2023 ਤਹਿਤ ਓਲੰਪੀਅਨ ਸਰਦਾਰ ਬਲਬੀਰ....
ਟੀ-20 ਵਰਲਡ ਕੱਪ ਜਿੱਤਣ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਟੀਮ ਇੰਡੀਆ 'ਤੇ ਕੀਤੀ ਪੈਸੇ ਦੀ ਵਰਖਾ 
ਨਵੀ ਦਿੱਲੀ, 30 ਜੂਨ 2024 : ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ ਬਾਰਬਾਡੋਸ ਦੇ ਕੇਨਸਿੰਗਟਨ ਓਵਲ ਮੈਦਾਨ 'ਤੇ ਖੇਡੇ ਗਏ ਟੀ-20 ਵਿਸ਼ਵ ਕੱਪ 2024 ਦੇ ਫਾਈਨਲ 'ਚ 7 ਦੌੜਾਂ ਨਾਲ ਹਰਾਇਆ। ਇਸ ਮੈਚ 'ਚ ਭਾਰਤੀ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ 'ਚ 7 ਵਿਕਟਾਂ ਗੁਆ ਕੇ 176 ਦੌੜਾਂ ਬਣਾਈਆਂ। ਜਵਾਬ 'ਚ ਏਡਨ ਮਾਰਕਰਮ ਦੀ ਕਪਤਾਨੀ ਵਾਲੀ ਟੀਮ ਨਿਰਧਾਰਤ ਓਵਰਾਂ 'ਚ 8 ਵਿਕਟਾਂ ਦੇ ਨੁਕਸਾਨ 'ਤੇ 169 ਦੌੜਾਂ ਹੀ ਬਣਾ ਸਕੀ। ਇਤਿਹਾਸਕ ਜਿੱਤ ਤੋਂ ਬਾਅਦ ਭਾਰਤੀ ਕ੍ਰਿਕਟ ਕੰਟਰੋਲ....
ਓਲੰਪਿਕ ਅਤੇ ਪੈਰਾਲੰਪਿਕ ਖਿਡਾਰੀਆਂ ਨੂੰ ਮੈਡਲ ਜਿੱਤਣ ‘ਤੇ 5 ਕਰੋੜ ਰੁਪਏ ਦਿੱਤੇ ਜਾਣਗੇ
ਨਵੀਂ ਦਿੱਲੀ, 9 ਜੂਨ : ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਤਮਗਾ ਜਿੱਤਣ ਵਾਲੇ ਖਿਡਾਰੀਆਂ ਦੀ ਇਨਾਮੀ ਰਾਸ਼ੀ ਵਿੱਚ ਭਾਰੀ ਵਾਧਾ ਹੋਇਆ ਹੈ। ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਕਿਹਾ ਕਿ ਸੂਬਾ ਸਰਕਾਰ ਨੇ ਓਲੰਪਿਕ, ਵਿੰਟਰ ਓਲੰਪਿਕ ਅਤੇ ਪੈਰਾਲੰਪਿਕ ਮੁਕਾਬਲਿਆਂ ਵਿੱਚ ਸੋਨ ਤਮਗਾ ਜਿੱਤਣ ਵਾਲੇ ਖਿਡਾਰੀਆਂ ਦੀ ਇਨਾਮੀ ਰਾਸ਼ੀ 3 ਕਰੋੜ ਰੁਪਏ ਤੋਂ ਵਧਾ ਕੇ 5 ਕਰੋੜ ਰੁਪਏ ਕਰ ਦਿੱਤੀ ਹੈ। ਇਸੇ ਤਰ੍ਹਾਂ ਚਾਂਦੀ ਦਾ ਤਗਮਾ ਜੇਤੂਆਂ ਨੂੰ ਹੁਣ 2 ਕਰੋੜ ਦੀ ਬਜਾਏ 3 ਕਰੋੜ ਰੁਪਏ ਅਤੇ ਕਾਂਸੀ ਤਮਗਾ ਜੇਤੂ ਨੂੰ....
ਹਰਦਿਆਲ ਸਿੰਘ ਸਿੱਧੂ ਯਾਦਗਾਰੀ ਦੂਸਰਾ ਸ਼ੂਟਿੰਗ ਵਾਲੀਵਾਲ ਟੂਰਨਾਮੈਂਟ ਕੱਪ ਪਿੰਡ ਗਿੱਲ ਦੇ ਚੋਬਰਾਂ ਨੇ ਚੁੰਮਿਆ
ਖੇਡਾਂ ਨੂੰ ਪ੍ਰਫੁਲਿੱਤ ਕਰਨ ਲਈ ਸੂਬਾ ਸਰਕਾਰ ਵਚਨਬੱਧ- ਵਿਧਾਇਕ ਸਿੱਧੂ, ਵਿਸ਼ਵਕਰਮਾ, ਸੱਗੂ ਲੁਧਿਆਣਾ, 9 ਅਪ੍ਰੈਲ : ਬੀਤੇ ਦਿਨੀ ਬਾਬਾ ਵਿਸ਼ਵਕਰਮਾ ਅੰਤਰਰਾਸ਼ਟਰੀ ਫਾਊਂਡੇਸ਼ਨ ਅਤੇ ਵਿਸ਼ਵਕਰਮਾ ਸਪੋਰਟਸ ਕਲੱਬ ਵਲੋਂ ਦੂਸਰਾ ਸ਼ੂਟਿੰਗ ਵਾਲੀਵਾਲ ਟੂਰਨਾਮੈਂਟ ਵਿਸ਼ਵਕਰਮਾ ਪਾਰਕ ਵਿਖੇ ਹਰਦਿਆਲ ਸਿੰਘ ਸਿੱਧੂ ਯਾਦਗਾਰੀ ਟੂਰਨਾਮੈਂਟ ਦੇ ਮੁੱਖ ਸਰਪ੍ਰਸਤ ਵਿਧਾਇਕ ਕੁਲਵੰਤ ਸਿੰਘ ਸਿੱਧੂ, ਚਰਨਜੀਤ ਸਿੰਘ ਵਿਸ਼ਵਕਰਮਾ, ਪ੍ਰਧਾਨ ਰੇਸ਼ਮ ਸਿੰਘ ਸੱਗੂ, ਸੁਖਵਿੰਦਰ ਸਿੰਘ ਪਲਾਹਾ, ਪਰਮਜੀਤ ਸਿੰਘ ਚਾਨੇ, ਗੁਰਪ੍ਰੀਤ....
ਮੁੱਲਾਂਪੁਰ ਪੀ.ਸੀ.ਏ. ਕ੍ਰਿਕਟ ਸਟੇਡੀਅਮ ‘ਚ 23 ਮਾਰਚ ਨੂੰ ਹੋਵੇਗਾ IPL ਦਾ ਪਹਿਲਾ ਮੈਚ
ਡਿਪਟੀ ਕਮਿਸ਼ਨਰ ਵੱਲੋਂ ਪ੍ਰਬੰਧਾਂ ਦਾ ਜਾਇਜ਼ਾ ਚੰਡੀਗੜ੍ਹ, 5 ਮਾਰਚ : ਮੁੱਲਾਂਪੁਰ ਵਿਖੇ ਤਿਆਰ ਹੋਏ ਨਵੇਂ ਪੀ.ਸੀ.ਏ. ਕ੍ਰਿਕਟ ਸਟੇਡੀਅਮ ਵਿਖੇ ਪਹਿਲਾ ਆਈ.ਪੀ.ਐੱਲ.ਮੈਚ 23 ਮਾਰਚ ਨੂੰ ਹੋਵੇਗਾ, ਜਿਸ ਸਬੰਧੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ ਨੇ ਪੀ.ਸੀ.ਏ. ਸਟੇਡੀਅਮ ਮੁੱਲਾਂਪੁਰ ਵਿਖੇ ਪ੍ਰਬੰਧਾਂ ਲਈ ਵੱਖੋ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਦਰਸ਼ਕਾਂ ਲਈ 02 ਪਾਰਕਿੰਗਜ਼ ਸਟੇਡੀਅਮ ਤੋਂ ਬਾਹਰ ਬਣਾਈਆਂ ਜਾਣਗੀਆਂ। ਉਹਨਾਂ ਨੇ ਸੜਕਾਂ ਦੀ ਸਾਫ....
ਤੀਰਅੰਦਾਜ਼ੀ ਦੇ ਏਸ਼ੀਆ ਕੱਪ ਵਿੱਚ ਪ੍ਰਨੀਤ ਕੌਰ ਤੇ ਸਿਮਰਨਜੀਤ ਕੌਰ ਨੇ ਜਿੱਤੇ ਪੰਜ ਤਮਗ਼ੇ
ਆਇਰਲੈਂਡ ’ਤੇ ਵੱਡੀ ਜਿੱਤ ਨਾਲ ਪ੍ਰੋ. ਹਾਕੀ ਲੀਗ ਵਿੱਚ ਭਾਰਤੀ ਟੀਮ ਤੀਜੇ ਸਥਾਨ ਉਤੇ ਧਰੁਵ ਕਪਿਲਾ ਨੇ ਯੁਗਾਂਡਾ ਇੰਟਰਨੈਸ਼ਨਲ ਚੈਂਲੇਜ ਦਾ ਪੁਰਸ਼ ਡਬਲਜ਼ ਖਿਤਾਬ ਜਿੱਤਿਆ ਖੇਡ ਮੰਤਰੀ ਮੀਤ ਹੇਅਰ ਨੇ ਜੇਤੂ ਖਿਡਾਰੀਆਂ ਨੂੰ ਦਿੱਤੀ ਮੁਬਾਰਕਬਾਦ ਚੰਡੀਗੜ੍ਹ, 26 ਫਰਵਰੀ : ਕੌਮਾਂਤਰੀ ਪੱਧਰ ਉਤੇ ਪੰਜਾਬ ਦੇ ਖਿਡਾਰੀਆਂ ਵੱਲੋਂ ਨਿੱਤ ਦਿਨ ਦਿਖਾਏ ਜਾ ਰਹੇ ਬਿਹਤਰ ਪ੍ਰਦਰਸ਼ਨ ਦੇ ਚੱਲਦਿਆਂ ਤੀਰਅੰਦਾਜ਼ੀ, ਹਾਕੀ ਤੇ ਬੈਡਮਿੰਟਨ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਵੱਡੀਆਂ ਮੱਲਾਂ ਮਾਰੀਆਂ ਹਨ। ਬਗਦਾਦ (ਇਰਾਕ) ਵਿਖੇ ਚੱਲ....
12ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਪੰਜਾਬ ਤੇ ਕਡਿਆਣਾ ਦੀਆਂ ਟੀਮਾਂ ਨੇ ਜਿੱਤਿਆ 
ਗੋਪੀ ਮਹੌਲੀ ਸਰਵੋਤਮ ਰੇਡਰ ਅਤੇ ਸੁੱਖਾ ਘਲੋਟੀ ਸਰਵੋਤਮ ਜਾਫੀ ਬਣਿਆ ਖੰਨਾ, 25 ਫਰਵਰੀ : ਪੰਜਾਬ ਦੀ ਟੀਮ ਨੇ ਹਰਿਆਣਾ ਨੂੰ ਹਰਾ ਕੇ 12ਵਾਂ ਬਲਦੇਵ ਸਿੰਘ ਖੱਟੜਾ ਯਾਦਗਾਰੀ ਕਬੱਡੀ ਕੱਪ ਜਿੱਤਿਆ। ਪੰਜਾਬ ਭਰ ਵਿੱਚੋਂ ਚੁਣ ਕੇ ਉੱਭਰਦੀਆਂ ਖਿਡਾਰੀਆਂ ਦੀਆਂ ਬਣਾਈਆਂ ਅੱਠ ਟੀਮਾਂ ਦੇ ਮੁਕਾਬਲੇ ਵਿੱਚ ਕਡਿਆਣਾ ਨੇ ਰੇਰੂ ਸਾਹਿਬ ਨੰਦਪੁਰ ਨੂੰ ਹਰਾ ਕੇ ਕੱਪ ਜਿੱਤਿਆ। ਇਨ੍ਹਾਂ ਟੀਮਾਂ ਦੇ ਮੁਕਾਬਲਿਆਂ ਵਿੱਚ ਗੋਪੀ ਮਹੌਲੀ ਸਰਵੋਤਮ ਰੇਡਰ ਅਤੇ ਸੁੱਖਾ ਘਲੋਟੀ ਸਰਵੋਤਮ ਜਾਫੀ ਬਣਿਆ। ਕਬੱਡੀ ਕੱਪ ਦੇ ਸ਼ੋਅ ਮੈਚ ਵਿੱਚ....