ਨਵੀਂ ਦਿੱਲੀ, 27 ਅਗਸਤ 2024 : ਆਈਸੀਸੀ ਨੇ ਇਸ ਸਾਲ ਅਕਤੂਬਰ ਵਿੱਚ ਹੋਣ ਵਾਲੇ ਟੀ-20 ਵਿਸ਼ਵ ਕੱਪ 2024 ਦੇ ਤਾਜ਼ਾ ਪ੍ਰੋਗਰਾਮ ਦਾ ਐਲਾਨ ਕਰ ਦਿੱਤਾ ਹੈ। ਟੂਰਨਾਮੈਂਟ ਦਾ ਨੌਵਾਂ ਐਡੀਸ਼ਨ ਬੰਗਲਾਦੇਸ਼ ਤੋਂ ਸੰਯੁਕਤ ਅਰਬ ਅਮੀਰਾਤ (ਯੂਏਈ) ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਆਈਸੀਸੀ ਨੇ ਕਿਹਾ ਕਿ ਮੈਚ ਦੁਬਈ ਅਤੇ ਸ਼ਾਰਜਾਹ ਵਿੱਚ ਖੇਡੇ ਜਾਣਗੇ। ਛੇ ਵਾਰ ਦੇ ਚੈਂਪੀਅਨ ਆਸਟਰੇਲੀਆ ਨੂੰ 2020 ਦੇ ਉਪ ਜੇਤੂ ਭਾਰਤ, ਨਿਊਜ਼ੀਲੈਂਡ, ਪਾਕਿਸਤਾਨ ਅਤੇ ਸ਼੍ਰੀਲੰਕਾ ਦੇ ਨਾਲ ਗਰੁੱਪ ਏ ਵਿੱਚ ਰੱਖਿਆ ਗਿਆ ਹੈ। ਭਾਰਤ ਅਤੇ ਪਾਕਿਸਤਾਨ 6 ਅਕਤੂਬਰ ਨੂੰ ਦੁਬਈ ‘ਚ ਆਹਮੋ-ਸਾਹਮਣੇ ਹੋਣਗੇ। ਦੱਖਣੀ ਅਫਰੀਕਾ ਅਤੇ ਇੰਗਲੈਂਡ ਨੂੰ 2016 ਦੀ ਚੈਂਪੀਅਨ ਵੈਸਟਇੰਡੀਜ਼, ਬੰਗਲਾਦੇਸ਼ ਅਤੇ ਸਕਾਟਲੈਂਡ ਦੇ ਨਾਲ ਗਰੁੱਪ ਬੀ ਵਿੱਚ ਰੱਖਿਆ ਗਿਆ ਹੈ। ਸ਼੍ਰੀਲੰਕਾ ਅਤੇ ਸਕਾਟਲੈਂਡ ਨੇ ਇਸ ਸਾਲ ਦੇ ਸ਼ੁਰੂ ਵਿੱਚ ਅਬੂ ਧਾਬੀ ਵਿੱਚ ਹੋਏ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਕੁਆਲੀਫਾਇਰ ਟੂਰਨਾਮੈਂਟ ਰਾਹੀਂ ਕੁਆਲੀਫਾਈ ਕੀਤਾ ਸੀ। ਮਹਿਲਾ ਟੀ-20 ਵਿਸ਼ਵ ਕੱਪ 2024 ਟੂਰਨਾਮੈਂਟ ਵਿੱਚ ਹਰ ਟੀਮ ਨੂੰ ਚਾਰ ਗਰੁੱਪਾਂ ਵਿੱਚ ਵੰਡਿਆ ਗਿਆ ਹੈ। ਹਰੇਕ ਗਰੁੱਪ ਵਿੱਚੋਂ ਚੋਟੀ ਦੀਆਂ ਦੋ ਟੀਮਾਂ ਸੈਮੀਫਾਈਨਲ ਲਈ ਕੁਆਲੀਫਾਈ ਕਰਨਗੀਆਂ। ਫਾਈਨਲ ਮੁਕਾਬਲਾ 20 ਅਕਤੂਬਰ ਨੂੰ ਦੁਬਈ ਵਿੱਚ ਹੋਵੇਗਾ ਜਦਕਿ ਸੈਮੀਫਾਈਨਲ 17 ਅਤੇ 18 ਅਕਤੂਬਰ ਨੂੰ ਖੇਡਿਆ ਜਾਵੇਗਾ। ਸੈਮੀਫਾਈਨਲ ਅਤੇ ਫਾਈਨਲ ਦੋਵਾਂ ਮੈਚਾਂ ਲਈ ਰਿਜ਼ਰਵ ਡੇਅ ਨਿਸ਼ਚਿਤ ਕੀਤਾ ਗਿਆ ਹੈ। ਜੇਕਰ ਭਾਰਤ ਸੈਮੀਫਾਈਨਲ ‘ਚ ਪਹੁੰਚਦਾ ਹੈ ਤਾਂ ਉਸਦਾ ਸੈਮੀਫਾਈਨਲ 1 ‘ਚ ਮੁਕਾਬਲਾ ਹੋਵੇਗਾ। ਦੁਬਈ ਅਤੇ ਸ਼ਾਰਜਾਹ ਦੇ ਦੋ ਸਥਾਨਾਂ ‘ਤੇ ਕੁੱਲ 23 ਮੈਚ ਖੇਡੇ ਜਾਣਗੇ।
ਮਹਿਲਾ ਟੀ-20 ਵਿਸ਼ਵ ਕੱਪ 2024 ਦਾ ਸ਼ੈਡਿਊਲ
- 3 ਅਕਤੂਬਰ, ਵੀਰਵਾਰ, ਬੰਗਲਾਦੇਸ਼ ਬਨਾਮ ਸਕਾਟਲੈਂਡ, ਸ਼ਾਰਜਾਹ, ਦੁਪਹਿਰ 2 ਵਜੇ
- 3 ਅਕਤੂਬਰ, ਵੀਰਵਾਰ, ਪਾਕਿਸਤਾਨ ਬਨਾਮ ਸ਼੍ਰੀਲੰਕਾ, ਸ਼ਾਰਜਾਹ, ਸ਼ਾਮ 6 ਵਜੇ
- 4 ਅਕਤੂਬਰ, ਸ਼ੁੱਕਰਵਾਰ, ਦੱਖਣੀ ਅਫਰੀਕਾ ਬਨਾਮ ਵੈਸਟ ਇੰਡੀਜ਼, ਦੁਬਈ, ਦੁਪਹਿਰ 2 ਵਜੇ
- 4 ਅਕਤੂਬਰ, ਸ਼ੁੱਕਰਵਾਰ, ਭਾਰਤ ਬਨਾਮ ਨਿਊਜ਼ੀਲੈਂਡ, ਦੁਬਈ, ਸ਼ਾਮ 6 ਵਜੇ
- 5 ਅਕਤੂਬਰ, ਸ਼ਨੀਵਾਰ, ਬੰਗਲਾਦੇਸ਼ ਬਨਾਮ ਇੰਗਲੈਂਡ, ਸ਼ਾਰਜਾਹ, ਦੁਪਹਿਰ 2 ਵਜੇ
- 5 ਅਕਤੂਬਰ, ਸ਼ਨੀਵਾਰ, ਆਸਟ੍ਰੇਲੀਆ ਬਨਾਮ ਸ਼੍ਰੀਲੰਕਾ, ਸ਼ਾਰਜਾਹ, ਸ਼ਾਮ 6 ਵਜੇ
- 6 ਅਕਤੂਬਰ, ਐਤਵਾਰ, ਭਾਰਤ ਬਨਾਮ ਪਾਕਿਸਤਾਨ, ਦੁਬਈ, ਦੁਪਹਿਰ 2 ਵਜੇ
- 6 ਅਕਤੂਬਰ, ਐਤਵਾਰ, ਵੈਸਟ ਇੰਡੀਜ਼ ਬਨਾਮ ਸਕਾਟਲੈਂਡ, ਦੁਬਈ, ਸ਼ਾਮ 6 ਵਜੇ
- 7 ਅਕਤੂਬਰ, ਸੋਮਵਾਰ, ਇੰਗਲੈਂਡ ਬਨਾਮ ਦੱਖਣੀ ਅਫਰੀਕਾ, ਸ਼ਾਰਜਾਹ, ਸ਼ਾਮ 6 ਵਜੇ
- 8 ਅਕਤੂਬਰ, ਮੰਗਲਵਾਰ, ਆਸਟ੍ਰੇਲੀਆ ਬਨਾਮ ਨਿਊਜ਼ੀਲੈਂਡ, ਸ਼ਾਰਜਾਹ, ਸ਼ਾਮ 6 ਵਜੇ
- 9 ਅਕਤੂਬਰ, ਬੁੱਧਵਾਰ, ਦੱਖਣੀ ਅਫਰੀਕਾ ਬਨਾਮ ਸਕਾਟਲੈਂਡ, ਦੁਬਈ, ਦੁਪਹਿਰ 2 ਵਜੇ
- 9 ਅਕਤੂਬਰ, ਬੁੱਧਵਾਰ, ਭਾਰਤ ਬਨਾਮ ਸ਼੍ਰੀਲੰਕਾ, ਦੁਬਈ, ਸ਼ਾਮ 6 ਵਜੇ
- 10 ਅਕਤੂਬਰ, ਵੀਰਵਾਰ, ਬੰਗਲਾਦੇਸ਼ ਬਨਾਮ ਵੈਸਟ ਇੰਡੀਜ਼, ਸ਼ਾਰਜਾਹ, ਸ਼ਾਮ 6 ਵਜੇ
- 11 ਅਕਤੂਬਰ, ਸ਼ੁੱਕਰਵਾਰ, ਆਸਟ੍ਰੇਲੀਆ ਬਨਾਮ ਪਾਕਿਸਤਾਨ, ਦੁਬਈ, ਸ਼ਾਮ 6 ਵਜੇ
- 12 ਅਕਤੂਬਰ, ਸ਼ਨੀਵਾਰ, ਨਿਊਜ਼ੀਲੈਂਡ ਬਨਾਮ ਸ਼੍ਰੀਲੰਕਾ, ਸ਼ਾਰਜਾਹ, ਦੁਪਹਿਰ 2 ਵਜੇ
- 12 ਅਕਤੂਬਰ, ਸ਼ਨੀਵਾਰ, ਬੰਗਲਾਦੇਸ਼ ਬਨਾਮ ਦੱਖਣੀ ਅਫਰੀਕਾ, ਦੁਬਈ, ਸ਼ਾਮ 6 ਵਜੇ
- 13, ਅਕਤੂਬਰ, ਐਤਵਾਰ, ਇੰਗਲੈਂਡ ਬਨਾਮ ਸਕਾਟਲੈਂਡ, ਸ਼ਾਰਜਾਹ, ਦੁਪਹਿਰ 2 ਵਜੇ
- 13 ਅਕਤੂਬਰ, ਐਤਵਾਰ, ਭਾਰਤ ਬਨਾਮ ਆਸਟ੍ਰੇਲੀਆ, ਸ਼ਾਰਜਾਹ, ਸ਼ਾਮ 6 ਵਜੇ
- 14 ਅਕਤੂਬਰ, ਸੋਮਵਾਰ, ਪਾਕਿਸਤਾਨ ਬਨਾਮ ਨਿਊਜ਼ੀਲੈਂਡ, ਦੁਬਈ, ਸ਼ਾਮ 6 ਵਜੇ
- 15 ਅਕਤੂਬਰ, ਮੰਗਲਵਾਰ, ਇੰਗਲੈਂਡ ਬਨਾਮ ਵੈਸਟ ਇੰਡੀਜ਼, ਦੁਬਈ, ਸ਼ਾਮ 6 ਵਜੇ
- 17 ਅਕਤੂਬਰ, ਵੀਰਵਾਰ, ਸੈਮੀ-ਫਾਈਨਲ 1, ਦੁਬਈ, ਸ਼ਾਮ 6 ਵਜੇ
- 18 ਅਕਤੂਬਰ, ਐਤਵਾਰ,ਸੈਮੀ-ਫਾਈਨਲ 2, ਸ਼ਾਰਜਾਹ, ਸ਼ਾਮ 6 ਵਜੇ
- 20 ਅਕਤੂਬਰ, ਐਤਵਾਰ, ਫਾਈਨਲ, ਦੁਬਈ, ਸ਼ਾਮ 6 ਵਜੇ