ਖੇਡਾਂ ਦੀ ਦੁਨੀਆਂ

ਖੇਡ ਮੰਤਰੀ ਮੀਤ ਹੇਅਰ ਵੱਲੋਂ ਪੰਜਾਬ ਸਪੋਰਟਸ ਯੂਨੀਵਰਸਿਟੀ ਦਾ ਨਵੇਂ ਸਾਲ ਦਾ ਕੈਲੰਡਰ ਜਾਰੀ
ਕੈਲੰਡਰ ਵਿੱਚ ਪੰਜਾਬ ਦੀਆਂ ਖੇਡ ਪ੍ਰਾਪਤੀਆਂ ਨੂੰ ਕੀਤਾ ਉਜਾਗਰ ਪੰਜਾਬ ਦੇ ਸਮੂਹ ਐਵਾਰਡ ਜੇਤੂ 202 ਖਿਡਾਰੀ ਤੇ ਖਿਡਾਰਨਾਂ ਬਣੇ ਕੈਲੰਡਰ ਦਾ ਹਿੱਸਾ: ਮੀਤ ਹੇਅਰ ਚੰਡੀਗੜ੍ਹ,31 ਦਸੰਬਰ : ਪੰਜਾਬ ਦੇ ਖਿਡਾਰੀਆਂ ਨੇ ਹੁਣ ਤੱਕ ਚਾਰ ਪਦਮਾ ਭੂਸ਼ਣ, 24 ਪਦਮਾ ਸ਼੍ਰੀ, ਚਾਰ ਖੇਲ ਰਤਨ ਪੁਰਸਕਾਰ, 129 ਅਰਜੁਨਾ ਐਵਾਰਡ, 15 ਦਰੋਣਾਚਾਰੀਆ ਐਵਾਰਡ, 21 ਧਿਆਨ ਚੰਦ ਐਵਾਰਡ ਅਤੇ ਪੰਜ ਤੇਨਜ਼ਿੰਗ ਨਾਰਗੇ ਪੁਰਸਕਾਰ ਜਿੱਤੇ ਹਨ। ਸਮੂਹ 202 ਐਵਾਰਡ ਜੇਤੂ ਕੈਲੰਡਰ ਵਿੱਚ ਸ਼ਾਮਲ ਕੀਤੇ ਗਏ ਹਨ, ਮੁੱਖ ਮੰਤਰੀ ਸ. ਭਗਵੰਤ....
ਆਲ ਇੰਡੀਆ ਸਰਵਿਸਜ਼ ਟੂਰਨਾਮੈਂਟ ਲਈ ਪੰਜਾਬ ਦੀਆਂ ਵਾਲੀਬਾਲ ਤੇ ਟੇਬਲ ਟੈਨਿਸ ਟੀਮਾਂ ਦੇ ਟਰਾਇਲ 3 ਜਨਵਰੀ ਨੂੰ
ਗਾਂਧੀਨਗਰ, 30 ਦਸੰਬਰ : ਸੈਂਟਰਲ ਸਿਵਲ ਸਰਵਿਸਜ਼ ਕਲਚਰਲ ਐਂਡ ਬੋਰਡ ਵੱਲੋਂ ਆਲ ਇੰਡੀਆ ਸਰਵਿਸਜ਼ ਵਾਲੀਬਾਲ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 18 ਤੋਂ 22 ਫਰਵਰੀ 2024 ਤੱਕ ਪੁਣੇ (ਮਹਾਂਰਾਸ਼ਟਰ) ਅਤੇ ਟੇਬਲ ਟੈਨਿਸ (ਪੁਰਸ਼ ਤੇ ਮਹਿਲਾ) ਟੂਰਨਾਮੈਂਟ 30 ਜਨਵਰੀ ਤੋਂ 3 ਫਰਵਰੀ 2024 ਤੱਕ ਗਾਂਧੀਨਗਰ (ਗੁਜਰਾਤ) ਵਿਖੇ ਕਰਵਾਇਆ ਜਾ ਰਿਹਾ ਹੈ। ਪੰਜਾਬ ਦੀਆਂ ਵਾਲੀਬਾਲ ਟੀਮਾਂ ਦੀ ਚੋਣ ਲਈ ਟਰਾਇਲ 3 ਜਨਵਰੀ ਨੂੰ ਮਲਟੀਪਰਪਜ਼ ਸਟੇਡੀਅਮ, ਸੈਕਟਰ 78, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਸਵੇਰੇ 10 ਵਜੇ ਅਤੇ ਟੇਬਲ....
ਭਾਰਤੀ ਕੁਸ਼ਤੀ ਮਹਾਸੰਘ ਨੂੰ ਮੁਅੱਤਲ ਕੀਤੇ ਜਾਣ ਤੋਂ ਬਾਅਦ ਤਿੰਨ ਮੈਂਬਰੀ ਐਡਹਾਕ ਕਮੇਟੀ ਦਾ ਗਠਨ 
ਨਵੀਂ ਦਿੱਲੀ, 27 ਦਸੰਬਰ : ਭਾਰਤੀ ਓਲੰਪਿਕ ਸੰਘ ਨੇ ਭਾਰਤੀ ਕੁਸ਼ਤੀ ਮਹਾਸੰਘ ਨੂੰ ਮੁਅੱਤਲ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਬੁੱਧਵਾਰ ਨੂੰ ਤਿੰਨ ਮੈਂਬਰੀ ਐਡਹਾਕ ਕਮੇਟੀ ਦਾ ਗਠਨ ਕੀਤਾ। ਇਸ ਕਮੇਟੀ ਦੀ ਅਗਵਾਈ ਭੁਪਿੰਦਰ ਸਿੰਘ ਬਾਜਵਾ ਕਰਨਗੇ। ਇਹ ਕਦਮ ਕੇਂਦਰੀ ਖੇਡ ਮੰਤਰਾਲੇ ਵੱਲੋਂ ਐਤਵਾਰ ਨੂੰ ਆਈਓਏ ਨੂੰ ਹੁਣ ਮੁਅੱਤਲ ਭਾਰਤੀ ਕੁਸ਼ਤੀ ਮਹਾਸੰਘ ਦੇ ਮਾਮਲਿਆਂ ਦਾ ਪ੍ਰਬੰਧਨ ਕਰਨ ਲਈ ਕਮੇਟੀ ਬਣਾਉਣ ਦੇ ਨਿਰਦੇਸ਼ ਦਿੱਤੇ ਜਾਣ ਤੋਂ ਇੱਕ ਦਿਨ ਬਾਅਦ ਆਇਆ ਹੈ। ਭੁਪਿੰਦਰ ਬਾਜਵਾ ਇਸ ਸਮੇਂ ਵੁਸ਼ੂ ਐਸੋਸੀਏਸ਼ਨ....
ਪਹਿਲਵਾਨ ਸਾਕਸ਼ੀ ਮਲਿਕ ਨੇ ਹੰਝੂਆਂ ਅਤੇ ਭਰੇ ਮਨ ਨਾਲ ਕੁਸ਼ਤੀ ਨੂੰ ਕਿਹਾ ਅਲਵਿਦਾ, ਨਵੇਂ ਪ੍ਰਧਾਨ ਦੀ ਚੋਣ ਤੋਂ ਖਫਾ ਪਹਿਲਵਾਨ  
ਨਵੀਂ ਦਿੱਲੀ, 21 ਦਸੰਬਰ : ਭਾਰਤ ਨੂੰ ਓਲੰਪਿਕ ਵਿੱਚ ਸੋਨ ਤਮਗਾ ਦਿਵਾਉਣ ਵਾਲੀ ਪਹਿਲਵਾਨ ਸਾਕਸ਼ੀ ਮਲਿਕ ਨੇ ਕੁਸ਼ਤੀ ਨੂੰ ਅਲਵਿਦਾ ਕਹਿ ਦਿੱਤਾ ਹੈ। ਇਹ ਫੈਸਲਾ ਲੈਂਦੇ ਹੋਏ ਖਿਡਾਰਨ ਬਹੁਤ ਹੀ ਭਾਵੁਕ ਹੋ ਗਈ, ਜਿਸ ਦੌਰਾਨ ਉਸ ਦੀਆਂ ਅੱਖਾਂ ਹੰਝੂਆਂ ਨਾਲ ਭਰ ਆਈਆਂ। ਉਸ ਨੇ ਰੋਂਦੇ ਹੋਏ ਕਿਹਾ ਕਿ ਉਹ ਹੁਣ ਕਦੇ ਵੀ ਪਹਿਲਵਾਨੀ ਦੇ ਮੈਦਾਨ ਵਿੱਚ ਨਹੀਂ ਉਤਰੇਗੀ। ਦੱਸ ਦੇਈਏ ਕਿ ਸਾਕਸ਼ੀ ਮਲਿਕ ਦਾ ਇਹ ਐਲਾਨ ਭਾਰਤੀ ਕੁਸ਼ਤੀ ਸੰਘ ਦੇ ਨਵੇਂ ਪ੍ਰਧਾਨ ਦੀ ਚੋਣ ਤੋਂ ਬਾਅਦ ਆਇਆ ਹੈ। ਦੁਨੀਆ ਭਰ 'ਚ ਦੇਸ਼ ਦਾ ਨਾਂ....
“ਰੁਸਤਮੇ-ਹਿੰਦ ਦਾਰਾ ਸਿੰਘ ਛਿੰਝ ਉਲੰਪਿਕਸ” ਦੌਰਾਨ ਜੱਸਾ ਪੱਟੀ ਨੇ ਪ੍ਰਿਤਪਾਲ ਸਿੰਘ ਫਗਵਾੜਾ ਨੂੰ ਫਸਵੇਂ ਮੁਕਾਬਲੇ ਵਿੱਚ ਹਰਾਕੇ ਜਿੱਤਿਆ ਰੁਸਤਮੇ-ਪੰਜਾਬ ਟਾਈਟਲ
ਕੈਬਨਿਟ ਮੰਤਰੀ ਪੰਜਾਬ ਸ੍ਰ. ਲਾਲਜੀਤ ਸਿੰਘ ਭੁੱਲਰ ਵੱਲੋਂ ਜੇਤੂ ਪਹਿਲਵਾਨਾਂ ਨੂੰ ਨਕਦ ਇਨਾਮ ਦੇ ਕੇ ਕੀਤਾ ਗਿਆ ਸਨਮਾਨਿਤ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾੳੇੁਣ ਅਤੇ ਨਸ਼ਿਆਂ ਦੀ ਭੈੜੀ ਬਿਮਾਰੀ ਨੂੰ ਠੱਲ ਪਾਉਣ ਲਈ ਪੰਜਾਬ ਸਰਕਾਰ ਕਰਵਾ ਰਹੀ ਹੈ ਖੇਡ ਮੇਲੇ-ਸ੍ਰ. ਲਾਲਜੀਤ ਸਿੰਘ ਭੁੱਲਰ ਛਿੰਝ ਉਲੰਪਿਕਸ” ਦੌਰਾਨ ਰਾਜ ਭਰ ‘ਚੋ ਪੁੱਜੇ ਨਾਮੀ ਪਹਿਲਵਾਨਾਂ ਦੇ ਹੋਏ ਕੁਸ਼ਤੀ ਮੁਕਾਬਲਿਆਂ ਦਾ ਦਰਸ਼ਕਾਂ ਨੇ ਲਿਆ ਖੂਬ ਆਨੰਦ ਚੋਹਲਾ ਸਾਹਿਬ, 03 ਦਸੰਬਰ : ਜ਼ਿਲ੍ਹੇ ਦੇ ਕਸਬਾ ਚੋਹਲਾ ਸਾਹਿਬ ਵਿੱਚ ਸ੍ਰੀ ਗੁਰੂ....
ਨੌਜਵਾਨਾਂ ਨੂੰ ਖੇਡਾਂ ਵੱਲ ਉਤਸ਼ਾਹਿਤ ਕਰਕੇ ਸੂਬੇ ਨੂੰ ਮੁੜ ਰੰਗਲਾ ਪੰਜਾਬ ਬਣਾਇਆ ਜਾਵੇਗਾ : ਜੌੜਾਮਾਜਰਾ
ਕੈਬਨਿਟ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਅਤੇ ਵਿਧਾਇਕ ਸ਼ੈਰੀ ਕਲਸੀ ਨੇ ਜੇਤੂ ਖਿਡਾਰੀਆਂ ਨੂੰ ਵੰਡੇ ਇਨਾਮ ਕਮਲਜੀਤ ਖੇਡਾਂ ਨੋਜਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਮੀਲ ਪੱਥਰ ਸਾਬਤ ਹੋਈਆਂ- ਵਿਧਾਇਕ ਸ਼ੈਰੀ ਕਲਸੀ ਬਟਾਲਾ, 21 ਨਵੰਬਰ : ਸੁਰਜੀਤ ਸਪਰੋਟਸ ਐਸੋਸੀਏਸ਼ਨ (ਰਜਿ.) ਬਟਾਲਾ ਵੱਲੋਂ ਨੇੜਲੇ ਪਿੰਡ ਕੋਟਲਾ ਸ਼ਾਹੀਆ ਦੇ ਸੁਰਜੀਤ-ਕਮਲਜੀਤ ਖੇਡ ਕੰਪਲੈਕਸ ਵਿਖੇ ਕਰਵਾਈਆਂ ਜਾ ਰਹੀਆਂ ਚਾਰ ਰੋਜ਼ਾ 30ਵੀਂ ਕਮਲਜੀਤ ਖੇਡਾਂ-2023 ਦੇ ਅੱਜ ਦੂਜੇ ਦਿਨ, ਸ. ਚੇਤਨ ਸਿੰਘ ਜੌੜਾਮਾਜਰਾ, ਸੂਚਨਾ ਤੇ ਲੋਕ....
ਪੀਐੱਮ ਮੋਦੀ ਨੇ ਡ੍ਰੈਸਿੰਗ ਰੂਮ ਵਿਚ ਭਾਰਤੀ ਖਿਡਾਰੀਆਂ ਦਾ ਵਧਾਇਆ ਹੌਸਲਾ
ਅਹਿਮਦਾਬਾਦ, 20 ਨਵੰਬਰ : ਆਸਟ੍ਰੇਲੀਆ ਖਿਲਾਫ ਭਾਰਤ ਨੂੰ ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਕੰਗਾਰੂਆਂ ਨੇ ਭਾਰਤ ਨੂੰ 6 ਵਿਕਟਾਂ ਤੋਂ ਹਰਾਇਆ। ਇਸ ਹਾਰ ਦੇ ਬਾਅਦ ਭਾਰਤੀ ਖਿਡਾਰੀ ਡ੍ਰੈਸਿੰਗ ਰੂਮ ਵਿਚ ਗਏ ਸਨ ਤੇ ਉਨ੍ਹਾਂ ਦੇ ਭਾਵੁਕ ਹੋਣ ਦੀ ਤਸਵੀਰ ਵੀ ਸਾਹਮਣੇ ਆਈ ਸੀ। ਰੋਹਿਤ ਸ਼ਰਮਾ, ਮੁਹੰਮਦ ਸਿਰਾਜ, ਵਿਰਾਟ ਕੋਹਲੀ ਸਣੇ ਸਾਰੇ ਖਿਡਾਰੀ ਭਾਵੁਕ ਨਜ਼ਰ ਆਏ ਸਨ। ਆਸਟ੍ਰੇਲੀਆ ਤੋਂ ਹਾਰ ਦੇ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਡ੍ਰੈਸਿੰਗ ਰੂਮ ਵਿਚ ਭਾਰਤੀ....
ਆਸਟਰੇਲੀਆ 6ਵੀਂ ਵਾਰ ਬਣਿਆ ਵਿਸ਼ਵ ਚੈਂਪੀਅਨ
ਵਨਡੇ ਵਿਸ਼ਵ ਕੱਪ 2023 ਦੇ ਫਾਈਨਲ ‘ਚ ਭਾਰਤ ਨੂੰ ਹਰਾਇਆ ਮੈਨੂੰ ਇਸ ਟੀਮ ‘ਤੇ ਮਾਣ ਹੈ, ਫਾਈਨਲ ‘ਚ ਹਾਰ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਦਾ ਬਿਆਨ ਹਰ ਖਿਡਾਰੀ ਦੀਆਂ ਅੱਖਾਂ ਹੋਈਆਂ ਨਮ ਅਹਿਮਦਾਬਾਦ, 20 ਨਵੰਬਰ : ਵਨਡੇ ਵਿਸ਼ਵ ਕੱਪ 2023 ਦਾ ਸਭ ਤੋਂ ਵੱਡਾ ਮੈਚ ਯਾਨੀ ਕਿ ਫਾਈਨਲ ਐਤਵਾਰ ਨੂੰ ਮੇਜ਼ਬਾਨ ਭਾਰਤ ਅਤੇ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ। ਦੁਨੀਆ ਦੇ ਸਭ ਤੋਂ ਵੱਡੇ ਕ੍ਰਿਕਟ ਮੈਦਾਨ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਆਸਟ੍ਰੇਲੀਆ ਨੇ ਟਾਸ ਜਿੱਤ ਕੇ....
ਸੁਰਜੀਤ ਸਪੋਰਟਸ ਐਸ਼ੋਸ਼ੀਏਸ਼ਨ ਦਾ  ਖੇਡਾਂ ਨੂੰ ਪ੍ਰਫੁਲਤ ਕਰਨ ਵਿੱਚ ਵਿਸ਼ੇਸ਼ ਯੋਗਦਾਨ- ਡਿਪਟੀ ਕਮਿਸ਼ਨਰ 
30ਵੀਆਂ ਕਮਲਜੀਤ ਖੇਡਾਂ ਦਾ ਸ਼ਾਨਦਾਰ ਆਗਾਜ਼ ਸਵ. ਹਾਕੀ ਉਲੰਪੀਅਨ ਸੁਰਜੀਤ ਸਿੰਘ ਰੰਧਾਵਾਂ ਦੇ ਬੁੱਤ ਤੋਂ ਜਲਾਈ ਗਈ ਖੇਡਾਂ ਦੀ ਮਸ਼ਾਲ ਪੰਜਾਬ ਸਰਕਾਰ ਨੇ ਸੂਬੇ ਅੰਦਰ ਖੇਡ ਸੱਭਿਆਚਾਰ ਪ੍ਰਫੁੱਲਤ ਕੀਤਾ-ਵਿਧਾਇਕ ਅਤੇ ਮੁੱਖ ਪਰਬੰਧਕ ਸ਼ੈਰੀ ਕਲਸੀ ਐਸੋਸੀਏਸ਼ਨ ਦੇ ਪ੍ਰਧਾਨ ਪਿਰਥੀਪਾਲ ਸਿੰਘ ਬਟਾਲਾ ਨੇ ਮੁੱਖ ਮਹਿਮਾਨ, ਪ੍ਰਮੁੱਖ ਹਸਤੀਆਂ ਸਮੇਤ ਖਿਡਾਰੀਆਂ ਨੂੰ ਜੀ ਆਇਆ ਕਿਹਾ ਓਲੰਪਿਕ ਚਾਰਟਰ ਦੀਆਂ ਖੇਡਾਂ ਦੇ ਜੇਤੂਆਂ ਨੂੰ ਲੱਖਾਂ ਰੁਪਏ ਦੇ ਨਗਦ ਇਨਾਮ ਤੇ ਮੋਟਰਸਾਈਕਲ ਦਿੱਤੇ ਜਾਣਗੇ ਬਟਾਲਾ, 20 ਨਵੰਬਰ....
ਵਿਰਾਟ ਕੋਹਲੀ ਨੇ ਤੋੜਿਆ ਮਾਸਟਰ ਬਲਾਸਟਰ ਸਚਿਨ ਦਾ ਰਿਕਾਰਡ, ਵਨਡੇ ਵਿੱਚ ਲਗਾਏ 50 ਸੈਂਕੜੇ 
ਮੁਬੰਈ, 15 ਨਵੰਬਰ : ਵਿਰਾਟ ਕੋਹਲੀ ਨੇ ਨਿਊਜ਼ੀਲੈਂਡ ਖਿਲਾਫ ਵਿਸ਼ਵ ਕੱਪ ਸੈਮੀਫਾਈਨਲ ਮੈਚ ‘ਚ ਸ਼ਾਨਦਾਰ ਸੈਂਕੜਾ ਲਗਾਇਆ ਹੈ। ਵਿਰਾਟ ਕੋਹਲੀ ਹੁਣ ਵਨਡੇ ਕ੍ਰਿਕਟ ‘ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ। ਕੋਹਲੀ ਨੇ 49 ਸੈਂਕੜੇ ਲਗਾਉਣ ਵਾਲੇ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨੇ 279ਵੀਂ ਪਾਰੀ ‘ਚ ਆਪਣੇ 50 ਵਨਡੇ ਸੈਂਕੜੇ ਪੂਰੇ ਕਰ ਲਏ ਹਨ। ਕੋਹਲੀ ਨੇ ਇਸ ਪਾਰੀ ਦੌਰਾਨ ਬਹੁਤ ਹੀ ਖਾਸ ਰਿਕਾਰਡ ਬਣਾਇਆ। ਕੋਹਲੀ ਹੁਣ ਵਿਸ਼ਵ ਕੱਪ ਦੇ ਇੱਕ ਐਡੀਸ਼ਨ ਵਿੱਚ....
ਦੇਸ਼ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਕਬੱਡੀ ਖਿਡਾਰਨਾਂ ਨੇ ਲਹਿਰਾਗਾਗਾ ਅਨੇਕਾਂ ਰੰਗਾਂ ’ਚ ਰੰਗਿਆ
ਨੈਸ਼ਨਲ ਕਬੱਡੀ ਚੈਂਪੀਅਨਸ਼ਿਪ ਦੇ ਦੂਸਰੇ ਦਿਨ ਹੋਏ ਰੋਮਾਂਚਕ ਮੁਕਾਬਲੇ ਹਿਮਾਚਲ ਪ੍ਰਦੇਸ਼ ਨੇ ਛੱਤੀਸਗੜ੍ਹ ਨੂੰ 55-7 ਦੇ ਵੱਡੇ ਫਰਕ ਨਾਲ ਹਰਾਇਆ ਲਹਿਰਾਗਾਗਾ, 9 ਨਵੰਬਰ : ਅੱਜ ਹਿੰਦੋਸਤਾਨ ਦੇ ਵੱਖ-ਵੱਖ ਰਾਜਾਂ ਤੋਂ ਆਈਆਂ ਕਬੱਡੀ ਖਿਡਾਰਨਾਂ ਕਾਰਨ ਲਹਿਰਾਗਾਗਾ ਅਨੇਕਾਂ ਰੰਗਾਂ ਵਿਚ ਰੰਗਿਆ ਗਿਆ। ਵੱਖ-ਵੱਖ ਬੋਲੀਆਂ ਅਤੇ ਵੱਖਰੇ ਪਹਿਰਾਵਿਆਂ ਦੇ ਬਾਵਜੂਦ ਸਭ ਖਿਡਾਰਨਾਂ ਭਾਰਤ-ਮਾਲਾ ਦੇ ਅਲੱਗ-ਅਲੱਗ ਮਣਕੇ ਜਾਪਦੀਆਂ ਹਨ।ਸੀ.ਬੀ.ਐਸ.ਈ. ਦੀ ਸੀਬਾ ਸਕੂਲ, ਲਹਿਰਾਗਾਗਾ ਵਿਖੇ ਚੱਲ ਰਹੀ ਰਾਸ਼ਟਰੀ ਪੱਧਰ ਦੀ ਕਬੱਡੀ....
ਭਾਰਤੀ ਮਹਿਲਾ ਹਾਕੀ ਟੀਮ ਨੇ  ਜਾਪਾਨ ਨੂੰ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਦਾ ਜਿੱਤਿਆ ਖਿਤਾਬ 
ਰਾਂਚੀ, 6 ਨਵੰਬਰ : ਭਾਰਤੀ ਮਹਿਲਾ ਹਾਕੀ ਟੀਮ ਨੇ ਇੱਕ ਪਾਸੜ ਫਾਈਨਲ ਵਿੱਚ ਜਾਪਾਨ ਨੂੰ 4-0 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਟ੍ਰਾਫੀ ਦਾ ਖਿਤਾਬ ਜਿੱਤ ਲਿਆ ਹੈ। ਭਾਰਤ ਲਈ ਸੰਗੀਤਾ (17ਵੇਂ ਮਿੰਟ), ਨੇਹਾ (46ਵੇਂ ਮਿੰਟ), ਲਾਲਰੇਮਸਿਆਮੀ (57ਵੇਂ ਮਿੰਟ) ਅਤੇ ਵੰਦਨਾ ਕਟਾਰੀਆ (60ਵੇਂ ਮਿੰਟ) ਨੇ ਗੋਲ ਕੀਤੇ। ਸੰਗੀਤਾ ਅਤੇ ਵੰਦਨਾ ਨੇ ਮੈਦਾਨੀ ਗੋਲ ਕੀਤੇ ਜਦਕਿ ਨੇਹਾ ਅਤੇ ਲਾਲਰੇਮਸਿਆਮੀ ਨੇ ਪੈਨਲਟੀ ਕਾਰਨਰ ਤੋਂ ਗੋਲ ਕੀਤੇ। ਕੋਬਾਯਾਕਾਵਾ ਸ਼ਿਹੋ ਨੇ 22ਵੇਂ ਮਿੰਟ ਵਿਚ ਜਾਪਾਨ ਲਈ ਗੋਲ ਕੀਤਾ ਪਰ ਵੀਡੀਓ....
ਕਮਲਜੀਤ ਖੇਡਾਂ 20, 21, 22 ਅਤੇ 23 ਨਵੰਬਰ ਨੂੰ ਸੁਰਜੀਤ ਕਮਲਜੀਤ ਖੇਡਾਂ ਕੰਪਲੈਕਸ ਕੋਟਲਾ ਸਾਹੀਆਂ ਬਟਾਲਾ ਵਿਖੇ ਕਰਵਾਈਆਂ ਜਾਣਗੀਆਂ
ਬਟਾਲਾ, 31 ਅਕਤੂਬਰ : ਸੁਰਜੀਤ ਸਪੋਰਟਸ ਐਸ਼ੋਸੀਏਸਨ ਬਟਾਲਾ ਰਜਿ: ਵਲੋਂ ਪ੍ਰਧਾਨ ਪ੍ਰਿਥੀਪਾਲ ਸਿੰਘ, ਐਸ.ਪੀ (ਡੀ) ਗੁਰਦਾਸਪੁਰ ਦੀ ਪ੍ਰਧਾਨਗੀ ਹੇਠ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਕਮਲਜੀਤ ਖੇਡਾਂ-2023 ਜੋ ਮਿਤੀ 20, 21, 22 ਅਤੇ 23 ਨਵੰਬਰ ਨੂੰ ਸੁਰਜੀਤ ਕਮਲਜੀਤ ਖੇਡਾਂ ਕੰਪਲੈਕਸ ਕੋਟਲਾ ਸਾਹੀਆਂ ਬਟਾਲਾ ਵਿਖੇ ਕਰਵਾਈਆਂ ਜਾ ਰਹੀਆ ਹਨ, ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਤਿਆਰੀ ਸਬੰਧੀ ਵਿਸਥਾਰ ਵਿੱਚ ਵਿਚਾਰ ਵਟਾਦਰਾਂ ਕੀਤਾ ਗਿਆ। ਖੇਡਾਂ ਦੇ ਪ੍ਰਬੰਧ ਦੀਆਂ ਵੱਖ ਵੱਖ....
ਪੀ.ਐੱਸ.ਪੀ.ਸੀ.ਐੱਲ. ਅਧਿਕਾਰੀ ਰਾਜਕੁਮਾਰ ਨੇ ਪੈਰਾ ਏਸ਼ੀਅਨ ਖੇਡਾਂ 'ਚ ਜਿੱਤਿਆ ਚਾਂਦੀ ਦਾ ਤਮਗਾ
ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਦਿੱਤੀ ਵਧਾਈ ਚੰਡੀਗੜ੍ਹ, 28 ਅਕਤੂਬਰ : ਪੰਜਾਬ ਦੇ ਬਿਜਲੀ ਅਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐੱਸ.ਪੀ.ਸੀ.ਐੱਲ.) ਦੇ ਜੂਨੀਅਰ ਖੇਡ ਅਧਿਕਾਰੀ ਰਾਜ ਕੁਮਾਰ ਨੂੰ ਚੀਨ ਵਿੱਚ ਹਾਂਗਜੂ ਵਿਖੇ ਚੌਥੀਆਂ ਪੈਰਾ ਏਸ਼ੀਅਨ ਖੇਡਾਂ ਦੇ ਡਬਲ ਬੈਡਮਿੰਟਨ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤ ਕੇ ਨਾ ਸਿਰਫ਼ ਆਪਣੀ ਸੰਸਥਾ ਸਗੋਂ ਦੇਸ਼ ਅਤੇ ਸੂਬੇ ਦਾ ਵੀ ਨਾਮ ਰੌਸ਼ਨ ਕਰਨ ਲਈ ਵਧਾਈ ਦਿੱਤੀ ਹੈ। ਰਾਜ ਕੁਮਾਰ ਅਤੇ....
ਖੇਡ ਵਤਨ ਪੰਜਾਬ ਦੀਆਂ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਘੋੜਸਵਾਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ 
ਖੇਡਾਂ ਵਤਨ ਪੰਜਾਬ ਦੀਆਂ' ਸੁਚੱਜੇ ਢੰਗ ਨਾਲ ਨੇਪਰੇ ਚੜ੍ਹੀਆਂ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਜੇਤੂਆਂ ਨੂੰ ਦਿੱਤੇ ਤਗਮੇ ਮੁੱਖ ਮੰਤਰੀ ਦੀ ਧਰਮ ਪਤਨੀ ਡਾ. ਗੁਰਪ੍ਰੀਤ ਕੌਰ ਅਤੇ ਮੰਤਰੀ ਜੌੜਾਮਾਜਰਾ ਵਿਸ਼ੇਸ਼ ਤੌਰ 'ਤੇ ਪੁੱਜੇ ਐਸ.ਏ.ਐਸ.ਨਗਰ, 28 ਅਕਤੂਬਰ : 'ਖੇਡਾਂ ਵਤਨ ਪੰਜਾਬ ਦੀਆ' ਤਹਿਤ ਮੋਹਾਲੀ ਦੇ ਫੋਰੈਸਟ ਹਿੱਲ ਰਿਜ਼ੌਰਟ, ਕਰੌਰਾਂ ਵਿਖੇ ਕਰਵਾਏ ਘੋੜ ਸਵਾਰੀ ਦੇ ਰਾਜ ਪੱਧਰੀ ਮੁਕਾਬਲੇ ਸ਼ਾਨੋ ਸ਼ੌਕਤ ਨਾਲ ਸੰਪੰਨ ਹੋਏ। ਇਸ ਮੌਕੇ ਜੇਤੂਆਂ ਨੂੰ ਤਗਮੇ ਦੇਣ ਦੀ ਰਸਮ ਖੇਡ ਮੰਤਰੀ, ਗੁਰਮੀਤ....