ਮਾਲਵਾ

ਦੱਧਾਹੂਰ ਨਹਿਰ ਤੇ ਗਾਂ ਅਤੇ ਵੱਛੇ ਦੇ ਵੱਢੇ ਹੋਏ ਮਿਲੇ ਅੰਗ, ਪੁਲਿਸ ਨੇ ਕੀਤਾ ਮੁੱਕਦਮਾਂ ਦਰਜ
ਦੋਸ਼ੀ ਕਾਬੂ ਨਾ ਕੀਤੇ ਤਾਂ ਕਰਾਂਗੇ ਹਾਈਵੇ ਜਾਮ : ਗਊਸ਼ਾਲਾ ਪ੍ਰਬੰਧਕ ਰਾਏਕੋਟ, 07 ਫਰਵਰੀ (ਰਘਵੀਰ ਸਿੰਘ ਜੱਗਾ) : ਨੇੜਲੇ ਪਿੰਡ ਦੱਧਹੂਰ ਕੋਲੋਂ ਦੀ ਲੰਘਦੀ ਨਹਿਰ ਦੀ ਪਟੜੀ ਤੇ ਇੱਕ ਮਰੀ ਗਾਂ, ਵੱਛੇ ਦੇ ਕੱਟੇ ਹੋਏ ਸਿਰ, ਲੱਤਾਂ ਸਮੇਤ ਸਰੀਰ ਤੇ ਕੁੱਝ ਹੋਰ ਅੰਗ ਮਿਲਣ ਕਾਰਨ ਇਲਾਕੇ ਵਿੱਚ ਸਨਸਨੀ ਫੈਲ ਗਈ। ਇਸ ਘਟਨਾਂ ਦਾ ਪਤਾ ਲੱਗਣ ਤੇ ਰਾਏਕੋਟ ਤੋਂ ਗਊਸ਼ਾਲਾ ਪ੍ਰਬੰਧਕ ਘਟਨਾਂ ਵਾਲੀ ਥਾਂ ਪੁੱਜੇ ਅਤੇ ਇਸ ਬਾਰੇ ਰਾਏਕੋਟ ਅਤੇ ਮਹਿਲ ਕਲਾਂ ਪੁਲਿਸ ਨੂੰ ਸੂਚਿਤ ਕੀਤਾ। ਜਿਸ ਤੋਂ ਬਾਅਦ ਡੀਐਸਪੀ ਰਾਏਕੋਟ....
ਜਿ਼ਲ੍ਹਾ ਮੈਜਿਸਟਰੇਟ ਨੇ ਜਿ਼ਲ੍ਹੇ ਦੀ ਹਦੂਦ ਅੰਦਰ ਸਾਰੇ ਮੈਰਿਜ ਪੈਲੇਸਾਂ, ਹੋਟਲਾਂ, ਕਮਿਊਨਿਟੀ ਹਾਲ ਅੰਦਰ ਲੋਕ ਵਿਖਾਵੇ ਲਈ ਅਸਮਾਨੀ ਫਾਇਰ ਕਰਨ ਤੇ ਲਗਾਈ ਪੂਰਨ ਪਾਬੰਦੀ
ਸ੍ਰੀ ਮੁਕਤਸਰ ਸਾਹਿਬ, 6 ਫਰਵਰੀ 2025 : ਸ੍ਰੀ ਰਾਜੇਸ਼ ਤ੍ਰਿਪਾਠੀ ਜ਼ਿਲ੍ਹਾ ਮੈਜਿਸਟਰੇਟ, ਸ੍ਰੀ ਮੁੁਕਤਸਰ ਸਾਹਿਬ ਨੇ ਭਾਰਤੀਯ ਨਾਗਰਿਕ ਸੁਰੱਖਿਆਂ ਸਹਿੰਤਾ 2023 ਦੀ ਧਾਰਾ 163 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋ ਕਰਦੇ ਹੋਏ ਹੁਕਮ ਜਾਰੀ ਕੀਤੇ ਹਨ ਕਿ ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੀਆਂ ਸੀਮਾਵਾਂ ਅੰਦਰ ਸਾਰੇ ਮੈਰਿਜ ਪੈਲੇਸਾਂ, ਹੋਟਲਾਂ, ਕਮਿਊਨਿਟੀ ਹਾਲ ਅਤੇ ਅਜਿਹੇ ਸਥਾਨ ਜਿਥੇ ਵਿਆਹ ਸ਼ਾਦੀਆਂ ਦੇ ਪ੍ਰੋਗਰਾਮ / ਪਾਰਟੀਆਂ ਦਾ ਆਯੋਜਨ ਕੀਤਾ ਜਾਂਦਾ ਹੈ, ਪ੍ਰੋਗਰਾਮ ਮੌਕੇ ਕਿਸੇ ਵੀ ਲਾਇਸੰਸੀ....
ਬਠਿੰਡਾ ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਗੱਡੀਆਂ ਖੋਹ ਕਰਨ ਵਾਲੇ ਗੈਂਗ ਦੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ 
2 ਪਿਸਤੌਲ, 09 ਜਿੰਦਾ ਰੌਂਦ, 3 ਮੈਗਜੀਨ, 2 ਮੋਬਾਈਲ ਫੋਨ ਅਤੇ ਖੋਹ ਕੀਤੀ ਸਵਿਫਟ ਕਾਰ ਬਰਾਮਦ ਬਠਿੰਡਾ, 06 ਫਰਵਰੀ 2025 : ਬਠਿੰਡਾ ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਗੱਡੀਆਂ ਖੋਹ ਕਰਨ ਵਾਲੇ ਗੈਂਗ ਦੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਵਾਈ ਦੌਰਾਨ ਗੈਂਗ ਦੇ ਮੈਂਬਰਾਂ ਦੇ ਕਬਜੇ ਵਿੱਚੋਂ 2 ਪਿਸਤੌਲ (.32 ਬੋਰ), 09 ਜਿੰਦਾ ਰੌਂਦ (.32 ਬੋਰ), 3 ਮੈਗਜੀਨ, 2 ਮੋਬਾਈਲ ਫੋਨ ਅਤੇ ਖੋਹ ਕੀਤੀ ਸਵਿਫਟ ਕਾਰ ਬਰਾਮਦ ਕੀਤੀ ਹੈ। ਬਠਿੰਡਾ ਪੁਲਿਸ ਨੇ....
ਪ੍ਰਸ਼ਾਸਨ ਲੋਕਾਂ ਦੇ ਦਰਵਾਜ਼ੇ 'ਤੇ ਮੁਫਤ ਸਿਹਤ ਜਾਂਚ ਸੇਵਾਵਾਂ ਲਈ ਦੋ ਮੋਬਾਈਲ ਮੈਡੀਕਲ ਵੈਨਾਂ ਸ਼ੁਰੂ ਕਰੇਗਾ
ਲੁਧਿਆਣਾ, 6 ਫਰਵਰੀ 2025 : ਜ਼ਿਲ੍ਹਾ ਲੁਧਿਆਣਾ ਦੇ ਵਸਨੀਕਾਂ ਨੂੰ ਉਨ੍ਹਾਂ ਦੇ ਘਰ ਦੇ ਦਰਵਾਜ਼ੇ 'ਤੇ ਮਿਆਰੀ ਡਾਕਟਰੀ ਇਲਾਜ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਲਦੀ ਹੀ ਉਨ੍ਹਾਂ ਦੀ ਸਿਹਤ ਦੀ ਜਾਂਚ ਲਈ ਦੋ ਮੋਬਾਈਲ ਮੈਡੀਕਲ ਵੈਨਾਂ ਸ਼ੁਰੂ ਕੀਤੀਆਂ ਜਾਣਗੀਆਂ। ਡਿਪਟੀ ਕਮਿਸ਼ਨਰ ਸ੍ਰੀ ਜਤਿੰਦਰ ਜੋਰਵਾਲ ਨੇ ਵੀਰਵਾਰ ਨੂੰ ਅਧਿਕਾਰੀਆਂ ਅਤੇ ਗੈਰ ਸਰਕਾਰੀ ਸੰਗਠਨਾਂ ਦੇ ਨੁਮਾਇੰਦਿਆਂ ਨਾਲ ਮੁੱਢਲੀ ਮੀਟਿੰਗ ਕੀਤੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਸ਼ੇਸ਼ ਤੌਰ ’ਤੇ ਤਿਆਰ....
ਫੂਡ ਕਮਿਸ਼ਨ ਦੇ ਮੁਖੀ ਵੱਲੋਂ ਲੁਧਿਆਣਾ ਵਿੱਚ ਸਕੀਮਾਂ ਦੀ ਸਮੀਖਿਆ
87 ਨਵੇਂ ਆਂਗਣਵਾੜੀ ਕੇਂਦਰ ਬਣਨਗੇ, ਹਰੇਕ ਵਿੱਚ ਪੋਸ਼ਨ ਵਾਟਿਕਾ ਹੋਵੇਗੀ ਕਿਚਨ ਗਾਰਡਨਿੰਗ ਅਤੇ ਸਕੂਲਾਂ ਵਿੱਚ ਆਰ.ਓ ਸਿਸਟਮ ਲਗਾਉਣ ਦੇ ਆਦੇਸ਼ ਲੁਧਿਆਣਾ, 6 ਫਰਵਰੀ 2025 : ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਵੀਰਵਾਰ ਨੂੰ ਇੱਥੇ ਸਾਰੀਆਂ ਪ੍ਰਮੁੱਖ ਸਕੀਮਾਂ ਨੂੰ ਲਾਗੂ ਕਰਨ ਦੀ ਮੌਜੂਦਾ ਸਥਿਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਕੀਤੀ। ਸਮੀਖਿਆ ਕੀਤੇ ਗਏ ਸਕੀਮਾਂ ਅਤੇ ਪ੍ਰੋਗਰਾਮਾਂ ਵਿੱਚ ਸਕੂਲ ਹੈਲਥ ਪ੍ਰੋਗਰਾਮ, ਅੰਤੋਦਿਆ ਅੰਨ ਯੋਜਨਾ (ਏਏਵਾਈ), ਉਚਿਤ ਮੁੱਲ ਦੀਆਂ....
ਦੇਸ਼ ਨੂੰ ਪੋਟਾਸ਼ ਦੇ ਆਯਾਤ ਤੋਂ ਮਿਲੇਗੀ ਰਾਹਤ, ਪੰਜਾਬ ਦੇਸ਼ ਦੀਆਂ ਜਰੂਰਤਾਂ ਦੀ ਕਰੇਗਾ ਪੂਰਤੀ : ਬਰਿੰਦਰ ਗੋਇਲ
ਦੱਖਣੀ ਪੱਛਮੀ ਪੰਜਾਬ ਦੇ ਤਿੰਨ ਬਲਾਕਾਂ ਵਿੱਚ ਮਿਲੇ ਪੋਟਾਸ਼ ਦੇ ਵੱਡੇ ਭੰਡਾਰ : ਬਰਿੰਦਰ ਕੁਮਾਰ ਗੋਇਲ ਸੂਬੇ ਨੂੰ ਮਿਲੇਗੀ ਰੌਇਲਟੀ, ਪਰ ਜਮੀਨਾਂ ਅਕਵਾਇਰ ਨਹੀਂ ਹੋਣਗੀਆਂ ਫਾਜ਼ਿਲਕਾ 6 ਫਰਵਰੀ 2025 : ਪੰਜਾਬ ਤੇ ਮਾਈਨਿੰਗ ਅਤੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਹੈ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਮਾਈਨਿੰਗ ਦੇ ਖੇਤਰ ਵਿੱਚ ਪੰਜਾਬ ਨੂੰ ਦੇਸ਼ ਦਾ ਮੋਹਰੀ ਸੂਬਾ ਬਣਾਉਣ ਲਈ ਲਗਾਤਾਰ ਜਾਰੀ ਰੱਖੀਆਂ ਖੋਜਾਂ ਨੂੰ ਬੂਰ ਪਿਆ....
ਕਿਸਾਨਾਂ ਨੂੰ ਟੇਲਾਂ ਤੱਕ ਪੂਰੇ ਪਾਣੀ ਦਾ ਵਾਅਦਾ ਭਗਵੰਤ ਸਿੰਘ ਮਾਨ ਦੀ ਸਰਕਾਰ ਨੇ ਨਿਭਾਇਆ : ਬਰਿੰਦਰ ਕੁਮਾਰ ਗੋਇਲ
ਕਿਹਾ, ਬਲੂਆਣਾ ਹਲਕੇ ਵਿੱਚ 30 ਕਰੋੜ ਰੁਪਏ ਨਾਲ ਬਣੀਆਂ ਪੰਜ ਮਾਈਨਰਾਂ ਫਾਜ਼ਿਲਕਾ, 6 ਫਰਵਰੀ 2025 : ਪੰਜਾਬ ਦੇ ਮਾਈਨਿੰਗ ਅਤੇ ਜਲ ਸਰੋਤ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬਰਿੰਦਰ ਕੁਮਾਰ ਗੋਇਲ ਨੇ ਅੱਜ ਫਾਜ਼ਿਲਕਾ ਜਿਲੇ ਦੇ ਬੱਲੂਆਣਾ ਹਲਕੇ ਦੇ ਦੌਰੇ ਦੌਰਾਨ ਪਿੰਡ ਸ਼ੇਰੇਵਾਲਾ ਅਤੇ ਸ਼ੇਰਗੜ੍ਹ ਵਿੱਚ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਕਿਸਾਨਾਂ ਨੂੰ ਟੇਲਾਂ ਤੱਕ ਨਹਿਰੀ ਪਾਣੀ ਪੁੱਜਦਾ ਕਰਨ ਦਾ ਵਾਅਦਾ ਨਿਭਾਇਆ ਹੈ। ਉਹ ਅੱਜ....
ਬੁੱਢਾ ਦਰਿਆ ਅੰਮ੍ਰਿਤ ਵਾਂਗ ਵਗੇ ਇਹ ਸੁਪਨਾ ਲੈਕੇ ਚਲੇ ਹਾਂ : ਸੰਤ ਸੀਚੇਵਾਲ
ਅੱਧੀ ਦਰਜਨ ਤੋਂ ਵੱਧ ਡੇਅਰੀਆਂ ਦਾ ਕੀਤਾ ਦੌਰਾ, ਲਾਪ੍ਰਵਾਹੀ ਵਰਤਣ ਵਾਲੇ ਅਧਿਕਾਰੀਆਂ ਦੀ ਕੀਤੀ ਖਿਚਾਈ* ਭੂਖੜੀ ਖੁਰਦ ਵਿੱਚ ਸੀਚੇਵਾਲ ਮਾਡਲ ਤਹਿਤ ਬਣਾਇਆ ਜਾ ਰਿਹਾ ਛੱਪੜ ਅਧਿਕਾਰੀਆਂ ਨੇ ਮੌਕੇ ‘ਤੇ ਜਾ ਕੇ ਬੁੱਢੇ ਦਰਿਆ ਦੀ ਦੇਖੀ ਅਸਲ ਤਸਵੀਰ ਲੁਧਿਆਣਾ, 06 ਫਰਵਰੀ 2025 : ਬੁੱਢੇ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਵਿੱਚ ਲੱਗੇ ਹੋਏ ਵਾਤਾਵਰਨ ਪ੍ਰੇਮੀ, ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਭੂਖੜੀ ਖੁਰਦ ਸਮੇਤ ਸ਼ਹਿਰ ਵਿੱਚਲੀਆਂ ਅੱਧੀ ਦਰਜਨ ਤੋਂ ਵੱਧ ਡੇਅਰੀਆਂ ਦਾ ਦੌਰਾ ਕੀਤਾ। ਡੇਅਰੀਆਂ....
ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਲਈ ਸਰਕਾਰ ਵਚਨਬੱਧ : ਡਾ ਜਮੀਲ ਉਰ ਰਹਿਮਾਨ
ਵਿਧਾਇਕ ਮਾਲੇਰਕੋਟਲਾ ਦੇ ਉਦਮ ਸਦਕਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ ਵਲੋਂ ਸਥਾਨਕ ਸਿਵਲ ਹਸਪਤਾਲ ਵਿਖੇ 07 ਮਾਹਿਰ ਡਾਕਟਰਾਂ ਦੀ ਕੀਤੀ ਤਾਇਨਾਤੀ ਮਾਲੇਰਕੋਟਲਾ 06 ਫਰਵਰੀ 2025 : ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਮੁਹੱਈਆਂ ਕਰਵਾਉਣ ਦੇ ਮੰਤਵ ਨਾਲ ਵਿਧਾਇਕ ਮਾਲੇਰਕੋਟਲਾ ਡਾ ਜਮੀਲ ਉਰ ਰਹਿਮਾਨ ਦੇ ਉਦਮ ਸਦਕਾ ਸਿਹਤ ਤੇ ਪਰਿਵਾਰ ਭਲਾਈ ਵਿਭਾਗ ,ਪੰਜਾਬ ਵਲੋਂ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ 07 ਨਵੇਂ ਹੋਰ ਡਾਕਟਰਾਂ ਦੀ ਤਾਇਨਾਤੀ ਕਰਕੇ ਸਿਹਤ ਸੇਵਾਵਾਂ ਨੂੰ ਵੱਡਾ ਹੁਲਾਰਾ ਦਿੱਤਾ ਹੈ। ਵੱਖ....
ਜ਼ਿਲ੍ਹਾ ਪ੍ਰਸਾਸ਼ਨ ਨਾਗਰਿਕਾਂ ਨੂੰ ਸੇਵਾ ਕੇਂਦਰਾਂ ਰਾਹੀਂ ਬਿਨਾਂ ਕਿਸੇ ਖੱਜਲ-ਖੁਆਰੀ ਦੇ ਸੁਵਿਧਾਜਨਕ ਢੰਗ ਨਾਲ ਨਾਗਰਿਕ ਸੇਵਾਵਾਂ ਮੁਹੱਈਆ ਕਰਵਾਉਣ ਲਈ ਤਤਪਰ- ਗੁਰਮੀਤ ਕੁਮਾਰ ਬਾਂਸਲ
ਜ਼ਿਲ੍ਹਾ ਮਾਲੇਰਕੋਟਲਾ ਦੇ 09 ਸੇਵਾ ਕੇਂਦਰਾਂ ਚ ਪਿਛਲੇ ਇੱਕ ਸਾਲ ਦੌਰਾਨ 63,916 ਵੱਖ ਵੱਖ ਤਰ੍ਹਾਂ ਦੀ ਸੇਵਾਵਾਂ ਲੈਣ ਲਈ ਪ੍ਰਤੀਬੇਨਤੀਆਂ ਪ੍ਰਾਪਤ ਸਿਰਫ਼ 0.21 ਫ਼ੀਸਦੀ ਭਾਵ 127 ਹੀ ਨਿਪਟਾਰੇ ਲਈ ਬਕਾਇਆ ਮਾਲੇਰਕੋਟਲਾ 06 ਫਰਵਰੀ 2025 : ਪੰਜਾਬ ਸਰਕਾਰ ਦਾ ਪ੍ਰਸ਼ਾਸਨਿਕ ਸੁਧਾਰ ਵਿਭਾਗ ਲੋਕਾਂ ਨੂੰ ਇੱਕੋ ਛੱਤ ਥੱਲੇ ਸਰਕਾਰੀ ਸੇਵਾਵਾਂ ਡਿਜੀਟਲ ਤਰੀਕੇ ਨਾਲ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਮਾਲੇਰਕੋਟਲਾ ਵਿਖੇ 09 ਸੇਵਾ ਕੇਂਦਰਾਂ ਕਾਰਜਸ਼ੀਲ ਹਨ ਜਿਨ੍ਹਾਂ ਤੋਂ ਕਰੀਬ 430 ਤੋਂ ਵੱਧ ਸੇਵਾਵਾਂ ਪ੍ਰਦਾਨ....
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ "ਵੋਟ ਦਾ ਅਧਿਕਾਰ ਇੱਕ ਲੋਕਤੰਤਰੀ ਰਾਜ ਵਿੱਚ ਨਾਗਰਿਕਾਂ ਨੂੰ ਸਸ਼ਕਤ ਬਣਾਉਣਾ" ਵਿਸ਼ੇ 'ਤੇ ਕਾਨੂੰਨੀ ਸਾਖਰਤਾ ਕੈਂਪ ਲਗਾਇਆ ਗਿਆ
ਸ੍ਰੀ ਫ਼ਤਹਿਗੜ੍ਹ ਸਾਹਿਬ, 06 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਸ੍ਰੀ ਫਤਿਹਗੜ੍ਹ ਸਾਹਿਬ ਦੇ ਯੂਨੀਵਰਸਿਟੀ ਸਕੂਲ ਆਫ਼ ਲਾਅ ਨੇ ਵੋਟ ਦੇ ਅਧਿਕਾਰ ਅਤੇ ਇੱਕ ਲੋਕਤੰਤਰੀ ਰਾਜ ਵਿੱਚ ਇਸਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਾਤਾ ਸੁੰਦਰੀ ਪਬਲਿਕ ਸਕੂਲ, ਕੋਟਲਾ ਬਜਵਾੜਾ, ਫਤਿਹਗੜ੍ਹ ਸਾਹਿਬ ਵਿਖੇ ਇੱਕ ਕਾਨੂੰਨੀ ਸਾਖਰਤਾ ਕੈਂਪ ਲਗਾਇਆ। ਇਸ ਮੌਕੇ ਬੋਲਦਿਆਂ, ਵਿਭਾਗ ਦੇ ਮੁਖੀ ਅਤੇ ਡੀਨ, ਪ੍ਰੋਫੈਸਰ (ਡਾ.) ਅਮਿਤਾ ਕੌਸ਼ਲ ਨੇ ਜ਼ੋਰ ਦੇ ਕੇ ਕਿਹਾ....
ਆਈ.ਐਮ.ਐਨ.ਸੀ.ਆਈ  ਪ੍ਰੋਗਰਾਮ ਤਹਿਤ ਦਿੱਤੀ ਸਿਖਲਾਈ ਦਾ ਮੁੱਖ ਮੰਤਵ ਬੱਚਿਆਂ ਦੀ ਮੌਤ ਦਰ ਨੂੰ ਘੱਟ ਕਰਨਾ :   ਡਾ ਦਵਿੰਦਰਜੀਤ ਕੌਰ 
ਸ੍ਰੀ ਫ਼ਤਹਿਗੜ੍ਹ ਸਾਹਿਬ, 06 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਿਹਤ ਕੇਂਦਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਅਤੇ ਏਐਨਐਮ ਨੂੰ ਆਈ.ਐਮ.ਐਨ.ਸੀ.ਆਈ (ਇੰਟੈਗਰੇਟਡ ਮੈਨੇਜਮੈਂਟ ਆਫ ਨਿਊਨੇਟਲ ਐਂਡ ਚਾਇਲਡਹੁੱਡ ਇਲਨੈਸ ) ਸਬੰਧੀ ਪੰਜ ਰੋਜਾ । ਇਸ ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ....
ਸ਼ਹੀਦੀ ਸਭਾ ਦੌਰਾਨ ਗੁੰਮ ਹੋਏ 60 ਮੋਬਾਈਲ ਫੋਨ ਸਬੰਧਤ ਮਾਲਕਾਂ ਦੇ ਹਵਾਲੇ ਕੀਤੇ ਗਏ : ਡਾ ਰਵਜੋਤ ਗਰੇਵਾਲ 
ਸ੍ਰੀ ਫ਼ਤਹਿਗੜ੍ਹ ਸਾਹਿਬ, 06 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ਼ਹੀਦੀ ਸਭਾ-2024 ਦੌਰਾਨ ਅਤੇ ਜ਼ਿਲ੍ਹਾ ਸ੍ਰੀ ਫਤਹਿਗੜ੍ਹ ਸਾਹਿਬ ਦੀ ਹਦੂਦ ਅੰਦਰ ਵੱਖ-ਵੱਖ ਥਾਵਾਂ ਤੋਂ ਗੁੰਮ ਹੋਏ ਮੋਬਾਈਲ ਫੋਨਾਂ ਵਿੱਚੋਂ 60 ਮੋਬਾਈਲ ਫੋਨ ਅੱਜ ਜ਼ਿਲ੍ਹਾ ਪੁਲੀਸ ਮੁਖੀ ਡਾ. ਰਵਜੋਤ ਗਰੇਵਾਲ ਨੇ ਆਪਣੇ ਦਫਤਰ ਵਿਖੇ ਫੋਨ ਮਾਲਕਾਂ ਦੇ ਸਪੁਰਦ ਕੀਤੇ। ਬਰਾਮਦ ਕੀਤੇ ਫੋਨਾਂ ਵਿੱਚ ਸੈਮਸੰਗ ਦੇ 12, ਵੀਵੋ ਦੇ 20, ਓਪੋ ਦੇ 14, ਆਈ ਫੋਨ 01, ਰੈੱਡਮੀ ਦੇ 12, ਆਨਰ ਦਾ 01 ਫੋਨ ਸ਼ਾਮਲ ਹਨ। ਇਸ ਮੌਕੇ ਜ਼ਿਲ੍ਹਾ ਪੁਲੀਸ....
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ  ਕੈਮਿਸਟਰੀ ਵਿਭਾਗ ਦੁਆਰਾ "ਵਿਸ਼ਵ ਕੈਂਸਰ ਦਿਵਸ" ਤੇ ਖਾਸ ਪ੍ਰੋਗਰਾਮ ਆਯੋਜਿਤ
ਸ੍ਰੀ ਫ਼ਤਹਿਗੜ੍ਹ ਸਾਹਿਬ, 06 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਕੈਮਿਸਟਰੀ ਵਿਭਾਗ ਦੁਆਰਾ "ਵਿਸ਼ਵ ਕੈਂਸਰ ਦਿਵਸ" ਤੇ ਖਾਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦਾ ਥੀਮ "ਵਿਲੱਖਣ ਦੁਆਰਾ ਸੰਯੁਕਤ" ਸੀ l ਇਸ ਸਮਾਗਮ ਨੇ ਕੈਂਸਰ ਦੇ ਖਿਲਾਫ ਵਿਸ਼ਵਵਿਆਪੀ ਲੜਾਈ ਲਈ ਯੋਗਦਾਨ ਪਾਉਣ ਲਈ ਵਿਦਿਆਰਥੀਆਂ, ਸਿਹਤ ਸੰਭਾਲ ਪੇਸ਼ੇਵਰਾਂ ਅਤੇ ਸਥਾਨਕ ਭਾਈਚਾਰੇ ਨੂੰ ਇਕੱਠੇ ਕੀਤਾ l ਇਸ ਮੌਕੇ ਕੈਂਸਰ ਦੀ ਰੋਕਥਾਮ, ਜਲਦੀ ਪਤਾ ਲਗਾਉਣ ਅਤੇ ਦੇਖਭਾਲ ਲਈ ਸਹੀ....
ਐਨ ਕੋਰਡ ਕਮੇਟੀ ਦੀ ਮੀਟਿੰਗ ਹੋਈ, ਨੌਜਵਾਨਾਂ ਦੀ ਊਰਜਾ ਨੂੰ ਸਹੀ ਦਿਸ਼ਾ ਦੇਣ ਲਈ ਕੀਤੇ ਜਾਣ ਉਪਰਾਲੇ : ਡਿਪਟੀ ਕਮਿਸ਼ਨਰ
ਪੁਲਿਸ ਵਿਭਾਗ ਵੱਲੋਂ ਚਲਾਇਆ ਜਾ ਰਿਹਾ ਹੈ ਸੰਪਰਕ ਪ੍ਰੋਜੈਕਟ- ਐਸਐਸਪੀ ਫਾਜ਼ਿਲਕਾ 5 ਫਰਵਰੀ 2025 : ਐਨ ਕੋਰਡ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਆਈਏਐਸ ਦੀ ਪ੍ਰਧਾਨਗੀ ਹੇਠ ਆਨਲਾਈਨ ਮੋਡ ਵਿੱਚ ਹੋਈ ਜਿਸ ਵਿੱਚ ਐਸਐਸਪੀ ਫਾਜ਼ਿਲਕਾ ਵਰਿੰਦਰ ਸਿੰਘ ਬਰਾੜ, ਏਡੀਸੀ ਜਰਨਲ ਡਾ ਮਨਦੀਪ ਕੌਰ, ਐਸਪੀ ਸ੍ਰੀ ਪ੍ਰਦੀਪ ਸੰਧੂ, ਡਿਪਟੀ ਕਮਿਸ਼ਨਰ ਦਫ਼ਤਰ ਤੋਂ ਮੀਟਿੰਗ ਵਿੱਚ ਸ਼ਾਮਿਲ ਹੋਏ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਨੂੰ ਸਹੀ....