ਬਠਿੰਡਾ ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਗੱਡੀਆਂ ਖੋਹ ਕਰਨ ਵਾਲੇ ਗੈਂਗ ਦੇ 4 ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ 

  • 2 ਪਿਸਤੌਲ, 09 ਜਿੰਦਾ ਰੌਂਦ, 3 ਮੈਗਜੀਨ, 2 ਮੋਬਾਈਲ ਫੋਨ ਅਤੇ ਖੋਹ ਕੀਤੀ ਸਵਿਫਟ ਕਾਰ ਬਰਾਮਦ 

ਬਠਿੰਡਾ, 06 ਫਰਵਰੀ 2025 : ਬਠਿੰਡਾ ਪੁਲਿਸ ਨੇ ਲੁੱਟਾਂ-ਖੋਹਾਂ ਅਤੇ ਗੱਡੀਆਂ ਖੋਹ ਕਰਨ ਵਾਲੇ ਗੈਂਗ ਦੇ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਇੱਕ ਹੋਰ ਵੱਡੀ ਸਫਲਤਾ ਹਾਸਲ ਕੀਤੀ ਹੈ। ਪੁਲਿਸ ਨੇ ਕਾਰਵਾਈ ਦੌਰਾਨ ਗੈਂਗ ਦੇ ਮੈਂਬਰਾਂ ਦੇ ਕਬਜੇ ਵਿੱਚੋਂ 2 ਪਿਸਤੌਲ (.32 ਬੋਰ), 09 ਜਿੰਦਾ ਰੌਂਦ (.32 ਬੋਰ), 3 ਮੈਗਜੀਨ, 2 ਮੋਬਾਈਲ ਫੋਨ ਅਤੇ ਖੋਹ ਕੀਤੀ ਸਵਿਫਟ ਕਾਰ ਬਰਾਮਦ ਕੀਤੀ ਹੈ। ਬਠਿੰਡਾ ਪੁਲਿਸ ਨੇ ਕਾਨੂੰਨ-ਵਿਵਸਥਾ ਨੂੰ ਮਜ਼ਬੂਤ ਬਣਾਉਣ ਅਤੇ ਆਪਰਾਧਕ ਤੱਤਾਂ ਦੇ ਖ਼ਿਲਾਫ਼ ਤੀਬਰ ਮੁਹਿੰਮ ਚਲਾ ਰੱਖੀ ਹੈ। ਇਹ ਗ੍ਰਿਫ਼ਤਾਰੀਆਂ ਸੰਭਾਵਿਤ ਅਪਰਾਧਾਂ ਨੂੰ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੀਆਂ।