ਆਈ.ਐਮ.ਐਨ.ਸੀ.ਆਈ  ਪ੍ਰੋਗਰਾਮ ਤਹਿਤ ਦਿੱਤੀ ਸਿਖਲਾਈ ਦਾ ਮੁੱਖ ਮੰਤਵ ਬੱਚਿਆਂ ਦੀ ਮੌਤ ਦਰ ਨੂੰ ਘੱਟ ਕਰਨਾ :   ਡਾ ਦਵਿੰਦਰਜੀਤ ਕੌਰ 

ਸ੍ਰੀ ਫ਼ਤਹਿਗੜ੍ਹ ਸਾਹਿਬ, 06 ਫਰਵਰੀ (ਹਰਪ੍ਰੀਤ ਸਿੰਘ ਗੁੱਜਰਵਾਲ) : ਡਾਇਰੈਕਟਰ ਸਿਹਤ ਤੇ ਪਰਿਵਾਰ ਭਲਾਈ ਪੰਜਾਬ ਡਾ ਹਿਤਿੰਦਰ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਅਤੇ ਸਿਵਲ ਸਰਜਨ ਸ੍ਰੀ ਫਤਿਹਗੜ੍ਹ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਸਿਹਤ ਕੇਂਦਰਾਂ ਤੇ ਕੰਮ ਕਰਦੇ ਕਮਿਊਨਿਟੀ ਹੈਲਥ ਅਫਸਰਾਂ ਅਤੇ ਏਐਨਐਮ ਨੂੰ ਆਈ.ਐਮ.ਐਨ.ਸੀ.ਆਈ (ਇੰਟੈਗਰੇਟਡ ਮੈਨੇਜਮੈਂਟ ਆਫ ਨਿਊਨੇਟਲ ਐਂਡ ਚਾਇਲਡਹੁੱਡ ਇਲਨੈਸ ) ਸਬੰਧੀ ਪੰਜ ਰੋਜਾ । ਇਸ ਸਿਖਲਾਈ ਦੌਰਾਨ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਜ਼ੀਰੋ ਤੋਂ ਦੋ ਮਹੀਨੇ ਅਤੇ ਦੋ ਮਹੀਨੇ ਤੋਂ ਪੰਜ ਸਾਲ ਤੱਕ ਦੀ ਉਮਰ ਵਰਗ ਦੇ ਬੱਚਿਆਂ ਵਿੱਚ ਆਉਣ ਵਾਲੀਆਂ ਸਿਹਤ ਸਮੱਸਿਆਵਾਂ /ਬਿਮਾਰੀਆਂ ਦੀ ਪਹਿਚਾਣ ਕਰਕੇ ਬੱਚਿਆਂ ਦੇ ਮਾਹਰ ਡਾਕਟਰਾਂ ਕੋਲ ਸਹੀ ਇਲਾਜ ਲਈ ਸਮੇਂ ਸਿਰ ਭੇਜਣਾ ਯਕੀਨੀ ਬਣਾਇਆ ਜਾਵੇ ਕਿਉਂਕਿ ਇਸ ਪ੍ਰੋਗਰਾਮ ਤਹਿਤ ਆਉਂਦੀਆਂ ਬਿਮਾਰੀਆਂ ਜਿਵੇਂ, ਨਿਮੋਨੀਆ, ਦਸਤ, ਮਲੇਰੀਆ, ਖਸਰਾ ,ਕਪੋਸ਼ਣ ਆਦਿ ਦਾ ਇਲਾਜ ਕਰਨਾ /ਕਰਾਉਣਾ ਅਤੇ ਬੱਚਿਆਂ ਦੀ ਮੌਤ ਦਰ ਨੂੰ ਘੱਟ ਕਰਨਾ ਹੀ ਇਸ ਪ੍ਰੋਗਰਾਮ ਦਾ ਮੁੱਖ ਮਨੋਰਥ ਹੈ। ਉਹਨਾਂ ਕਿਹਾ ਕਿ ਸਿਹਤ ਕੇਂਦਰਾਂ ਵਿੱਚ ਆਉਣ ਵਾਲੇ ਬੱਚਿਆਂ ਦੀ ਸਿਹਤ ਵੱਲ ਵਿਸ਼ੇਸ਼ ਤਵੱਜੋ ਦਿੱਤੀ ਜਾਵੇ ਅਤੇ ਲੋੜ ਪੈਣ ਤੇ ਮਾਹਰ ਡਾਕਟਰਾਂ ਕੋਲੋਂ ਉਹਨਾਂ ਦਾ ਇਲਾਜ ਕਰਵਾਇਆ ਜਾਵੇ । ਇਸ ਸਿਖਲਾਈ ਵਿੱਚ ਕਮਿਊਨਿਟੀ ਹੈਲਥ ਅਫਸਰ ਗੁਰਦੀਪ ਕੌਰ ਅਤੇ ਸਿਮਰਨਜੀਤ ਕੌਰ ਵੱਲੋਂ ਭਾਗੀਦਾਰੀਆਂ ਨੂੰ ਵਿਸਥਾਰ ਸਹਿਤ ਸਿਖਲਾਈ ਦਿੱਤੀ ਗਈ ਅਤੇ ਸਿਹਤ ਵਿਭਾਗ ਵੱਲੋਂ ਚਲਾਏ ਜਾ ਰਹੇ ਇਸ ਪ੍ਰੋਗਰਾਮ ਸਬੰਧੀ ਵਿਸਥਾਰ ਪੂਰਵਕ  ਜਾਣੂ ਕਰਵਾਇਆ ਗਿਆ।ਇਸ ਮੌਕੇ ਤੇ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ  ਬਲਜਿੰਦਰ ਸਿੰਘ , ਗੁਰਦੀਪ ਸਿੰਘ ,ਜਸਵਿੰਦਰ ਕੌਰ, ਅਤੇ ਅਮਰਜੀਤ ਸਿੰਘ ਤੋਂ ਇਲਾਵਾ ਜਿਲੇ ਦੀਆਂ ਮਲਟੀ ਪਰਪਜ ਹੈਲਥ ਵਰਕਰ (ਫੀਮੇਲ) ਅਤੇ ਕਮਿਊਨਿਟੀ ਹੈਲਥ ਅਫਸਰ ਹਾਜ਼ਰ ਸਨ।