ਐਸ.ਏ.ਐਸ.ਨਗਰ, 3 ਜੁਲਾਈ : ਡਾ. ਗੁਰਮੇਲ ਸਿੰਘ ਨੇ ਬਤੌਰ ਮੁੱਖ ਖੇਤੀਬਾੜੀ ਅਫ਼ਸਰ ਜਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਵਿਖੇ ਅੱਜ ਚਾਰਜ ਸੰਭਾਲ ਲਿਆ ਹੈ। ਇਨ੍ਹਾਂ ਨੇ ਬਤੌਰ ਖੇਤੀਬਾੜੀ ਵਿਕਾਸ ਅਫਸਰ, ਜਿਲ੍ਹਾ ਹੁਸਿਆਰਪੁਰ ਵਿਖੇ ਮਿਤੀ 23 ਅਪ੍ਰੈਲ 1992 ਨੂੰ ਖੇਤੀਬਾੜੀ ਦੀਆਂ ਸੇਵਾਵਾ ਲਈ ਜੁਆਇੰਨ ਕੀਤਾ ਸੀ ਅਤੇ ਇਸ ਉਪਰੰਤ ਬਤੌਰ ਬਲਾਕ ਖੇਤੀਬਾੜੀ ਅਫਸਰ ਜਿਲ੍ਹਾ ਪਟਿਆਲਾ ਵਿਖੇ 5 ਸਾਲ ਅਤੇ ਦਫਤਰ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਵਿਖੇ ਬਤੌਰ ਓ.ਐਸ.ਡੀ. ਕੰਮ ਕੀਤਾ ਹੈ।....
ਮਾਲਵਾ
ਐਸ.ਏ.ਐਸ.ਨਗਰ, 3 ਜੁਲਾਈ : ਸੰਭਾਵੀ ਹੜ੍ਹਾਂ ਦੇ ਮੱਦੇਨਜ਼ਰ ਲੋਕਾਂ ਦੀ ਜਾਨ ਮਾਲ ਨੂੰ ਧਿਆਨ ਵਿਚ ਰੱਖਦਿਆਂ ਜ਼ਿਲ੍ਹਾ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਆਸ਼ਿਕਾ ਜੈਨ ਨੇ ਕਿਸੇ ਵੀ ਵਿਅਕਤੀ ਦੇ ਨਦੀਆਂ/ ਨਾਲਿਆਂ/ਚੋਆਂ/ਬੰਨ੍ਹਾਂ ਅਤੇ ਇਨ੍ਹਾਂ ਸਬੰਧੀ ਉਚੀਆਂ ਥਾਵਾਂ ਤੇ ਵੱਖੋ ਵੱਖ ਜਲ ਸਰੋਤਾਂ ਦੇ 20 ਮੀਟਰ ਘੇਰੇ ਵਿਚ ਜਾਣ ਉਤੇ ਕੋਡ ਆਫ ਕਰੀਮੀਨਲ ਪ੍ਰੋਸੀਜ਼ਰ, 173 (ਐਕਟ ਨੰ:2 ਆਫ 1974) ਦੀ ਧਾਰਾ 144 ਤਹਿਤ ਪਾਬੰਦੀ ਲਾਈ ਹੈ। ਕਿਸੇ ਵੀ ਨਿੱਜੀ/ਸਮਾਜਿਕ/ਧਾਰਮਿਕ/ ਸਿਆਸੀ ਮਕਸਦ ਸਬੰਧੀ ਵੀ ਜਲ....
ਐਸ.ਏ.ਐਸ ਨਗਰ, 03 ਜੁਲਾਈ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਜੀ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਸ੍ਰੀ ਪਰਮਦੀਪ ਸਿੰਘ ਪੀ.ਸੀ.ਐਸ. ਵੱਲੋਂ ਨਿਯਮਾਂ ਦੀ ਉਲੰਘਣਾ ਸਬੰਧੀ ਐਕਸਪਰਟ ਕਰੀਅਰ ਕੰਸਲਟੈਂਸੀ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਐਕਸਪਰਟ ਕਰੀਅਰ ਕੰਸਲਟੈਂਸੀ ਐਸ.ਸੀ.ਓ ਨੰ.112, ਦੂਜੀ....
ਐੱਸ ਏ ਐੱਸ ਨਗਰ, 03 ਜੁਲਾਈ : ਪੰਜਾਬ ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਵੱਲੋਂ ਨਿਵੇਕਲੀ ਤਰ੍ਹਾਂ ਦੇ ਸਮਰ ਕੈਂਪਾਂ ਦੀ ਸ਼ੁਰੂਆਤ ਅੱਜ ਜ਼ਿਲ੍ਹਾ ਮੁਹਾਲੀ ਦੇ ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਵਿੱਚ ਅੱਜ ਗਰਮੀ ਦੀਆਂ ਛੁੱਟੀਆਂ ਤੋਂ ਬਾਅਦ ਹੋ ਗਈ ਹੈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਅਸ਼ਵਨੀ ਕੁਮਾਰ ਦੱਤਾ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਪਰਮਿੰਦਰ ਕੌਰ ਵੱਲੋਂ ਸਾਂਝੇ ਤੌਰ ਤੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਮਿਲੇ ਦਿਸ਼ਾ-ਨਿਰਦੇਸ਼ਾਂ ਤਹਿਤ....
ਸਕਿਉਰਿਟੀ ਗਾਰਡ ਅਤੇ ਸਕਿਉਰਿਟੀ ਸੁਪਰਵਾਈਜ਼ਰ ਆਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਕੀਤੀ ਜਾਵੇਗੀ ਰੋਜ਼ਗਾਰ ਲਈ ਚੋਣ ਵੱਧ ਤੋਂ ਵੱਧ ਉਮੀਦਵਾਰ ਲੈਣ ਰੋਜ਼ਗਾਰ ਕੈਂਪ ਦਾ ਲਾਹਾ-ਜਿ਼ਲ੍ਹਾ ਰੋਜ਼ਗਾਰ ਅਫ਼ਸਰ ਮੋਗਾ, 3 ਜੁਲਾਈ : ਜਿ਼ਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਮੋਗਾ ਵੱਲੋਂ ਇੱਕ ਰੋਜ਼ਗਾਰ ਕੈਂਪ 6 ਜੁਲਾਈ 2023 ਨੂੰ ਸਵੇਰੇ 10 ਵਜੇ ਰੋਜ਼ਗਾਰ ਬਿਊਰੋ ਦੇ ਦਫ਼ਤਰ ਵਿਖੇ ਹੀ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਰੋਜ਼ਗਾਰ ਕੈਂਪ ਵਿੱਚ ਸਫਿਵਟ ਸਕਿਉਰਿਟੀਜ਼ ਪ੍ਰਾਈਵੇਟ ਲਿਮ. ਕੰਪਨ ਲੁਧਿਆਣਾ ਵੱਲੋਂ....
ਸੁਰੱਖਿਆ ਬਲਾਂ ਵਿੱਚ ਭਰਤੀ ਹੋਣ ਦੇ ਚਾਹਵਾਨ ਯੁਵਕ ਜਲਦੀ ਕੈਂਪ ਨਾਲ ਬਣਾਉਣ ਰਾਬਤਾ-ਦਵਿੰਦਰ ਪਾਲ ਸਿੰਘ ਮੋਗਾ, 3 ਜੁਲਾਈ : ਸੀ-ਪਾਈਟ ਕੈਂਪ, ਹਕੂਮਤ ਸਿੰਘ ਵਾਲਾ ਫਿਰੋਜ਼ਪੁਰ ਦੇ ਕੈਂਪ ਇੰਚਾਰਜ ਸ਼੍ਰੀ ਦਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੈਂਪ ਵਿਖੇ ਮੋਗਾ ਜਿਲ੍ਹੇ ਦੇ ਜੋ ਫੌਜ, ਸੀ.ਆਰ.ਪੀ.ਐਫ਼., ਬੀ.ਐਸ.ਐਫ਼., ਨੇਵੀ, ਏਅਰ ਫੋਰਸ (ਸੀ.ਏ.ਪੀ.ਐਫ਼) ਅਤੇ ਪੰਜਾਬ ਪੁਲਿਸ ਫੋਰਸ ਆਦਿ ਵਿੱਚ ਭਰਤੀ ਹੋਣਾ ਚਾਹੁੰਦੇ ਹਨ, ਉਨ੍ਹਾਂ ਯੁਵਕਾਂ ਨੂੰ ਸਰੀਰਿਕ ਅਤੇ ਲਿਖਤੀ ਪੇਪਰ ਦੀ ਤਿਆਰੀ....
4 ਤੋਂ 15 ਜੁਲਾਈ ਤੱਕ ਚੱਲਣਗੀਆਂ ਅੱਠਵੀਂ ਸ੍ਰੇਣੀ ਦੀਆਂ ਰੀ ਅਪੀਅਰ ਦੀਆਂ ਪ੍ਰੀੀਿਖਆਵਾਂ-ਜਿ਼ਲ੍ਹਾ ਮੈਜਿਸਟ੍ਰੇਟ ਮੋਗਾ, 3 ਜੁਲਾਈ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਠਵੀਂ ਸ੍ਰੇਣੀ ਜੁਲਾਈ-2023 ਦੀ ਰੀ-ਅਪੀਅਰ ਪ੍ਰੀਖਿਆ ਮਿਤੀ 4 ਜੁਲਾਈ, 2023 ਤੋਂ 15 ਜੁਲਾਈ, 2023 ਤੱਕ ਸਵੇਰ ਦੇ ਸ਼ੈਸ਼ਨ ਵਿੱਚ ਬੋਰਡ ਵੱਲੋਂ ਜਿ਼ਲ੍ਹਾ ਮੋਗਾ ਅੰਦਰ ਵੱਖ ਵੱਖ ਸਥਾਪਿਤ ਕੇਂਦਰਾਂ ਵਿੱਚ ਕਰਵਾਈ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰ. ਕੁਲਵੰਤ ਸਿੰਘ ਨੇ ਦੱਸਿਆ....
ਸਾਲ 2013-14 ਤੋਂ 2022-23 ਤੱਕ ਦਾ ਪ੍ਰਾਪਰਟੀ ਟੈਕਸ ਜਮਾਂ ਨਾ ਕਰਵਾਉਣ ਵਾਲੇ ਵੀ ਜਲਦੀ ਟੈਕਸ ਜਮਾਂ ਕਰਵਾਉਣ-ਕਮਿਸ਼ਨਰ ਨਗਰ ਨਿਗਮ ਕਿਹਾ ! ਨਹੀਂ ਤਾਂ ਪ੍ਰਾਪਰਟੀਆਂ ਨੂੰ ਸੀਲ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਮੋਗਾ, 3 ਜੁਲਾਈ : ਕਮਿਸ਼ਨਰ ਨਗਰ ਨਿਗਮ ਮੋਗਾ ਪੂਨਮ ਸਿੰਘ (ਪੀ.ਸੀ.ਐਸ.) ਵੱਲੋਂ ਆਮ ਜਨਤਾ ਨੂੰ ਸੂਚਿਤ ਕਰਦਿਆਂ ਦੱਸਿਆ ਕਿ ਸਰਕਾਰ ਵੱਲੋਂ ਚਾਲੂ ਵਿੱਤੀ ਸਾਲ 2023-24 ਦਾ ਪ੍ਰਾਪਰਟੀ ਟੈਕਟ ਜਮਾਂ ਕਰਵਾਉਣ ਦੀ ਆਖਰੀ ਮਿਤੀ 30-09-2023 ਨਿਰਧਾਰਿਤ ਕੀਤੀ ਗਈ ਹੈ। ਇਸ ਮਿਤੀ ਤੱਕ....
ਭਾਖੜਾ ਨਹਿਰ ਤੇ ਪਏ ਪਾੜ ਦਾ ਮੌਕੇ ਤੇ ਕੰਮ ਕਰਵਾਇਆ ਸ਼ੁਰੂ ਸਲਿਪੇਜ ਆਫ ਲਾਇਨਿੰਗ ਕਾਰਨ ਆਇਆ ਪਾੜ ਲੋਕਾਂ ਨੂੰ ਕਿਸੇ ਕਿਸਮ ਦੀ ਘਬਰਾਉਣ ਦੀ ਨਹੀਂ ਲੋੜ : ਮਾਂਗਟ ਫ਼ਤਹਿਗੜ੍ਹ ਸਾਹਿਬ, 03 ਜੁਲਾਈ : ਜ਼ਿਲ੍ਹੇ ਦੇ ਪਿੰਡ ਹਰਲਾਲਪੁਰ ਤੇ ਸਹਿਜ਼ਾਦਪੁਰ ਵਿੱਚੋਂ ਲੰਘਦੀ ਭਾਖੜਾ ਨਹਿਰ ਤੇ ਪਏ ਪਾੜ ਦਾ ਅੱਜ ਜ਼ਿਲ੍ਹਾ ਪੁਲਿਸ ਮੁਖੀ ਡਾ: ਰਵਜੋਤ ਗਰੇਵਾਲ ਨੇ ਭਾਖੜਾ ਮੇਨ ਲਾਇਨ ਪਟਿਆਲਾ ਦੇ ਕਾਰਜਕਾਰੀ ਇੰਜਨੀਅਰ ਸ਼੍ਰੀ ਸੰਦੀਪ ਸਿੰਘ ਮਾਂਗਟ ਸਮੇਤ ਜਾਇਜ਼ਾ ਲਿਆ ਅਤੇ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ ਰਹਿਣ....
ਜੈਵਿਕ ਖਾਦਾਂ ਨੂੰ ਤਰਜੀਹ ਦਿਓ ਅਤੇ ਵਰਤੀ ਗਈ ਖਾਦ ਅਨੁਸਾਰ ਰਸਾਇਣਕ ਖਾਦਾਂ ਦੀ ਬਚਤ ਕਰੋ ਜ਼ਿਲ੍ਹਾ ਬਰਨਾਲਾ 'ਚ 66 ਫ਼ੀਸਦੀ ਝੋਨੇ ਦੀ ਲੁਆਈ ਮੁਕੰਮਲ ਬਰਨਾਲਾ, 3 ਜੁਲਾਈ : ਮੁੱਖ ਖੇਤੀਬਾੜੀ ਅਫਸਰ ਬਰਨਾਲਾ ਡਾ. ਜਗਦੀਸ਼ ਸਿੰਘ ਨੇ ਦੱਸਿਆ ਕਿ ਇਸ ਸਮੇਂ ਜ਼ਿਲ੍ਹਾ ਬਰਨਾਲਾ ਵਿੱਚ ਝੋਨੇ ਦੀ ਲਵਾਈ ਚੱਲ ਰਹੀ ਹੈ, ਇਸ ਲਈ ਕਿਸਾਨ ਵੀਰਾਂ ਨੂੰ ਝੋਨੇ ਦੀ ਫਸਲ ਨੂੰ ਖਾਦਾਂ ਦੀ ਵਰਤੋਂ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ 'ਚ ਕੁੱਲ 1.10 ਲੱਖ ਹੈਕਟੇਅਰ ਰਕਬਾ ਝੋਨੇ ਦੀ ਕਾਸ਼ਤ ਹੇਠ ਹੈ....
ਈ.ਆਰ.ਓਜ਼ ਨੂੰ ਪ੍ਰੀ-ਰਵੀਜ਼ਨ ਸਬੰਧੀ ਕਾਰਵਾਈ ਮੁਕੰਮਲ ਕਰਨ ਦੀ ਹਦਾਇਤ ਬਰਨਾਲਾ, 3 ਜੁਲਾਈ : ਜ਼ਿਲ੍ਹਾ ਚੋਣ ਅਫਸਰ-ਕਮ- ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਆਈ.ਏ.ਐਸ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਬਰਨਾਲਾ ਦੇ ਤਿੰਨੋਂ ਵਿਧਾਨ ਸਭਾ ਚੋਣ ਹਲਕਿਆਂ 102-ਭਦੌੜ(ਅ.ਜ.), 103-ਬਰਨਾਲਾ ਅਤੇ 104-ਮਹਿਲ ਕਲਾਂ(ਅ.ਜ.) ਦੇ ਸਮੂਹ ਚੋਣਕਾਰ ਰਜਿਸਟਰੇਸ਼ਨ ਅਫਸਰਾਂ ਯੋਗਤਾ ਮਿਤੀ 01.01.2024 ਦੇ ਅਧਾਰ 'ਤੇ ਫੋਟੋ ਵੋਟਰ ਸੂਚੀ ਦੀ ਤਿਆਰੀ ਅਤੇ ਪੋਲਿੰਗ ਸਟੇਸ਼ਨਾਂ ਦੀ ਰੈਸ਼ਨੇਲਾਈਜੇਸ਼ਨ ਕਰਨ ਦੇ ਸਬੰਧ ਵਿੱਚ....
ਦਾਖਲੇ ਸਬੰਧੀ ਪ੍ਰੀਖਿਆ 20 ਜਨਵਰੀ 2024 ਨੂੰ ਤਪਾ, 3 ਜੁਲਾਈ : ਜਵਾਹਰ ਨਵੋਦਿਆ ਵਿਦਿਆਲਿਆ, ਢਿਲਵਾਂ ਵਿਖੇ ਛੇਵੀਂ ਜਮਾਤ 'ਚ ਦਾਖਲਾ ਲੈਣ ਲਈ ਆਨਲਾਈਨ ਫਾਰਮ ਭਰਨੇ ਸ਼ੁਰੂ ਹੋ ਚੁੱਕੇ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸ਼੍ਰੀਮਤੀ ਪੁਸ਼ਪਿੰਦਰ ਕੌਰ ਨੇ ਦੱਸਿਆ ਕਿ ਕੋਈ ਵੀ ਉਮੀਦਵਾਰ ਜੋ ਜ਼ਿਲ੍ਹਾ ਬਰਨਾਲਾ ਦਾ / ਦੀ ਪੱਕਾ ਵਸਨੀਕ ਹੈ ਅਤੇ ਇਸ ਸਮੇਂ ਬਰਨਾਲਾ ਜ਼ਿਲ੍ਹੇ ਦੇ ਕਿਸੇ ਵੀ ਸਰਕਾਰੀ ਜਾਂ ਮਾਨਤਾ ਪ੍ਰਾਪਤ ਸਕੂਲ ਵਿੱਚ ਪੰਜਵੀਂ ਜਮਾਤ (2023 - 24 ਸੈਸ਼ਨ) ਵਿੱਚ ਪੜ੍ਹ ਰਿਹਾ / ਰਹੀ ਹੈ....
ਫਾਜਿਲਕਾ 3 ਜੁਲਾਈ : ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਨੇ ਦੱਸਿਆ ਕਿ ਇੰਡੀਅਨ ਕੌਂਸਲ ਆਫ ਚਾਈਲਡ ਵੈਲਫੇਅਰ (ਆਈ.ਸੀ.ਸੀ.ਡਬਲਿਊ) ਵੱਲੋਂ 6 ਤੋਂ 18 ਸਾਲ ਦੇ ਬੱਚੇ ਜਿਨ੍ਹਾਂ ਨੇ ਕੋਈ ਵਿਸ਼ੇਸ਼ ਬਹਾਦਰੀ ਦਾ ਕੰਮ ਕੀਤਾ ਹੋਵੇ, ਉਨ੍ਹਾਂ ਬੱਚਿਆਂ ਨੂੰ ਕੌਂਸਲ ਵੱਲੋਂ ਸਾਲ 2023 ਲਈ ਰਾਸ਼ਟਰੀ ਬਹਾਦਰੀ ਅਵਾਰਡ ਦੇਣ ਦੀ ਯੋਜਨਾ ਹੈ। ਇਸ ਸਕੀਮ ਅਧੀਨ ਜਿਨ੍ਹਾਂ ਬੱਚਿਆਂ ਨੇ 1 ਜੁਲਾਈ 2022 ਤੋਂ 30 ਸਤੰਬਰ 2023 ਤੱਕ ਕੋਈ ਬਹਾਦਰੀ ਦਾ ਵਿਲੱਖਣ ਕਾਰਜ ਕੀਤਾ ਹੋਵੇ ਉਨ੍ਹਾਂ ਦੇ ਨਾਮ ਰਾਸ਼ਟਰੀ ਬਾਲ ਭਲਾਈ ਕੌਂਸਿਲ ਨੂੰ 5....
ਫਾਜਿ਼ਲਕਾ ਵਿਚ ਸਿਹਤ ਵਿਭਾਗ ਦੇ ਸਟਾਫ ਦੀਆਂ ਸਿਹਤ ਆਈਡੀ ਬਣਨ ਲੱਗੀਆਂ ਜਲਦ ਆਮ ਲੋਕਾਂ ਦੇ ਵੀ ਬਣਨਗੀਆਂ ਸਿਹਤ ਆਈਡੀ, 12 ਅੰਕ ਦੀ ਬਣੇਗੀ ਵਿਲੱਖਣ ਸਿਹਤ ਆਈਡੀ ਮਰੀਜਾਂ ਨੂੰ ਇਲਾਜ ਵਿਚ ਹੋਵੇਗੀ ਸੌਖ ਫਾਜਿ਼ਲਕਾ, 3 ਜ਼ੁਲਾਈ : ਪੰਜਾਬ ਸਿਹਤ ਕ੍ਰਾਂਤੀ ਵੱਲ ਇਕ ਹੋਰ ਪੁੰਲਾਘ ਪੁੱਟ ਰਿਹਾ ਹੈ। ਇਸ ਕ੍ਰਾਂਤੀ ਦਾ ਸੂਤਰਧਾਰ ਬਣੇਗਾ ਵਿਭਾਗ ਦਾ ਨਵਾਂ ਡਿਜਟਿਲ ਉਪਰਾਲਾ ਜਿਸ ਤਹਿਤ ਹੁਣ ਹਸਪਤਾਲ ਵਿਚ ਆਉਣ ਵਾਲੇ ਹਰੇਕ ਮਰੀਜ ਦੀ ਇਕ ਵਿਲੱਖਣ ਸਿਹਤ ਪਹਿਚਾਣ ਆਈਡੀ ਬਣਾਈ ਜਾਵੇਗੀ ਅਤੇ ਉਸਤੋਂ ਬਾਅਦ ਭਵਿੱਖ ਵਿਚ ਉਕਤ....
ਫਾਜ਼ਿਲਕਾ, 3 ਜੁਲਾਈ : ਸਿਵਲ ਸਰਜਨ ਫਾਜ਼ਿਲਕਾ ਸਤੀਸ਼ ਗੋਇਲ ਦੇ ਦਿਸ਼ਾ- ਨਿਰਦੇਸ਼ਾਂ 'ਤੇ ਸਿਹਤ ਵਿਭਾਗ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ੇਸ਼ ਪਰਿਵਾਰ ਨਿਯੋਜਨ ਪੰਦਰਵਾੜਾ ਮਨਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਸੀ.ਐਚ.ਸੀ ਸੀਤੋ ਗੁੰਨੋ ਫੀਲਡ ਸਟਾਫ ਮਲਟੀਪਰਪਜ਼ ਹੈਲਥ ਵਰਕਰ ਦੀ ਮੀਟਿੰਗ ਹੋਈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸੀ.ਐਚ.ਸੀ ਸੀਤੋ ਗੁੰਨੋ ਦੇ ਡਾ: ਨਵੀਨ ਮਿੱਤਲ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਵੱਧਦੀ ਆਬਾਦੀ ਨੂੰ ਘੱਟ ਕਰਨ ਲਈ 24 ਜੁਲਾਈ ਤੱਕ ਵਿਸ਼ੇਸ਼ ਪੰਦਰਵਾੜਾ....