ਫਾਜ਼ਿਲਕਾ, 25 ਸਤੰਬਰ : ਸੀ.ਡੀ.ਪੀ.ਓ ਮੈਡਮ ਨਵਦੀਪ ਦੀ ਅਗਵਾਈ ਹੇਠ ਪਿੰਡ ਕਰਨੀ ਖੇੜਾ ਦੇ ਆਂਗਣਵਾੜੀ ਸੈਂਟਰ ਵਿਚ ਪੋਸ਼ਣ ਮਾਹ ਮਨਾਇਆ ਗਿਆ। ਇਸ ਪ੍ਰੋਗਰਾਮ ਦੌਰਾਨ ਗਰਭਵਤੀ ਔਰਤਾ ਤੇ ਨਰਸਿੰਗ ਮਾਵਾਂ ਨੂੰ ਖੁਰਾਕੀ ਤੱਤਾਂ ਬਾਰੇ ਆਂਗਣਵਾੜੀ ਸਟਾਫ ਵੱਲੋਂ ਜਾਣਕਾਰੀ ਮੁਹੱਈਆ ਕਰਵਾਈ ਗਈ। ਪ੍ਰੋਗਰਾਮ ਦੌਰਾਨ ਗਰਭਵਤੀ ਔਰਤਾਂ ਦੀ ਗੋਦ ਭਰਾਈ ਗਈ ਤੇ ਇਸ ਸਮੇਂ ਦੌਰਾਨ ਖਾਣ-ਪੀਣ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ ਨਰਸਿੰਗ ਮਾਵਾਂ ਨੂੰ ਦੁੱਧ ਦੀ ਮਹੱਤਤਾ ਬਾਰੇ ਦੱਸਿਆ ਗਿਆ। ਆਪਣੇ ਆਲੇ-ਦੁਆਲੇ ਦੀ ਸਾਫ-ਸਫਾਈ ਰੱਖਣ ਬਾਰੇ ਵੀ ਪ੍ਰੇਰਿਤ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੋਸ਼ਣ ਮਾਹ ਤਹਿਤ ਵਿਭਾਗੀ ਸਟਾਫ ਲੜੀਵਾਰ ਪਿੰਡਾਂ ਵਿਚ ਗਤੀਵਿਧੀਆਂ ਕਰਕੇ ਪੋਸ਼ਟਿਕ ਖੁਰਾਕ ਦਾ ਸੇਵਨ ਕਰਨ ਅਤੇ ਆਪਣੇ ਖਾਣ-ਪੀਣ ਬਾਰੇ ਪ੍ਰੇਰਿਤ ਕਰ ਰਹੇ ਹਨ। ਉਨ੍ਹਾ ਕਿਹਾ ਕਿ ਚੰਗਾ ਖਾਵਾਂਗੇ ਤਾਂ ਹੀ ਆਪਣੀ ਉਮਰ ਵਧਾਵਾਂਗੇ। ਇਸ ਮੌਕੇ ਬਲਾਕ ਕੁਆਰਡੀਨੇਟਰ ਮੈਡਮ ਇੰਦਰਜੀਤ ਕੌਰ ਅਤੇ ਸੁਪਰਵਾਈਜਰ ਮਨਪ੍ਰੀਤ ਕੌਰ ਤੋਂ ਇਲਾਵਾ ਆਂਗਣਵਾੜੀ ਵਰਗਰਾਂ ਅਤੇ ਗਰਭਵਤੀ ਔਰਤਾਂ ਆਦਿ ਨੇ ਹਿਸਾ ਲਿਆ।