ਫਾਜ਼ਿਲਕਾ, 25 ਸਤੰਬਰ : ਇੰਡੀਅਨ ਸਵੱਛਤਾ ਲੀਗ 2.0 ਤਹਿਤ ਨਗਰ ਕੌਂਸਲ ਫਾਜ਼ਿਲਕਾ ਲੋਕਾਂ ਨੂੰ ਸਾਫ—ਸਫਾਈ ਦੀ ਮਹੱਤਤਾ ਬਾਰੇ ਪ੍ਰੇਰਿਤ ਕਰਨ ਲਈ ਲਗਾਤਾਰ ਗਤੀਵਿਧੀਆਂ ਦਾ ਆਯੋਜਨ ਕਰ ਰਹੀ ਹੈ ਤਾਂ ਜ਼ੋ ਆਲਾ—ਦੁਆਲਾ ਸਾਫ—ਸੁਥਰਾ ਹੋਵੇ ਤੇ ਸ਼ਹਿਰ ਗੰਦਗੀ ਮੁਕਤ ਨਜਰ ਆਵੇ। ਇਸੇ ਤਹਿਤ 27 ਸਤੰਬਰ ਨੂੰ ਨਗਰ ਕੌਂਸਲ ਫਾਜ਼ਿਲਕਾ ਵੱਲੋਂ ਸਵੇਰੇ 6:30 ਵਜੇ ਸਾਈਕਲ ਰੈਲੀ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਹ ਜਾਣਕਾਰੀ ਕਾਰਜ ਸਾਧਕ ਅਫਸਰ ਸ੍ਰੀ ਮੰਗਤ ਕੁਮਾਰ ਨੇ ਦਿਤੀ। ਕਾਰਜ ਸਾਧਕ ਅਫਸਰ ਨੇ ਦੱਸਿਆ ਕਿ ਸ਼ਹਿਰ ਨੂੰ ਸਾਫ—ਸੁਥਰਾ ਰੱਖਣ ਲਈ ਸਮੇਂ—ਸਮੇਂ *ਤੇ ਜਾਗਰੂਕਤਾ ਗਤੀਵਿਧੀਆਂ ਅਮਲ ਵਿਚ ਲਿਆਂਦੀਆਂ ਜਾ ਰਹੀਆਂ ਹਨ।ਉਨ੍ਹਾਂ ਕਿਹਾ ਕਿ ਸਾਈਕਲ ਰੈਲੀ ਡੀ.ਸੀ. ਕੰਪਲੈਕਸ ਦੇ ਸਾਹਮਣੇ ਸ਼ਹੀਦ ਭਗਤ ਸਿੰਘ ਮਾਰਕੀਟ ਤੋਂ ਸ਼ੁਰੂ ਹੋ ਕੇ ਲਾਲ ਬਤੀ ਚੌਂਕ, ਰਾਮ ਕੀਰਤਨ ਸਭਾ ਰੋਡ, ਗਾਂਧੀ ਚੌਂਕ, ਮਹਿਰੀਆ ਬਜਾਰ, ਘੰਟਾ ਘਰ, ਸਰਾਫਾ ਬਜਾਰ, ਸ਼ਾਸਤਰੀ ਚੌਂਕ, ਸਾੲਕੀਲ ਬਜਾਰ, ਹੋਟਲ ਬਜਾਰ, ਪ੍ਰਤਾਪ ਬਾਗ ਵਿਖੇ ਸਮਾਪਤ ਹੋਵੇਗੀ। ਉਨ੍ਹਾਂ ਕਿਹਾ ਕਿ ਸਾਈਕਲ ਰੈਲੀ ਕਰਵਾਉਣ ਦਾ ਮਕਸਦ ਲੋਕਾਂ ਅੰਦਰ ਸਾਫ—ਸਫਾਈ ਪ੍ਰਤੀ ਹੋਰ ਵਧੇਰੇ ਜਾਗਰੂਕਤਾ ਪੈਦਾ ਹੋਵੇ ਅਤੇ ਕੂੜੇ ਨੂੰ ਇਧਰ—ਉਧਰ ਸੁਟਣ ਦੀ ਬਜਾਏ ਡਸਟਬਿਨ ਵਿਚ ਹੀ ਪਾਇਆ ਜਾਵੇ। ਇਸ ਤੋਂ ਇਲਾਵਾ ਗਿਲਾ ਅਤੇ ਸੁੱਕਾ ਕੂੜਾ ਵੱਖਰਾ—ਵੱਖਰਾ ਰੱਖਿਆ ਜਾਵੇ ਅਤੇ ਵੱਖਰਾ—ਵਖਰਾ ਹੀ ਜਮਾਂ ਕਰਵਾਇਆ ਜਾਵੇ। ਉਨ੍ਹਾਂ ਸਮੂਹ ਐਨ.ਜੀ.ਓ., ਸਾਈਕਲ ਕਲਬ, ਨੌਜਵਾਨ ਵਰਗ ਆਦਿ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਾਈਕਲ ਰੈਲੀ ਵਿਚ ਸ਼ਾਮਿਲ ਹੋਣ ਤੇ ਲੋਕਾਂ ਨੂੰ ਸਾਫ—ਸਫਾਈ ਦੀ ਮਹੱਤਤਾ ਦਾ ਸੁਨੇਹਾ ਦੇਣ।